Sun, Feb 15, 2026
Whatsapp

Dera Radha ਸੁਆਮੀ ਬਿਆਸ ਵੱਲੋਂ ਵੱਡਾ ਫੈਸਲਾ , ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ

Dera Radha Soami Beas : ਡੇਰਾ ਰਾਧਾ ਸੁਆਮੀ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਡੇਰਾ ਰਾਧਾ ਸੁਆਮੀ ਬਿਆਸ 'ਚ ਕਿਸੇ ਵੀ ਤਰ੍ਹਾਂ ਦਾ VIP ਟ੍ਰੀਟਮੈਂਟ ਬੰਦ ਹੋਵੇਗਾ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ ਲਗਾਈ ਗਈ ਹੈ। ਪਹਿਲਾਂ ਖਿਚਵਾਈਆਂ ਗਈਆਂ ਫੋਟੋਆਂ ਦੇ ਦੁਰਉਪਯੋਗ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ ਡੇਰਾ ਬਿਆਸ ਨੇ ਕਿਸੇ ਵੀ VIP ਨਾਲ ਫੋਟੋ ਨਾ ਖਿਚਵਾਉਣ ਦਾ ਸਰਕੁਲਰ ਜਾਰੀ ਕੀਤਾ

Reported by:  PTC News Desk  Edited by:  Shanker Badra -- February 15th 2026 09:34 AM
Dera Radha ਸੁਆਮੀ ਬਿਆਸ ਵੱਲੋਂ ਵੱਡਾ ਫੈਸਲਾ , ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ

Dera Radha ਸੁਆਮੀ ਬਿਆਸ ਵੱਲੋਂ ਵੱਡਾ ਫੈਸਲਾ , ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ

Dera Radha Soami Beas  : ਡੇਰਾ ਰਾਧਾ ਸੁਆਮੀ ਬਿਆਸ ਨਾਲ ਜੁੜੀ ਵੱਡੀ ਖ਼ਬਰ ਸਾਹਮਣੇ ਆਈ ਹੈ। ਹੁਣ ਡੇਰਾ ਰਾਧਾ ਸੁਆਮੀ ਬਿਆਸ 'ਚ ਕਿਸੇ ਵੀ ਤਰ੍ਹਾਂ ਦਾ VIP ਟ੍ਰੀਟਮੈਂਟ ਬੰਦ ਹੋਵੇਗਾ। ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ VIP ਫੋਟੋਆਂ ‘ਤੇ ਪਾਬੰਦੀ ਲਗਾਈ ਗਈ ਹੈ। ਪਹਿਲਾਂ ਖਿਚਵਾਈਆਂ ਗਈਆਂ ਫੋਟੋਆਂ ਦੇ ਦੁਰਉਪਯੋਗ ਦੀ ਜਾਣਕਾਰੀ ਮਿਲੀ ਹੈ। ਜਿਸ ਕਰਕੇ ਡੇਰਾ ਬਿਆਸ ਨੇ ਕਿਸੇ ਵੀ VIP ਨਾਲ ਫੋਟੋ ਨਾ ਖਿਚਵਾਉਣ ਦਾ ਸਰਕੁਲਰ ਜਾਰੀ ਕੀਤਾ ਹੈ। ਹੁਣ ਸਭ ਲਈ ਇਕੋ ਜਿਹੇ ਨਿਯਮ ਲਾਗੂ ਹੋਣਗੇ।   

ਜਾਣਕਾਰੀ ਅਨੁਸਾਰ ਡੇਰਾ ਬਿਆਸ 'ਚ ਪੁੱਜਣ ਵਾਲੇ ਕਿਸੇ ਵੀ ਵੀ.ਆਈ.ਪੀ ਦੀ ਹੁਣ ਡੇਰਾ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋ ਨਾਲ ਫੋਟੋ ਨਾਲ ਹੋ ਸਕਦੀ। ਡੇਰਾ ਬਿਆਸ ਪੁੱਜਣ ਵਾਲੀਆਂ ਪ੍ਰਮੁੱਖ ਸ਼ਖਸ਼ੀਅਤਾਂ ਨੂੰ ਵੀ ਵੀ.ਆਈ.ਪੀ ਟਰੀਟਮੈਂਟ ਨਹੀਂ ਮਿਲੇਗਾ। ਡੇਰਾ ਬਿਆਸ ਪੁੱਜਣ ਵਾਲੀ ਹਰੇਕ ਸੰਗਤ ਰੂਪੀ ਅਤੇ ਡੇਰਾ ਰਿਹਾਇਸ਼ੀਆਂ ਲਈ ਇਕ ਹੀ ਪਲੇਟਫਾਰਮ ਹੋਵੇਗਾ।  


ਡੇਰਾ ਰਾਧਾ ਸੁਆਮੀ ਬਿਆਸ ਵੱਲੋਂ ਡੇਰਾ ਨਿਵਾਸੀਆਂ ਲਈ ਵੀਆਈਪੀ ਕਲਚਰ ਨੂੰ ਖਤਮ ਕਰਨ ਦਾ ਕੁਝ ਸਮਾਂ ਪਹਿਲਾਂ ਹੀ ਫ਼ੈਸਲਾ ਲਿਆ ਜਾ ਚੁੱਕਾ ਹੈ। ਡੇਰਾ ਪ੍ਰਬੰਧਕਾਂ ਅਨੁਸਾਰ ਕਿਸੇ ਵੀ ਵੀਆਈਪੀ ਵੱਲੋਂ ਡੇਰਾ ਬਿਆਸ ਪ੍ਰਮੁੱਖ ਬਾਬਾ ਗੁਰਿੰਦਰ ਸਿੰਘ ਜੀ ਢਿੱਲੋ ਨਾਲ ਖਿਚਵਾਈ ਜਾਂਦੀ ਤਸਵੀਰ ਨੂੰ ਕਿਸੇ ਹੋਰ ਨਜ਼ਰੀਏ ਨਾਲ ਦੇਖਿਆ ਜਾਣ ਲੱਗ ਪਿਆ ਸੀ ਅਤੇ ਇਸ ਤਸਵੀਰ ਦੀ ਦੁਰਵਰਤੋਂ ਕੀਤੀ ਜਾਣ ਲੱਗ ਪਈ ਸੀ। 

- PTC NEWS

Top News view more...

Latest News view more...

PTC NETWORK
PTC NETWORK