Singer Diljit Dosanjh ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵੱਡੀ ਖ਼ਬਰ; White Hill ਕੰਪਨੀ ਨੇ ਜਾਰੀ ਕੀਤਾ ਇਹ ਬਿਆਨ
Singer Diljit Dosanjh News : ਦਿਲਜੀਤ ਦੋਸਾਂਝ ਦੀ ਫਿਲਮ ਸਰਦਾਰ ਜੀ 3 ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ। ਦੱਸ ਦਈਏ ਕਿ ਪਾਕਿਸਤਾਨੀ ਅਦਾਕਾਰਾ ਹਾਨੀਆ ਆਮਿਰ ਦੇ ਫਿਲਮ ’ਚ ਹੋਣ ਕਾਰਨ ਵਿਵਾਦਾਂ ਚ ਘਿਰ ਗਈ ਹੈ। ਇਨ੍ਹਾਂ ਹੀ ਨਹੀਂ ਦਿਲਜੀਤ ਦੋਸਾਂਝ ਨੂੰ ਬੈਨ ਕਰਨ ਦੀ ਵੀ ਮੰਗ ਉੱਠੀ ਹੈ। ਹਾਲਾਂਕਿ ਵਿਵਾਦ ਵਿਚਾਲੇ ਹੁਣ ਵਾਈਟ ਹਿੱਲ ਕੰਪਨੀ ਨੇ ਬਿਆਨ ਜਾਰੀ ਕੀਤਾ ਹੈ।
ਵਾਈਟ ਹਿੱਲ ਨੇ ਆਪਣੇ ਬਿਆਨ ’ਚ ਕਿਹਾ ਹੈ ਕਿ ਸਰਦਾਰ ਜੀ 3 ਨੂੰ ਭਾਰਤ ’ਚ ਰਿਲੀਜ ਨਹੀਂ ਕੀਤਾ ਜਾ ਰਿਹਾ ਹੈ। ਉਨ੍ਹਾਂ ਨੇ ਇਹ ਵੀ ਅੱਗੇ ਕਿਹਾ ਕਿ ਜਦੋ ਤੱਕ ਹਲਾਤ ਠੀਕ ਨਹੀਂ ਹੁੰਦੇ ਉਸ ਸਮੇਂ ਤੱਕ ਫਿਲਮ ਰਿਲੀਜ ਨਹੀਂ ਕਰ ਰਹੇ ਹਨ।
ਇਸ ਤੋਂ ਇਲਾਵਾ ਉਨ੍ਹਾਂ ਨੇ ਕਿਹਾ ਕਿ ਸਰਦਾਰ ਜੀ-3 ਮੌਜੂਦਾ ਹਲਾਤਾਂ ਤੋਂ ਪਹਿਲਾਂ ਸ਼ੂਟ ਕੀਤੀ ਸੀ। ਹਮਲੇ ਤੋਂ ਬਾਅਦ ਕੋਈ ਵੀ ਪਾਕਿਸਤਾਨੀ ਕਲਾਕਾਰ ਸਾਈਨ ਨਹੀਂ ਕੀਤਾ।
ਇਹ ਵੀ ਪੜ੍ਹੋ : Monsoon Forecast Update : ਪੰਜਾਬ ਦੇ ਇਨ੍ਹਾਂ 8 ਜ਼ਿਲ੍ਹਿਆਂ ਵਿੱਚ ਤੂਫ਼ਾਨ ਅਤੇ ਮੀਂਹ ਦੀ ਚਿਤਾਵਨੀ, 30 ਜੂਨ ਤੱਕ ਚਿਤਾਵਨੀ ਜਾਰੀ
- PTC NEWS