Sat, Apr 27, 2024
Whatsapp

ਜਲੰਧਰ: ਕਾਰ ਪਾਰਕ ਕਰਨ ਨੂੰ ਲੈ ਕੇ ਹੋਇਆ ਵਿਵਾਦ; ਗੋਲੀ ਮਾਰਨ ਦੀ ਦਿੱਤੀ ਧਮਕੀ

Written by  Jasmeet Singh -- September 07th 2023 04:18 PM -- Updated: September 07th 2023 04:43 PM
ਜਲੰਧਰ: ਕਾਰ ਪਾਰਕ ਕਰਨ ਨੂੰ ਲੈ ਕੇ ਹੋਇਆ ਵਿਵਾਦ; ਗੋਲੀ ਮਾਰਨ ਦੀ ਦਿੱਤੀ ਧਮਕੀ

ਜਲੰਧਰ: ਕਾਰ ਪਾਰਕ ਕਰਨ ਨੂੰ ਲੈ ਕੇ ਹੋਇਆ ਵਿਵਾਦ; ਗੋਲੀ ਮਾਰਨ ਦੀ ਦਿੱਤੀ ਧਮਕੀ

ਜਲੰਧਰ: ਸ਼ਹਿਰ 'ਚ ਲਗਾਤਾਰ ਗੁੰਡਾਗਰਦੀ ਦੇ ਮਾਮਲੇ ਸਾਹਮਣੇ ਆ ਰਹੇ ਹਨ। ਬਸਤੀ ਸ਼ੇਖ 'ਚ ਦੇਰ ਰਾਤ ਇਕ ਥਾਰ ਸਵਾਰ ਨੌਜਵਾਨ ਨੇ ਗੱਡੀ 'ਚੋਂ ਤੇਜ਼ਧਾਰ ਹਥਿਆਰ ਕੱਢ ਕੇ ਹਮਲਾ ਕਰਨ ਦੀ ਕੋਸ਼ਿਸ਼ ਕੀਤੀ। ਇਸ ਤੋਂ ਬਾਅਦ ਗੋਲੀ ਮਾਰ ਕੇ ਜਾਨੋਂ ਮਾਰਨ ਦੀ ਧਮਕੀ ਦੇ ਕੇ ਫਰਾਰ ਹੋ ਗਿਆ। ਇਹ ਸਾਰੀ ਘਟਨਾ ਉੱਥੇ ਲੱਗੇ ਸੀ.ਸੀ.ਟੀ.ਵੀ. ਕੈਮਰੇ ਵਿੱਚ ਕੈਦ ਹੋ ਗਈ।

ਦਰਅਸਲ ਬਸਤੀ ਸ਼ੇਖਾਂ ਦਾ ਰਹਿਣ ਵਾਲਾ ਸਾਗਰ ਭੱਲਾ ਨਾਂ ਦਾ ਨੌਜਵਾਨ ਆਪਣੀ ਥਾਰ ਗੱਡੀ ਨੰਬਰ ਪੀ.ਬੀ.-99-9291 ਲੈ ਕੇ ਗਲੀ ਵਿੱਚੋਂ ਲੰਘ ਰਿਹਾ ਸੀ। ਉਸੀ ਦਰਮਿਆਨ ਤਨੀਸ਼ ਚੌਹਾਨ ਦੀ ਕਾਰ ਉਸਦੇ ਘਰ ਦੇ ਬਾਹਰ ਗਲੀ ਵਿੱਚ ਖੜ੍ਹੀ ਸੀ। ਜਗ੍ਹਾ ਥੋੜ੍ਹੀ ਤੰਗ ਸੀ ਪਰ ਥਾਰ ਵਿੱਚੋਂ ਲੰਘ ਗਈ, ਗੱਡੀ ਦੇ ਲੰਘਣ ਤੋਂ ਬਾਅਦ ਸਾਗਰ ਭੱਲਾ ਉਸ ਤੋਂ ਹੇਠਾਂ ਉਤਰ ਗਿਆ ਅਤੇ ਗਾਲ੍ਹਾਂ ਕੱਢਣ ਲੱਗਾ।


ਪੁਲਿਸ 'ਚ ਦਰਜ ਕਰਵਾਈ ਆਪਣੀ ਸ਼ਿਕਾਇਤ ਵਿੱਚ ਤਨੀਸ਼ ਚੌਹਾਨ ਨੇ ਦੱਸਿਆ ਹੈ ਕਿ ਜਦੋਂ ਸਾਗਰ ਗਾਲੀ-ਗਲੋਚ ਕਰ ਰਿਹਾ ਸੀ ਤਾਂ ਉਹ ਘਰੋਂ ਬਾਹਰ ਆਇਆ ਅਤੇ ਪੁੱਛਿਆ ਕਿ ਕੀ ਹੋਇਆ, ਗਾਲ੍ਹਾਂ ਕਿਉਂ ਕੱਢ ਰਹੇ ਹੋ। ਇਸ ’ਤੇ ਉਸ ਨੇ ਆਪਣੀ ਥਾਰ ਕਾਰ ’ਚ ਰੱਖਿਆ ਵੱਡਾ ਚਾਕੂ ਕੱਢ ਲਿਆ। ਹਮਲਾ ਕਰਨ ਲਈ ਉਸ ਵੱਲ ਵਧਿਆ। ਪਰ ਵਿਚਕਾਰ ਹੀ ਤਨਿਸ਼ ਦੇ ਬੇਟੇ ਯੁਵਰਾਜ ਨੇ ਆ ਕੇ ਹਮਲਾ ਰੋਕ ਦਿੱਤਾ। 

ਫਿਰ ਯੁਵਰਾਜ ਨੇ ਸਾਗਰ ਨੂੰ ਉਥੋਂ ਚਲੇ ਜਾਣ ਲਈ ਕਿਹਾ ਪਰ ਸਾਗਰ ਗਾਲ੍ਹਾਂ ਕੱਢਦਾ ਰਿਹਾ ਅਤੇ ਇਸੇ ਦੌਰਾਨ ਉਸ ਨੇ ਤਨੀਸ਼ ਵੱਲ ਇੱਟ ਵੀ ਸੁੱਟੀ। ਤਨੀਸ਼ ਨੇ ਆਪਣੀ ਸ਼ਿਕਾਇਤ ਵਿੱਚ ਕਿਹਾ ਹੈ ਕਿ ਜਾਂਦੇ ਸਮੇਂ ਸਾਗਰ ਨੇ ਧਮਕੀ ਦਿੱਤੀ ਕਿ ਉਹ ਉਸਨੂੰ ਗੋਲੀ ਮਾਰ ਦੇਵੇਗਾ।

ਇਸ ਪੂਰੇ ਮਾਮਲੇ ਦੀ ਸੀ.ਸੀ.ਟੀ.ਵੀ. ਫੁਟੇਜ ਕੈਮਰੇ 'ਚ ਕੈਦ ਹੋਣ ਤੋਂ ਬਾਆਦ ਇਹ ਸ਼ੋਸ਼ਲ ਮੀਡੀਆ ਉੱਤੇ ਵਾਇਰਲ ਜਾ ਚੁਕੀ ਹੈ।

- With inputs from our correspondent

Top News view more...

Latest News view more...