Punjab Police ਦਾ ਇਹ DOG ਕੈਂਸਰ ਨੂੰ ਹਰਾ ਕੇ ਮੁੜ DUTY 'ਤੇ ਪਰਤਿਆ, DOG ਨੇ ਸੁਲਝਾਏ ਸੀ ਇਹ ਮਾਮਲੇ
Dog In Punjab Police: ਪੰਜਾਬ ਪੁਲਿਸ ਦਾ ਇੱਕ ਅਜਿਹਾ ਸਿਪਾਹੀ ਜੋ ਨਾ ਤਾਂ ਤਨਖਾਹ ਲੈਂਦਾ ਹੈ ਅਤੇ ਨਾ ਹੀ ਛੁੱਟੀ। ਬਸ ਆਪਣੇ ਕੰਮ ਨੂੰ ਪੂਰੀ ਤਨਦੇਹੀ ਨਾਲ ਪੂਰਾ ਕਰਦਾ ਹੈ। ਉਸ ਨੇ ਹਮੇਸ਼ਾ ਆਪਣਾ ਫਰਜ਼ ਨਿਭਾਇਆ ਅਤੇ ਇਸ ਦੌਰਾਨ ਕੈਂਸਰ ਵਰਗੀ ਭਿਆਨਕ ਬੀਮਾਰੀ ਦਾ ਵੀ ਸ਼ਿਕਾਰ ਹੋ ਗਿਆ। ਪਰ ਲੰਬੇ ਇਲਾਜ ਤੋਂ ਬਾਅਦ ਕੈਂਸਰ ਨੂੰ ਹਰਾ ਕੇ ਉਹ ਮੁੜ ਤੋਂ ਆਪਣੇ ਕੰਮ ’ਤੇ ਆ ਗਿਆ ਹੈ। ਇੱਥੇ ਅਸੀਂ ਗੱਲ ਕਰ ਰਹੇ ਹਾਂ ਪੰਜਾਬ ਪੁਲਿਸ ’ਚ ਤੈਨਾਤ ਡੌਗ (DOG) ਦੀ ਜੋ ਕਿ ਪਿਛਲੇ ਤਿੰਨ ਸਾਲਾਂ ਤੋਂ ਕੈਂਸਰ ਤੋਂ ਪੀੜਤ ਸੀ।
ਦੱਸ ਦਈਏ ਕਿ ਜਿਸ ਡੌਗ ਦੀ ਗੱਲ ਕੀਤੀ ਜਾ ਰਹੀ ਹੈ ਉਹ ਪੰਜਾਬ ਪੁਲਿਸ ’ਚ ਤੈਨਾਤ ਹੈ ਅਤੇ ਉਸਦਾ ਨਾਂ ਸਿੰਮੀ ਹੈ। ਸਿੰਮੀ ਨੇ ਆਪਣੀ ਡਿਊਟੀ ਦੌਰਾਨ ਪੁਲਿਸ ਨਾਲ ਮਿਲ ਕੇ ਇੱਕ ਵੱਡੀ ਕਾਰਵਾਈ ਕਰਦਿਆਂ ਅਪਰਾਧੀਆਂ ਨੂੰ ਜੇਲ੍ਹਾਂ ਵਿੱਚ ਡੱਕ ਦਿੱਤਾ ਹੈ। ਦੱਸ ਦਈਏ ਕਿ ਸਿੰਮੀ ਨੂੰ ਅਪਰਾਧੀਆਂ ਨੂੰ ਫੜਨ ਲਈ ਪੁਲਿਸ ਵਿਭਾਗ ਤੋਂ ਵਿਸ਼ੇਸ਼ ਸਿਖਲਾਈ ਮਿਲੀ ਹੋਈ ਹੈ।
ਸਿੰਮੀ ’ਤੇ ਪੁਲਿਸ ਮੁਲਾਜ਼ਮਾਂ ਨੇ ਦੱਸਿਆ ਕਿ ਸਿੰਮੀ ਨੇ ਪੁਲਿਸ ਨੂੰ ਕਈ ਵੱਡੇ ਕਤਲ ਕੇਸਾਂ ਅਤੇ ਨਸ਼ੀਲੇ ਪਦਾਰਥਾਂ ਦੇ ਰੈਕੇਟਾਂ ਨੂੰ ਦੋਸ਼ੀਆਂ ਤੱਕ ਸੁੰਘਣ ਦੀ ਅਗਵਾਈ ਕੀਤੀ। ਇਸ ਨੂੰ ਪੁਲਿਸ ਵਿਭਾਗ ਵੱਲੋਂ ਏ.ਸੀ., ਵਿਸ਼ੇਸ਼ ਖੁਰਾਕ ਅਤੇ ਦਵਾਈਆਂ ਸਮੇਤ ਸਾਰੀਆਂ ਸਹੂਲਤਾਂ ਮਿਲ ਰਹੀਆਂ ਹਨ। ਪਰ ਕੁਝ ਸਮਾਂ ਬਾਅਦ ਤੋਂ ਇਹ ਕਾਫੀ ਬੀਮਾਰ ਹੋ ਜਿਸ ਤੋਂ ਬਾਅਦ ਪਤਾ ਲੱਗਿਆ ਕਿ ਉਸ ਨੂੰ ਕੈਂਸਰ ਹੋ ਗਿਆ ਹੈ ਜਿਸ ਤੋਂ ਬਾਅਦ ਉਸ ਦਾ ਇਲਾਜ ਕਰਵਾਇਆ ਗਿਆ ਅਤੇ ਹੁਣ ਉਹ ਪੂਰੀ ਤਰ੍ਹਾਂ ਠੀਕ ਹੋ ਗਈ ਹੈ।
ਉਨ੍ਹਾਂ ਅੱਗੇ ਦੱਸਿਆ ਕਿ ਪੁਲੀਸ ਵਿਭਾਗ ਵਿੱਚ 3 ਡੌਗ ਹਨ। ਇਨ੍ਹਾਂ ਡੌਗ ਨਾਲ ਡੌਗ ਸਕੁਆਇਡ ਵੀ ਰਹਿੰਦੇ ਹਨ। ਉਨ੍ਹਾਂ ਇਹ ਵੀ ਦੱਸਿਆ ਕਿ ਸਿੰਮੀ ਡੌਗ ਨੂੰ ਪੁਲਿਸ ਵਿਭਾਗ ਵੱਲੋਂ ਏ.ਸੀ., ਵਿਸ਼ੇਸ਼ ਖੁਰਾਕ ਅਤੇ ਦਵਾਈਆਂ ਸਮੇਤ ਸਾਰੀਆਂ ਸਹੂਲਤਾਂ ਮੁਹੱਈਆ ਕਰਵਾਈਆਂ ਜਾ ਰਹੀਆਂ ਹਨ।
ਇਹ ਵੀ ਪੜ੍ਹੋ: Punjab Weather Update: ਜਾਣੋ ਆਉਣ ਵਾਲੇ ਦਿਨਾਂ ’ਚ ਕਿਸ ਤਰ੍ਹਾਂ ਦਾ ਰਹੇਗਾ ਪੰਜਾਬ ਦਾ ਮੌਸਮ ਤੇ ਕਦੋਂ ਮਿਲੇਗੀ ਗਰਮੀ ਤੋਂ ਰਾਹਤ !
- PTC NEWS