Stampede In Yemen: ਯਮਨ ’ਚ ਰਮਜ਼ਾਨ ਲਈ ਦਾਨ ਵੰਡੇ ਜਾਣ ਦੌਰਾਨ ਮਚੀ ਭੱਗਦੜ, ਦਰਜਨਾਂ ਲੋਕਾਂ ਦੀ ਹੋਈ ਮੌਤ ਕਈ ਜ਼ਖਮੀ
Stampede In Yemen: ਯਮਨ ਦੀ ਰਾਜਧਾਨੀ ਸਨਾ ਵਿੱਚ ਭੱਗਦੜ ਵਿੱਚ 78 ਲੋਕਾਂ ਦੀ ਮੌਤ ਹੋ ਗਈ ਅਤੇ 100 ਤੋਂ ਵੱਧ ਜ਼ਖਮੀ ਹੋ ਗਏ। ਇਸ ਸਬੰਧੀ ਜਾਣਕਾਰੀ ਇੱਕ ਹਾਉਤੀ ਅਧਿਕਾਰੀ ਨੇ ਦੱਸਿਆ। ਹਾਉਤੀ ਦੁਆਰਾ ਚਲਾਏ ਗਏ ਗ੍ਰਹਿ ਮੰਤਰਾਲੇ ਦੇ ਅਨੁਸਾਰ ਸਨਾ ਦੇ ਪੁਰਾਣੇ ਸ਼ਹਿਰ ਵਿੱਚ ਭੱਗਦੜ ਉਦੋਂ ਹੋਈ ਜਦੋਂ ਸੈਂਕੜੇ ਲੋਕ ਵਪਾਰੀਆਂ ਦੁਆਰਾ ਆਯੋਜਿਤ ਇੱਕ ਪ੍ਰੋਗਰਾਮ ਲਈ ਇਕੱਠੇ ਹੋਏ ਸੀ।
Shocking images of the stampede that killed 78 people in #Sanaa #Yemen pic.twitter.com/OrfFNP0AUy
— Sami AL-ANSI سـامي العنسي (@SamiALANSI) April 20, 2023
ਹਾਉਤੀ ਅਧਿਕਾਰੀਆਂ ਨੇ ਦੱਸਿਆ ਕਿ ਯਮਨ ਦੀ ਰਾਜਧਾਨੀ ਵਿੱਚ ਦਾਨ ਵੰਡਣ ਦੇ ਇੱਕ ਸਮਾਗਮ ਦੌਰਾਨ ਭੱਗਦੜ ਵਿੱਚ 80 ਤੋਂ ਵੱਧ ਲੋਕ ਮਾਰੇ ਗਏ ਅਤੇ ਸੈਂਕੜੇ ਹੋਰ ਜ਼ਖਮੀ ਹੋ ਗਏ। ਯਮਨ ਦੀ ਰਾਜਧਾਨੀ ਸਨਾ ਵਿੱਚ ਭਾਜੜ ਦੌਰਾਨ ਮਰਨ ਵਾਲਿਆਂ ਵਿੱਚ ਔਰਤਾਂ ਅਤੇ ਬੱਚੇ ਵੀ ਸ਼ਾਮਲ ਹਨ।
ਮੰਤਰਾਲੇ ਦੇ ਬੁਲਾਰੇ ਬ੍ਰਿਗੇਡੀਅਰ ਅਬਦੇਲ-ਖਾਲੀਕ ਅਲ-ਅਘਰੀ ਨੇ ਇਸ ਘਟਨਾ 'ਤੇ ਅਫਸੋਸ ਪ੍ਰਗਟ ਕਰਦੇ ਹੋਏ ਕਿਹਾ ਕਿ ਵਿੱਤੀ ਸਹਾਇਤਾ ਵੰਡ ਪ੍ਰੋਗਰਾਮ ਨੂੰ ਲੈ ਕੇ ਸਥਾਨਕ ਅਧਿਕਾਰੀਆਂ ਨਾਲ ਤਾਲਮੇਲ ਨਹੀਂ ਕੀਤਾ ਗਿਆ ਸੀ। ਉਨ੍ਹਾਂ ਕਿਹਾ ਕਿ ਇਹ ਪ੍ਰੋਗਰਾਮ ਗਲਤ ਤਰੀਕੇ ਨਾਲ ਆਯੋਜਿਤ ਕੀਤਾ ਗਿਆ ਸੀ, ਜਿਸ ਕਾਰਨ ਇਹ ਹਾਦਸਾ ਵਾਪਰਿਆ ਹੈ। ਦੱਸਿਆ ਜਾਂਦਾ ਹੈ ਕਿ ਇਹ ਭੀੜ ਚੈਰਿਟੀ ਲਈ ਇਕੱਠੀ ਹੋਈ ਸੀ। ਇਸ ਦੌਰਾਨ ਭੱਗਦੜ ਮੱਚ ਗਈ। ਭੱਗਦੜ ਮੱਚਦੇ ਹੀ ਹਫੜਾ ਦਫੜੀ ਮਚ ਗਈ।
ਇਹ ਵੀ ਪੜ੍ਹੋ: India Population: ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੇ ਮੁਕਾਬਲੇ 3 ਮਿਲੀਅਨ ਵੱਧ ਆਬਾਦੀ
- PTC NEWS