Sun, Dec 14, 2025
Whatsapp

India Population: ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੇ ਮੁਕਾਬਲੇ 3 ਮਿਲੀਅਨ ਵੱਧ ਆਬਾਦੀ

ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਇਹ ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ।

Reported by:  PTC News Desk  Edited by:  Aarti -- April 19th 2023 05:52 PM
India Population: ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੇ ਮੁਕਾਬਲੇ 3 ਮਿਲੀਅਨ ਵੱਧ ਆਬਾਦੀ

India Population: ਭਾਰਤ ਬਣਿਆ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼, ਚੀਨ ਦੇ ਮੁਕਾਬਲੇ 3 ਮਿਲੀਅਨ ਵੱਧ ਆਬਾਦੀ

India Population: ਭਾਰਤ ਹੁਣ ਦੁਨੀਆ ਦਾ ਸਭ ਤੋਂ ਵੱਧ ਆਬਾਦੀ ਵਾਲਾ ਦੇਸ਼ ਬਣ ਗਿਆ ਹੈ। ਸੰਯੁਕਤ ਰਾਸ਼ਟਰ ਆਬਾਦੀ ਫੰਡ ਦੀ ਰਿਪੋਰਟ ਵਿੱਚ ਖੁਲਾਸਾ ਹੋਇਆ ਹੈ ਕਿ ਭਾਰਤ ਵਿੱਚ ਹੁਣ ਚੀਨ ਨਾਲੋਂ ਲਗਭਗ 3 ਮਿਲੀਅਨ ਵੱਧ ਲੋਕ ਹਨ। ਅੰਕੜਿਆਂ ਅਨੁਸਾਰ ਭਾਰਤ ਦੀ ਆਬਾਦੀ 142 ਕਰੋੜ 86 ਲੱਖ ਹੈ। ਦੂਜੇ ਪਾਸੇ ਚੀਨ ਦੀ ਆਬਾਦੀ ਸਿਰਫ਼ 142 ਕਰੋੜ 57 ਲੱਖ ਹੈ।

ਸੰਯੁਕਤ ਰਾਸ਼ਟਰ ਆਬਾਦੀ ਫੰਡ (UNFPA) ਦੀ 'ਸਟੇਟ ਆਫ ਵਰਲਡ ਪਾਪੂਲੇਸ਼ਨ ਰਿਪੋਰਟ, 2023' ਦੇ ਅਨੁਸਾਰ, ਡੇਟਾ ਫਰਵਰੀ 2023 ਤੱਕ ਉਪਲਬਧ ਜਾਣਕਾਰੀ ਨੂੰ ਦਰਸਾਉਂਦਾ ਹੈ। ਜਨਸੰਖਿਆ ਮਾਹਿਰਾਂ ਨੇ ਕਿਹਾ ਹੈ ਕਿ ਤਬਦੀਲੀ ਕਦੋਂ ਹੋਵੇਗੀ, ਇਸ ਬਾਰੇ ਕੋਈ ਤਰੀਕ ਦੱਸਣਾ ਸੰਭਵ ਨਹੀਂ ਹੈ। ਭਾਰਤ ਅਤੇ ਚੀਨ ਤੋਂ ਆ ਰਹੇ ਅੰਕੜਿਆਂ ਬਾਰੇ 'ਅਨਿਸ਼ਚਿਤਤਾ' ਲਈ।


ਪਿਛਲੇ ਸਾਲ ਛੇ ਦਹਾਕਿਆਂ ਵਿੱਚ ਪਹਿਲੀ ਵਾਰ ਚੀਨ ਦੀ ਆਬਾਦੀ ਵਿੱਚ ਗਿਰਾਵਟ ਦੇ ਨਾਲ, ਦੋਵਾਂ ਏਸ਼ੀਆਈ ਦਿੱਗਜਾਂ ਵਿੱਚ ਆਬਾਦੀ ਦੇ ਵਾਧੇ ਚ ਗਿਰਾਵਟ ਆਈ ਹੈ। ਭਾਰਤ ਦੀ ਸਲਾਨਾ ਜਨਸੰਖਿਆ ਵਾਧਾ 2011 ਤੋਂ ਔਸਤਨ 1.2 ਫੀਸਦ ਰਿਹਾ ਹੈ, ਜੋ ਦਸ ਸਾਲ ਪਹਿਲਾਂ 1.7 ਫੀਸਦ ਸੀ।

ਯੂਐਨਐਫਪੀਐਫ ਭਾਰਤ ਦੇ ਪ੍ਰਤੀਨਿਧੀ, ਐਂਡਰੀਆ ਵੋਜਨਰ ਨੇ ਕਿਹਾ ਕਿ ਆਬਾਦੀ ਦੀ ਗਿਣਤੀ ਨੂੰ ਚਿੰਤਾ ਜਾਂ ਸੁਚੇਤ ਦੇ ਤੌਰ ’ਤੇ ਨਹੀਂ ਦੇਖਣਾ ਚਾਹੀਦਾ ਹੈ, ਇਸ ਦੀ ਬਜਾਏ ਤਰੱਕੀ, ਵਿਕਾਸ ਅਤੇ ਇੱਛਾਵਾਂ ਦੇ ਪ੍ਰਤੀਕ ਵਜੋਂ ਦੇਖਿਆ ਜਾਣਾ ਚਾਹੀਦਾ ਹੈ। ਯੂਐਨਐਫਪੀਐਫ ਭਾਰਤ ਦੇ ਪ੍ਰਤੀਨਿਧੀ ਐਂਡਰੀਆ ਵੋਜਨਰ ਨੇ ਇੱਕ ਬਿਆਨ ਵਿੱਚ ਕਿਹਾ, "ਭਾਰਤੀ ਸਰਵੇਖਣ ਦੇ ਨਤੀਜੇ ਦੱਸਦੇ ਹਨ ਕਿ ਆਬਾਦੀ ਦੀਆਂ ਚਿੰਤਾਵਾਂ ਆਮ ਲੋਕਾਂ ਦੇ ਵੱਡੇ ਹਿੱਸਿਆਂ ਵਿੱਚ ਫੈਲ ਗਈਆਂ ਹਨ।"

ਇਹ ਵੀ ਪੜ੍ਹੋ: ਆਸਟ੍ਰੇਲੀਆ ਦੀਆਂ ਪੰਜ ਯੂਨੀਵਰਸਿਟੀਆਂ ਨੇ ਭਾਰਤੀ ਵਿਦਿਆਰਥੀਆਂ ਦੇ ਦਾਖਲੇ 'ਤੇ ਕਿਉਂ ਲਾਈ ਪਾਬੰਦੀ, ਜਾਣੋ ਪੂਰਾ ਮਾਮਲਾ

- PTC NEWS

Top News view more...

Latest News view more...

PTC NETWORK
PTC NETWORK