Sun, Dec 7, 2025
Whatsapp

Ajnala News : ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡਾਕਟਰ ਕੁਲਵਿੰਦਰ ਸਿੰਘ ਭੰਗੂ ਦੀ ਇਲਾਜ ਦੌਰਾਨ ਹੋਈ ਮੌਤ

Ajnala News : ਅਜਨਾਲਾ ਦੇ ਸੁਧਾਰ ਪਿੰਡ ਦੇ ਮੁੱਖ ਅੱਡੇ 'ਤੇ ਮਾਕੋਵਾਲ ਪਿੰਡ ਨੂੰ ਜਾਂਦੀ ਸੜਕ 'ਤੇ ਸਥਿਤ ਭੰਗੂ ਹਸਪਤਾਲ ਦੇ ਮਾਲਕ ਡਾ. ਕੁਲਵਿੰਦਰ ਸਿੰਘ ਭੰਗੂ ਨੂੰ 12 ਸਤੰਬਰ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜਿਸ ਦੀ ਬੀਤੇ ਕੱਲ ਦਿੱਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ

Reported by:  PTC News Desk  Edited by:  Shanker Badra -- October 07th 2025 02:27 PM
Ajnala News : ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡਾਕਟਰ ਕੁਲਵਿੰਦਰ ਸਿੰਘ ਭੰਗੂ ਦੀ ਇਲਾਜ ਦੌਰਾਨ ਹੋਈ ਮੌਤ

Ajnala News : ਗੈਂਗਸਟਰਾਂ ਦੀਆਂ ਗੋਲੀਆਂ ਦਾ ਸ਼ਿਕਾਰ ਹੋਏ ਡਾਕਟਰ ਕੁਲਵਿੰਦਰ ਸਿੰਘ ਭੰਗੂ ਦੀ ਇਲਾਜ ਦੌਰਾਨ ਹੋਈ ਮੌਤ

Ajnala News :  ਅਜਨਾਲਾ ਦੇ ਸੁਧਾਰ ਪਿੰਡ ਦੇ ਮੁੱਖ ਅੱਡੇ 'ਤੇ ਮਾਕੋਵਾਲ ਪਿੰਡ ਨੂੰ ਜਾਂਦੀ ਸੜਕ 'ਤੇ ਸਥਿਤ ਭੰਗੂ ਹਸਪਤਾਲ ਦੇ ਮਾਲਕ ਡਾ. ਕੁਲਵਿੰਦਰ ਸਿੰਘ ਭੰਗੂ ਨੂੰ 12 ਸਤੰਬਰ ਨੂੰ ਗੈਂਗਸਟਰਾਂ ਵੱਲੋਂ ਗੋਲੀਆਂ ਮਾਰ ਕੇ ਜ਼ਖਮੀ ਕਰ ਦਿੱਤਾ ਗਿਆ ਸੀ। ਜਿਸ ਦੀ ਬੀਤੇ ਕੱਲ ਦਿੱਲੀ ਦੇ ਇੱਕ ਨਿਜੀ ਹਸਪਤਾਲ ਵਿੱਚ ਇਲਾਜ ਦੌਰਾਨ ਮੌਤ ਹੋ ਗਈ ਹੈ। ਜਿੱਦਾਂ ਹੀ ਡਾਕਟਰ ਦੀ ਮੌਤ ਦੀ ਖ਼ਬਰ ਕਸਬੇ ਵਿੱਚ ਪਹੁੰਚੀ ਤਾਂ ਕਸਬੇ ਵਿੱਚ ਸੋਗ ਦੀ ਲਹਿਰ ਦੌੜ ਗਈ। ਇਸ ਘਟਨਾ ਤੋਂ ਬਾਅਦ ਇਲਾਕੇ ਵਿੱਚ ਦਹਿਸ਼ਤ ਦਾ ਮਾਹੌਲ ਹੈ।     

ਲੋਕਾਂ ਵੱਲੋਂ ਆਪਣੇ ਵਪਾਰਕ ਅਦਾਰੇ ਅਤੇ ਦੁਕਾਨਾਂ ਬੰਦ ਕਰਕੇ ਰੋਸ ਜਤਾਇਆ ਲੋਕਾਂ ਦਾ ਕਹਿਣਾ ਸੀ ਕਿ ਡਾਕਟਰ ਇੱਕ ਬਹੁਤ ਵਧੀਆ ਅਤੇ ਨੇਕ ਦਿਲ ਇਨਸਾਨ ਸੀ ,ਜੋ ਹਰ ਬੰਦੇ ਦੀ ਮਦਦ ਕਰਦਾ ਸੀ। ਰਾਤ ਬਰਾਤੇ ਜਦੋਂ ਮਰਜੀ ਬਿਨਾਂ ਪੈਸੇ ਦਵਾਈ ਦੇ ਦਿੰਦਾ ਸੀ। ਉਹਨਾਂ ਮੰਗ ਕੀਤੀ ਗਈ ਇਸ ਦੀ ਮੌਤ ਦੀ ਜਾਂਚ ਹੋਣੀ ਚਾਹੀਦੀ ਹੈ। ਇਸ ਡਾਕਟਰ ਦੇ ਕਤਲ ਦੀ ਅਸਲੀ ਵਜ੍ਹਾ ਕੀ ਹੈ। ਇਸ ਦੀ ਜਾਂਚ ਹੋਣੀ ਚਾਹੀਦੀ ਹੈ। ਭਾਵੇਂ ਕਿ ਪੁਲਿਸ ਵੱਲੋਂ ਬੰਦਿਆਂ ਨੂੰ ਗ੍ਰਿਫ਼ਤਾਰ  ਕਰ ਲਿਆ ਪਰ ਫਿਰ ਵੀ ਇਸ ਦੀ ਜਾਂਚ ਕਰਵਾਉਣੀ ਬਣਦੀ ਹੈ। 


ਪਰਿਵਾਰ ਨਾਲ ਅਫਸੋਸ ਕਰਨ ਪਹੁੰਚੇ ਹਲਕਾ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਕਿ ਇਸ ਡਾਕਟਰ ਦੀ ਮੌਤ ਦੀ ਅਸਲ ਵਜ੍ਹਾ ਡਾਕਟਰਾਂ ਦੀ ਲਾਪਰਵਾਹੀ ਹੈ। ਉਹਨਾਂ ਨੇ ਦੱਸਿਆ ਕਿ ਜਲਦ ਹੀ ਕਾਨੂੰਨੀ ਮਾਹਰਾਂ ਦੀ ਸਲਾਹ ਲੈ ਕੇ ਹਸਪਤਾਲ ਅਤੇ ਡਾਕਟਰਾਂ ਵਿਰੁੱਧ ਕਾਨੂੰਨੀ ਕਾਰਵਾਈ ਅਮਲ ਵਿੱਚ ਲਿਆਂਦੀ ਜਾਵੇਗੀ। 

ਇਸ ਮੌਕੇ ਗੱਲਬਾਤ ਕਰਦੇ ਹੋਏ ਡੀਐਸਪੀ ਨਾਲ ਇਹਨਾਂ ਨੇ ਦੱਸਿਆ ਕਿ ਮ੍ਰਿਤਕ ਡਾਕਟਰ ਕੁਲਵਿੰਦਰ ਸਿੰਘ ਭੰਗੂ ਦੀ ਮੌਤ ਡਾਕਟਰਾਂ ਦੀ ਲਾਪਰਵਾਹੀ ਨਾਲ ਹੋਈ ਹੈ। ਉਹਨਾਂ ਦੱਸਿਆ ਕਿ ਇਸ ਸਬੰਧੀ ਪਹਿਲਾਂ ਪੁਲਿਸ ਥਾਣਾ ਰਮਦਾਸ ਵਿੱਚ ਧਾਰਾ 307 ਅਧੀਨ ਰੱਦ ਤਨ ਕਤਲ ਦਾ ਮਾਮਲਾ ਦਰਜ ਕੀਤਾ ਗਿਆ ਸੀ ਪਰ ਹੁਣ ਇਰਾਦਾ ਕਤਲ 302 ਦਾ ਮਾਮਲਾ ਦਰਜ ਕੀਤਾ ਗਿਆ ਹੈ। ਉਹਨਾਂ ਦੱਸਿਆ ਕਿ ਇਸ ਮਾਮਲੇ ਵਿੱਚ ਹੁਣ ਤੱਕ ਪੰਜ ਦੋਸ਼ੀਆਂ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ।

 

- PTC NEWS

Top News view more...

Latest News view more...

PTC NETWORK
PTC NETWORK