Wed, Sep 27, 2023
Whatsapp

Pineapple Benefits : ਪੋਸ਼ਕ ਤੱਤਾਂ ਨਾਲ ਭਰਪੂਰ ਅਨਾਨਾਸ ਦਾ ਕਰੋ ਸੇਵਨ ਮਿਲਣਗੇ ਇਹ ਫ਼ਾਇਦੇ

Written by  Shameela Khan -- September 07th 2023 11:33 AM -- Updated: September 07th 2023 12:19 PM
Pineapple Benefits : ਪੋਸ਼ਕ ਤੱਤਾਂ ਨਾਲ ਭਰਪੂਰ ਅਨਾਨਾਸ ਦਾ ਕਰੋ ਸੇਵਨ ਮਿਲਣਗੇ ਇਹ ਫ਼ਾਇਦੇ

Pineapple Benefits : ਪੋਸ਼ਕ ਤੱਤਾਂ ਨਾਲ ਭਰਪੂਰ ਅਨਾਨਾਸ ਦਾ ਕਰੋ ਸੇਵਨ ਮਿਲਣਗੇ ਇਹ ਫ਼ਾਇਦੇ

Pineapple Benefits: ਅਨਾਨਾਸ ਬਹੁਤ ਸਾਰੇ ਜ਼ਰੂਰੀ ਪੌਸ਼ਟਿਕ ਤੱਤਾਂ, ਐਂਟੀਆਕਸੀਡੈਂਟਸ ਅਤੇ ਐਨਜ਼ਾਈਮਾਂ ਨਾਲ਼ ਭਰਪੂਰ ਹੁੰਦਾ ਹੈ। ਇਸ ਵਿੱਚ ਪੋਟਾਸ਼ੀਅਮ, ਕੈਲਸ਼ੀਅਮ, ਮੈਂਗਨੀਜ਼, ਫੋਲੇਟ, ਫਾਸਫੋਰਸ, ਜ਼ਿੰਕ, ਵਿਟਾਮਿਨ ਏ ਅਤੇ ਵਿਟਾਮਿਨ ਕੇ ਵੀ ਭਰਪੂਰ ਮਾਤਰਾ ਵਿੱਚ ਮੌਜੂਦ ਹੁੰਦੇ ਹਨ। ਇਹ ਤੁਹਾਡੀ ਸਿਹਤ ਦੇ ਨਾਲ਼-ਨਾਲ਼ ਇਸਨੂੰ ਚਮੜੀ ਲਈ ਵੀ ਫ਼ਾਇਦੇਮੰਦ ਮੰਨਿਆ ਜਾਂਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ ਹੁੰਦਾ ਹੈ।

 ਇਨ੍ਹਾਂ ਗੁਣਾਂ ਦੇ ਕਾਰਨ ਅਨਾਨਾਸ ਨੂੰ ਕਈ ਸਿਹਤ ਲਾਭਾਂ ਲਈ ਵੀ ਜਾਣਿਆ ਜਾਂਦਾ ਹੈ। ਜਿਸ ਵਿੱਚ ਬਿਹਤਰ ਪਾਚਨ ਬਿਹਤਰ ਪ੍ਰਤੀਰੋਧੀ ਸ਼ਕਤੀ ਆਦਿ ਸ਼ਾਮਿਲ ਹਨ। ਆਓ ਜਾਣਦੇ ਹਾਂ ਅਨਾਨਾਸ ਦੇ ਕੁੱਝ ਹੈਰਾਨੀਜਨਕ ਫ਼ਾਇਦਿਆਂ ਬਾਰੇ।
 
ਭਾਰ ਘਟਾਉਣ ਵਿੱਚ ਮਦਦਗਾਰ :
ਜੇਕਰ ਤੁਸੀਂ ਭਾਰ ਘਟਾਉਣਾ ਚਾਹੁੰਦੇ ਹੋ ਤਾਂ ਇਸ ਦੇ ਲਈ ਅਨਾਨਾਸ ਬਹੁਤ ਵਧੀਆ ਫ਼ਲ ਹੈ। ਇਹ ਭਾਰ ਘਟਾਉਣ ਲਈ ਲਾਭਦਾਇਕ ਹੈ ਕਿਉਂਕਿ ਇਸ ਵਿੱਚ ਜ਼ਿਆਦਾ ਫਾਈਬਰ ਅਤੇ ਘੱਟ ਕੈਲੋਰੀ ਅਤੇ ਕਾਰਬੋਹਾਈਡਰੇਟ ਹੁੰਦੇ ਹਨ। ਇਹ ਤੁਹਾਨੂੰ ਹਾਈਡਰੇਟ ਰੱਖਣ ਦੇ ਨਾਲ-ਨਾਲ ਤੁਹਾਡੀ ਭੁੱਖ ਨੂੰ ਕੰਟਰੋਲ ਕਰਨ ਅਤੇ ਜ਼ਿਆਦਾ ਖਾਣ ਤੋਂ ਬਚਣ ਵਿੱਚ ਮਦਦ ਕਰਦਾ ਹੈ।
 
ਦਿਲ ਨੂੰ ਸਿਹਤਮੰਦ ਬਣਾਉਣ ਲਈ ਫ਼ਾਇਦੇਮੰਦ : 
ਅਨਾਨਾਸ 'ਚ ਮੌਜੂਦ ਹਾਈ ਫਾਈਬਰ, ਪੋਟਾਸ਼ੀਅਮ ਅਤੇ ਵਿਟਾਮਿਨ ਸੀ ਦਿਲ ਦੀ ਸਿਹਤ ਲਈ ਫਾਇਦੇਮੰਦ ਹੁੰਦਾ ਹੈ। ਇਹ ਪੌਸ਼ਟਿਕ ਤੱਤ ਕੋਲੇਸਟ੍ਰੋਲ ਦੇ ਪੱਧਰ ਅਤੇ ਬਲੱਡ ਪ੍ਰੈਸ਼ਰ ਨੂੰ ਬਣਾਈ ਰੱਖਣ ਵਿੱਚ ਮਦਦ ਕਰ ਸਕਦੇ ਹਨ, ਜੋ ਕਿ ਦਿਲ ਨਾਲ ਸਬੰਧਤ ਸਮੱਸਿਆਵਾਂ ਦੇ ਮੁੱਖ ਕਾਰਨ ਹਨ। ਇਹ ਸਟ੍ਰੋਕ ਅਤੇ ਕਿਡਨੀ ਸਟੋਨ ਬਣਨ ਦੇ ਖਤਰੇ ਨੂੰ ਘੱਟ ਕਰਨ ਵਿੱਚ ਮਦਦਗਾਰ ਹੈ।
 
ਕੈਂਸਰ ਦੇ ਖਤਰੇ ਨੂੰ ਘਟਾਉਣ ਲਈ ਫ਼ਾਇਦੇਮੰਦ :
ਕਿਉਂਕਿ ਅਨਾਨਾਸ ਵਿੱਚ ਵੱਡੀ ਮਾਤਰਾ ਵਿੱਚ ਵਿਟਾਮਿਨ ਸੀ ਜੋ ਕਿ ਇੱਕ ਸ਼ਕਤੀਸ਼ਾਲੀ ਐਂਟੀਆਕਸੀਡੈਂਟ ਅਤੇ ਉੱਚ ਮਾਤਰਾ ਵਿੱਚ ਫਾਈਬਰ ਹੁੰਦਾ ਹੈ, ਪਾਇਆ ਜਾਂਦਾ ਹੈ। ਇਹ ਕੈਂਸਰ ਪੈਦਾ ਕਰਨ ਵਾਲੇ ਫ੍ਰੀ ਰੈਡੀਕਲਜ਼ ਦੇ ਉਤਪਾਦਨ ਨੂੰ ਰੋਕਣ ਵਿੱਚ ਮਦਦ ਕਰ ਸਕਦਾ ਹੈ।
 
ਪਾਚਨ ਨੂੰ ਸੁਧਾਰਨ 'ਚ ਮਦਦਗਾਰ : 
ਅਨਾਨਾਸ ਵਿੱਚ ਬ੍ਰੋਮੇਲੇਨ ਨਾਮਕ ਐਨਜ਼ਾਈਮ ਹੁੰਦਾ ਹੈ ਜੋ ਪਾਚਨ ਵਿੱਚ ਸਹਾਇਤਾ ਕਰਦਾ ਹੈ। ਇਸ ਵਿੱਚ ਮੌਜੂਦ ਉੱਚ ਫਾਈਬਰ ਅਤੇ ਉੱਚ ਪਾਣੀ ਦੀ ਸਮੱਗਰੀ ਦੇ ਕਾਰਨ ਅਨਾਨਾਸ ਇੱਕ ਨਿਯਮਤ ਅਤੇ ਸਿਹਤਮੰਦ ਪਾਚਨ ਪ੍ਰਣਾਲੀ ਨੂੰ ਬਣਾਈ ਰੱਖਣ ਅਤੇ ਕਬਜ਼ ਨੂੰ ਰੋਕਣ ਵਿੱਚ ਮਦਦ ਕਰਦਾ ਹੈ।
 
ਇਮਿਊਨਿਟੀ ਵਧਾਉਣ ਲਈ ਫ਼ਾਇਦੇਮੰਦ : 
ਅਨਾਨਾਸ ਵਿੱਚ ਮੈਂਗਨੀਜ਼ ਅਤੇ ਵਿਟਾਮਿਨ ਸੀ ਦੋਵਾਂ ਦੀ ਚੰਗੀ ਮਾਤਰਾ ਹੁੰਦੀ ਹੈ। ਮੈਂਗਨੀਜ਼ ਇੱਕ ਐਂਟੀਆਕਸੀਡੈਂਟ ਹੈ ਜੋ ਪਾਚਕ ਕਾਰਜ ਅਤੇ ਵਿਕਾਸ ਦਾ ਸਮਰਥਨ ਕਰਦਾ ਹੈ। ਇਮਿਊਨਿਟੀ ਵਧਾਉਣ ਲਈ ਵਿਟਾਮਿਨ ਸੀ ਬਹੁਤ ਕਾਰਗਰ ਹੈ। ਮਹੱਤਵਪੂਰਨ ਵਿਟਾਮਿਨ ਅਤੇ ਖਣਿਜ ਦੇ ਨਾਲ-ਨਾਲ ਇਸ ਵਿੱਚ ਮੌਜੂਦ ਐਂਟੀ-ਇੰਫਲੇਮੇਟਰੀ ਗੁਣ ਤੁਹਾਡੀ ਇਮਿਊਨ ਸਿਸਟਮ ਨੂੰ ਮਜ਼ਬੂਤ ​​ਕਰਦੇ ਹਨ।
 
( ਡਿਸਕਲੇਮਰ:  ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

-ਸਚਿਨ ਜਿੰਦਲ ਦੇ ਸਹਿਯੋਗ ਨਾਲ਼

- PTC NEWS

adv-img

Top News view more...

Latest News view more...