Wed, Nov 11, 2026
Whatsapp

Jalalabada Murder : ਜਲਾਲਾਬਾਦ 'ਚ ਰੂਹ ਕੰਬਾਊ ਵਾਰਦਾਤ, ਘਰ 'ਚ ਇਕੱਲੀ ਬਜ਼ੁਰਗ ਔਰਤ ਦਾ ਕਤਲ

Jalalabada Murder : ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਅਤੇ ਬਜ਼ੁਰਗ ਦੇ ਬੇਟੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਘਰ ਦੇ ਵਿੱਚ ਇਕੱਲੇ ਰਹਿੰਦੀ ਸੀ ਅਤੇ ਉਸਦੇ ਕੋਲੇ 40 ਤੋਂ 50 ਹਜਾਰ ਰੁਪਏ ਦੀ ਨਗਦੀ ਸੋਨੇ ਦੀ ਮੁੰਦੀ ਅਤੇ ਹੋਰ ਕਈ ਗਹਿਣੇ ਸਨ, ਜਿਨ੍ਹਾਂ ਨੂੰ ਰਾਤ ਨੂੰ ਲੁੱਟ ਲਿਆ ਗਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ।

Reported by:  PTC News Desk  Edited by:  KRISHAN KUMAR SHARMA -- November 11th 2026 02:06 PM -- Updated: November 11th 2026 02:07 PM
Jalalabada Murder : ਜਲਾਲਾਬਾਦ 'ਚ ਰੂਹ ਕੰਬਾਊ ਵਾਰਦਾਤ, ਘਰ 'ਚ ਇਕੱਲੀ ਬਜ਼ੁਰਗ ਔਰਤ ਦਾ ਕਤਲ

Jalalabada Murder : ਜਲਾਲਾਬਾਦ 'ਚ ਰੂਹ ਕੰਬਾਊ ਵਾਰਦਾਤ, ਘਰ 'ਚ ਇਕੱਲੀ ਬਜ਼ੁਰਗ ਔਰਤ ਦਾ ਕਤਲ

Jalalabada Murder : ਜਲਾਲਾਬਾਦ ਦੇ ਡੀਏਵੀ ਕਾਲਜ ਦੇ ਬਿਲਕੁਲ ਨਾਲ ਕੰਨਲਾਂ ਵਾਲੇ ਝੁੱਗੇ ਤੋਂ ਰੂਹ ਕੰਬਾਊ ਵਾਰਦਾਤ ਸਾਹਮਣੇ ਆਈ ਹੈ, ਜਿੱਥੇ 80 ਸਾਲਾ ਬਜ਼ੁਰਗ ਦੇ ਨਾਲ ਬੀਤੀ ਰਾਤ ਘਰ ਦੇ ਵਿੱਚ ਲੁੱਟ-ਖੋਹ ਹੋਈ ਅਤੇ ਗਲਾ ਘੁੱਟ ਕੇ ਬਜ਼ੁਰਗ ਦਾ ਕਤਲ ਕਰ ਦਿੱਤਾ ਗਿਆ।

ਜਾਣਕਾਰੀ ਮੁਤਾਬਕ ਜਲਾਲਾਬਾਦ ਸ਼ਹਿਰ ਦੇ ਬਿਲਕੁਲ ਨਾਲ ਪੈਂਦੇ ਪਿੰਡ ਕੰਨਲਾਂ ਵਾਲੇ ਝੁੱਗੇ ਵਿਖੇ ਬੀਤੀ ਰਾਤ ਇੱਕ ਵੱਡੀ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਇੱਥੇ ਇੱਕ 80 ਸਾਲਾਂ ਬਜ਼ੁਰਗ, ਜੋ ਆਪਣੇ ਘਰ ਦੇ ਵਿੱਚ ਇਕੱਲੀ ਰਹਿੰਦੀ ਸੀ, ਦਾ ਕਤਲ ਕਰ ਦਿੱਤਾ ਗਿਆ। ਮੌਕੇ 'ਤੇ ਮੌਜੂਦ ਪਿੰਡ ਵਾਸੀਆਂ ਅਤੇ ਬਜ਼ੁਰਗ ਦੇ ਬੇਟੇ ਸੁਰਜੀਤ ਸਿੰਘ ਨੇ ਦੱਸਿਆ ਕਿ ਉਸਦੀ ਮਾਤਾ ਘਰ ਦੇ ਵਿੱਚ ਇਕੱਲੇ ਰਹਿੰਦੀ ਸੀ ਅਤੇ ਉਸਦੇ ਕੋਲੇ 40 ਤੋਂ 50 ਹਜਾਰ ਰੁਪਏ ਦੀ ਨਗਦੀ ਸੋਨੇ ਦੀ ਮੁੰਦੀ ਅਤੇ ਹੋਰ ਕਈ ਗਹਿਣੇ ਸਨ, ਜਿਨ੍ਹਾਂ  ਨੂੰ ਰਾਤ ਨੂੰ ਲੁੱਟ ਲਿਆ ਗਿਆ ਅਤੇ ਉਸ ਦਾ ਗਲਾ ਘੁੱਟ ਕੇ ਕਤਲ ਕਰ ਦਿੱਤਾ ਗਿਆ। 

ਜਾਣਕਾਰੀ ਮਿਲਣ ਤੋਂ ਬਾਅਦ ਮੌਕੇ 'ਤੇ ਪੁਲਿਸ ਪਹੁੰਚੀ ਹੈ ਪੁਲਿਸ ਦੇ ਵੱਲੋਂ ਮ੍ਰਿਤਕ ਔਰਤ ਦੀ ਲਾਸ਼ ਆਪਣੇ ਕਬਜ਼ੇ ਵਿੱਚ ਲੈ ਲਈ ਗਈ ਹੈ ਅਤੇ ਪੋਸਟਮਾਰਟਮ ਦੇ ਲਈ ਫਾਜ਼ਿਲਕਾ ਭਿਜਵਾਪਜਵਾ ਦਿੱਤੀ ਗਈ ਹੈ। ਪੁਲਿਸ ਦਾ ਕਹਿਣਾ ਹੈ ਕਿ ਉਹ ਇਸ ਮਾਮਲੇ ਦੀ ਜਾਂਚ ਕਰ ਰਹੇ ਹਨ ਅਤੇ ਆਰੋਪੀਆਂ ਨੂੰ ਕਿਸੇ ਵੀ ਕੀਮਤ ਤੇ ਬਖਸ਼ਿਆ ਨਹੀਂ ਜਾਵੇਗਾ। 

ਇੱਥੇ ਜ਼ਿਕਰਯੋਗ ਹੈ ਕਿ ਪਿੰਡ ਵਾਸੀਆਂ ਦਾ ਕਹਿਣਾ ਕਿ ਪਿੰਡ ਦੇ ਵਿੱਚ ਨਸ਼ਾ ਬਹੁਤ ਜ਼ਿਆਦਾ ਵਿਕਦਾ ਅਤੇ ਆਊਟਸਾਈਡਰ ਮੋਟਰਸਾਈਕਲਾਂ 'ਤੇ ਲਗਾਤਾਰ ਪਿੰਡ ਦੇ ਵਿੱਚ ਆਉਂਦੇ ਜਾਂਦੇ ਰਹਿੰਦੇ ਹਨ। ਉਹਨਾਂ ਨੇ ਕਿਹਾ ਕਿ ਇਸ ਪਿੰਡ ਦੇ ਵਿੱਚ ਹਰ ਇੱਕ ਤਰ੍ਹਾਂ ਦਾ ਨਸ਼ਾ ਵਿਕਦਾ ਅਤੇ ਨਸ਼ੇੜੀਆਂ ਦੇ ਵੱਲੋਂ ਹੀ ਇਸ ਵਾਰਦਾਤ ਨੂੰ ਅੰਜਾਮ ਦਿੱਤਾ ਗਿਆ ਜਾਪਦਾ ਹੈ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK