ਸਨੌਰ ਹਲਕੇ ਦੇ ਵਿੱਚ ਗੈਂਗਸਟਰ ਗੋਲਾ ਤੇ ਪੁਲਿਸ ਵਿਚਾਲੇ ਹੋਈ ਮੁਠਭੇੜ
Punjab News: ਪਟਿਆਲਾ ਵਿੱਚ ਪੁਲਿਸ ਅਤੇ ਗੈਂਗਸਟਰ ਵਿਚਾਲੇ ਮੁਕਾਬਲਾ ਹੋਣ ਦੀ ਖ਼ਬਰ ਸਾਹਮਣੇ ਆ ਰਹੀ ਹੈ। ਪੁਲਿਸ ਵੱਲੋਂ ਜਵਾਬੀ ਕਾਰਵਾਈ ਵਿੱਚ ਗੈਂਗਸਟਰ ਗੋਲਾ ਜ਼ਖ਼ਮੀ ਹੋ ਗਿਆ ਹੈ।
ਜ਼ਖਮੀ ਪੁਨੀਤ ਗੋਲਾ ਰਜੀਵ ਰਾਜਾ ਗੈਂਗ ਦਾ ਮੈਂਬਰ ਦੱਸਿਆ ਜਾ ਰਿਹਾ ਹੈ। 15 ਦੇ ਕਰੀਬ ਮਾਮਲਿਆਂ ਦੇ ਵਿੱਚ ਲੋੜੀਂਦਾ ਪੁਨੀਤ ਗੋਲਾ ਮੁਕਾਬਲੇ ਵਿੱਚ ਜ਼ਖਮੀ ਹੋ ਗਿਆ ਹੈ।
ਦੱਸ ਦੇਈਏ ਕਿ ਮੋਹਾਲੀ ਦੇ ਵਿੱਚ ਚੋਪਿੰਗ ਕਾਂਡ ਵਿੱਚ ਪੁਨੀਤ ਗੋਲਾ ਮੁੱਖ ਮੁਲਜ਼ਮ ਸੀ। ਲੁੱਟ ਖੋਹ, ਕਾਤਲ ਅਤੇ ਕਤਲ ਦੀਆਂ ਕੋਸ਼ਿਸ਼ਾਂ ਦੇ 15 ਤੋਂ ਵੱਧ ਕੇਸਾਂ ਦੇ ਵਿੱਚ ਲੋੜੀਂਦਾ ਸੀ। ਪੁਨੀਤ ਗੋਲਾ ਨੂੰ ਪਟਿਆਲਾ ਦੇ ਰਜਿੰਦਰਾ ਹਸਪਤਾਲ ਦੇ ਵਿੱਚ ਜਖਮੀ ਹਾਲਾਤ ਵਿੱਚ ਦਾਖਲ ਕਰਵਾਇਆ ਗਿਆ ਹੈ।
- PTC NEWS