Sat, Dec 6, 2025
Whatsapp

New Year 2024: ਨਵੇਂ ਸਾਲ 'ਤੇ ਜਸ਼ਨਾਂ ਦੀ ਥਾਂ ਪੱਕੇ ਮੋਰਚੇ ’ਤੇ ਡਟੇ ਈਟੀਟੀ ਅਧਿਆਪਕ

Reported by:  PTC News Desk  Edited by:  KRISHAN KUMAR SHARMA -- December 31st 2023 08:52 PM
New Year 2024: ਨਵੇਂ ਸਾਲ 'ਤੇ ਜਸ਼ਨਾਂ ਦੀ ਥਾਂ ਪੱਕੇ ਮੋਰਚੇ ’ਤੇ ਡਟੇ ਈਟੀਟੀ ਅਧਿਆਪਕ

New Year 2024: ਨਵੇਂ ਸਾਲ 'ਤੇ ਜਸ਼ਨਾਂ ਦੀ ਥਾਂ ਪੱਕੇ ਮੋਰਚੇ ’ਤੇ ਡਟੇ ਈਟੀਟੀ ਅਧਿਆਪਕ

ਸ੍ਰੀ ਅਨੰਦਪੁਰ ਸਾਹਿਬ: ਜਿੱਥੇ ਇੱਕ ਪਾਸੇ ਪੂਰਾ ਦੇਸ਼ ਨਵੇਂ ਸਾਲ ਦੇ ਜਸ਼ਨ ਮਨਾਅ ਰਿਹਾ ਹੈ ਉੱਥੇ ਹੀ ਦੂਜੇ ਪਾਸੇ ਈਟੀਟੀ ਟੈੱਟ ਪਾਸ ਬੇਰੁਜਗਾਰ 5994 ਅਧਿਆਪਕ ਯੂਨੀਅਨ ਦੇ ਨੁਮਾਇੰਦੇ ਪੱਕੇ ਮੋਰਚੇ ’ਤੇ ਬੈਠਣ ਲਈ ਮਜਬੂਰ ਹਨ। ਪਿਛਲੇ 82 ਦਿਨਾਂ ਤੋਂ ਸਿੱਖਿਆ ਮੰਤਰੀ ਹਰਜੋਤ ਸਿੰਘ ਬੈਂਸ ਦੇ ਪਿੰਡ ਗੰਭੀਰਪੁਰ ਵਿਖੇ ਪੱਕਾ ਮੋਰਚਾ ਲਗਾ ਕੇ ਬੈਠੇ ਇਹ ਨੌਜਵਾਨ ਸਰਕਾਰੀ ਪ੍ਰਾਇਮਰੀ ਅਧਿਆਪਕ ਲੱਗਣ ਦੀ ਯੋਗਤਾ ਪੂਰੀ ਕਰ ਚੁੱਕੇ ਹਨ ਪਰ ਹੁਣ ਸਰਕਾਰ ਵੱਲੋਂ ਇਨ੍ਹਾਂ ਨੂੰ ਸਕੂਲਾਂ ਵਿੱਚ ਜੁਆਇਨ ਕਰਵਾਉਣ ਦੀ ਬਜਾਇ ਅਦਾਲਤਾਂ ਦੇ ਕੇਸਾਂ ਵਿੱਚ ਉਲਝਾਅ ਕੇ ਡੰਗ ਟਪਾਇਆ ਜਾ ਰਿਹਾ ਹੈ। 

ਪੱਕੇ ਮੋਰਚੇ ’ਤੇ ਮਾਯੂਸ ਬੈਠੇ ਹਨ ਈਟੀਟੀ ਉਮੀਦਵਾਰ


ਇਸ ਮੋਰਚੇ ਬਾਰੇ ਹੋਰ ਜਾਣਕਾਰੀ ਦਿੰਦਿਆਂ ਯੂਨੀਅਨ ਦੇ ਸੂਬਾ ਕਮੇਟੀ ਮੈਂਬਰ ਬਲਿਹਾਰ ਬੱਲੀ, ਪਰਮਪਾਲ, ਬੱਗਾ ਖੁਡਾਲ ਅਤੇ ਕੁਲਵਿੰਦਰ ਬਰੇਟਾ ਨੇ ਦੱਸਿਆ ਕਿ ਪੱਕੇ ਮੋਰਚੇ ’ਤੇ ਬੈਠੇ ਨੌਜਵਾਨਾਂ ਦਾ ਵੀ ਮਨ ਸੀ ਕਿ ਨਵਾਂ ਸਾਲ ਆਪਣੇ ਪਰਿਵਾਰਾਂ ਵਿੱਚ ਬੈਠ ਕੇ ਮਨਾਈਏ ਪਰ ਪੰਜਾਬ ਸਰਕਾਰ ਦੀਆਂ ਗਲਤ ਨੀਤੀਆਂ ਕਾਰਨ ਅਸੀਂ ਆਪਣੇ ਪਰਿਵਾਰਾਂ ਵਿੱਚ ਨਹੀ ਜਾ ਸਕੇ। 

ਉਨ੍ਹਾਂ ਆਖਿਆ ਕਿ ਪੰਜਾਬ ਸਰਕਾਰ ਵੱਲੋਂ ਕੱਢੀਆਂ ਗਈਆਂ ਈਟੀਟੀ ਕਾਡਰ ਦੀਆਂ 5994 ਅਸਾਮੀਆਂ ਦੀ ਲਿਖਤੀ ਪ੍ਰੀਖਿਆ 5 ਮਾਰਚ 2023 ਨੂੰ ਲਈ ਗਈ ਸੀ ਪਰ ਬੜੀ ਹੈਰਾਨੀ ਦੀ ਗੱਲ ਹੈ ਕਿ ਨਤੀਜਾ ਆਉਣ ਤੋਂ ਬਾਅਦ ਸਕਰੂਟਨੀ (ਦਸਤਾਵੇਜਾਂ ਦੀ ਜਾਂਚ) ਤੱਕ ਵੀ ਹੋ ਚੁੱਕੀ ਹੈ ਪਰ ਅੱਜ ਤੱਕ ਸਕੂਲਾਂ ਵਿੱਚ ਜੁਆਇਨ ਨਹੀ ਕਰਵਾਇਆ ਗਿਆ। ਜਦਕਿ ਹੁਣ ਨਵੇਂ ਸਾਲ 2024 ਦਾ ਮਾਰਚ ਮਹੀਨਾ ਵੀ ਆਉਣ ਵਾਲਾ ਹੈ।

ਹਵਾ ਹੋਏ ਸਰਕਾਰ ਦੇ ਦਾਅਵੇ : ਆਗੂ

ਅਧਿਆਪਕ ਆਗੂਆਂ ਨੇ ਕਿਹਾ ਕਿ ਸੱਤਾ ਵਿੱਚ ਆਉਣ ਤੋਂ ਪਹਿਲਾਂ ਮੌਜੂਦ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਵੱਖ-ਵੱਖ ਯੂਨੀਅਨਾਂ ਦੇ ਧਰਨਿਆਂ ਵਿੱਚ ਜਾ ਕੇ ਇਹ ਕਹਿੰਦੇ ਨਹੀ ਸਨ ਥੱਕਦੇ ਕਿ ਆਮ ਆਦਮੀ ਪਾਰਟੀ ਦੀ ਸਰਕਾਰ ਆਉਣ ’ਤੇ ਕਿਸੇ ਨੂੰ ਧਰਨਾ ਪ੍ਰਦਰਸ਼ਨ ਨਹੀ ਕਰਨਾ ਪਵੇਗਾ। ਪਰ ਹੁਣ ਇਹ ਦਾਅਵੇ ਹਵਾ ਹਵਾਈ ਸਿੱਧ ਹੋ ਰਹੇ ਹਨ।

-

Top News view more...

Latest News view more...

PTC NETWORK
PTC NETWORK