Exim Bank Jobs : ਐਗਜ਼ਿਮ ਬੈਂਕ 'ਚ ਨਿਕਲੀਆਂ ਭਰਤੀਆਂ, 65 ਸਾਲ ਤੱਕ ਦੇ ਇਹ ਉਮੀਦਵਾਰ ਕਰ ਸਕਦੇ ਹਨ ਅਪਲਾਈ...ਵੇਖੋ ਯੋਗਤਾ ਸ਼ਰਤਾਂ
Banking Jobs : ਜੇਕਰ ਤੁਸੀਂ ਐਕਸਪੋਰਟ-ਇੰਪੋਰਟ ਬੈਂਕ ਆਫ ਇੰਡੀਆ (Exim Bank of India) ਵਿੱਚ ਕੰਮ ਕਰਨਾ ਚਾਹੁੰਦੇ ਹੋ, ਤਾਂ ਤੁਹਾਡੇ ਕੋਲ ਬਹੁਤ ਵਧੀਆ ਮੌਕਾ ਹੈ। ਬੈਂਕ ਵੱਲੋਂ ਇੱਕ ਭਰਤੀ ਨੋਟੀਫਿਕੇਸ਼ਨ ਜਾਰੀ ਕੀਤਾ ਗਿਆ ਹੈ, ਜਿਸ ਅਨੁਸਾਰ ਯੋਗਤਾ ਪ੍ਰਾਪਤ ਉਮੀਦਵਾਰਾਂ ਨੂੰ ਅਫਸਰਾਂ ਦੀਆਂ ਅਸਾਮੀਆਂ ਲਈ ਭਰਤੀ ਕੀਤਾ ਜਾਵੇਗਾ। ਇਨ੍ਹਾਂ ਅਸਾਮੀਆਂ ਲਈ ਅਰਜ਼ੀਆਂ ਦੀ ਪ੍ਰਕਿਰਿਆ ਵੀ ਸ਼ੁਰੂ ਹੋ ਗਈ ਹੈ। ਬੈਂਕਿੰਗ ਖੇਤਰ ਵਿੱਚ ਕਰੀਅਰ ਬਣਾਉਣ ਦੇ ਇੱਛੁਕ ਉਮੀਦਵਾਰ ਇਨ੍ਹਾਂ ਅਸਾਮੀਆਂ ਲਈ ਫਾਰਮ ਭਰ ਸਕਦੇ ਹਨ। ਅਪਲਾਈ ਕਰਨ ਲਈ ਵਿਦਿਆਰਥੀ ਐਗਜ਼ਿਮ ਬੈਂਕ ਦੀ ਅਧਿਕਾਰਤ ਵੈੱਬਸਾਈਟ eximbankindia.in/careers 'ਤੇ ਜਾ ਕੇ ਆਨਲਾਈਨ ਅਪਲਾਈ ਕਰ ਸਕਦੇ ਹਨ। ਅਪਲਾਈ ਕਰਨ ਦੀ ਆਖਰੀ ਮਿਤੀ 14 ਅਕਤੂਬਰ 2024 ਰੱਖੀ ਗਈ ਹੈ।
ਭਰਤੀ ਮੁਹਿੰਮ ਦੇ ਜ਼ਰੀਏ, ਐਕਸਪੋਰਟ-ਇਮਪੋਰਟ ਬੈਂਕ ਆਫ ਇੰਡੀਆ ਵਿਚ ਅਫਸਰਾਂ ਦੀਆਂ ਕੁੱਲ 88 ਅਸਾਮੀਆਂ 'ਤੇ ਯੋਗ ਉਮੀਦਵਾਰਾਂ ਨੂੰ ਨਿਯੁਕਤ ਕੀਤਾ ਜਾਵੇਗਾ। ਇਹ ਭਰਤੀ ਠੇਕੇ ਦੇ ਆਧਾਰ 'ਤੇ ਕੀਤੀ ਜਾਵੇਗੀ।
ਵਿਦਿਅਕ ਯੋਗਤਾ - Exim Bank Recruitment
ਐਗਜ਼ਿਮ ਬੈਂਕ ਦੀ ਭਰਤੀ ਲਈ ਅਪਲਾਈ ਕਰਨ ਵਾਲੇ ਵਿਦਿਆਰਥੀਆਂ ਕੋਲ ਕਿਸੇ ਮਾਨਤਾ ਪ੍ਰਾਪਤ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ। ਇਸਤੋਂ ਇਲਾਵਾ ਪੋਸਟ ਗ੍ਰੈਜੂਏਟ, ਐਮਬੀਏ ਦੀ ਡਿਗਰੀ ਵਾਲੇ ਵਿਦਿਆਰਥੀ ਵੀ ਅਪਲਾਈ ਕਰ ਸਕਦੇ ਹਨ। ਬਿਨੈਕਾਰ ਕੋਲ ਸਬੰਧਤ ਖੇਤਰ ਵਿੱਚ 10 ਤੋਂ 20 ਸਾਲ ਦਾ ਤਜ਼ਰਬਾ ਹੋਣਾ ਚਾਹੀਦਾ ਹੈ। ਇਸ ਆਧਾਰ 'ਤੇ ਵਿਦਿਆਰਥੀਆਂ ਦੀ ਨਿਯੁਕਤੀ ਕੀਤੀ ਜਾਵੇਗੀ। ਇਸ ਭਰਤੀ ਵਿੱਚ ਸ਼ਾਮਲ ਹੋਣ ਵਾਲੇ ਬਿਨੈਕਾਰਾਂ ਦੀ ਉਮਰ ਸੀਮਾ 27 ਤੋਂ 65 ਸਾਲ ਨਿਰਧਾਰਿਤ ਕੀਤੀ ਗਈ ਹੈ।
ਚੋਣ ਪ੍ਰਕਿਰਿਆ
ਅਰਜ਼ੀ ਦੀ ਪ੍ਰਕਿਰਿਆ
- PTC NEWS