Sun, Jun 15, 2025
Whatsapp

Explainer: ਇਨ੍ਹਾਂ 6 ਕਰਨਾਂ ਕਰ ਕੇ ਭਾਰਤੀ ਟੀਮ ਨੂੰ World Cup 'ਚ ਕਰਨਾ ਪਿਆ ਹਾਰ ਦਾ ਸਾਹਮਣਾ

Reported by:  PTC News Desk  Edited by:  Jasmeet Singh -- November 22nd 2023 04:18 PM
Explainer: ਇਨ੍ਹਾਂ 6 ਕਰਨਾਂ ਕਰ ਕੇ ਭਾਰਤੀ ਟੀਮ ਨੂੰ World Cup 'ਚ ਕਰਨਾ ਪਿਆ ਹਾਰ ਦਾ ਸਾਹਮਣਾ

Explainer: ਇਨ੍ਹਾਂ 6 ਕਰਨਾਂ ਕਰ ਕੇ ਭਾਰਤੀ ਟੀਮ ਨੂੰ World Cup 'ਚ ਕਰਨਾ ਪਿਆ ਹਾਰ ਦਾ ਸਾਹਮਣਾ

India vs Australia : ਜਿਵੇ ਤੁਸੀਂ ਜਾਣਦੇ ਹੋ ਕਿ ਵਨਡੇ ਵਿਸ਼ਵ ਕੱਪ ਦਾ 13ਵਾਂ ਸੈਸ਼ਨ 5 ਅਕਤੂਬਰ ਦਿਨ ਵੀਰਵਾਰ ਨੂੰ ਸ਼ੁਰੂ ਹੋਇਆ ਸੀ ਅਤੇ ਇਸਦਾ ਆਖਰੀ ਮੈਚ 19 ਨਵੰਬਰ ਨੂੰ ਹੋਇਆ ਸੀ। ਇਸ ਵਨਡੇ ਵਿਸ਼ਵ ਕੱਪ ਦੀ ਸ਼ੁਰੂਆਤ ਤੋਂ ਹੀ ਸਾਰੇ ਭਾਰਤੀ ਪ੍ਰਸ਼ੰਸਕਾਂ ਨੂੰ ਭਰੋਸਾ ਸੀ ਕਿ ਰੋਹਿਤ ਸ਼ਰਮਾ ਦੀ ਕਪਤਾਨੀ 'ਚ ਟੀਮ ਇੰਡੀਆ 12 ਸਾਲਾਂ ਦੇ ਲੰਬੇ ਇੰਤਜ਼ਾਰ ਨੂੰ ਖਤਮ ਕਰਕੇ ਇਹ ਟਰਾਫੀ ਜਿੱਤੇਗੀ।

ਦੱਸ ਦੇਈਏ ਕਿ ਭਾਰਤ ਨੇ ਇਸ ਵਾਰ ਟੂਰਨਾਮੈਂਟ ਦੀ ਸ਼ੁਰੂਆਤ ਇਸੇ ਤਰ੍ਹਾਂ ਕੀਤੀ ਕਿ ਸਾਰੇ 9 ਮੈਚ ਜਿੱਤ ਕੇ ਸੈਮੀਫਾਈਨਲ 'ਚ ਆਪਣੀ ਜਗ੍ਹਾ ਬਣਾਈ। ਸੈਮੀਫਾਈਨਲ 'ਚ ਉਨ੍ਹਾਂ ਦਾ ਸਾਹਮਣਾ ਨਿਊਜ਼ੀਲੈਂਡ ਨਾਲ ਹੋਇਆ, ਜਿੱਥੇ ਟੀਮ ਇੰਡੀਆ ਪੂਰੀ ਤਰ੍ਹਾਂ ਹਾਵੀ ਹੋ ਗਈ ਅਤੇ ਫਾਈਨਲ 'ਚ ਪ੍ਰਵੇਸ਼ ਕੀਤਾ। ਅਜਿਹੇ 'ਚ ਹਰ ਕਿਸੇ ਦਾ ਮੰਨਣਾ ਸੀ ਕਿ ਇਸ ਭਾਰਤੀ ਟੀਮ ਨੂੰ ਰੋਕਣਾ ਫਿਲਹਾਲ ਕੋਈ ਆਸਾਨ ਕੰਮ ਨਹੀਂ ਹੈ। ਹਾਲਾਂਕਿ ਪੰਜ ਵਾਰ ਦੀ ਵਿਸ਼ਵ ਚੈਂਪੀਅਨ ਟੀਮ ਆਸਟ੍ਰੇਲੀਆ ਨੇ ਖ਼ਿਤਾਬੀ ਮੁਕਾਬਲੇ ਵਿੱਚ ਵੱਖਰੀ ਸੋਚ ਨਾਲ ਪ੍ਰਵੇਸ਼ ਕੀਤਾ ਅਤੇ ਕਰੋੜਾਂ ਭਾਰਤੀ ਪ੍ਰਸ਼ੰਸਕਾਂ ਦੇ ਦਿਲ ਤੋੜ ਕੇ ਵਿਸ਼ਵ ਕੱਪ ਜਿੱਤ ਲਿਆ। 


ਅਜਿਹੇ 'ਚ ਹਰ ਕਿਸੇ ਦੇ ਮਨ 'ਚ ਇਹ ਸਵਾਲ ਉੱਠ ਰਿਹਾ ਹੈ ਕਿ ਇਸ ਟੂਰਨਾਮੈਂਟ 'ਚ ਲਗਾਤਾਰ ਸਾਰੇ ਮੈਚ ਜਿੱਤਣ ਵਾਲੀ ਟੀਮ ਇੰਡੀਆ ਫਾਈਨਲ ਮੈਚ 'ਚ ਉਸ ਤਰ੍ਹਾਂ ਦਾ ਪ੍ਰਦਰਸ਼ਨ ਕਿਉਂ ਨਹੀਂ ਕਰ ਸਕੀ ਜਿਸ ਤਰ੍ਹਾਂ ਦੀ ਪ੍ਰਸ਼ੰਸਕਾਂ ਨੂੰ ਉਮੀਦ ਸੀ ਤਾਂ ਆਓ ਜਾਣਦੇ ਹਾਂ ਕੀ ਹੋਇਆ। ਜਿਸ ਨਾਲ ਭਾਰਤੀ ਟੀਮ ਨੂੰ ਇਸ ਵੱਡੇ ਮੈਚ ਵਿੱਚ ਹਾਰ ਦਾ ਸਾਹਮਣਾ ਕਰਨਾ ਪਿਆ।

ਟਾਸ ਦੀ ਭੂਮਿਕਾ ਬਹੁਤ ਮਹੱਤਵਪੂਰਨ
ਕਿਸੇ ਵੀ ਮੈਚ ਖਾਸਕਰ ਫਾਈਨਲ ਵਿੱਚ ਟਾਸ ਦੀ ਬਹੁਤ ਮਹੱਤਵਪੂਰਨ ਭੂਮਿਕਾ ਹੁੰਦੀ ਹੈ। ਜਿਸ ਨੂੰ ਜਿੱਤ ਆਸਟ੍ਰੇਲੀਆਈ ਕਪਤਾਨ ਨੇ ਪਹਿਲਾਂ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ ਅਤੇ ਉਨ੍ਹਾਂ ਨੇ ਇਹ ਫੈਸਲਾ ਕਰਨ ਵਿੱਚ ਕੋਈ ਸਮਾਂ ਬਰਬਾਦ ਨਹੀਂ ਕੀਤਾ। ਹਾਲਾਂਕਿ ਅਜਿਹੇ ਵੱਡੇ ਮੈਚਾਂ ਵਿੱਚ ਟੀਮਾਂ ਅਕਸਰ ਪਹਿਲਾਂ ਬੱਲੇਬਾਜ਼ੀ ਕਰਨ ਨੂੰ ਤਰਜੀਹ ਦਿੰਦੀਆਂ ਹਨ। ਪਰ ਇਸ ਵਾਰ ਆਸਟ੍ਰੇਲੀਆ ਨੇ ਟਾਸ ਜਿੱਤਣ ਤੋਂ ਬਾਅਦ ਪਿੱਚ ਅਤੇ ਤ੍ਰੇਲ ਦੀ ਭੂਮਿਕਾ ਨੂੰ ਧਿਆਨ ਵਿਚ ਰੱਖਦੇ ਹੋਏ ਗੇਂਦਬਾਜ਼ੀ ਕਰਨ ਦਾ ਫੈਸਲਾ ਕੀਤਾ, ਜੋ ਮੈਚ ਦੇ ਦ੍ਰਿਸ਼ਟੀਕੋਣ ਤੋਂ ਕਾਫੀ ਫੈਸਲਾਕੁੰਨ ਸਾਬਤ ਹੋਇਆ। 

ਰੋਹਿਤ ਦਾ ਮਹੱਤਵਪੂਰਨ ਪਲ 'ਤੇ ਵਿਕਟ ਗੁਆ ਦੇਣਾ
ਜਿਵੇ ਤੁਸੀਂ ਦੇਖਿਆ ਹੀ ਹੋਵੇਗਾ ਕਿ ਪੂਰੇ ਵਿਸ਼ਵ ਕੱਪ ਦੌਰਾਨ ਭਾਰਤੀ ਟੀਮ ਦੇ ਕਪਤਾਨ ਰੋਹਿਤ ਸ਼ਰਮਾ ਦਾ ਵੱਖਰਾ ਅੰਦਾਜ਼ ਦੇਖਣ ਨੂੰ ਮਿਲਿਆ। ਹਾਲਾਂਕਿ ਇੰਗਲੈਂਡ ਦੇ ਖਿਲਾਫ ਜਦੋ ਮੈਚ 'ਚ ਟੀਮ ਇੰਡੀਆ ਨੇ ਗਿੱਲ, ਕੋਹਲੀ ਅਤੇ ਅਈਅਰ ਦੀਆਂ ਵਿਕਟਾਂ ਤੇਜ਼ੀ ਨਾਲ ਗੁਆ ਦਿੱਤੀਆਂ ਤਾਂ ਰੋਹਿਤ ਨੇ ਸਮਝਦਾਰ ਪਾਰੀ ਖੇਡੀ। ਪਰ ਫਾਈਨਲ ਮੈਚ 'ਚ ਵੀ ਰੋਹਿਤ ਨੇ ਉਸੇ ਤਰ੍ਹਾਂ ਖੇਡ ਦੀ ਸ਼ੁਰੂਆਤ ਕੀਤੀ, ਜਿਸ ਤਰ੍ਹਾਂ ਉਹ ਪਿਛਲੇ ਮੈਚਾਂ 'ਚ ਖੇਡ੍ਹਦਾ ਆ ਰਿਹਾ ਸੀ ਅਤੇ ਦੂਜੇ ਸਿਰੇ 'ਤੇ ਗਿੱਲ ਨੇ ਆਪਣਾ ਵਿਕਟ ਗੁਆ ਦਿੱਤਾ ਸੀ। ਅਜਿਹੇ 'ਚ ਜੇਕਰ ਰੋਹਿਤ ਨੇ ਪਿੱਚ ਨੂੰ ਦੇਖਦੇ ਹੋਏ ਆਪਣਾ ਖੇਡਣ ਦਾ ਸਟਾਈਲ ਬਦਲਿਆ ਹੁੰਦਾ ਤਾਂ ਉਨ੍ਹਾਂ ਅਤੇ ਵਿਰਾਟ ਕੋਹਲੀ ਵਿਚਾਲੇ ਵੱਡੀ ਸਾਂਝੇਦਾਰੀ ਦੇਖਣ ਨੂੰ ਮਿਲ ਸਕਦੀ ਸੀ। ਪਰ ਕਪਤਾਨ ਰੋਹਿਤ ਸ਼ਰਮਾ 47 ਦੇ ਸਕੋਰ 'ਤੇ ਆਊਟ ਹੋ ਗਏ। 

ਭਾਰਤੀ ਟੀਮ ਦੀ ਮੱਧ ਓਵਰਾਂ 'ਚ ਬਹੁਤ ਹੌਲੀ ਬੱਲੇਬਾਜ਼ੀ
ਦੱਸ ਦੇਈਏ ਕਿ ਵਨਡੇ ਵਿਸ਼ਵ ਕੱਪ 'ਚ ਕਿਸੇ ਵੀ ਟੀਮ ਨੂੰ ਮੈਚ ਵਿੱਚ ਆਪਣੀ ਪਕੜ ਮਜ਼ਬੂਤ ​​ਕਰਨ ਲਈ ਮੱਧ ਓਵਰਾਂ 'ਚ  ਬਿਹਤਰ ਖੇਡਣਾ ਪੈਂਦਾ ਹੈ। ਪਰ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਟੀਮ ਨੇ ਲਗਾਤਾਰ 11 ਤੋਂ 40 ਓਵਰਾਂ ਤੱਕ ਬੱਲੇਬਾਜ਼ੀ ਅਤੇ ਗੇਂਦਬਾਜ਼ੀ ਦੋਵਾਂ ਵਿੱਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਅਤੇ ਇੱਥੋਂ ਹੀ ਉਸ ਨੇ ਕਈ ਵਾਰ ਮੈਚ ਨੂੰ ਆਪਣੇ ਹੱਕ ਵਿੱਚ ਕਰਨ ਦਾ ਕੰਮ ਕੀਤਾ। 

ਹਾਲਾਂਕਿ ਜੇਕਰ ਫਾਈਨਲ ਮੈਚ ਦੀ ਗੱਲ ਕਰੀਏ ਤਾਂ 11 ਤੋਂ 40 ਓਵਰਾਂ ਵਿਚਕਾਰ ਪਿੱਚ 'ਤੇ ਵਿਰਾਟ ਕੋਹਲੀ ਅਤੇ ਕੇ.ਐੱਲ ਰਾਹੁਲ ਵਰਗੇ ਦੋ ਅਹਿਮ ਬੱਲੇਬਾਜ਼ਾਂ ਦੀ ਮੌਜੂਦਗੀ ਦੇ ਬਾਵਜੂਦ ਟੀਮ ਇੰਡੀਆ ਸਿਰਫ 107 ਦੌੜਾਂ ਹੀ ਬਣਾ ਸਕੀ ਅਤੇ ਇਸ ਦੌਰਾਨ ਸ਼੍ਰੇਅਸ ਅਈਅਰ, ਵਿਰਾਟ ਕੋਹਲੀ ਅਤੇ ਉਨ੍ਹਾਂ ਨੇ ਰਵਿੰਦਰ ਜਡੇਜਾ ਦੇ ਰੂਪ 'ਚ 3 ਮਹੱਤਵਪੂਰਨ ਵਿਕਟਾਂ ਵੀ ਗੁਆ ਦਿੱਤੀਆਂ, ਜਦਕਿ ਇਸ ਦੌਰ 'ਚ ਭਾਰਤੀ ਖਿਡਾਰੀ ਸਿਰਫ 2 ਵਾਰ ਗੇਂਦ ਨੂੰ ਸੀਮਾ ਰੇਖਾ ਤੋਂ ਬਾਹਰ ਭੇਜਣ 'ਚ ਸਫਲ ਰਹੇ।

ਰਾਹੁਲ ਅਤੇ ਫਿਰ ਸੂਰਿਆਕੁਮਾਰ ਯਾਦਵ ਨੇ ਆਖਰੀ 10 ਓਵਰਾਂ ਵਿੱਚ ਕੀਤਾ ਨਿਰਾਸ਼
ਜਿਵੇ ਕਿ ਤੁਸੀਂ ਫਾਈਨਲ ਮੈਚ 'ਚ ਵੇਖਿਆ ਹੀ ਸੀ ਕਿ ਜਦੋਂ ਭਾਰਤੀ ਪਾਰੀ ਦੇ 40 ਓਵਰ ਖਤਮ ਹੋਏ ਤਾਂ ਸਕੋਰ 5 ਵਿਕਟਾਂ 'ਤੇ 197 ਦੌੜਾਂ ਸੀ ਅਤੇ ਸੂਰਿਆਕੁਮਾਰ ਯਾਦਵ ਪਿੱਚ 'ਤੇ ਕੇਐੱਲ ਰਾਹੁਲ ਨਾਲ ਬੱਲੇਬਾਜ਼ੀ ਕਰ ਰਹੇ ਸਨ। ਸਾਰੇ ਪ੍ਰਸ਼ੰਸਕਾਂ ਨੂੰ ਉਮੀਦ ਸੀ ਕਿ ਸੂਰਿਆਕੁਮਾਰ ਇਸ ਵੱਡੇ ਮੈਚ 'ਚ ਜ਼ਰੂਰ ਆਪਣੀ ਛਾਪ ਛੱਡਣਾ ਚਾਹੁਣਗੇ ਅਤੇ ਭਾਰਤੀ ਟੀਮ ਲੜਾਈ ਦੇ ਸਕੋਰ ਤੱਕ ਪਹੁੰਚਣ 'ਚ ਵੀ ਸਫਲ ਰਹੇਗੀ। 

ਹਾਲਾਂਕਿ ਰਾਹੁਲ ਦੇ ਆਊਟ ਹੋਣ ਤੋਂ ਬਾਅਦ ਸੂਰਿਆਕੁਮਾਰ ਯਾਦਵ ਕਾਫੀ ਦਬਾਅ 'ਚ ਬੱਲੇਬਾਜ਼ੀ ਕਰਦੇ ਨਜ਼ਰ ਆਏ। ਆਸਟ੍ਰੇਲੀਆਈ ਗੇਂਦਬਾਜ਼ਾਂ ਦੇ ਖਿਲਾਫ ਉਹ ਗੇਂਦ ਨੂੰ ਸੀਮਾ ਤੋਂ ਪਾਰ ਕਰਵਾਉਣ 'ਚ ਵੀ ਸੰਘਰਸ਼ ਕਰਦੇ ਨਜ਼ਰ ਆਏ। ਇਸ ਮੈਚ 'ਚ ਸੂਰਿਆਕੁਮਾਰ ਆਪਣੀ ਕੁਦਰਤੀ ਖੇਡ ਦੇ ਬਿਲਕੁਲ ਉਲਟ ਬੱਲੇਬਾਜ਼ੀ ਕਰਦੇ ਨਜ਼ਰ ਆਏ, ਜਿਸ 'ਚ ਉਹ 28 ਗੇਂਦਾਂ ਦਾ ਸਾਹਮਣਾ ਕਰਨ ਤੋਂ ਬਾਅਦ ਵੀ ਸਿਰਫ 18 ਦੌੜਾਂ ਹੀ ਬਣਾ ਸਕੇ।

ਸ਼ੁਰੂਆਤੀ ਓਵਰਾਂ 'ਚ ਵਿਕਟਾਂ ਤਾਂ ਆਈਆਂ ਪਰ ਦੌੜਾਂ ਦੀ ਰਫ਼ਤਾਰ 'ਤੇ ਨਹੀਂ ਲੱਗੀ ਕੋਈ ਬਰੇਕ
ਦੱਸ ਦੇਈਏ ਕਿ 241 ਦੌੜਾਂ ਦੇ ਟੀਚੇ ਦਾ ਬਚਾਅ ਕਰਨ ਲਈ ਭਾਰਤੀ ਟੀਮ ਨੂੰ ਆਸਟ੍ਰੇਲੀਆ ਨੂੰ ਰੋਕਣ ਲਈ ਬਿਲਕੁਲ ਵੱਖਰੀ ਯੋਜਨਾ ਨਾਲ ਮੈਦਾਨ 'ਤੇ ਉਤਰਨਾ ਪਿਆ। ਜਿਸ ਨਾਲ ਉਹ ਡੇਵਿਡ ਵਾਰਨਰ ਅਤੇ ਟ੍ਰੈਵਿਸ ਹੈੱਡ ਨੂੰ ਵੀ ਤੇਜ਼ ਦੌੜਾਂ ਬਣਾਉਣ ਤੋਂ ਰੋਕਣਾ ਚਾਹੁੰਦੇ ਸੀ। ਹਾਲਾਂਕਿ ਬੁਮਰਾਹ ਨੇ ਪਹਿਲੇ ਓਵਰ 'ਚ ਹੀ 15 ਦੌੜਾਂ ਦਿਤੀਆਂ ਉਥੇ ਹੀ ਮੁਹੰਮਦ ਸ਼ਮੀ ਨੇ ਡੇਵਿਡ ਵਾਰਨਰ ਦਾ ਵਿਕਟ ਲੈਣ ਦੇ ਬਾਵਜੂਦ 13 ਦੌੜਾਂ ਦਿੱਤੀਆਂ। ਇਸ ਕਾਰਨ ਆਸਟ੍ਰੇਲੀਆਈ ਟੀਮ ਨੂੰ ਉਸ ਤਰ੍ਹਾਂ ਦੇ ਦਬਾਅ ਵਿੱਚ ਨਹੀਂ ਰੱਖਿਆ ਜਾ ਸਕਿਆ ਜੋ ਉਸ ਨੂੰ ਗਲਤੀਆਂ ਕਰਨ ਲਈ ਮਜਬੂਰ ਕਰ ਸਕੇ। ਪਹਿਲੇ 10 ਓਵਰਾਂ ਦੇ ਅੰਤ ਵਿੱਚ ਅਸਟ੍ਰਲੀਆਈ ਟੀਮ ਨੇ 3 ਵਿਕਟਾਂ ਗੁਆ ਦਿੱਤੀਆਂ ਸਨ ਪਰ ਉਸਦਾ ਸਕੋਰ 60 ਦੌੜਾਂ ਤੱਕ ਪਹੁੰਚ ਗਿਆ ਸੀ।

ਹੈੱਡ ਅਤੇ ਲੈਬੁਸ਼ਗਨ ਵਿਚਕਾਰ ਸਾਂਝੇਦਾਰੀ ਨੂੰ ਤੋੜਨ 'ਚ ਅਸਫਲ
ਜਿਵੇ ਕਿ ਤੁਸੀਂ ਦਾਖਿਯਾ ਹੀ ਸੀ ਕਿ ਪੂਰੇ ਵਿਸ਼ਵ ਕੱਪ 'ਚ ਕੁਲਦੀਪ ਯਾਦਵ ਅਤੇ ਰਵਿੰਦਰ ਜਡੇਜਾ ਦੀ ਸਪਿਨ ਜੋੜੀ ਨੇ ਮੱਧ ਓਵਰਾਂ 'ਚ ਸ਼ਾਨਦਾਰ ਪ੍ਰਦਰਸ਼ਨ ਕੀਤਾ ਪਰ ਫਾਈਨਲ ਮੈਚ 'ਚ ਦੋਵੇਂ ਪੂਰੇ ਦਬਾਅ 'ਚ ਗੇਂਦਬਾਜ਼ੀ ਕਰਦੇ ਨਜ਼ਰ ਆਏ। ਜਦੋਂ ਕਿ ਟ੍ਰੈਵਿਸ ਹੈੱਡ ਨੇ ਦੋਵਾਂ ਦੇ ਖਿਲਾਫ ਵੱਡੇ ਸ਼ਾਟ ਖੇਡੇ, ਲਾਬੂਸ਼ੇਨ ਨੂੰ ਸਿੰਗਲ ਅਤੇ ਡਬਲਜ਼ ਨੂੰ ਆਸਾਨੀ ਨਾਲ ਮਾਰਦੇ ਦੇਖਿਆ ਗਿਆ। ਅਜਿਹੇ 'ਚ ਵਿਕਟਾਂ 'ਤੇ ਕਿਸੇ ਤਰ੍ਹਾਂ ਦਾ ਦਬਾਅ ਨਹੀਂ ਬਣਾਇਆ ਜਾ ਸਕਦਾ ਸੀ ਤਾਂ ਜੋ ਵਿਕਟਾਂ ਲਈਆਂ ਜਾ ਸਕਣ। ਆਸਟ੍ਰੇਲੀਆਈ ਟੀਮ ਨੇ 11 ਤੋਂ 30 ਓਵਰਾਂ ਦੇ ਵਿਚਕਾਰ ਇੱਕ ਵੀ ਵਿਕਟ ਨਹੀਂ ਗੁਆਇਆ, ਸਗੋਂ 107 ਦੌੜਾਂ ਬਣਾਈਆਂ। ਇੱਥੋਂ ਟੀਮ ਇੰਡੀਆ ਦੀ ਹਾਰ ਪੂਰੀ ਤਰ੍ਹਾਂ ਤੈਅ ਸੀ। 

ਇਹ ਵੀ ਪੜ੍ਹੋ: Parenting Tips: ਆਪਣੇ ਬੱਚਿਆਂ ਨਾਲ ਅਜਿਹਾ ਕਰਨ ਵਾਲੀਆਂ ਮਾਵਾਂ ਹੁੰਦੀਆਂ ਮਤਲਬੀ

- PTC NEWS

Top News view more...

Latest News view more...

PTC NETWORK