Thu, Mar 12, 2026
Whatsapp

ਸੀਐਮ ਮਨੋਹਰ ਲਾਲ ਖੱਟਰ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਾਇਆ, ਹਰਿਆਣਾ ਤੋਂ ਯੂਪੀ ਤੱਕ ਹਲਚਲ

Reported by:  PTC News Desk  Edited by:  Ravinder Singh -- February 11th 2023 01:55 PM
ਸੀਐਮ ਮਨੋਹਰ ਲਾਲ ਖੱਟਰ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਾਇਆ, ਹਰਿਆਣਾ ਤੋਂ ਯੂਪੀ ਤੱਕ ਹਲਚਲ

ਸੀਐਮ ਮਨੋਹਰ ਲਾਲ ਖੱਟਰ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਾਇਆ, ਹਰਿਆਣਾ ਤੋਂ ਯੂਪੀ ਤੱਕ ਹਲਚਲ

Manohar Lal Khattar Fake death certificate : ਸ਼ਰਾਰਤੀ ਅਨਸਰਾਂ ਨੇ ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਜਿਉਂਦੇ-ਜੀਅ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਮੌਤ ਦਾ ਜਾਅਲੀ ਸਰਟੀਫਿਕੇਟ ਬਣਾ ਦਿੱਤਾ ਹੈ। ਇੰਨਾ ਹੀ ਨਹੀਂ ਇਸ ਸਰਟੀਫਿਕੇਟ ਨੂੰ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤਾ ਗਿਆ ਹੈ। ਇਸ ਕਾਰਨ ਹਰਿਆਣਾ ਤੋਂ ਲੈ ਕੇ ਯੂਪੀ ਤੱਕ ਹਲਚਲ ਮਚੀ ਹੋਈ ਹੈ।



ਉੱਤਰ ਪ੍ਰਦੇਸ਼ ਦੇ ਸੋਨਭੱਦਰ ਵਿਚ ਸ਼ਰਾਰਤੀ ਅਨਸਰਾਂ ਨੇ ਹਰਿਆਣਾ ਦੇ ਮੁੱਖ ਮੰਤਰੀ ਮਨੋਹਰ ਲਾਲ ਖੱਟਰ ਦਾ ਜਾਅਲੀ ਮੌਤ ਦਾ ਸਰਟੀਫਿਕੇਟ ਬਣਵਾ ਕੇ ਭਾਰਤੀ ਚੋਣ ਕਮਿਸ਼ਨ ਦੀ ਵੈੱਬਸਾਈਟ 'ਤੇ ਵੀ ਅਪਲੋਡ ਕਰ ਦਿੱਤਾ। ਇਸ ਸਰਟੀਫਿਕੇਟ ਵਿਚ ਉਨ੍ਹਾਂ ਦੀ ਮੌਤ ਦੀ ਮਿਤੀ 5 ਮਈ 2022 ਦੱਸੀ ਗਈ ਹੈ। ਜਦਕਿ ਇਸ ਸਥਾਨ ਨੂੰ ਪੰਨੂਗੰਜ ਉਰਫ਼ ਸ਼ਾਹਗੰਜ ਪੀਐਚਸੀ ਦੱਸਿਆ ਗਿਆ ਹੈ। ਇਹ ਸਥਿਤੀ ਉਸ ਸਮੇਂ ਹੈ ਜਦ ਪੰਨੂਗੰਜ ਉਰਫ਼ ਸ਼ਾਹਗੰਜ ਵਿਚ ਕੋਈ ਪੀਐਚਸੀ ਹੈ ਹੀ ਨਹੀਂ।

ਇਹ ਵੀ ਪੜ੍ਹੋ : ਸੀਬੀਆਈ ਨੇ ਆਈਪੀਐਸ ਕੁਲਦੀਪ ਚਾਹਲ ਨੂੰ ਜਾਂਚ 'ਚ ਸ਼ਾਮਲ ਹੋਣ ਲਈ ਭੇਜਿਆ ਨੋਟਿਸ

ਮਾਮਲਾ ਨੋਟਿਸ ਵਿਚ ਆਉਣ ਤੋਂ ਬਾਅਦ ਸੋਨਭੱਦਰ ਪ੍ਰਸ਼ਾਸਨ ਨੇ ਸ਼ਰਾਰਤੀ ਅਨਸਰਾਂ ਦੀ ਪਛਾਣ ਕਰਨ ਤੇ ਉਨ੍ਹਾਂ ਖਿਲਾਫ਼ ਕੇਸ ਦਰਜ ਕਰਵਾਉਣ ਦੀ ਤਿਆਰੀ ਸ਼ੁਰੂ ਕਰ ਦਿੱਤੀ ਹੈ। ਡੀਐਮ ਨੇ ਮਾਮਲੇ ਦੀ ਜਾਂਚ ਕਰਕੇ ਕੇਸ ਦਰਜ ਕਰਨ ਦੀ ਗੱਲ ਕਹੀ ਹੈ। ਚਤਰਾ ਪੀਐਚਸੀ ਦੇ ਸੁਪਰਡੈਂਟ ਡਾਕਟਰ ਕੀਰਤੀ ਆਜ਼ਾਦ ਬਿੰਦ ਨੇ ਦੱਸਿਆ ਕਿ ਇਥੋਂ ਕੋਈ ਸਰਟੀਫਿਕੇਟ ਜਾਰੀ ਨਹੀਂ ਹੋਇਆ ਹੈ। ਅਜਿਹਾ ਕਿਸ ਨੇ ਕੀਤਾ, ਜਾਂਚ ਕੀਤੀ ਜਾ ਰਹੀ ਹੈ।

- PTC NEWS

Top News view more...

Latest News view more...

PTC NETWORK
PTC NETWORK