Tue, Mar 3, 2026
Whatsapp

Kabaddi Player Bittu Balial Death : ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ , ਚੱਲਦੇ ਮੈਚ ‘ਚ ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ

Kabaddi Player Bittu Balial Death : ਕਬੱਡੀ ਜਗਤ ਲਈ ਅੱਜ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਟੂ ਬਲਿਆਲ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਹੈ। ਬਿੱਟੂ ਬਲਿਆਲ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਚੱਲਦੇ ਮੈਚ ‘ਚ ਬਿੱਟੂ ਬਲਿਆਲ ਦੇ ਸਾਹ ਨਿਕਲ ਗਏ। ਬਿੱਟੂ ਬਲਿਆਲ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬਿੱਟੂ ਬਲਿਆਲ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ

Reported by:  PTC News Desk  Edited by:  Shanker Badra -- November 08th 2025 02:25 PM
Kabaddi Player Bittu Balial Death : ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ , ਚੱਲਦੇ ਮੈਚ ‘ਚ ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ

Kabaddi Player Bittu Balial Death : ਨਹੀਂ ਰਹੇ ਮਸ਼ਹੂਰ ਕਬੱਡੀ ਖਿਡਾਰੀ ਬਿੱਟੂ ਬਲਿਆਲ , ਚੱਲਦੇ ਮੈਚ ‘ਚ ਰੇਡ ਪਾਉਣ ਤੋਂ ਬਾਅਦ ਪਿਆ ਦਿਲ ਦਾ ਦੌਰਾ

Kabaddi Player Bittu Balial Death : ਕਬੱਡੀ ਜਗਤ ਲਈ ਅੱਜ ਇਕ ਹੋਰ ਦੁਖਦਾਈ ਖ਼ਬਰ ਸਾਹਮਣੇ ਆਈ ਹੈ। ਕਬੱਡੀ ਦੇ ਮਸ਼ਹੂਰ ਖਿਡਾਰੀ ਬਿੱਟੂ ਬਲਿਆਲ ਦਾ ਅੱਜ ਅਚਾਨਕ ਦੇਹਾਂਤ ਹੋ ਗਿਆ ਹੈ। ਬਿੱਟੂ ਬਲਿਆਲ ਹੁਣ ਇਸ ਦੁਨੀਆ ਵਿਚ ਨਹੀਂ ਰਿਹਾ। ਚੱਲਦੇ ਮੈਚ ‘ਚ ਬਿੱਟੂ ਬਲਿਆਲ ਦੇ ਸਾਹ ਨਿਕਲ ਗਏ। ਬਿੱਟੂ ਬਲਿਆਲ ਦੇ ਮਾਤਾ-ਪਿਤਾ ਦੀ ਪਹਿਲਾਂ ਹੀ ਮੌਤ ਹੋ ਚੁੱਕੀ ਹੈ। ਬਿੱਟੂ ਬਲਿਆਲ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ।

ਜਾਣਕਾਰੀ ਅਨੁਸਾਰ ਬਿੱਟੂ ਬਲਿਆਲ ਜ਼ਿਲ੍ਹਾ ਸੰਗਰੂਰ ਦੇ ਭਵਾਨੀਗੜ੍ਹ ਦੇ ਪਿੰਡ ਬਲਿਆਲ ਦਾ ਰਹਿਣ ਵਾਲਾ ਸੀ। ਬਿੱਟੂ ਫਤਹਿਗੜ੍ਹ ਸਾਹਿਬ ਦੇ ਪਿੰਡ ਰੂਪਾਹੇੜੀ ਵਿਚ ਕਬੱਡੀ ਦਾ ਟੂਰਨਾਮੈਂਟ ਖੇਡਣ ਗਿਆ ਸੀ ਅਤੇ ਜਦੋਂ ਉਹ ਰੇਡ ਪਾ ਕੇ ਵਾਪਸ ਆਇਆ ਤਾਂ ਉਸ ਨੂੰ ਦਿਲ ਦਾ ਦੌਰਾ ਪੈ ਗਿਆ ਅਤੇ ਉਸ ਦੀ ਮੌਤ ਹੋ ਗਈ। ਉਹ ਕਾਫੀ ਸਮੇਂ ਤੋਂ ਬੀਮਾਰ ਚੱਲ ਰਿਹਾ ਸੀ। ਉਸ ਦੇ 3 ਸਟੰਟ ਪਏ ਸੀ।


ਬਿੱਟੂ ਦੇ ਸਾਥੀਆਂ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਟੰਟ ਪੈਣ ਕਾਰਨ ਬਿੱਟੂ ਨੂੰ ਡਾਕਟਰਾਂ ਨੇ ਚੇਤਾਵਨੀ ਦਿੱਤੀ ਸੀ ਕਿ ਉਹ ਗੇਮ ਨਾ ਖੇਡੇ ਪਰ ਘਰ ਵਿਚ ਕੋਈ ਕਮਾਈ ਦਾ ਸਾਧਨ ਨਾ ਹੋਣ ਕਾਰਨ ਮਜਬੂਰੀ ਵੱਸ ਬਿੱਟੂ ਬਲਿਆਲ ਨੂੰ ਗੇਮ ਖੇਡਣੀ ਪੈ ਰਹੀ ਸੀ, ਜਿਸ ਦੇ ਚੱਲਦੇ ਉਸ ਨੂੰ ਹਾਰਟ ਅਟੈਕ ਆ ਗਿਆ ਅਤੇ ਉਸ ਦੀ ਮੌਤ ਹੋ ਗਈ। ਉਨਾਂ ਦੱਸਿਆ ਕਿ ਪਰਿਵਾਰ ਵਿੱਚ ਹੁਣ ਉਹਨਾਂ ਦੀ ਧਰਮ ਪਤਨੀ ਅਤੇ ਭੈਣ ਹੀ ਰਹਿ ਗਈ ਹੈ। ਇਸ ਤੋਂ ਪਹਿਲਾਂ ਬਿੱਟੂ ਦੇ ਮਾਤਾ-ਪਿਤਾ ਅਤੇ ਭਰਾ ਵੀ ਇਸ ਫਾਨੀ ਸੰਸਕਾਰ ਨੂੰ ਅਲਵਿਦਾ ਆਖ ਚੁੱਕੇ ਹਨ।

ਦੱਸ ਦੇਈਏ ਕਿ 2007 ਵਿਚ ਬਿੱਟੂ ਬਲਿਆਲ ਦੇ ਭਰਾ ਦੀ ਮੌਤ ਹੋ ਗਈ ਸੀ ਅਤੇ 2008 ਵਿਚ ਬਿੱਟੂ ਬਲਿਆਲ ਦੇ ਮਾਤਾ ਇਸ ਫਾਨੀ ਸੰਸਕਾਰ ਨੂੰ ਅਲਵਿਦਾ ਆਖ ਗਏ। 2010 ਵਿਚ ਬਿੱਟੂ ਦਾ ਐਕਸੀਡੈਂਟ ਹੋ ਗਿਆ ਤੇ ਲੱਤ ਵਿਚ ਫਰੈਕਚਰ ਹੋਇਆ ਸੀ ਤੇ 2011 ਵਿਚ ਬਿੱਟੂ ਬਲਿਆਲ ਨੂੰ ਵੱਡਾ ਸਦਮਾ ਲੱਗਾ ਤੇ ਉਨ੍ਹਾਂ ਦੇ ਪਿਤਾ ਦਾ ਦੇਹਾਂਤ ਹੋ ਗਿਆ ਪਰ ਹੁਣ ਬਿੱਟੂ ਬਲਿਆਲ ਖੁਦ ਇਸ ਦੁਨੀਆ ‘ਚ ਨਹੀਂ ਰਿਹਾ। ਉਸ ਦੀ ਮੌਤ ਨਾਲ ਕਬੱਡੀ ਖੇਡ ਜਗਤ ਵਿਚ ਸੋਗ ਦਾ ਮਾਹੌਲ ਹੈ।


- PTC NEWS

Top News view more...

Latest News view more...

PTC NETWORK
PTC NETWORK