Mon, Dec 22, 2025
Whatsapp

ਮਸ਼ਹੂਰ ਟੀਵੀ ਨਾਟਕ 'CID' ਦੇ ਅਦਾਕਾਰ ਦਿਨੇਸ਼ ਫਡਨੀਸ ਦਾ ਦੇਹਾਂਤ

Reported by:  PTC News Desk  Edited by:  Jasmeet Singh -- December 05th 2023 11:22 AM
ਮਸ਼ਹੂਰ ਟੀਵੀ ਨਾਟਕ 'CID' ਦੇ ਅਦਾਕਾਰ ਦਿਨੇਸ਼ ਫਡਨੀਸ ਦਾ ਦੇਹਾਂਤ

ਮਸ਼ਹੂਰ ਟੀਵੀ ਨਾਟਕ 'CID' ਦੇ ਅਦਾਕਾਰ ਦਿਨੇਸ਼ ਫਡਨੀਸ ਦਾ ਦੇਹਾਂਤ

PTC News Desk: ਮਸ਼ਹੂਰ ਟੈਲੀਵਿਜ਼ਨ ਨਾਟਕ CID ਵਿੱਚ ਫਰੈਡਰਿਕਸ ਦੀ ਭੂਮਿਕਾ ਨਿਭਾਉਣ ਵਾਲੇ ਅਭਿਨੇਤਾ ਦਿਨੇਸ਼ ਫਡਨੀਸ ਦਾ ਮੰਗਲਵਾਰ ਨੂੰ 57 ਸਾਲ ਦੀ ਉਮਰ ਵਿੱਚ ਦੇਹਾਂਤ ਹੋ ਗਿਆ। 

ਸ਼ੋਅ 'ਚ ਦਯਾ ਦਾ ਕਿਰਦਾਰ ਨਿਭਾਉਣ ਵਾਲੇ ਉਸ ਦੇ ਸਹਿ-ਅਦਾਕਾਰ ਦਯਾਨੰਦ ਸ਼ੈੱਟੀ ਨੇ ਉਨ੍ਹਾਂ ਦੀ ਮੌਤ ਦੀ ਖ਼ਬਰ ਦੀ ਪੁਸ਼ਟੀ ਕੀਤੀ ਹੈ।


ਦਯਾਨੰਦ ਸ਼ੈੱਟੀ ਨੇ ਦੱਸਿਆ ਕਿ ਦਿਨੇਸ਼ ਦੇਰ ਰਾਤ 12.08 ਵਜੇ ਆਖਰੀ ਸਾਹ ਲਿਆ। ਉਨ੍ਹਾਂ ਨੂੰ ਮੁੰਬਈ ਦੇ ਤੁੰਗਾ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 

ਦਯਾਨੰਦ ਨੇ ਦੱਸਿਆ ਕਿ ਦਿਨੇਸ਼ ਦੀ ਮੌਤ ਮਲਟੀਪਲ ਆਰਗਨ ਫੇਲੀਅਰ ਹੋਣ ਕਾਰਨ ਹੋਈ ਹੈ। ਉਹ ਪਿਛਲੇ ਕੁਝ ਦਿਨਾਂ ਤੋਂ ਵੈਂਟੀਲੇਟਰ 'ਤੇ ਸਨ ਅਤੇ ਕਈ ਦਿੱਕਤਾਂ ਕਾਰਨ ਉਨ੍ਹਾਂ ਨੂੰ ਕੱਲ੍ਹ ਹੀ ਵੈਂਟੀਲੇਟਰ ਤੋਂ ਹਟਾਇਆ ਗਿਆ ਸੀ।

ਇਸ ਤੋਂ ਪਹਿਲਾਂ ਸ਼ਨਿੱਚਰਵਾਰ ਨੂੰ ਖ਼ਬਰ ਆਈ ਸੀ ਕਿ ਦਿਨੇਸ਼ ਨੂੰ ਦਿਲ ਦਾ ਦੌਰਾ ਪਿਆ ਸੀ। ਜਿਸ ਤੋਂ ਬਾਅਦ ਉਨ੍ਹਾਂ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ। 

ਪਰ ਬਾਅਦ ਵਿੱਚ ਦਯਾਨੰਦ ਸ਼ੈੱਟੀ ਨੇ ਪੁਸ਼ਟੀ ਕੀਤੀ ਕਿ ਉਨ੍ਹਾਂ ਨੂੰ ਦਿਲ ਦਾ ਦੌਰਾ ਨਹੀਂ ਪਿਆ ਸੀ, ਪਰ ਉਨ੍ਹਾਂ ਦਾ ਜਿਗਰ ਖ਼ਰਾਬ ਹੋ ਗਿਆ ਸੀ।

- With inputs from agencies

Top News view more...

Latest News view more...

PTC NETWORK
PTC NETWORK