Thu, Dec 11, 2025
Whatsapp

Faridkot Gurvinder Murder Case : ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੌਰ ਨੇ ਕੈਨੇਡਾ 'ਚ ਕੀਤੀ ਸੀ ਕ੍ਰਿਮੀਨੋਲੌਜੀ ਦੀ ਪੜ੍ਹਾਈ ,DIG ਦਾ ਵੱਡਾ ਖੁਲਾਸਾ

Faridkot Gurvinder Murder Case : 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਇੱਕ ਲੜਕੀ ਰੁਪਿੰਦਰ ਕੌਰ ਜੋ ਅੱਧੀ ਰਾਤ ਨੂੰ ਆਪਣੇ ਆਸ਼ਕ ਨੂੰ ਘਰ ਸੱਦ ਕੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੰਦੀ ਹੈ, ਜਿਸ ਨੂੰ ਬਾਅਦ 'ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰੁਪਿੰਦਰ ਦਾ ਆਸ਼ਕ ਹਰਕੰਵਲ ਪ੍ਰੀਤ ਮੌਕੇ ਤੋਂ ਘਰ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ

Reported by:  PTC News Desk  Edited by:  Shanker Badra -- December 11th 2025 12:37 PM
Faridkot Gurvinder Murder Case : ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੌਰ ਨੇ ਕੈਨੇਡਾ 'ਚ ਕੀਤੀ ਸੀ ਕ੍ਰਿਮੀਨੋਲੌਜੀ ਦੀ ਪੜ੍ਹਾਈ ,DIG ਦਾ ਵੱਡਾ ਖੁਲਾਸਾ

Faridkot Gurvinder Murder Case : ਪਤੀ ਦਾ ਕਤਲ ਕਰਨ ਵਾਲੀ ਰੁਪਿੰਦਰ ਕੌਰ ਨੇ ਕੈਨੇਡਾ 'ਚ ਕੀਤੀ ਸੀ ਕ੍ਰਿਮੀਨੋਲੌਜੀ ਦੀ ਪੜ੍ਹਾਈ ,DIG ਦਾ ਵੱਡਾ ਖੁਲਾਸਾ

Faridkot Gurvinder Murder Case : 28 ਅਤੇ 29 ਨਵੰਬਰ ਦੀ ਦਰਮਿਆਨੀ ਰਾਤ ਨੂੰ ਫਰੀਦਕੋਟ ਦੇ ਪਿੰਡ ਸੁਖਣਵਾਲਾ ਦੀ ਇੱਕ ਲੜਕੀ ਰੁਪਿੰਦਰ ਕੌਰ ਜੋ ਅੱਧੀ ਰਾਤ ਨੂੰ ਆਪਣੇ ਆਸ਼ਕ ਨੂੰ ਘਰ ਸੱਦ ਕੇ ਉਸ ਨਾਲ ਮਿਲ ਕੇ ਆਪਣੇ ਹੀ ਪਤੀ ਦੀ ਹੱਤਿਆ ਕਰ ਦਿੰਦੀ ਹੈ, ਜਿਸ ਨੂੰ ਬਾਅਦ 'ਚ ਲੁੱਟ ਦੀ ਵਾਰਦਾਤ ਬਣਾ ਕੇ ਪੇਸ਼ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਹੈ ਅਤੇ ਰੁਪਿੰਦਰ ਦਾ ਆਸ਼ਕ ਹਰਕੰਵਲ ਪ੍ਰੀਤ ਮੌਕੇ ਤੋਂ ਘਰ ਦੇ ਗਹਿਣੇ ਲੈ ਕੇ ਫਰਾਰ ਹੋ ਜਾਂਦਾ ਹੈ। ਜਦੋਂ ਇਸ ਕ਼ਤਲ ਦੀ ਸੂਚਨਾ ਮਿਲਣ 'ਤੇ ਪੁਲਿਸ ਮੌਕੇ 'ਤੇ ਪੁੱਜਦੀ ਹੈ ਤਾਂ ਹਾਲਾਤਾਂ ਮੁਤਾਬਿਕ ਸਿੱਧਾ ਸ਼ੱਕ ਰੁਪਿੰਦਰ ਕੌਰ 'ਤੇ ਜਾਂਦਾ ਹੈ, ਜਿਸ ਨੂੰ ਮੌਕੇ 'ਤੇ ਪੁਲਿਸ ਕਾਬੂ ਕਰ ਲੈਂਦੀ ਹੈ ਅਤੇ ਫਿਰ ਜਾਂਚ ਦਾ ਸਿਲਸਿਲਾ ਸ਼ੁਰੂ ਹੋਣ 'ਤੇ ਸਾਰੀ ਕਹਾਣੀ ਸਾਹਮਣੇ ਆਉਂਦੀ ਹੈ। 

ਜਿਸ ਦੌਰਾਨ ਰੁਪਿੰਦਰ ਦੇ ਫਰਾਰ ਪ੍ਰੇਮੀ ਨੂੰ ਫੜਨ ਲਈ ਪੁਲਿਸ ਦਾ ਦਬਾਅ ਉਸਦੇ ਪਰਿਵਾਰ 'ਤੇ ਪੈਣ ਦੇ ਚੱਲਦੇ ਦੋ ਦਿਨਾਂ ਬਾਅਦ ਹਰਕੰਵਲ ਪ੍ਰੀਤ ਫਰੀਦਕੋਟ ਦੀ ਅਦਾਲਤ 'ਚ ਆਤਮ ਸਮਰਪਣ ਕਰ ਦਿੰਦਾ ਹੈ। ਬਾਅਦ 'ਚ ਇਨ੍ਹਾਂ ਦੇ ਇੱਕ ਹੋਰ ਸਾਥੀ ਦੀ ਸ਼ਮੂਲੀਅਤ ਸਾਹਮਣੇ ਆਉਣ ਤੋਂ ਬਾਅਦ ਸ਼ਿਵਜੀਤ ਸਿੰਘ ਨਾਮੀ ਯੁਵਕ ਨੂੰ ਗ੍ਰਿਫਤਾਰ ਕੀਤਾ ਜਾਂਦਾ ਹੈ ਜੋ ਉਸ ਰਾਤ ਕਿਸੇ ਦੀ ਕਾਰ ਉਧਾਰੀ ਮੰਗ ਕੇ ਹਰਕੰਵਲ ਪ੍ਰੀਤ ਨਾਲ ਰੁਪਿੰਦਰ ਦੇ ਪਿੰਡ ਪੁੱਜਦਾ ਹੈ। ਹਾਲਾਂਕਿ ਇਸ ਕ਼ਤਲ ਕਾਂਡ ਤੋਂ ਬਾਅਦ ਸੋਸ਼ਲ ਮੀਡੀਆ 'ਤੇ ਲੋਕਾਂ ਵੱਲੋਂ ਬਹੁਤ ਕੁਝ ਕਿਹਾ ਗਿਆ, ਜਿਸ 'ਚ ਕੁੱਝ ਗੱਲਾਂ ਸੱਚ ਅਤੇ ਕੁੱਝ ਅਫਵਾਹਾਂ ਨੇ ਪੂਰਾ ਜੋਰ ਫੜਿਆ ,ਜਿਸ ਨੂੰ ਵਿਰਾਮ ਲਗਾਉਂਦੇ ਹੋਏ ਡੀਆਈਜੀ ਫਰੀਦਕੋਟ ਰੇਜ਼ ਮੈਡਮ ਨਿਲੰਬਰੀ ਜਗਾਦਲੇ ਨੇ ਦੱਸਿਆ ਕਿ ਇਸ ਕ਼ਤਲ ਦੀ ਵਾਰਦਾਤ ਨੂੰ ਬਹੁਤ ਹੀ ਸੋਚੀ ਸਮਝੀ ਸਾਜਿਸ਼ ਤਹਿਤ ਅੰਜ਼ਾਮ ਦਿੱਤਾ ਗਿਆ। 


ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਜਾਂਚ ਦੌਰਾਨ ਕਈ ਆਹਿਮ ਸਬੂਤ ਮਿਲੇ। ਜਿਸ ਤੋਂ ਪਤਾ ਲੱਗਾ ਕੇ ਹਰਕੰਵਲ ਪ੍ਰੀਤ ਅਤੇ ਰੁਪਿੰਦਰ ਦਰਮਿਆਨ ਪ੍ਰੇਮ ਸਬੰਧ ਸਨ ,ਜਿਨ੍ਹਾਂ ਦੀ ਕੋਸ਼ਿਸ਼ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਦੀ ਸੀ ਅਤੇ ਉਨ੍ਹਾਂ ਦੀ ਨਜ਼ਰ ਗੁਰਵਿੰਦਰ ਦੀ ਜਾਇਦਾਦ 'ਤੇ ਵੀ ਸੀ, ਜਿਸ ਦੇ ਚੱਲਦੇ ਉਨ੍ਹਾਂ ਨੇ ਗੁਰਵਿੰਦਰ ਨੂੰ ਰਸਤੇ ਤੋਂ ਹਟਾਉਣ ਲਈ ਉਸਦੇ ਕ਼ਤਲ ਦੀ ਸਾਜਿਸ਼ ਘੜੀ ਕਿਉਕਿ ਰੁਪਿੰਦਰ ਨੂੰ ਯਕੀਨ ਸੀ ਕਿ ਗੁਰਵਿੰਦਰ ਉਸਨੂੰ ਤਲਾਕ ਨਹੀਂ ਦੇਵੇਗਾ ਅਤੇ ਉਹ ਇੱਕ ਨਹੀਂ ਹੋ ਸਕਣਗੇ। ਹੱਤਿਆ ਸਮੇਂ ਗੁਰਵਿੰਦਰ ਨਾਲ ਉਨ੍ਹਾਂ ਦੀ ਹੱਥੋਪਾਈ ਵੀ ਹੋਈ ,ਜਿਸ ਦੌਰਾਨ ਗੁਰਵਿੰਦਰ ਨੂੰ ਸੱਟਾਂ ਵੀ ਲੱਗੀਆਂ ,ਜੋ ਪੋਸਟ ਮਾਰਟਮ ਦੀ ਰਿਪੋਰਟ 'ਚ ਸਾਹਮਣੇ ਆਇਆ।

ਉਨ੍ਹਾਂ ਦੱਸਿਆ ਕਿ ਰਿਪੋਰਟ ਮੁਤਾਬਿਕ ਉਸਦੀ ਹੱਤਿਆ ਸਾਹ ਘੁੱਟਣ ਨਾਲ ਹੋਈ ਪਰ ਵਿਸਰੇ ਦੀ ਰਿਪੋਰਟ ਆਉਣ ਤੋਂ ਬਾਅਦ ਹੱਤਿਆ ਤੋਂ ਪਹਿਲਾਂ ਨਸ਼ੇ ਜਾਂ ਜ਼ਹਿਰ ਦੇਣ ਸਬੰਧੀ ਪੁਸ਼ਟੀ ਹੋ ਸਕੇਗੀ। ਉਨ੍ਹਾਂ ਕਿਹਾ ਕਿ ਜਦੋਂ ਗੁਰਵਿੰਦਰ ਦੀ ਹੱਤਿਆ ਸਮੇਂ ਉਸਦੇ ਤਨ 'ਤੇ ਕੱਪੜੇ ਕਿਉਂ ਨਹੀਂ ਸਨ। ਇਸ ਸਬੰਧੀ ਖੁਲਾਸਾ ਨਹੀਂ ਕੀਤਾ ਜਾ ਸਕਦਾ ਪਰ ਜਾਂਚ ਦੌਰਾਨ ਘਰ 'ਚੋ ਗਾਇਬ ਸੋਨਾ,ਗੁਰਵਿੰਦਰ ਦੇ ਕੱਪੜੇ ਅਤੇ ਹੱਤਿਆ ਮੌਕੇ ਵਰਤੀ ਗਈ ਕਾਰ ਵੀ ਬਰਾਮਦ ਕਰ ਲਈ ਗਈ ਹੈ। ਉਨ੍ਹਾਂ ਦੱਸਿਆ ਕਿ ਹੱਤਿਆ ਤੋਂ ਬਾਅਦ ਰੁਪਿੰਦਰ ਦੇ ਪ੍ਰੇਮੀ ਅਤੇ ਉਸਦੇ ਸਾਥੀ ਦਾ ਚੰਡੀਗੜ੍ਹ ਜਾਣਾ ਅਤੇ ਫਿਰ ਉਥੋਂ ਮੁੰਬਈ ਜਾਣਾ ਉਨ੍ਹਾਂ ਦੀ ਸਾਜ਼ਿਸ਼ ਦਾ ਹੀ ਹਿੱਸਾ ਸੀ।

ਉਨ੍ਹਾਂ ਵੱਡੀ ਗੱਲ ਤੋਂ ਪਰਦਾ ਚੁਕਦੇ ਕਿਹਾ ਕਿ ਰੁਪਿੰਦਰ ਖੁਦ ਕ੍ਰਾਇਮੋਲੋਜੀ ਦੀ ਪੜਾਈ ਕਰ ਚੁੱਕੀ ਹੈ। ਜਿਸ ਕਾਰਨ ਉਸਦੇ ਸ਼ਾਤਿਰ ਦਿਮਾਗ 'ਚ ਅਜਿਹੀ ਸਾਜਿਜ਼ ਉਪਜੀ। ਉਨ੍ਹਾਂ ਦੱਸਿਆ ਕਿ ਇਸ ਮਾਮਲੇ ਦੀ ਜਾਂਚ ਬਹੁਤ ਬਰੀਕੀ ਨਾਲ ਕੀਤੀ ਜਾ ਰਹੀ ਹੈ ,ਜਿਸ ਨੂੰ ਇੰਨੀ ਜਲਦੀ ਮੁਕੱਮਲ ਨਹੀਂ ਕੀਤਾ ਜਾ ਸਕਦਾ। ਉਨ੍ਹਾਂ ਕਿਹਾ ਕਿ ਗੁਰਵਿੰਦਰ ਦਾ ਪਰਿਵਾਰ ਜਿਸ ਕਿਸੇ ਗੱਲ ਦੀ ਵੀ ਆਸ਼ੰਕਾ ਜਾਹਰ ਕਰਦਾ ਹੈ ,ਉਸਦੀ ਜਾਂਚ ਕਰ ਕੇ ਸੱਚਾਈ ਜਾਨਣ ਦੀ ਕੋਸ਼ਿਸ ਕੀਤੀ ਜਾਵੇਗੀ ਅਤੇ ਜਾਂਚ ਦੌਰਾਨ ਅਗਰ ਕਿਸੇ ਵੀ ਹੋਰ ਵਿਅਕਤੀ ਦੀ ਸ਼ਮੂਲੀਅਤ ਸਾਹਮਣੇ ਆਉਂਦੀ ਹੈ। ਉਸਨੂੰ ਵੀ ਇਸ ਮਾਮਲੇ 'ਚ ਨਾਮਜ਼ਦ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK
PTC NETWORK