Accident In America: ਅਮਰੀਕਾ ’ਚ ਇੱਕ ਦਰਦਨਾਕ ਹਾਦਸਾ ਵਾਪਰਿਆ ਜਿਸ ’ਚ ਦੋ ਪੰਜਾਬੀਆਂ ਦੀ ਮੌਤ ਹੋ ਗਈ। ਹਾਦਸਾ ਇਨ੍ਹਾਂ ਜ਼ਿਆਦਾ ਭਿਆਨਕ ਸੀ ਕਿ ਇੱਕ ਮਹਿਲਾ ਇਸ ਹਾਦਸੇ ’ਚ ਜ਼ਖਮੀ ਹੋ ਗਈ। ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਦਰਦਨਾਕ ਹਾਦਸੇ ’ਚ ਵਕੀਲ ਪਿਓ ਅਤੇ ਉਸਦੇ ਪੁੱਤ ਦੀ ਮੌਤ ਹੋ ਗਈ ਜਦਕਿ ਹਾਦਸੇ ’ਚ ਨੌਜਵਾਨ ਦੀ ਮਾਂ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਹਾਦਸੇ ’ਚ ਪਿਓ-ਪੁੱਤ ਦੀ ਹੋਈ ਮੌਤਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਹਾਦਸੇ ਦਾ ਸ਼ਿਕਾਰ ਹੋਏ ਨੌਜਵਾਨ ਦੀ ਡਾਕਟਰੀ ਦੀ ਪੜ੍ਹਾਈ ਪੂਰੀ ਕਰਕੇ ਡਿਗਰੀ ਲੈ ਲਈ ਸੀ ਜਿਸਦੀ ਖੁਸ਼ੀ ਮਨਾਉਣ ਦੇ ਲਈ ਪਰਿਵਾਰ ਪਾਰਟੀ ਮਨਾਉਣ ਦੇ ਲਈ ਨਿਕਲਿਆ ਸੀ ਪਰ ਰਸਤੇ ’ਚ ਪਰਿਵਾਰ ਹਾਦਸੇ ਦਾ ਸ਼ਿਕਾਰ ਹੋ ਗਿਆ ਹੈ। ਇਸ ਤਰ੍ਹਾਂ ਵਾਪਰਿਆ ਸੀ ਹਾਦਸਾ ਮੀਡੀਆ ਰਿਪੋਰਟਾਂ ਦੀ ਮੰਨੀਏ ਤਾਂ ਕੁਲਵਿੰਦਰ ਸਿੰਘ ਆਪਣੇ ਬੇਟੇ ਸੁਖਵਿੰਦਰ ਸਿੰਘ ਅਤੇ ਪਤਨੀ ਬਲਬੀਰ ਕੌਰ ਨਾਲ ਪੁੱਤ ਡਾਕਟਰ ਦੀ ਡਿਗਰੀ ਮਿਲਣ ਦੀ ਖ਼ੁਸ਼ੀ 'ਚ ਪਾਰਟੀ ਕਰਨ ਲਈ ਨਿਕਲਿਆ ਸੀ ਪਰ ਰਸਤੇ ਚ ਉਨ੍ਹਾਂ ਦੀ ਕਾਰ ਦਾ ਟਾਇਰ ਖੁੱਲ੍ਹ ਗਿਆ ਜਿਸ ਕਾਰਨ ਕਾਰ ਆਪਣਾ ਸੰਤੁਲਨ ਖੋਹ ਬੈਠੀ ਅਤੇ ਇਹ ਹਾਦਸਾ ਵਾਪਰ ਗਿਆ। ਇਸ ਹਾਦਸੇ ‘ਚ ਕੁਲਵਿੰਦਰ ਸਿੰਘ ਆਪਣੇ ਬੇਟੇ ਸੁਖਵਿੰਦਰ ਸਿੰਘ ਦੀ ਮੌਤ ਹੋ ਗਈ ਜਦਕਿ ਬਲਬੀਰ ਕੌਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ।ਇਹ ਵੀ ਪੜ੍ਹੋ: Amritsar girl kidnapping: ਪਿੰਡ ਰਾਮਪੁਰਾ ਤੋਂ ਅਗਵਾ ਹੋਈ ਬੱਚੀ ਦੀ ਦੇਰ ਰਾਤ ਮਿਲੀ ਲਾਸ਼, ਮਤਰੇਈ ਮਾਂ 'ਤੇ ਲੱਗਿਆ ਇਲਜ਼ਾਮ