Thu, Sep 28, 2023
Whatsapp

Chandigarh Fire: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ ਵਨ ਸਥਿਤ ਟੋਇਟਾ ਦੀ ਵਰਕਸ਼ਾਪ ਵਿੱਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਇਹ ਵਰਕਸ਼ਾਪ ਪਲਾਟ ਨੰਬਰ 177 ਵਿੱਚ ਸਥਿਤ ਹੈ।

Written by  Aarti -- September 18th 2023 11:42 AM -- Updated: September 18th 2023 01:09 PM
Chandigarh Fire: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Chandigarh Fire: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ 'ਚ ਲੱਗੀ ਭਿਆਨਕ ਅੱਗ, ਜਾਨੀ ਨੁਕਸਾਨ ਤੋਂ ਬਚਾਅ

Chandigarh Fire News: ਚੰਡੀਗੜ੍ਹ ਦੇ ਇੰਡਸਟਰੀਅਲ ਏਰੀਆ ਫੇਜ਼ ਵਨ ਸਥਿਤ ਟੋਇਟਾ ਦੀ ਵਰਕਸ਼ਾਪ ਵਿੱਚ ਐਤਵਾਰ ਰਾਤ ਨੂੰ ਅਚਾਨਕ ਅੱਗ ਲੱਗ ਗਈ। ਇਹ ਵਰਕਸ਼ਾਪ ਪਲਾਟ ਨੰਬਰ 177 ਵਿੱਚ ਸਥਿਤ ਹੈ। ਕੁਝ ਹੀ ਮਿੰਟਾਂ ਵਿੱਚ ਅੱਗ ਨੇ ਪੂਰੀ ਵਰਕਸ਼ਾਪ ਨੂੰ ਆਪਣੀ ਲਪੇਟ ਵਿੱਚ ਲੈ ਲਿਆ। ਅੱਗ ਤੇਜ਼ੀ ਨਾਲ ਫੈਲਣ ਕਾਰਨ ਵਰਕਸ਼ਾਪ ਵਿੱਚ ਮੁਰੰਮਤ ਲਈ ਆਈਆਂ ਕਰੀਬ 8-10 ਗੱਡੀਆਂ ਸੜ ਕੇ ਸੁਆਹ ਹੋ ਗਈਆਂ।

ਅੱਗ ਇੰਨ੍ਹੀ ਜਿਆਦਾ ਭਿਆਨਕ ਸੀ ਕਿ ਮੌਕੇ ’ਤੇ ਪਹੁੰਚੀਆਂ ਫਾਇਰ ਬ੍ਰਿਗੇਡ ਦੀਆਂ ਕਈ ਗੱਡੀਆਂ ਅੱਗ ਨੂੰ ਬੁਝਾਉਣ ’ਚ ਲੱਗੀਆਂ। ਕਾਫੀ ਮੁਸ਼ਕਤ ਤੋਂ ਬਾਅਦ ਹੀ ਅੱਗ ’ਤੇ ਕਾਬੂ ਪਾਇਆ ਗਿਆ ਪਰ ਉਸ ਸਮੇਂ ਤੱਕ ਕਈ ਗੱਡੀਆਂ ਸੜਕੇ ਸੁਆਹ ਹੋ ਗਈਆਂ ਸੀ। 


ਦੱਸ ਦਈਏ ਕਿ ਅੱਗ ਲੱਗਣ ਦੀ ਘਟਨਾ ਸ਼ਾਮ ਕਰੀਬ ਪੌਣੇ ਸੱਤ ਵਜੇ ਵਾਪਰੀ। ਇਸ ਦੀ ਸੂਚਨਾ ਮਿਲਦੇ ਹੀ ਫਾਇਰ ਬ੍ਰਿਗੇਡ ਦੀਆਂ ਗੱਡੀਆਂ ਮੌਕੇ 'ਤੇ ਪਹੁੰਚ ਗਈਆਂ। ਗਣੀਮਤ ਇਹ ਰਹੀ ਕਿ ਇਸ ਘਟਨਾ ਵਿੱਚ ਕੋਈ ਜਾਨੀ ਨੁਕਸਾਨ ਨਹੀਂ ਹੋਇਆ।

ਇਹ ਵੀ ਪੜ੍ਹੋ: Punjab Weather Alert: ਪੰਜਾਬ ’ਚ ਮੌਸਮ ਨੂੰ ਲੈ ਕੇ ਜਾਰੀ ਹੋਇਆ ਅਲਰਟ, ਇੱਥੇ ਜਾਣੋ ਕਿਵੇਂ ਦਾ ਰਹੇਗਾ Weather

- PTC NEWS

adv-img

Top News view more...

Latest News view more...