Thu, Jun 20, 2024
Whatsapp

Parliament session 2024: 18 ਜੂਨ ਤੋਂ ਲੋਕ ਸਭਾ ਦਾ ਪਹਿਲਾ ਸੈਸ਼ਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸਪੀਕਰ ਲਈ ਚੋਣ ਪ੍ਰਕਿਰਿਆ

ਲਗਭਗ 10 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਸ ਵਾਰ ਸੰਸਦ 'ਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਧਦੀ ਨਜ਼ਰ ਆਵੇਗੀ। ਮੋਦੀ ਦੇ ਤੀਜੇ ਕਾਰਜਕਾਲ 'ਚ ਪਹਿਲੀ ਵਾਰ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਮਿਲੇਗਾ।

Written by  Aarti -- June 11th 2024 08:44 AM
Parliament session 2024: 18 ਜੂਨ ਤੋਂ ਲੋਕ ਸਭਾ ਦਾ ਪਹਿਲਾ ਸੈਸ਼ਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸਪੀਕਰ ਲਈ ਚੋਣ ਪ੍ਰਕਿਰਿਆ

Parliament session 2024: 18 ਜੂਨ ਤੋਂ ਲੋਕ ਸਭਾ ਦਾ ਪਹਿਲਾ ਸੈਸ਼ਨ, ਜਾਣੋ ਕਦੋਂ ਸ਼ੁਰੂ ਹੋਵੇਗੀ ਸਪੀਕਰ ਲਈ ਚੋਣ ਪ੍ਰਕਿਰਿਆ

First Session Of 18th Lok Sabha: 18ਵੀਂ ਲੋਕ ਸਭਾ ਦਾ ਪਹਿਲਾ ਸੈਸ਼ਨ 18 ਜੂਨ ਤੋਂ ਸ਼ੁਰੂ ਹੋਵੇਗਾ। ਇਸ ਦੀ ਸ਼ੁਰੂਆਤ ਨਵੇਂ ਚੁਣੇ ਗਏ ਸੰਸਦ ਮੈਂਬਰਾਂ ਦੇ ਸਹੁੰ ਚੁੱਕਣ ਨਾਲ ਹੋਵੇਗੀ। ਪਹਿਲੇ ਦੋ ਦਿਨ ਪ੍ਰੋਟੇਮ ਸਪੀਕਰ 543 ਚੁਣੇ ਗਏ ਸੰਸਦ ਮੈਂਬਰਾਂ ਨੂੰ ਸਹੁੰ ਚੁਕਾਉਣਗੇ। ਜਦਕਿ ਲੋਕ ਸਭਾ ਸਪੀਕਰ ਦੀ ਚੋਣ 20 ਜੂਨ ਨੂੰ ਹੋਵੇਗੀ। ਅਗਲੇ ਦਿਨ 21 ਜੂਨ ਨੂੰ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਸੰਸਦ ਦੇ ਦੋਵਾਂ ਸਦਨਾਂ ਨੂੰ ਸਾਂਝੇ ਤੌਰ 'ਤੇ ਸੰਬੋਧਨ ਕਰਨਗੇ। ਹਾਲਾਂਕਿ ਪੂਰੇ ਪ੍ਰੋਗਰਾਮ ਦਾ ਅਧਿਕਾਰਤ ਤੌਰ 'ਤੇ ਐਲਾਨ ਨਹੀਂ ਕੀਤਾ ਗਿਆ ਹੈ।

ਲਗਭਗ 10 ਸਾਲਾਂ ਦੇ ਇੰਤਜ਼ਾਰ ਤੋਂ ਬਾਅਦ ਇਸ ਵਾਰ ਸੰਸਦ 'ਚ ਵਿਰੋਧੀ ਧਿਰ ਦੀ ਨੁਮਾਇੰਦਗੀ ਵਧਦੀ ਨਜ਼ਰ ਆਵੇਗੀ। ਮੋਦੀ ਦੇ ਤੀਜੇ ਕਾਰਜਕਾਲ 'ਚ ਪਹਿਲੀ ਵਾਰ ਵਿਰੋਧੀ ਧਿਰ ਨੂੰ ਵਿਰੋਧੀ ਧਿਰ ਦੇ ਨੇਤਾ ਦਾ ਅਹੁਦਾ ਮਿਲੇਗਾ। ਭਾਜਪਾ ਇਸ ਵਾਰ ਵੀ ਸਪੀਕਰ ਦਾ ਅਹੁਦਾ ਬਰਕਰਾਰ ਰੱਖੇਗੀ। ਹਾਲਾਂਕਿ, ਇਹ ਜਾਣਨ ਵਿੱਚ ਦਿਲਚਸਪੀ ਹੈ ਕਿ ਕੀ ਭਾਜਪਾ ਸਾਬਕਾ ਸਪੀਕਰ ਓਮ ਬਿਰਲਾ ਵਿੱਚ ਭਰੋਸਾ ਜਤਾਏਗੀ ਜਾਂ ਕੋਈ ਨਵਾਂ ਚਿਹਰਾ ਪੇਸ਼ ਕਰੇਗੀ।


ਜ਼ਿਕਰਯੋਗ ਹੈ ਕਿ ਮੋਦੀ ਸਰਕਾਰ ਦੇ ਪਹਿਲੇ ਕਾਰਜਕਾਲ 'ਚ ਸੁਮਿਤਰਾ ਮਹਾਜਨ ਨੂੰ ਮੌਕਾ ਮਿਲਿਆ ਸੀ ਅਤੇ ਦੂਜੇ ਕਾਰਜਕਾਲ 'ਚ ਓਮ ਬਿਰਲਾ ਨੂੰ ਮੌਕਾ ਮਿਲਿਆ ਸੀ। ਮਹਾਜਨ ਨੇ 2019 ਦੀ ਚੋਣ ਨਹੀਂ ਲੜੀ ਸੀ, ਜਦਕਿ ਬਿਰਲਾ ਰਾਜਸਥਾਨ ਦੀ ਕੋਟਾ ਸੀਟ ਤੋਂ ਚੋਣ ਜਿੱਤਣ 'ਚ ਸਫਲ ਰਹੇ ਸਨ।

ਇਸ ਤੋਂ ਇਲਾਵਾ ਡਿਪਟੀ ਸਪੀਕਰ ਦਾ ਅਹੁਦਾ ਬਹਾਲ ਹੋਵੇਗਾ ਜਾਂ ਨਹੀਂ ਇਸ ਨੂੰ ਲੈ ਕੇ ਸ਼ੰਸ਼ੋਪੰਜ ਬਣੀ ਹੋਈ ਹੈ। ਕਿਆਸ ਲਗਾਏ ਜਾ ਰਹੇ ਹਨ ਕਿ ਇਸ ਵਾਰ ਭਾਜਪਾ ਇਹ ਅਹੁਦਾ ਆਪਣੇ ਕਿਸੇ ਸਹਿਯੋਗੀ ਨੂੰ ਦੇ ਸਕਦੀ ਹੈ। ਪਾਰਟੀ ਨੇ ਪਹਿਲੇ ਕਾਰਜਕਾਲ 'ਚ ਇਹ ਅਹੁਦਾ ਆਪਣੇ ਸਹਿਯੋਗੀ ਅੰਨਾਡੀਐੱਮਕੇ ਨੂੰ ਦਿੱਤਾ ਸੀ।

ਇਹ ਵੀ ਪੜ੍ਹੋ: Severe Heat in Punjab: ਅੱਤ ਦੀ ਗਰਮੀ ਨੇ ਮੁੜ ਕੀਤਾ ਲੋਕਾਂ ਦਾ ਜਿਉਣਾ ਬੇਹਾਲ, ਜਾਣੋ ਮੌਸਮ ਵਿਭਾਗ ਦੀ ਤਾਜ਼ਾ ਭਵਿੱਖਬਾਣੀ

- PTC NEWS

Top News view more...

Latest News view more...

PTC NETWORK