Flood Alert In Punjab : ਪੰਜਾਬ ’ਤੇ ਮੰਡਰਾਇਆ ਹੜ੍ਹ ਦਾ ਖਤਰਾ ! BBMB ਵੱਲੋਂ ਕਿਸੇ ਵੀ ਸਮੇਂ ਖੋਲ੍ਹੇ ਜਾ ਸਕਦੇ ਹਨ ਫਲੱਡ ਗੇਟ
Flood Alert In Punjab : ਇਸ ਸਮੇਂ ਪੰਜਾਬ ਦੇ ਮੌਸਮ ਦਾ ਮਿਜ਼ਾਜ ਬਦਲਿਆ ਹੋਇਆ ਹੈ। ਮੀਂਹ ਪੈਣ ਕਾਰਨ ਜਿੱਥੇ ਲੋਕਾਂ ਨੂੰ ਗਰਮੀ ਤੋਂ ਰਾਹਤ ਮਿਲੀ ਹੈ ਉੱਥੇ ਹੀ ਦੂਜੇ ਪਾਸੇ ਹੜ੍ਹ ਦਾ ਖਤਰਾ ਵੀ ਮੰਡਰਾਉਣ ਲੱਗਿਆ ਹੈ। ਦੱਸ ਦਈਏ ਕਿ ਬੀਬੀਐਮਬੀ ਵੱਲੋਂ ਪ੍ਰਸ਼ਾਸਨ ਨੂੰ ਚਿਤਾਵਨੀ ਜਾਰੀ ਕੀਤੀ ਗਈ ਹੈ।
ਮਿਲੀ ਜਾਣਕਾਰੀ ਮੁਤਾਬਿਕ ਬੀਬੀਐਮਬੀ ਵੱਲੋਂ ਕਿਹਾ ਗਿਆ ਹੈ ਕਿ ਹਿਮਾਚਲ ਪ੍ਰਦੇਸ਼ ਵਿੱਚ ਵੱਧ ਹੋ ਰਹੀ ਮੀਂਹ ਕਾਰਨ ਫਲੱਗ ਗੇਟਾਂ ਨੂੰ ਖੋਲ੍ਹਿਆ ਜਾ ਸਕਦਾ ਹੈ। ਜਿਸ ਕਾਰਨ ਪ੍ਰਸ਼ਾਸਨ ਇਸ ਸਬੰਧੀ ਸੂਚੇਤ ਰਹੇ। ਦੱਸ ਦਈਏ ਕਿ ਜੇਕਰ ਬੀਬੀਐਮਬੀ ਵੱਲੋਂ ਫਲੱਡ ਗੇਟਾਂ ਨੂੰ ਖੋਲ੍ਹਿਆ ਜਾਂਦਾ ਹੈ ਤਾਂ ਪੰਜਾਬ ਦੇ 6 ਜ਼ਿਲਿਆ ਵਿੱਚ ਇਸਦਾ ਬੇਹੱਦ ਅਸਰ ਦੇਖਣ ਨੂੰ ਮਿਲ ਸਕਦਾ ਹੈ। ਇਹ ਹੁਸ਼ਿਆਰਪੁਰ ਗੁਰਦਾਸਪੁਰ , ਪਠਾਨਕੋਟ ਜ਼ਿਲ੍ਹੇ ਹਨ ਜਿਨ੍ਹਾਂ ਨੂੰ ਬੇਹੱਦ ਸਾਵਧਾਨੀ ਵਰਤਣ ਦੀ ਲੋੜ ਹੈ।
ਪੌਂਗ ਡੈਮ ਦੇ ਭੰਡਾਰ ਦਾ ਪੱਧਰ ਸਵੇਰੇ 06:00 ਵਜੇ 1361.07 ਫੁੱਟ ਦਰਜ ਕੀਤਾ ਗਿਆ, ਜੋ ਕਿ 02/08/2024 ਨੂੰ 1328.45 ਫੁੱਟ ਸੀ। ਅੱਜ ਸਵੇਰੇ 06:00 ਵਜੇ ਦੇਖਿਆ ਗਿਆ ਔਸਤਨ ਪ੍ਰਵਾਹ 87,586 ਕਿਊਸਿਕ ਹੈ। ਵਰਤਮਾਨ ਵਿੱਚ, ਰੀਲੀਜ਼ (ਇੰਡੈਂਟ-18,995 ਕਿਊਸਿਕ) ਸਿਰਫ ਪੌਂਗ ਪਾਵਰ ਹਾਊਸ ਦੀਆਂ ਟਰਬਾਈਨਾਂ ਰਾਹੀਂ ਹੀ ਕੀਤਾ ਜਾ ਰਿਹਾ ਹੈ।
ਪੌਂਗ ਡੈਮ ਵਿਖੇ ਮੌਜੂਦਾ ਪਾਣੀ ਦੇ ਪ੍ਰਵਾਹ ਪੈਟਰਨ ਅਤੇ ਭਾਰਤੀ ਮੌਸਮ ਵਿਭਾਗ ਦੁਆਰਾ ਬਿਆਸ ਕੈਚਮੈਂਟ ਖੇਤਰ ਲਈ ਜਾਰੀ ਕੀਤੀ ਗਈ ਬਾਰਿਸ਼ ਦੀ ਭਵਿੱਖਬਾਣੀ ਦੇ ਮੱਦੇਨਜ਼ਰ, ਨੇੜਲੇ ਭਵਿੱਖ ਵਿੱਚ ਪੌਂਗ ਡੈਮ ਸਪਿਲਵੇਅ ਰਾਹੀਂ ਵਾਧੂ ਪਾਣੀ ਛੱਡਿਆ ਜਾ ਸਕਦਾ ਹੈ।
ਬੀਬੀਐਬੀ ਨੇ ਪ੍ਰਸ਼ਾਸਨ ਨੂੰ ਚਿਤਾਵਨੀ ਦਿੰਦੇ ਹੋਏ ਕਿਹਾ ਕਿ ਜ਼ਰੂਰੀ ਸਾਵਧਾਨੀ ਉਪਾਅ ਕੀਤੇ ਜਾਣ। ਪ੍ਰਸ਼ਾਸਨ ਦੇ ਅਧਿਕਾਰ ਖੇਤਰ ਅਧੀਨ ਸਬੰਧਤ ਸਿਵਲ, ਸਿੰਚਾਈ, ਡਰੇਨੇਜ ਅਤੇ ਹੜ੍ਹ ਕੰਟਰੋਲ ਅਥਾਰਟੀਆਂ ਨੂੰ ਇਸ ਬਾਰੇ ਸੂਚਿਤ ਕੀਤਾ ਜਾਵੇ।
ਇਹ ਵੀ ਪੜ੍ਹੋ : Punjab Weather Update : ਉੱਤਰੀ ਭਾਰਤ ’ਚ ਮੁੜ ਹੋਇਆ ਮਾਨਸੂਨ ਸਰਗਰਮ; ਪੰਜਾਬ ’ਚ ਮੀਂਹ ਨਾਲ ਗਰਮੀ ਤੋਂ ਮਿਲੀ ਰਾਹਤ, ਜਾਣੋ ਤਾਜਾ ਅਪਡੇਟ
- PTC NEWS