Tue, May 13, 2025
Whatsapp

Tarn Taran School Viral : ਜਦੋਂ 13 ਸਾਲਾ ਵਿਦਿਆਰਥਣ ਝਗੜੇ ਨੂੰ ਨਿਪਟਾਉਣ ਲਈ ਸਕੂਲ 'ਚ ਲੈ ਆਈ ਪਿਸਤੌਲ ! ਇੱਕ-ਇੱਕ ਕਰਕੇ ਧਮਕਾਏ ਸਹਿਪਾਠੀ

Tarn Taran School Incident : ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਸਕੂਲ ਵਿੱਚ ਜੋ ਪਿਸਤੋਲ ਲੈ ਕੇ ਆਈ ਸੀ, ਉਹ ਪੂਰੀ ਤਰ੍ਹਾਂ ਗੋਲੀਆਂ ਨਾਲ ਭਰਿਆ ਅਤੇ ਉਸ ਦੇ ਪਿਤਾ ਦਾ ਲਾਇਸੰਸੀ ਪਿਸਤੌਲ ਸੀ।

Reported by:  PTC News Desk  Edited by:  KRISHAN KUMAR SHARMA -- April 29th 2025 11:05 AM -- Updated: April 29th 2025 11:18 AM
Tarn Taran School Viral : ਜਦੋਂ 13 ਸਾਲਾ ਵਿਦਿਆਰਥਣ ਝਗੜੇ ਨੂੰ ਨਿਪਟਾਉਣ ਲਈ ਸਕੂਲ 'ਚ ਲੈ ਆਈ ਪਿਸਤੌਲ ! ਇੱਕ-ਇੱਕ ਕਰਕੇ ਧਮਕਾਏ ਸਹਿਪਾਠੀ

Tarn Taran School Viral : ਜਦੋਂ 13 ਸਾਲਾ ਵਿਦਿਆਰਥਣ ਝਗੜੇ ਨੂੰ ਨਿਪਟਾਉਣ ਲਈ ਸਕੂਲ 'ਚ ਲੈ ਆਈ ਪਿਸਤੌਲ ! ਇੱਕ-ਇੱਕ ਕਰਕੇ ਧਮਕਾਏ ਸਹਿਪਾਠੀ

Tarn Taran School Viral : ਤਰਨਤਾਰਨ ਦੇ ਕਸਬਾ ਭਿੱਖੀਵਿੰਡ (Bhikhiwind Police) ਦੇ ਇੱਕ ਨਿੱਜੀ ਸਕੂਲ ਵਿਖੇ ਅਨੋਖੀ ਘਟਨਾ ਵਾਪਰੀ ਹੈ। 7ਵੀਂ ਕਲਾਸ ਵਿੱਚ ਪੜ੍ਹਦੀ ਇੱਕ 13 ਸਾਲਾਂ ਵਿਦਿਆਰਥਣ ਵੱਲੋਂ ਇੱਕ ਹੋਰ ਵਿਦਿਆਰਥਣ ਨਾਲ ਝਗੜੇ ਨੂੰ ਨਿਪਟਾਉਣ ਲਈ ਸਕੂਲ ਵਿੱਚ ਪਿਸਤੌਲ ਲੈ ਕੇ ਆ ਗਈ। ਸਕੂਲ ਵਿੱਚ ਪਿਸਤੌਲ ਵੇਖ ਕੇ ਸਾਰੇ ਬੱਚਿਆਂ ਵਿੱਚ ਹੜਕੰਪ ਮੱਚ ਗਿਆ। ਇਥੋਂ ਤੱਕ ਕਿ ਬੱਚੀ ਦੇ ਹੱਥ 'ਚ ਗੋਲੀਆਂ ਨਾਲ ਭਰਿਆ ਪਿਸਤੌਲ (Pistol in School) ਵੇਖ ਕੇ ਇੱਕ ਵਾਰ ਤਾਂ ਅਧਿਆਪਕਾਂ ਨੂੰ ਵੀ ਹੱਥਾਂ-ਪੈਰਾਂ ਦੀ ਪੈ ਗਈ।

ਜਾਣਕਾਰੀ ਅਨੁਸਾਰ ਵਿਦਿਆਰਥਣ ਦਾ ਆਪਣੇ ਸਹਿਪਾਠੀਆਂ ਨਾਲ ਝਗੜਾ ਹੋਇਆ ਸੀ, ਜਿਸ ਤੋਂ ਬਾਅਦ ਉਹ ਗੁੱਸੇ ਵਿੱਚ ਆ ਗਈ ਅਤੇ ਝਗੜੇ ਨੂੰ ਨਿਪਟਾਉਣ ਲਈ ਉਸ ਨੇ ਇਹ ਕਦਮ ਚੁੱਕਿਆ। ਦੱਸਿਆ ਜਾ ਰਿਹਾ ਹੈ ਕਿ ਵਿਦਿਆਰਥਣ ਸਕੂਲ ਵਿੱਚ ਜੋ ਪਿਸਤੋਲ ਲੈ ਕੇ ਆਈ ਸੀ, ਉਹ ਪੂਰੀ ਤਰ੍ਹਾਂ ਗੋਲੀਆਂ ਨਾਲ ਭਰਿਆ ਅਤੇ ਉਸ ਦੇ ਪਿਤਾ ਦਾ ਲਾਇਸੰਸੀ ਪਿਸਤੌਲ ਸੀ।


ਪਿਸਤੌਲ ਵੇਖ ਕੇ ਸਹਿਮੇ ਵਿਦਿਆਰਥੀ

ਦੱਸਿਆ ਜਾ ਰਿਹਾ ਸੀ ਇਸ ਦੌਰਾਨ ਵਿਦਿਆਰਥਣ ਨੇ ਸਕੂਲ ਵਿੱਚ ਸ਼ਰੇਆਮ ਡੱਬ ਵਿੱਚੋਂ ਪਿਸਤੌਲ ਕੱਢ ਕੇ ਲਹਿਰਾਇਆ, ਜਿਸ ਤੋਂ ਬਾਅਦ ਸਾਥੀ ਵਿਦਿਆਰਥੀ ਸਹਿਮ ਗਏ। ਇਹ ਵੀ ਕਿਹਾ ਜਾ ਰਿਹਾ ਹੈ ਕਿ ਉਸ ਨੇ ਕਈ ਵਿਦਿਆਰਥੀਆਂ ਨੂੰ ਧਮਕਾਇਆ ਵੀ।

ਪਿਤਾ ਨੇ ਕਿਹਾ - ਕੁੜੀ ਭੁਲੇਖੇ ਨਾਲ ਲੈ ਆਈ

ਉਪਰੰਤ, ਜਦੋਂ ਬੱਚਿਆਂ ਨੇ ਇਸ ਸਬੰਧੀ ਸਕੂਲ ਪ੍ਰਬੰਧਕਾਂ ਨੂੰ ਦੱਸਿਆ ਤਾਂ ਵਿਦਿਆਰਥਣ ਦੇ ਪਿਤਾ ਸਰਬਜੀਤ ਸਿੰਘ ਵਾਸੀ ਕਲਸੀਆਂ ਨੂੰ ਬੁਲਾਇਆ ਗਿਆ। ਪਿਤਾ ਨੇ ਕਿਹਾ ਕਿ ਸਕੂਲ ਪ੍ਰਬੰਧਕਾਂ ਨੂੰ ਦੱਸਿਆ ਕਿ ਉਸ ਦੀ ਕੁੜੀ ਭੁਲੇਖੇ ਨਾਲ ਸਕੂਲ ਵਿੱਚ ਉਸਦਾ ਲਾਈਸੈਂਸੀ ਪਿਸਤੌਲ ਲੈ ਆਈ। ਫਿਲਹਾਲ ਵਿਦਿਆਰਥਣ ਅਤੇ ਉਸਦੇ ਪਿਤਾ ਦੀ ਇਸ ਘਟਨਾ 'ਤੇ ਕੋਈ ਪ੍ਰਤੀਕਿਰਿਆ ਸਾਹਮਣੇ ਨਹੀਂ ਆਈ ਹੈ।

ਉਧਰ, ਨਿੱਜੀ ਸਕੂਲ ਦੀ ਪ੍ਰਿੰਸੀਪਲ ਨੇ ਕਿਹਾ ਕਿ ਉਕਤ ਘਟਨਾ ਦੇ ਸਾਹਮਣੇ ਆਉਣ ਤੋਂ ਬਾਅਦ ਉਨ੍ਹਾਂ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਰਜ ਕਰਵਾਈ ਗਈ ਹੈ।

ਪੁਲਿਸ ਨੇ ਪਿਤਾ 'ਤੇ ਦਰਜ ਕੀਤਾ ਮਾਮਲਾ

ਇਸ ਘਟਨਾ ਸਬੰਧੀ ਡੀਐਸਪੀ ਭਿੱਖੀਵਿੰਡ ਪ੍ਰੀਤਇੰਦਰ ਸਿੰਘ ਨਾਲ ਗੱਲ ਕੀਤੀ ਤਾਂ ਉਨ੍ਹਾਂ ਕਿਹਾ ਕਿ ਸਾਰੇ ਮਾਮਲੇ ਦੀ ਬਾਰੀਕੀ ਨਾਲ ਘੋਖ ਕੀਤੀ ਜਾ ਰਹੀ ਹੈ ਅਤੇ ਜਾਂਚ ਤੋਂ ਬਾਅਦ ਬਣਦੀ ਕਾਰਵਾਈ ਕੀਤੀ ਜਾਵੇਗੀ। ਪੁਲਿਸ ਨੇ ਸਤਵੀਂ ਕਲਾਸ ਵਿੱਚ ਪੜ੍ਹ ਰਹੀ ਲੜਕੀ ਦੀ ਨਾ ਸਮਝਦੀ ਦੇ ਚਲਦਿਆਂ ਉਸ ਵੱਲੋਂ ਕੀਤੀ ਗਲਤੀ ਕਾਰਨ ਉਸਦੇ ਪਿਤਾ ਖ਼ਿਲਾਫ਼ ਮਾਮਲਾ ਦਰਜ ਕਰਕੇ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ

- PTC NEWS

Top News view more...

Latest News view more...

PTC NETWORK