Thu, Mar 23, 2023
Whatsapp

Gold-Silver Price Update: ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਤਾਜ਼ਾ ਕੀਮਤ

ਅੱਜ ਦੇਸ਼ ਵਿੱਚ 24 ਕੈਰੇਟ ਸੋਨੇ ਦੀ ਕੀਮਤ 0.45% ਯਾਨੀ 250 ਰੁਪਏ ਘੱਟ ਕੇ 55,710 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ।

Written by  Jasmeet Singh -- February 28th 2023 04:02 PM
Gold-Silver Price Update: ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਤਾਜ਼ਾ ਕੀਮਤ

Gold-Silver Price Update: ਅੱਜ ਫਿਰ ਸਸਤਾ ਹੋਇਆ ਸੋਨਾ-ਚਾਂਦੀ, ਜਾਣੋ ਤਾਜ਼ਾ ਕੀਮਤ

Gold-Silver Price Update: ਪਿਛਲੇ ਕਈ ਦਿਨਾਂ ਤੋਂ ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਗਿਰਾਵਟ ਦੇਖਣ ਨੂੰ ਮਿਲ ਰਹੀ ਹੈ। ਅਜਿਹੀ ਸਥਿਤੀ ਵਿੱਚ ਇਹ ਤੁਹਾਡੇ ਲਈ ਸੋਨਾ ਖਰੀਦਣ ਜਾਂ ਸੋਨੇ ਵਿੱਚ ਨਿਵੇਸ਼ ਕਰਨ ਦਾ ਸਹੀ ਸਮਾਂ ਹੈ। 

ਅੱਜ ਜੇਕਰ ਤੁਸੀਂ ਸੋਨਾ ਜਾਂ ਚਾਂਦੀ ਖਰੀਦਣ ਬਾਰੇ ਸੋਚ ਰਹੇ ਹੋ ਤਾਂ ਤੁਹਾਡੇ ਲਈ ਇਹ ਜਾਣਨਾ ਮਹੱਤਵਪੂਰਨ ਹੈ ਕਿ ਅੱਜ ਤੁਹਾਡੇ ਸ਼ਹਿਰ ਵਿੱਚ ਸੋਨੇ-ਚਾਂਦੀ ਦੀ ਕੀਮਤ ਕਿਸ ਰੇਟ 'ਤੇ ਉਪਲਬਧ ਹੈ। ਜਿਸ ਨਾਲ ਤੁਹਾਨੂੰ ਅੰਦਾਜ਼ਾ ਹੋ ਜਾਵੇਗਾ ਕਿ ਅੱਜ ਸੋਨਾ ਜਾਂ ਚਾਂਦੀ ਖਰੀਦਣਾ ਕਿੰਨਾ ਫਾਇਦੇਮੰਦ ਹੋ ਸਕਦਾ ਹੈ। 


ਦੇਸ਼ 'ਚ ਅੱਜ 24 ਕੈਰੇਟ ਸੋਨੇ ਦੀ ਕੀਮਤ 0.45 ਫੀਸਦੀ ਘਟ ਕੇ 250 ਰੁਪਏ ਪ੍ਰਤੀ 10 ਗ੍ਰਾਮ 55,710 ਰੁਪਏ 'ਤੇ ਪਹੁੰਚ ਗਈ ਹੈ, ਜਦਕਿ 22 ਕੈਰੇਟ ਸੋਨੇ ਦੀ ਕੀਮਤ 51,030 ਰੁਪਏ ਪ੍ਰਤੀ 10 ਗ੍ਰਾਮ 'ਤੇ ਪਹੁੰਚ ਗਈ ਹੈ। 

ਇਸ ਦੇ ਨਾਲ ਹੀ ਅੱਜ ਚਾਂਦੀ ਦੀ ਕੀਮਤ 'ਚ ਭਾਰੀ ਗਿਰਾਵਟ ਦਰਜ ਕੀਤੀ ਗਈ ਹੈ, ਅੱਜ ਇਸ ਦੀ ਕੀਮਤ 1200 ਰੁਪਏ ਯਾਨੀ 1.87 ਫੀਸਦੀ ਦੀ ਗਿਰਾਵਟ ਨਾਲ 63,100 ਰੁਪਏ ਪ੍ਰਤੀ ਕਿਲੋਗ੍ਰਾਮ 'ਤੇ ਆ ਗਈ ਹੈ। ਇਸ ਲਈ ਬਿਲਕੁਲ ਵੀ ਦੇਰੀ ਨਾ ਕਰੋ। ਅੱਜ ਤੁਹਾਡੇ ਕੋਲ ਸਸਤੇ ਰੇਟ 'ਤੇ ਸੋਨਾ ਅਤੇ ਚਾਂਦੀ ਦੋਵੇਂ ਖਰੀਦਣ ਦਾ ਸੁਨਹਿਰੀ ਮੌਕਾ ਹੈ।

- PTC NEWS

adv-img

Top News view more...

Latest News view more...