Goldy Brar And Bishnoi Friendship Ends : ਗੈਂਗਸਟਰ ਲਾਰੈਂਸ ਬਿਸ਼ਨੋਈ ਤੇ ਗੋਲਡੀ ਬਰਾੜ ਗੈਂਗ ਹੋਇਆ ਦੋਫਾੜ ! ਰਿਸ਼ਤੇ ’ਚ ਦਰਾਰ ਦਾ ਕੀ ਹੈ ਕਾਰਨ ?
Goldy Brar And Bishnoi Friendship Ends : ਸਲਮਾਨ ਖਾਨ ਦੇ ਘਰ 'ਤੇ ਗੋਲੀਬਾਰੀ, ਸਿੱਧੂ ਮੂਸੇਵਾਲਾ ਦੇ ਕਤਲ ਅਤੇ ਬਾਬਾ ਸਿੱਦੀਕੀ ਦੇ ਕਤਲ ਵਰਗੇ ਵੱਡੇ ਮਾਮਲਿਆਂ ਵਿੱਚ ਸਾਹਮਣੇ ਆਏ ਲਾਰੈਂਸ ਬਿਸ਼ਨੋਈ ਅਤੇ ਗੋਲਡੀ ਬਰਾੜ ਵਿਵਾਦ ਵਿੱਚ ਇੱਕ ਵੱਡਾ ਖੁਲਾਸਾ ਹੋਇਆ ਹੈ। ਗੋਲਡੀ ਬਰਾੜ ਦਾ ਇੱਕ ਆਡੀਓ ਸੋਸ਼ਲ ਮੀਡੀਆ 'ਤੇ ਵਾਇਰਲ ਹੋ ਰਿਹਾ ਹੈ ਜਿਸ ਵਿੱਚ ਉਹ ਲਾਰੈਂਸ ਬਿਸ਼ਨੋਈ ਗੈਂਗ ਛੱਡਣ ਦੀ ਗੱਲ ਕਰ ਰਿਹਾ ਹੈ। ਹਾਲਾਕਿ ਪੀਟੀਸੀ ਨਿਊਜ਼ ਵਾਇਰਲ ਆਡੀਓ ਦੀ ਪੁਸ਼ਟੀ ਨਹੀਂ ਕਰਦਾ ਹੈ।
'ਸਿਰ ’ਤੇ ਵੀ ਮਾਰ ਸਕਦੇ ਸੀ ਗੋਲੀ'
ਵਾਇਰਲ ਆਡੀਓ ’ਚ ਜੋ ਆਵਾਜ਼ ਸੁਣਾਈ ਦੇ ਰਹੀ ਹੈ ਉਹ ਖੁਦ ਨੂੰ ਗੋਲਡੀ ਬਰਾੜ ਦੱਸ ਰਿਹਾ ਹੈ। ਜੋ ਕਿ ਕਹਿ ਰਿਹਾ ਹੈ ਕਿ ਗੰਗਾ ਨਗਰ ਵਿੱਚ ਆਸ਼ੀਸ਼ ਗੁਪਤਾ 'ਤੇ ਹਮਲਾ ਮੈਂ ਅਤੇ ਰੋਹਿਤ ਗੋਦਾਰਾ ਨੇ ਕੀਤਾ ਸੀ। ਉਹ ਮਾਰਨਾ ਨਹੀਂ ਚਾਹੁੰਦਾ ਸੀ, ਉਹ ਸਬਕ ਸਿਖਾਉਣਾ ਚਾਹੁੰਦਾ ਸੀ, ਇਸ ਲਈ ਉਸਨੂੰ ਲੱਤ ਵਿੱਚ ਗੋਲੀ ਮਾਰੀ ਗਈ। ਜੇਕਰ ਉਸਨੂੰ ਮਾਰਨਾ ਸੀ ਤਾਂ ਉਸਦੇ ਸੁਿਰ ’ਤੇ ਗੋਲੀ ਵੱਜਦੀ।
ਇਹ ਵੀ ਪੜ੍ਹੋ : COVID 19 Cases In Punjab : ਲੁਧਿਆਣਾ ’ਚ ਕੋਰੋਨਾ ਦੇ 5 ਨਵੇਂ ਮਾਮਲੇ ਆਏ ਸਾਹਮਣੇ, ਜਾਣੋ ਹੁਣ ਸੂਬੇ ’ਚ ਕਿੰਨੀ ਹੋਈ ਕੋਰੋਨਾ ਮਾਮਲਿਆਂ ਦੀ ਗਿਣਤੀ
ਉਸਨੇ ਅੱਗੇ ਕਿਹਾ ਕਿ ਇਹ ਹਮਲਾ ਮੈਂ ਅਤੇ ਰੋਹਿਤ ਗੋਦਾਰਾ ਨੇ ਕੀਤਾ ਸੀ। ਇਸ ਨੂੰ ਪੋਸਟ ਨਹੀਂ ਕਰਨਾ ਸੀ ਕਿਉਂਕਿ ਘੱਟ ਕਤਲ ਨੂੰ ਉਨ੍ਹਾਂ ਵੱਲੋਂ ਪੋਸਟ ਨਹੀਂ ਕੀਤਾ ਜਾਂਦਾ। ਪਰ ਅਨਮੋਲ ਬਿਸ਼ਨੋਈ ਦੇ ਨਾਮ 'ਤੇ ਇੱਕ ਝੂਠੀ ਪੋਸਟ ਪੋਸਟ ਕੀਤੀ ਗਈ ਹੈ। ਸਾਨੂੰ ਨਹੀਂ ਪਤਾ ਕਿ ਇਹ ਕਿਉਂ ਪੋਸਟ ਕੀਤੀ ਗਈ ਹੈ। ਅਸੀਂ ਸਪੱਸ਼ਟ ਕਰ ਦਿੱਤਾ ਹੈ ਕਿ ਅਸੀਂ ਹੁਣ ਅਨਮੋਲ ਬਿਸ਼ਨੋਈ ਨਾਲ ਨਹੀਂ ਚੱਲਦੇ।
'ਅਨਮੋਲ ਬਿਸ਼ਨੋਈ ਨਾਲ ਕੋਈ ਮੇਲ ਨਹੀਂ'
ਅਨਮੋਲ ਬਿਸ਼ਨੋਈ ਵਿਵਾਦ 'ਤੇ ਗੋਲਡੀ ਬਰਾੜ ਨੇ ਸਪੱਸ਼ਟ ਕੀਤਾ ਕਿ ਉਸਦਾ ਹੁਣ ਅਨਮੋਲ ਬਿਸ਼ਨੋਈ ਨਾਲ ਕੋਈ ਮੇਲ ਨਹੀਂ ਹੈ। ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾ ਹੈ।
'ਪੰਜਾਬ ਵੀ ਭਾਰਤ ਦਾ ਹਿੱਸਾ'
ਵਾਇਰਲ ਆਡੀਓ ਵਿੱਚ ਸ਼ਖਸ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਕਿ ਰਾਜਸਥਾਨ ਦੇ ਝੁੰਝੁਨੂ, ਅਜਮੇਰ ਅਤੇ ਕੁਝ ਹੋਰ ਥਾਵਾਂ 'ਤੇ ਮੇਰੇ ਬਾਰੇ ਖ਼ਬਰਾਂ ਹਨ ਕਿ ਮੈਂ ISI ਅਤੇ ਪਾਕਿਸਤਾਨ ਤੋਂ ਫਿਰੌਤੀ ਮੰਗੀ ਹੈ। ਇਸ ਖ਼ਬਰ ਨੂੰ ਬਿਨਾਂ ਜਾਂਚ ਕੀਤੇ ਨਾ ਚਲਾਓ, ਕਿਸੇ ਨੂੰ ਵੀ ਦੇਸ਼ ਭਗਤ ਜਾਂ ਦੇਸ਼ਧ੍ਰੋਹੀ ਵਜੋਂ ਟੈਗ ਨਾ ਕਰੋ। ਪੰਜਾਬ ਵੀ ਭਾਰਤ ਦਾ ਹਿੱਸਾ ਹੈ ਅਤੇ ਅਸੀਂ ਕਦੇ ਵੀ ਦੇਸ਼ ਦੇ ਵਿਰੁੱਧ ਨਹੀਂ ਜਾਵਾਂਗੇ।
ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਭਰਾ
ਕਾਬਿਲੇਗਰ ਹੌ ਕਿ ਅਨਮੋਲ ਬਿਸ਼ਨੋਈ ਲਾਰੈਂਸ ਬਿਸ਼ਨੋਈ ਦਾ ਅਸਲੀ ਭਰਾ ਹੈ ਜਿਸਨੂੰ ਅਮਰੀਕਾ ਵਿੱਚ ਜਾਅਲੀ ਇਮੀਗ੍ਰੇਸ਼ਨ ਕਾਗਜ਼ਾਤ ਰੱਖਣ ਦੇ ਦੋਸ਼ ਵਿੱਚ ਗ੍ਰਿਫਤਾਰ ਕੀਤਾ ਗਿਆ ਸੀ। ਲਾਰੈਂਸ ਬਿਸ਼ਨੋਈ ਅਤੇ ਅਨਮੋਲ ਨੂੰ ਲੱਗਦਾ ਹੈ ਕਿ ਰੋਹਿਤ ਗੋਦਾਰਾ ਅਤੇ ਗੋਲਡੀ, ਜੋ ਕਿ ਅਮਰੀਕਾ ਵਿੱਚ ਹਨ, ਨੇ ਅਨਮੋਲ ਦੀ ਮਦਦ ਨਹੀਂ ਕੀਤੀ, ਉਦੋਂ ਤੋਂ ਗੋਲਡੀ ਬਰਾੜ ਅਤੇ ਰੋਹਿਤ ਗੋਦਾਰਾ ਨੇ ਲਾਰੈਂਸ ਬਿਸ਼ਨੋਈ ਅਤੇ ਅਨਮੋਲ ਤੋਂ ਦੂਰੀ ਬਣਾ ਲਈ ਹੈ ਅਤੇ ਆਪਣਾ ਗੈਂਗ ਚਲਾਉਣਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : Patiala Railway Station ’ਤੇ ਵਾਪਰਿਆ ਦਰਦਨਾਕ ਹਾਦਸਾ ; ਟਰੇਨ ਹੇਠਾਂ ਡਿੱਗਣ ਕਾਰਨ ਮਹਿਲਾ ਦਾ ਕੱਟਿਆ ਪੈਰ, ਇੰਝ ਵਾਪਰਿਆ ਸੀ ਹਾਦਸਾ
- PTC NEWS