Mon, Apr 29, 2024
Whatsapp

ਨਵਜੰਮੀ ਧੀ ਲਈ ਅਨੋਖਾ ਪਿਆਰ, ਹਸਪਤਾਲੋਂ ਦੁਲਹਨ ਵਾਂਗ ਸਜੀ ਕਾਰ 'ਚ ਗਈ ਲਿਆਂਦੀ

Written by  KRISHAN KUMAR SHARMA -- January 07th 2024 04:05 PM
ਨਵਜੰਮੀ ਧੀ ਲਈ ਅਨੋਖਾ ਪਿਆਰ, ਹਸਪਤਾਲੋਂ ਦੁਲਹਨ ਵਾਂਗ ਸਜੀ ਕਾਰ 'ਚ ਗਈ ਲਿਆਂਦੀ

ਨਵਜੰਮੀ ਧੀ ਲਈ ਅਨੋਖਾ ਪਿਆਰ, ਹਸਪਤਾਲੋਂ ਦੁਲਹਨ ਵਾਂਗ ਸਜੀ ਕਾਰ 'ਚ ਗਈ ਲਿਆਂਦੀ

ਧੀਆਂ (Daughters) ਨੂੰ ਪਿਆਰ ਕਰਨ ਵਾਲਿਆਂ ਦੀ ਦੁਨੀਆ 'ਚ ਕਮੀ ਨਹੀਂ ਹੈ। ਰਾਜਸਥਾਨ (Rajasthan) ਦੇ ਚੁਰੂ 'ਚ ਧੀ ਨੂੰ ਪਿਆਰ ਦੀ ਇੱਕ ਅਨੋਖਾ ਕਿੱਸਾ ਸਾਹਮਣੇ ਆਇਆ ਹੈ। ਇਥੇ ਇੱਕ ਪਰਿਵਾਰ ਵੱਲੋਂ ਆਪਣੀ ਨਵਜੰਮੀ ਧੀ ਨੂੰ ਦੁਲਹਨ ਵਾਂਗ ਸਜੀ ਕਾਰ ਵਿੱਚ ਜ਼ਿਲ੍ਹੇ ਦੇ ਭਰਤੀਆ ਹਸਪਤਾਲ ਤੋਂ ਘਰ ਲਿਜਾਇਆ ਗਿਆ, ਜਿਸ ਦੀ ਚਾਰੇ ਪਾਸੇ ਲੋਕਾਂ ਵਿੱਚ ਚਰਚਾ ਹੋ ਰਹੀ ਹੈ। ਪਰਿਵਾਰ 'ਚ ਨਵਜੰਮੀ ਧੀ ਦੀ ਖੁਸ਼ੀ ਵੇਖਦਿਆਂ ਹੀ ਬਣਦੀ ਹੈ ਅਤੇ ਤਾਰੀਫ ਕਰਦੇ ਨਹੀਂ ਥੱਕ ਰਹੇ।

ਲੋਕਾਂ 'ਚ ਤਾਰੀਫ ਦਾ ਪਾਤਰ ਬਣਿਆ ਪਰਿਵਾਰ

ਮਾਮਲਾ ਪਿਛਲੇ ਹਫਤੇ ਦਾ ਹੈ, ਜਦੋਂ ਨਵੇਂ ਸਾਲ 'ਤੇ ਹਸਪਤਾਲ 'ਚ ਦੁਲਹਨ ਵਾਂਗ ਸਜਾਈ ਖੜੀ ਕਾਰ ਲੋਕਾਂ ਲਈ ਉਤਸੁਕਤਾ ਦਾ ਵਿਸ਼ਾ ਬਣ ਗਈ। ਬਾਅਦ ਵਿੱਚ ਜਿਵੇਂ ਹੀ ਲੋਕਾਂ ਨੂੰ ਇਸ ਦੀ ਅਸਲੀਅਤ ਦਾ ਪਤਾ ਲੱਗਾ ਤਾਂ ਉਹ ਨਵਜੰਮੀ ਬੱਚੀ ਦੇ ਪਰਿਵਾਰ ਦੀ ਤਾਰੀਫ ਕਰਨ ਤੋਂ ਪਿਛੇ ਨਹੀਂ ਰਹੇ। ਚੁਰੂ ਦੇ ਸਰਦਾਰਸ਼ਹਿਰ ਦੇ ਰਹਿਣ ਵਾਲੇ ਸੁਮਿਤ ਨੇ ਦੱਸਿਆ ਕਿ ਉਸਦੀ ਭਰਜਾਈ ਸਰਿਤਾ ਨੇ 13 ਦਸੰਬਰ 2023 ਨੂੰ ਸਰਕਾਰੀ ਭਰਤੀਆ ਜ਼ਿਲ੍ਹਾ ਹਸਪਤਾਲ 'ਚ ਨਾਰਮਲ ਡਿਲੀਵਰੀ ਰਾਹੀਂ ਬੇਟੀ ਨੂੰ ਜਨਮ ਦਿੱਤਾ ਸੀ।


ਸਿਹਤ ਵਿਗੜਨ ਕਾਰਨ ਹਸਪਤਾਲ ਕਰਵਾਇਆ ਗਿਆ ਸੀ ਦਾਖ਼ਲ

ਸੁਮਿਤ ਨੇ ਦੱਸਿਆ ਕਿ ਪਰਿਵਾਰ 'ਚ ਬੇਟੀ ਦਾ ਜਨਮ ਉਨ੍ਹਾਂ ਲਈ ਕਿਸੇ ਤਿਉਹਾਰ ਤੋਂ ਘੱਟ ਨਹੀਂ ਸੀ। ਪਰ ਜਨਮ ਤੋਂ ਬਾਅਦ ਬੇਟੀ ਦੀ ਸਿਹਤ ਵਿਗੜ ਗਈ। ਇਸ ਕਾਰਨ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ। ਪਰ ਜਦੋਂ ਹੀ ਧੀ ਪੂਰੀ ਤਰ੍ਹਾਂ ਠੀਕ ਹੋਈ ਤੇ ਹਸਪਤਾਲ ਪ੍ਰਸ਼ਾਸਨ ਨੇ ਨਵੇਂ ਸਾਲ 'ਤੇ ਨਵਜੰਮੀ ਬੱਚੀ ਨੂੰ ਛੁੱਟੀ ਦਾ ਐਲਾਨ ਕੀਤਾ ਤਾਂ ਉਨ੍ਹਾਂ ਦੇ ਪਰਿਵਾਰ 'ਚ ਖੁਸ਼ੀ ਦਾ ਮਾਹੌਲ ਪੈਦਾ ਹੋ ਗਿਆ। ਪਰਿਵਾਰ ਵੱਲੋਂ ਖੁਸ਼ੀ 'ਚ ਕਾਰ ਨੂੰ ਗੁਬਾਰਿਆਂ ਨਾਲ ਦੁਲਹਨ ਵਾਂਗ ਸਜਾਇਆ ਅਤੇ ਨਵਜੰਮੀ ਧੀ ਨੂੰ ਘਰ ਲਿਆਂਦਾ ਗਿਆ।

-

Top News view more...

Latest News view more...