BSNL and MTNL Properties : ਕੇਂਦਰ ਨੇ BSNL ਤੇ MTNL ਦੀਆਂ ਜਾਇਦਾਦਾਂ ਵੇਚੀਆਂ, 13,000 ਕਰੋੜ ਰੁਪਏ ਦੀ ਕੀਤੀ ਕਮਾਈ, ਜਾਣੋ ਕੀ-ਕੀ ਵੇਚਿਆ ?
BSNL and MTNL Properties : ਕੇਂਦਰ ਸਰਕਾਰ ਨੇ ਸੰਪੱਤੀ ਮੁਦਰੀਕਰਨ ਤਹਿਤ ਸਰਕਾਰੀ ਮਾਲਕੀ ਵਾਲੀਆਂ ਟੈਲੀਕਾਮ ਕੰਪਨੀਆਂ ਬੀਐਸਐਨਐਲ ਅਤੇ ਐਮਟੀਐਨਐਲ ਦੀਆਂ ਜਾਇਦਾਦਾਂ ਨੂੰ ਵੇਚ ਕੇ 2019 ਤੋਂ ਹੁਣ ਤੱਕ 12984 ਕਰੋੜ ਰੁਪਏ ਕਮਾਏ ਹਨ। ਇਹ ਕਮਾਈ ਦੋਵਾਂ ਕੰਪਨੀਆਂ ਦੀਆਂ ਜ਼ਮੀਨਾਂ, ਇਮਾਰਤਾਂ, ਟਾਵਰਾਂ ਅਤੇ ਫਾਈਬਰ ਦੇ ਮੁਦਰੀਕਰਨ ਤੋਂ ਹੋਈ ਹੈ। ਕੇਂਦਰੀ ਸੰਚਾਰ ਰਾਜ ਮੰਤਰੀ ਪੇਮਾਸਾਨੀ ਚੰਦਰਸ਼ੇਖਰ ਵੱਲੋਂ ਲੋਕ ਸਭਾ ਵਿੱਚ ਪੇਸ਼ ਕੀਤੇ ਗਏ ਅੰਕੜਿਆਂ ਅਨੁਸਾਰ, ਸਰਕਾਰ ਨੇ ਬੀਐਸਐਨਐਲ ਅਤੇ ਐਮਟੀਐਨਐਲ ਰਾਹੀਂ ਜ਼ਮੀਨ ਅਤੇ ਇਮਾਰਤਾਂ ਦੇ ਮੁਦਰੀਕਰਨ ਤੋਂ ਜਨਵਰੀ 2025 ਤੱਕ 2,387.82 ਕਰੋੜ ਰੁਪਏ ਅਤੇ 2,134.61 ਕਰੋੜ ਰੁਪਏ ਦੀ ਕਮਾਈ ਕੀਤੀ ਹੈ।
ਚੰਦਰਸ਼ੇਖਰ ਨੇ ਇੱਕ ਲਿਖਤੀ ਜਵਾਬ ਵਿੱਚ ਕਿਹਾ, "BSNL ਅਤੇ MTNL ਸਿਰਫ ਉਹਨਾਂ ਜਾਇਦਾਦਾਂ ਜਿਵੇਂ ਕਿ ਜ਼ਮੀਨ ਅਤੇ ਇਮਾਰਤਾਂ ਦਾ ਮੁਦਰੀਕਰਨ ਕਰ ਰਹੇ ਹਨ, ਜੋ ਕਿ ਨੇੜਲੇ ਭਵਿੱਖ ਵਿੱਚ ਉਹਨਾਂ ਦੇ ਆਪਣੇ ਵਰਤੋਂ ਲਈ ਲੋੜੀਂਦੇ ਨਹੀਂ ਹਨ ਅਤੇ ਜਿਸ ਲਈ ਉਹਨਾਂ ਕੋਲ ਮਾਲਕੀ ਟ੍ਰਾਂਸਫਰ ਕਰਨ ਦਾ ਅਧਿਕਾਰ ਹੈ।"
BSNL ਅਤੇ MTNL ਨੂੰ ਕਿੰਨੇ ਪੈਸੇ ਮਿਲੇ ਹਨ?
ਇਸ ਜਵਾਬ ਦੇ ਅਨੁਸਾਰ, BSNL ਨੇ ਜਨਵਰੀ 2025 ਤੱਕ 8,204.18 ਕਰੋੜ ਰੁਪਏ ਅਤੇ MTNL ਨੇ ਟਾਵਰਾਂ ਅਤੇ ਫਾਈਬਰ ਸਮੇਤ ਨੇੜਲੀਆਂ ਸੰਪਤੀਆਂ ਦੇ ਮੁਦਰੀਕਰਨ ਤੋਂ 258.25 ਕਰੋੜ ਰੁਪਏ ਦੀ ਕਮਾਈ ਕੀਤੀ ਹੈ। ਮੰਤਰੀ ਚੰਦਰਸ਼ੇਖਰ ਨੇ ਕਿਹਾ, "ਸਰਕਾਰ ਵੱਲੋਂ ਪਹਿਲਾਂ ਹੀ ਪ੍ਰਵਾਨਿਤ ਨੀਤੀ ਦੇ ਅਨੁਸਾਰ ਸੰਪੱਤੀ ਮੁਦਰੀਕਰਨ ਕੀਤਾ ਜਾ ਰਿਹਾ ਹੈ ਅਤੇ ਸਰਕਾਰੀ ਕੰਪਨੀਆਂ 'ਤੇ ਇਸ ਦੇ ਪ੍ਰਭਾਵ ਦੀ ਨੇੜਿਓਂ ਨਿਗਰਾਨੀ ਕੀਤੀ ਜਾ ਰਹੀ ਹੈ।"
ਸੰਪੱਤੀ ਮੁਦਰੀਕਰਨ ਦੀ ਖਬਰ ਸਾਹਮਣੇ ਆਉਣ ਤੋਂ ਬਾਅਦ, ਐਮਟੀਐਨਐਲ ਦੇ ਸ਼ੇਅਰਾਂ ਵਿੱਚ ਵਾਧਾ ਹੋਇਆ ਹੈ। ਕੰਪਨੀ ਦੇ ਸ਼ੇਅਰਾਂ 'ਚ 11 ਫੀਸਦੀ ਤੋਂ ਜ਼ਿਆਦਾ ਦਾ ਵਾਧਾ ਹੋਇਆ ਹੈ।
ਸੰਪਤੀ ਮੁਦਰੀਕਰਨ ਕੀ ਹੈ ?
ਸੰਪੱਤੀ ਮੁਦਰੀਕਰਨ ਦਾ ਮਤਲਬ ਹੈ ਮੌਜੂਦਾ ਸੰਪਤੀਆਂ ਦੀ ਵਰਤੋਂ ਦੇ ਆਧਾਰ 'ਤੇ ਉਨ੍ਹਾਂ ਨੂੰ ਵੇਚ ਕੇ ਪੈਸਾ ਪ੍ਰਾਪਤ ਕਰਨਾ ਤਾਂ ਜੋ ਇਸ ਪੈਸੇ ਦੀ ਵਰਤੋਂ ਨਵੇਂ ਸਰਕਾਰੀ ਪ੍ਰੋਜੈਕਟਾਂ ਅਤੇ ਬੁਨਿਆਦੀ ਢਾਂਚੇ ਦੇ ਨਿਰਮਾਣ ਲਈ ਕੀਤੀ ਜਾ ਸਕੇ। ਸੰਪੱਤੀ ਮੁਦਰੀਕਰਨ ਦੇ ਤਹਿਤ, ਸਰਕਾਰ ਉਨ੍ਹਾਂ ਸਰਕਾਰੀ ਮਾਲਕੀ ਵਾਲੀਆਂ ਕੰਪਨੀਆਂ ਦੀਆਂ ਜਾਇਦਾਦਾਂ ਵੇਚਦੀ ਹੈ ਜਿਨ੍ਹਾਂ ਦੀ ਹੁਣ ਕੋਈ ਉਪਯੋਗਤਾ ਨਹੀਂ ਹੈ।
- PTC NEWS