Mon, Sep 7, 2026
Whatsapp

Ludhiana : ਨਾਨੀ ਦੀ ਮੌਤ ਦੇ ਮਾਮਲੇ 'ਚ ਵੱਡਾ ਮੋੜ; ਦੋਹਤਾ ਗ੍ਰਿਫ਼ਤਾਰ, ਜਾਣੋ ਕਿਵੇਂ CCTV ਨੇ ਖੋਲ੍ਹਿਆ ਰਹੱਸ

Ludhiana Elderly Women Murder : ਹਾਲਾਂਕਿ, ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਦੇ ਮਨ ਵਿੱਚ ਨਾਨੀ ਦੀ ਅਚਾਨਕ ਮੌਤ ਨੂੰ ਲੈ ਕੇ ਸਵਾਲ ਉੱਠਣ ਲੱਗੇ। ਇਸ ਤੋਂ ਬਾਅਦ ਨੇੜਲੇ ਘਰ ਵਿੱਚ ਲੱਗੇ CCTV ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ। ਫੁਟੇਜ ਵਿੱਚ ਜੋ ਕੁਝ ਸਾਹਮਣੇ ਆਇਆ, ਉਸ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ।

Reported by:  PTC News Desk  Edited by:  KRISHAN KUMAR SHARMA -- September 06th 2026 02:04 PM -- Updated: September 06th 2026 02:17 PM
Ludhiana : ਨਾਨੀ ਦੀ ਮੌਤ ਦੇ ਮਾਮਲੇ 'ਚ ਵੱਡਾ ਮੋੜ; ਦੋਹਤਾ ਗ੍ਰਿਫ਼ਤਾਰ, ਜਾਣੋ ਕਿਵੇਂ CCTV ਨੇ ਖੋਲ੍ਹਿਆ ਰਹੱਸ

Ludhiana : ਨਾਨੀ ਦੀ ਮੌਤ ਦੇ ਮਾਮਲੇ 'ਚ ਵੱਡਾ ਮੋੜ; ਦੋਹਤਾ ਗ੍ਰਿਫ਼ਤਾਰ, ਜਾਣੋ ਕਿਵੇਂ CCTV ਨੇ ਖੋਲ੍ਹਿਆ ਰਹੱਸ

Ludhiana Elderly Women Murder : ਲੁਧਿਆਣਾ ਤੋਂ ਇਸ ਵੇਲੇ ਦੀ ਵੱਡੀ ਤੇ ਹੈਰਾਨ ਕਰਨ ਵਾਲੀ ਖ਼ਬਰ ਸਾਹਮਣੇ ਆ ਰਹੀ ਹੈ। ਇੱਕ ਬਜ਼ੁਰਗ ਔਰਤ ਦੀ ਮੌਤ ਨੂੰ ਪਰਿਵਾਰ ਵੱਲੋਂ ਪਹਿਲਾਂ ਆਮ ਮੌਤ ਸਮਝਿਆ ਗਿਆ, ਪਰ ਮਾਮਲੇ ਨੇ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਨਵਾਂ ਮੋੜ ਲੈ ਲਿਆ। ਪੁਲਿਸ ਮੁਤਾਬਕ ਮਾਮਲਾ ਹੁਣ ਕਤਲ ਦੇ ਕੇਸ ਵਿੱਚ ਤਬਦੀਲ ਕਰ ਦਿੱਤਾ ਗਿਆ ਹੈ।

ਮਾਮਲਾ ਲੁਧਿਆਣਾ ਦਾ ਹੈ, ਜਿੱਥੇ ਮਨਜੀਤ ਕੌਰ ਨਾਮਕ ਔਰਤ ਦੀ ਅਚਾਨਕ ਮੌਤ ਹੋ ਗਈ ਸੀ। ਪਰਿਵਾਰ ਨੂੰ ਉਸ ਸਮੇਂ ਇਹ ਮੌਤ ਕੁਦਰਤੀ ਜਾਂ ਹਾਰਟ ਅਟੈਕ ਕਾਰਨ ਹੋਈ ਲੱਗੀ। ਦੇਰ ਹੋਣ ਕਾਰਨ ਮ੍ਰਿਤਕ ਦੇਹ ਨੂੰ ਮੌਰਚਰੀ ਵਿੱਚ ਰਖਵਾਇਆ ਗਿਆ ਅਤੇ ਅਗਲੇ ਦਿਨ ਅੰਤਿਮ ਸੰਸਕਾਰ ਵੀ ਕਰ ਦਿੱਤਾ ਗਿਆ।

ਸੀਸੀਟੀਵੀ 'ਚ ਕੀ ਸਾਹਮਣੇ ਆਇਆ ?

ਹਾਲਾਂਕਿ, ਅੰਤਿਮ ਸੰਸਕਾਰ ਤੋਂ ਬਾਅਦ ਪਰਿਵਾਰ ਦੇ ਮਨ ਵਿੱਚ ਨਾਨੀ ਦੀ ਅਚਾਨਕ ਮੌਤ ਨੂੰ ਲੈ ਕੇ ਸਵਾਲ ਉੱਠਣ ਲੱਗੇ। ਇਸ ਤੋਂ ਬਾਅਦ ਨੇੜਲੇ ਘਰ ਵਿੱਚ ਲੱਗੇ CCTV ਕੈਮਰੇ ਦੀ ਫੁਟੇਜ ਚੈੱਕ ਕੀਤੀ ਗਈ। ਫੁਟੇਜ ਵਿੱਚ ਜੋ ਕੁਝ ਸਾਹਮਣੇ ਆਇਆ, ਉਸ ਨੇ ਪਰਿਵਾਰ ਨੂੰ ਹੈਰਾਨ ਕਰ ਦਿੱਤਾ।

ਇਹ ਵੀ ਪੜ੍ਹੋ...Dhruv Rathee : ਅਜਨਾਰ ਨਦੀ ਦੀ ਸਫਾਈ ਕਰਨ ਵਾਲੇ ਬਿੱਟੂ ਤਬਾਹੀ ਦਾ ਯੂਟਿਊਬਰ ਧਰੁਵ ਰਾਠੀ ਨੂੰ ਦਿੱਤਾ ਕਰਾਰਾ ਜਵਾਬ

CCTV ਵਿੱਚ ਪੁਲਿਸ ਦੇ ਮੁਤਾਬਕ, ਗੁਰਕੀਰਤ ਸਿੰਘ ਉਰਫ਼ ਗੋਰਾ ਆਪਣੀ ਨਾਨੀ ਨਾਲ ਝਗੜਾ ਅਤੇ ਕੁੱਟਮਾਰ ਕਰਦਾ ਦਿਖਾਈ ਦਿੱਤਾ। ਫੁਟੇਜ ਵਿੱਚ ਉਸ ਵੱਲੋਂ ਨਾਨੀ ’ਤੇ ਹਮਲਾ ਕਰਨ ਦੇ ਦੋਸ਼ ਹਨ। ਇਸੇ ਫੁਟੇਜ ਦੇ ਆਧਾਰ ’ਤੇ ਪੁਲਿਸ ਨੇ ਮਾਮਲੇ ਦੀ ਜਾਂਚ ਅੱਗੇ ਵਧਾਈ।

ਬਚਪਨ ਤੋਂ ਨਾਨੀ ਕੋਲ ਹੀ ਸੀ ਗੁਰਕੀਰਤ ਸਿੰਘ

ਪਰਿਵਾਰ ਮੁਤਾਬਕ ਗੁਰਕੀਰਤ ਸਿੰਘ ਨੂੰ ਨਾਨੀ ਨੇ ਬਚਪਨ ਤੋਂ ਪਾਲਿਆ ਅਤੇ ਉਸਦੀ ਸ਼ਾਦੀ ਤੱਕ ਕਰਵਾਈ ਸੀ। ਦੋਸ਼ ਹੈ ਕਿ ਜਾਇਦਾਦ ਨੂੰ ਲੈ ਕੇ ਉਹ ਨਾਨੀ ’ਤੇ ਦਬਾਅ ਬਣਾਉਂਦਾ ਸੀ। ਪੁਲਿਸ ਪੁੱਛਗਿੱਛ ਵਿੱਚ ਮੁਲਜ਼ਮ ਵੱਲੋਂ ਜਾਇਦਾਦ ਸਬੰਧੀ ਵਿਵਾਦ ਨੂੰ ਕਥਿਤ ਤੌਰ ’ਤੇ ਵਾਰਦਾਤ ਦਾ ਕਾਰਨ ਦੱਸਿਆ ਗਿਆ ਹੈ।

ਪੁਲਿਸ ਨੇ ਸੀਸੀਟੀਵੀ ਕਬਜ਼ੇ 'ਚ ਲੈ ਕੇ ਦੋਹਤੇ ਨੂੰ ਕੀਤਾ ਗ੍ਰਿਫ਼ਤਾਰ

ਗੁਆਂਢੀ 'ਚ ਲੱਗੇ CCTV ਫੁਟੇਜ ਸਾਹਮਣੇ ਆਉਣ ਤੋਂ ਬਾਅਦ ਮ੍ਰਿਤਕ ਦੀ ਬੇਟੀ ਅਤੇ ਮੁਲਜ਼ਮ ਦੀ ਮਾਸੀ ਕੁਲਵਿੰਦਰ ਕੌਰ ਵੱਲੋਂ ਪੁਲਿਸ ਨੂੰ ਸ਼ਿਕਾਇਤ ਦਿੱਤੀ ਗਈ। ਥਾਣਾ ਸਦਰ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰਦਿਆਂ ਪਹਿਲਾਂ ਹੋਈ ਕਾਰਵਾਈ ਨੂੰ ਬਦਲ ਕੇ ਗੁਰਕੀਰਤ ਸਿੰਘ ਉਰਫ਼ ਗੋਰਾ ਖ਼ਿਲਾਫ਼ ਕਤਲ ਦਾ ਕੇਸ ਦਰਜ ਕੀਤਾ ਅਤੇ ਉਸ ਨੂੰ ਗ੍ਰਿਫ਼ਤਾਰ ਕਰ ਲਿਆ।

ਪੁਲਿਸ ਅਨੁਸਾਰ ਮੁਲਜ਼ਮ ਤੋਂ ਪੁੱਛਗਿੱਛ ਕੀਤੀ ਜਾ ਰਹੀ ਹੈ ਅਤੇ CCTV ਫੁਟੇਜ ਸਮੇਤ ਮਾਮਲੇ ਨਾਲ ਜੁੜੇ ਸਾਰੇ ਸਬੂਤਾਂ ਦੀ ਜਾਂਚ ਕੀਤੀ ਜਾ ਰਹੀ ਹੈ। ਹੁਣ ਜਾਂਚ ਦਾ ਕੇਂਦਰ ਇਹ ਹੈ ਕਿ ਨਾਨੀ ਦੀ ਮੌਤ ਦੇ ਪਿੱਛੇ ਅਸਲ ਕਾਰਨ ਕੀ ਸੀ ਅਤੇ ਵਾਰਦਾਤ ਵਿੱਚ ਹੋਰ ਕੋਈ ਵਿਅਕਤੀ ਸ਼ਾਮਲ ਸੀ ਜਾਂ ਨਹੀਂ ?

ਇਹ ਵੀ ਪੜ੍ਹੋ...ਪੰਜਾਬ ਵਿੱਚ ਬਿਜਲੀ ਸੰਕਟ ਹੋਇਆ ਗੰਭੀਰ ; ਸਿਰਫ ਕੁਝ ਦਿਨਾਂ ਦਾ ਹੀ ਬਚਿਆ ਕੋਲਾ !

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK