Thu, Jun 20, 2024
Whatsapp

ਗੁਰਦਾਸਪੁਰ ਕਤਲਕਾਂਡ 'ਚ ਨਵਾਂ ਮੋੜ, ਆੜ੍ਹਤੀਆਂ ਨੇ ਕਿਹਾ- 'ਸੈਲਫ਼ ਡਿਫੈਂਸ' 'ਚ ਮਾਰਿਆ ਸੀ ਡਰਾਈਵਰ

Gurdaspur driver murder case: ਆੜ੍ਹਤੀ ਐਸੋਸੀਏਸ਼ਨ ਵੱਲੋਂ ਸਥਾਨਕ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਘਟਨਾ ਟਰਾਂਸਪੋਰਟ ਠੇਕੇਦਾਰ ਸਿੰਡੀਕੇਟ ਅਤੇ ਆੜ੍ਹਤੀਆਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਵਾਪਰੀ ਹੈ।

Written by  KRISHAN KUMAR SHARMA -- May 28th 2024 08:53 PM
ਗੁਰਦਾਸਪੁਰ ਕਤਲਕਾਂਡ 'ਚ ਨਵਾਂ ਮੋੜ, ਆੜ੍ਹਤੀਆਂ ਨੇ ਕਿਹਾ- 'ਸੈਲਫ਼ ਡਿਫੈਂਸ' 'ਚ ਮਾਰਿਆ ਸੀ ਡਰਾਈਵਰ

ਗੁਰਦਾਸਪੁਰ ਕਤਲਕਾਂਡ 'ਚ ਨਵਾਂ ਮੋੜ, ਆੜ੍ਹਤੀਆਂ ਨੇ ਕਿਹਾ- 'ਸੈਲਫ਼ ਡਿਫੈਂਸ' 'ਚ ਮਾਰਿਆ ਸੀ ਡਰਾਈਵਰ

Gurdaspur driver murder case: ਲੰਘੇ ਐਤਵਾਰ ਨੂੰ ਸਵੇਰੇ 12 ਵਜੇ ਦੇ ਕਰੀਬ ਪਠਾਨਕੋਟ ਰੋਡ 'ਤੇ ਐਫਸੀਆਈ ਦੇ ਗੁਦਾਮਾਂ ਦੇ ਬਾਹਰ ਹੋਏ ਡਰਾਈਵਰ ਮੱਖਣ ਮਸੀਹ ਦੇ ਕਤਲ ਕਾਂਡ ਵਿੱਚ ਨਵਾਂ ਮੋੜ ਆਇਆ ਹੈ। ਆੜ੍ਹਤੀ ਐਸੋਸੀਏਸ਼ਨ ਵੱਲੋਂ ਸਥਾਨਕ ਰੈਸਟੋਰੈਂਟ ਵਿੱਚ ਪ੍ਰੈਸ ਕਾਨਫਰੰਸ ਕਰਕੇ ਖੁਲਾਸਾ ਕੀਤਾ ਗਿਆ ਹੈ ਕਿ ਘਟਨਾ ਟਰਾਂਸਪੋਰਟ ਠੇਕੇਦਾਰ ਸਿੰਡੀਕੇਟ ਅਤੇ ਆੜ੍ਹਤੀਆਂ ਵਿਚਾਲੇ ਚੱਲ ਰਹੇ ਵਿਵਾਦ ਕਾਰਨ ਵਾਪਰੀ ਹੈ।

ਗੁਰਦਾਸਪੁਰ ਪਹੁੰਚੇ ਆੜ੍ਹਤੀ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਅਤੇ ਸਾਬਕਾ ਚੇਅਰਮੈਨ ਮੰਡੀ ਬੋਰਡ ਰਵਿੰਦਰ ਸਿੰਘ ਚੀਮਾ ਨੇ ਕਿਹਾ ਕਿ ਇਹ ਮੰਦਭਾਗੀ ਘਟਨਾ ਹੈ ਅਤੇ ਜ਼ਿਲ੍ਹਾ ਗੁਰਦਾਸਪੁਰ ਵਿੱਚ ਦੂਸਰੀ ਵਾਰ ਅਜਿਹਾ ਹੋਇਆ ਹੈ। ਪਹਿਲਾਂ ਘੁਮਾਣ ਵਿਖੇ ਵੀ ਅਜਿਹੀ ਹੀ ਘਟਨਾ ਵਾਪਰੀ ਸੀ। ਉਨ੍ਹਾਂ ਆਰੋਪ ਲਗਾਇਆ ਕਿ ਟਰਾਂਸਪੋਰਟ ਠੇਕੇਦਾਰ ਸਿੰਡੀਕੇਟ, ਆੜ੍ਹਤੀਆਂ ਨੂੰ ਆਪਣੀਆਂ ਗੱਡੀਆਂ 'ਤੇ ਖਰੀਦ ਕੀਤੀ ਗਈ ਗੋਦਾਮ ਤੱਕ ਪਹੁੰਚਾਉਣ ਲਈ ਮਜਬੂਰ ਕਰਦਾ ਹੈ ਅਤੇ ਜਦੋਂ ਉਹ ਆਪਣੀਆਂ ਗੱਡੀਆਂ ਕਿਰਾਏ 'ਤੇ ਲੈ ਕੇ ਫਸਲ ਗੋਦਾਮ ਤੱਕ ਪਹੁੰਚਾਉਂਦੇ ਹਨ ਤਾਂ ਉਨ੍ਹਾਂ ਦੀਆਂ ਗੱਡੀਆਂ ਖਾਲੀ ਕਰਨ ਦੀ ਬਜਾਏ ਆਪਣੀਆਂ ਗੱਡੀਆਂ ਖਾਲੀ ਕਰਵਾਉਣ ਨੂੰ ਤਰਜੀਹ ਦਿੰਦੇ ਹਨ।


ਪੰਜਾਬ ਪ੍ਰਧਾਨ ਨੇ ਆਰੋਪ ਲਗਾਇਆ ਕਿ ਬੀਤੇ ਦਿਨ ਹੋਈ ਲੜਾਈ ਵੀ ਇਸੇ ਤਕਰਾਰਬਾਜ਼ੀ ਦਾ ਨਤੀਜਾ ਸੀ। ਆੜ੍ਹਤੀ ਦੇ ਡਰਾਈਵਰ ਨੂੰ ਗੱਡੀ ਖਾਲੀ ਕਰਨ ਲਈ ਅੰਦਰ ਨਹੀਂ ਆਉਣ ਦਿੱਤਾ ਜਾ ਰਿਹਾ ਸੀ ਅਤੇ ਜਦੋਂ ਉਸਨੇ ਆਪਣੇ ਆੜ੍ਹਤੀ ਸਾਜਨ ਸ਼ਰਮਾ ਨੂੰ ਬੁਲਾਇਆ ਤਾਂ ਕਥਿਤ ਤੌਰ 'ਤੇ ਟਰਾਂਸਪੋਰਟ ਸਿੰਡੀਕੇਟ ਦੇ ਸਾਡੀ ਵਿਰੋਧੀਆਂ ਵੱਲੋਂ ਉਸ ਨਾਲ ਬੁਰੀ ਤਰ੍ਹਾਂ ਨਾਲ ਮਾਰ-ਕੁਟਾਈ ਕਰਨੀ ਸ਼ੁਰੂ ਕਰ ਦਿੱਤੀ ਗਈ ਅਤੇ ਉਸ ਦੇ ਸਿਰ 'ਤੇ ਰਾਡਾਂ ਅਤੇ ਲੋਹੇ ਦੀਆਂ ਕੁੰਡੀਆਂ ਮਾਰ ਕੇ ਗੰਭੀਰ ਰੂਪ ਵਿੱਚ ਜਖਮੀ ਕਰ ਦਿੱਤਾ ਗਿਆ। ਜੇਕਰ ਉਹ ਆਪਣੇ ਬਚਾਅ ਲਈ ਗੋਲੀਆਂ ਨਾ ਚਲਾਉਂਦਾ ਤਾਂ ਉਸ ਨੂੰ ਵੀ ਉਸ ਵੇਲੇ ਮਾਰ ਦਿੱਤਾ ਜਾਣਾ ਸੀ। ਉਨ੍ਹਾਂ ਕਿਹਾ ਕਿ ਸਾਜਨ ਸ਼ਰਮਾ ਅੰਮ੍ਰਿਤਸਰ ਦੇ ਇੱਕ ਨਿੱਜੀ ਹਸਪਤਾਲ ਵਿੱਚ ਇਲਾਜ ਕਰਵਾ ਰਿਹਾ ਹੈ ਪਰ ਹਜੇ ਤੱਕ ਪੁਲਿਸ ਵੱਲੋਂ ਉਸ ਦੇ ਬਿਆਨ ਨਹੀਂ ਲਏ ਗਏ।

ਆੜ੍ਹਤੀ ਐਸੋਸੀਏਸ਼ਨ ਦੇ ਅਹੁਦੇਦਾਰਾਂ ਦਾ ਕਹਿਣਾ ਹੈ ਕਿ ਹਰਪਾਲ ਸਿੰਘ ਨਾਮ ਦਾ ਆੜ੍ਹਤੀ ਉਸ ਵੇਲੇ ਮੌਕੇ 'ਤੇ ਤਾਂ ਮੌਜੂਦ ਸੀ ਪਰ ਉਸ ਦਾ ਇਸ ਲੜਾਈ ਵਿੱਚ ਕੋਈ ਹੱਥ ਨਹੀਂ ਸੀ। ਉਸ ਨੂੰ ਵੀ ਟਰਾਂਸਪੋਰਟ ਸਿੰਡੀਕੇਟ ਵੱਲੋਂ ਨਜਾਇਜ਼ ਤੌਰ 'ਤੇ ਫਸਾਇਆ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਪੁਲਿਸ ਵੱਲੋਂ ਮਾਮਲੇ ਦੀ ਡੂੰਘਾਈ ਨਾਲ ਜਾਂਚ ਕੀਤੀ ਜਾਣੀ ਚਾਹੀਦੀ ਹੈ ਅਤੇ ਆੜਤੀਆਂ ਦਾ ਪੱਖ ਲੈ ਕੇ ਅਗਲੀ ਕਾਰਵਾਈ ਕਰਨੀ ਚਾਹੀਦੀ ਹੈ। ਜੇਕਰ ਅਜਿਹਾ ਨਾ ਹੋਇਆ ਤਾਂ ਆੜ੍ਹਤੀਆਂ ਵੱਲੋਂ ਵੱਡੇ ਪੱਧਰ 'ਤੇ ਸੰਘਰਸ਼ ਕੀਤਾ ਜਾਵੇਗਾ।

- PTC NEWS

Top News view more...

Latest News view more...

PTC NETWORK