Gurudwara Santsar Sahib Chandigarh : ਗੁ. ਸੰਤਸਰ ਸਾਹਿਬ ਵਿਖੇ ਚੱਲ ਰਹੇ ਮਾਘ ਮਹੀਨੇ ਦੇ ਜਾਪ 'ਚ ਵਿਖ ਰਿਹਾ ਸੰਗਤਾਂ ਦਾ ਭਾਰੀ ਉਤਸ਼ਾਹ
Gurudwara Santsar Sahib Chandigarh : ਹਰ ਸਾਲ ਦੇਸੀ ਮਾਘ ਮਹੀਨੇ ਚੰਡੀਗੜ੍ਹ ਦੇ ਸੈਕਟਰ 38 ਵੈਸਟ ਸਥਿਤ ਗੁ. ਸੰਤਸਰ ਸਾਹਿਬ ਵਿਖੇ ਸ੍ਰੀ ਅਖੰਡ ਪਾਠਾਂ ਦੀ ਲੜੀ ਚਲਾਈ ਜਾਂਦੀ ਹੈ। ਜਿੱਥੇ ਸੰਗਤਾਂ ਵਲੋਂ ਆਪਣੀਆਂ ਮਨੋਕਾਮਨਾਵਾਂ ਦੀ ਪੂਰਤੀ ਲਈ ਸ਼ਰਧਾ ਭਾਵਨਾ ਨਾਲ ਪਾਠ ਕਰਵਾਏ ਜਾਂਦੇ ਹਨ। ਇਹ ਸਾਰੀ ਸੇਵਾ ਗੁਰਦੁਆਰਾ ਸਾਹਿਬ ਦੇ ਮੁੱਖ ਸੇਵਾਦਾਰ ਸੰਤ ਬਾਬਾ ਸਰੂਪ ਸਿੰਘ ਜੀ ਦੇ ਉਦਮ ਉਪਰਾਲਾ ਅਤੇ ਦੇਖ ਰੇਖ ਵਿੱਚ ਕੀਤੀ ਜਾਂਦੀ ਹੈ। ਜਿੱਥੇ ਦੇਸ਼ਾਂ ਅਤੇ ਵਿਦੇਸ਼ਾਂ ਤੋਂ ਆਪਣੀ ਭਵਨਾਂ ਮੁਤਾਬਕ ਸੰਗਤਾਂ ਅਖੰਡ ਪਾਠ, ਲੰਗਰ ਆਦਿ ਦੀ ਸੇਵਾ ਕਰਦੀ ਹੈ।
ਪੂਰੇ ਮਾਘ ਮਹੀਨੇ ਗੁ. ਸੰਤਸਰ ਸਾਹਿਬ ਵਿਖੇ ਅੰਮ੍ਰਿਤ ਵੇਲੇ 2 ਵਜੇ ਤੋਂ ਸ਼ੁਰੂ ਹੋ ਕੇ ਨਿਤਨੇਮ, ਸੁਖਮਨੀ ਸਾਹਿਬ, ਆਸਾ ਦੀ ਵਾਰ, ਭੋਗ ਦੇ ਸਲੋਕ, ਆਰਤੀ-ਆਰਤਾ ਅਤੇ ਸਵੇਰੇ 8 ਵਜੇ ਲੜੀਵਾਰ ਸ੍ਰੀ ਅਖੰਡ ਪਾਠਾਂ ਦੀ ਸਮਾਪਤੀ ਉਪਰੰਤ ਅਟੁੱਟ ਲੰਗਰ ਵਰਤਾਇਆ ਜਾਂਦਾ ਹੈ। ਜਿਥੇ ਹੱਡ ਚੀਰਵੀਂ ਠੰਡ ਵਿਚ ਵੀ ਸੰਗਤਾਂ ਦਾ ਠਾਠਾ ਮਾਰਦਾ ਹਜੂਮ ਵੇਖਣ ਨੂੰ ਮਿਲਦਾ ਹੈ।
ਇਸ ਦੇ ਨਾਲ ਹੀ ਮਾਘ ਮਹੀਨੇ ਦੇ ਜਾਪ ਵਿਚਕਾਰ ਜਦੋਂ ਅਮਰ ਸ਼ਹੀਦ ਬਾਬਾ ਦੀਪ ਸਿੰਘ ਜੀ ਦਾ ਜਨਮ ਪੁਰਬ ਆਉਂਦਾ ਹੈ ਤਾਂ ਸੰਗਤਾਂ ਦਾ ਉਤਸ਼ਾਹ ਵੇਖਦਿਆਂ ਹੀ ਬਣਦਾ ਹੈ। ਇਸ ਵਾਰੀ ਵੀ ਗੁਰੂਘਰੇ ਬਾਬਾ ਦੀਪ ਸਿੰਘ ਜੀ ਦਾ ਜਨਮ ਦਿਵਸ ਸਮਾਗਮ ਬੜੇ ਹੀ ਚਾਵਾਂ ਨਾਲ ਮਨਾਇਆ ਗਿਆ। ਜਿੱਥੇ ਦਰਸ਼ਨ ਦੀਦਾਰੇ ਕਰਨ ਆਈਆਂ ਸੰਗਤਾਂ ਨੇ ਵੈਜੀਟੇਬਲ ਸੂਪ, ਮੈਕਰੌਨੀ, ਗੁਲਾਬਜਾਮੁਨਾਂ, ਚਾਹ, ਰਸ ਅਤੇ ਮੱਠੀਆਂ ਦੇ ਲੰਗਰ ਦਾ ਵੀ ਆਨੰਦ ਮਾਣਿਆ।
ਇਹ ਵੀ ਪੜ੍ਹੋ : Basant Panchami 2025 : ਅੱਜ ਹੈ ਬਸੰਤ ਪੰਚਮੀ ਦਾ ਦਿਨ ; ਮਾਂ ਸਰਸਵਤੀ ਪੂਜਾ ਦਾ ਜਾਣੋ ਮਹੱਤਵ ਅਤੇ ਸ਼ੁਭ ਸਮਾਂ
- PTC NEWS