Mon, Feb 6, 2023
Whatsapp

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰੇਗਾ ਭਾਰਤੀ ਟੀਮ ਦੀ ਕਪਤਾਨੀ

ਓਡੀਸ਼ਾ ਵਿਚ 13 ਜਨਵਰੀ ਤੋਂ ਸ਼ੁਰੂ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਇਸ ਟੀਮ ਵਿਚ ਪੰਜਾਬ ਤੋਂ 10 ਖਿਡਾਰੀ ਹਨ ਤੇ 4 ਖਿਡਾਰੀ ਜਲੰਧਰ ਨਾਲ ਸਬੰਧਤ ਹਨ।

Written by  Ravinder Singh -- December 25th 2022 10:35 AM -- Updated: December 25th 2022 10:39 AM
ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰੇਗਾ ਭਾਰਤੀ ਟੀਮ ਦੀ ਕਪਤਾਨੀ

ਹਾਕੀ ਵਿਸ਼ਵ ਕੱਪ 'ਚ ਹਰਮਨਪ੍ਰੀਤ ਸਿੰਘ ਕਰੇਗਾ ਭਾਰਤੀ ਟੀਮ ਦੀ ਕਪਤਾਨੀ

ਜਲੰਧਰ : 13 ਜਨਵਰੀ ਤੋਂ ਓਡੀਸ਼ਾ ਦੇ ਰੁੜਕੇਲਾ ਵਿਚ ਸ਼ੁਰੂ ਹੋਣ ਵਾਲੇ ਹਾਕੀ ਵਿਸ਼ਵ ਕੱਪ ਲਈ ਭਾਰਤੀ ਟੀਮ ਦਾ ਐਲਾਨ ਕਰ ਦਿੱਤਾ ਗਿਆ ਹੈ। ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਭਾਰਤੀ ਟੀਮ ਦੀ ਵਾਗਡੋਰ ਸੌਂਪੀ ਗਈ ਹੈ। ਹਰਮਨਪ੍ਰੀਤ ਸਿੰਘ ਨੂੰ 13 ਜਨਵਰੀ ਤੋਂ ਓਡੀਸ਼ਾ ਵਿਚ ਹੋਣ ਵਾਲੇ ਐੱਫ. ਆਈ. ਐੱਚ. ਪੁਰਸ਼ ਹਾਕੀ ਵਿਸ਼ਵ ਕੱਪ ਵਿਚ 18 ਮੈਂਬਰੀ ਭਾਰਤੀ ਟੀਮ ਦਾ ਕਪਤਾਨ ਚੁਣਿਆ ਗਿਆ ਹੈ। ਡਿਫੈਂਡਰ ਅਮਿਤ ਰੋਹਿਦਾਸ ਟੀਮ ਨੂੰ ਉੱਪ ਕਪਤਾਨ ਵਜੋਂ ਚੁਣਿਆ ਗਿਆ ਹੈ। ਹਰਮਨਪ੍ਰੀਤ ਹਾਲ ਹੀ ਵਿਚ ਆਸਟ੍ਰੇਲੀਆ ਖਿਲਾਫ਼ ਲੜੀ ਵਿਚ ਵੀ ਟੀਮ ਦਾ ਕਪਤਾਨ ਸੀ। ਪੰਜਾਬ ਦੇ ਅੰਮ੍ਰਿਤਸਰ ਜ਼ਿਲੇ ਦੇ ਟਾਂਗਰਾ ਕੋਲ ਸਥਿਤ ਪਿੰਡ ਤਿੰਮੋਵਾਲ ਦੇ ਰਹਿਣ ਵਾਲੇ ਹਰਮਨਪ੍ਰੀਤ ਇਸ ਸਮੇਂ ਬੈਂਗਲੁਰੂ 'ਚ ਸਿਖਲਾਈ ਕਰ ਰਹੇ ਹਨ। ਕਾਬਿਲੇਗੌਰ ਹੈ ਕਿ ਭਾਰਤੀ ਟੀਮ ਵਿਚ 10 ਖਿਡਾਰੀ ਪੰਜਾਬ ਤੋਂ ਹਨ, ਜਿਨ੍ਹਾਂ ਵਿਚ 4 ਜਲੰਧਰ ਜ਼ਿਲ੍ਹੇ ਦੇ ਹਨ।
ਹਰਮਨਪ੍ਰੀਤ ਦੇ ਨਾਂ ਕਈ ਰਿਕਾਰਡ ਹਨ। ਸਾਲ 2015 'ਚ ਹਰਮਨਪ੍ਰੀਤ ਜੂਨੀਅਰ ਏਸ਼ੀਆ ਕੱਪ ਟੀਮ ਦਾ ਹਿੱਸਾ ਸਨ। ਟੀਮ ਨੇ ਇਸ ਮੁਕਾਬਲੇ 'ਚ ਗੋਲਡ ਮੈਡਲ ਜਿੱਤਿਆ ਸੀ। ਇਸ ਤੋਂ ਇਲਾਵਾ ਵਰਲਡ ਲੀਗ ਭੁਵਨੇਸ਼ਵਰ 2016-17 'ਚ ਸੋਨ ਤਮਗ਼ਾ, ਏਸ਼ੀਆ ਕੱਪ ਢਾਕਾ 2017 'ਚ ਸੋਨ ਤਮਗ਼ਾ, ਚੈਂਪੀਅਨਸ਼ਿਪ ਟਰਾਫੀ ਬ੍ਰੇਡਾ 'ਚ ਚਾਂਦੀ ਦਾ ਤਮਗ਼ਾ, ਟੋਕੀਓ ਓਲੰਪਿਕ-2020 'ਚ ਟੀਮ ਦਾ ਹਿੱਸਾ ਰਹੇ ਤੇ ਕਾਂਸੀ ਤਮਗ਼ਾ ਜਿੱਤਿਆ।

ਇਹ ਵੀ ਪੜ੍ਹੋ : ਤੁਨੀਸ਼ਾ ਸ਼ਰਮਾ ਨੂੰ ਖ਼ੁਦਕੁਸ਼ੀ ਵਾਸਤੇ ਉਕਸਾਉਣ ਲਈ ਸ਼ੀਜ਼ਾਨ ਮੁਹੰਮਦ ਖ਼ਾਨ ਨੂੰ ਹਿਰਾਸਤ 'ਚ ਲਿਆ

ਇਸ ਤੋਂ ਇਲਾਵਾ ਉਹ ਹਾਕੀ ਲੀਗ 'ਚ ਵੀ ਖੇਡਦੇ ਰਹੇ ਤੇ ਸ਼ਾਨਦਰ ਜਿੱਤ ਦਰਜ ਕੀਤੀ ਹੈ।  ਟੋਕੀਓ ਓਲੰਪਿਕ ਵਿਚ ਇਤਿਹਾਸਕ ਕਾਂਸੀ ਤਮਗਾ ਜਿੱਤਣ ਵਾਲੀ ਭਾਰਤੀ ਟੀਮ ਦਾ ਕਪਤਾਨ ਰਿਹਾ ਮਨਪ੍ਰੀਤ ਸਿੰਘ ਬਤੌਰ ਖਿਡਾਰੀ ਟੀਮ ਵਿਚ ਹੋਵੇਗਾ। ਟੀਮ ਵਿਚ ਨੌਜਵਾਨ ਤੇ ਤਜਰਬੇਕਾਰ ਖਿਡਾਰੀਆਂ ਨੂੰ ਚੁਣਿਆ ਗਿਆ ਹੈ, ਜਿਨ੍ਹਾਂ ਦੀਆਂ ਨਜ਼ਰਾਂ ਵਿਸ਼ਵ ਕੱਪ ਵਿਚ ਭਾਰਤ ਦਾ ਲੰਮੀ ਉਡੀਕ ਖਤਮ ਕਰਨ ਵਿਚ ਲੱਗੀਆਂ ਹੋਣਗੀਆਂ।

ਭਾਰਤੀ ਹਾਕੀ ਟੀਮ

ਗੋਲਕੀਪਰ : ਕ੍ਰਿਸ਼ਨ ਬੀ. ਪਾਠਕ ਅਤੇ ਪੀ. ਆਰ. ਸ਼੍ਰੀਜੇਸ਼।

ਡਿਫੈਂਡਰ : ਹਰਮਨਪ੍ਰੀਤ ਸਿੰਘ, ਅਮਿਤ ਰੋਹਿਦਾਸ, ਸੁਰਿੰਦਰ ਕੁਮਾਰ, ਵਰੁਣ ਕੁਮਾਰ, ਜਰਮਨਪ੍ਰੀਤ ਸਿੰਘ ਅਤੇ ਨੀਲਮ ਸੰਜੀਪ ਸੇਸ।

ਮਿਡਫੀਲਡਰ : ਵਿਵੇਕ ਸਾਗਰ ਪ੍ਰਸਾਦ, ਮਨਪ੍ਰੀਤ ਸਿੰਘ, ਹਾਰਦਿਕ ਸਿੰਘ, ਨੀਲਾਕਾਂਤਾ ਸ਼ਰਮਾ, ਸ਼ਮਸ਼ੇਰ ਸਿੰਘ ਅਤੇ ਆਕਸ਼ਦੀਪ ਸਿੰਘ।

ਫਾਰਵਰਡ : ਮਨਦੀਪ ਸਿੰਘ, ਲਲਿਤ ਉਪਾਧਿਆਏ, ਅਭਿਸ਼ੇਕ ਅਤੇ ਸੁਖਜੀਤ ਸਿੰਘ।

ਬਦਲਵੇਂ ਖਿਡਾਰੀ : ਰਾਜਕੁਮਾਰ ਪਾਲ ਅਤੇ ਜੁਗਰਾਜ ਸਿੰਘ।

- PTC NEWS

adv-img

Top News view more...

Latest News view more...