Haryana News : ਹਰਿਆਣਾ ਸਰਕਾਰ ਦਾ ਕੰਨਟਰੈਕਟ 'ਤੇ ਕੰਮ ਕਰਨ ਵਾਲੀ ਮਹਿਲਾ ਕਰਮਚਾਰੀਆਂ ਨੂੰ ਤੋਹਫ਼ਾ ,ਇੱਕ ਮਹੀਨੇ 'ਚ ਲੈ ਸਕਣਗੀਆਂ 2 ਕੈਜ਼ੁਅਲ ਲੀਵ (CL)
Haryana News : ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਵਿੱਚ ਕੰਨਟਰੈਕਟ 'ਤੇ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਨੂੰ ਹਰਿਆਣਾ ਸਰਕਾਰ ਨੇ ਵੱਡਾ ਤੋਹਫ਼ਾ ਦਿੱਤਾ ਹੈ। ਜਾਣਕਾਰੀ ਅਨੁਸਾਰ ਕੰਨਟਰੈਕਟ 'ਤੇ ਕੰਮ ਕਰਨ ਵਾਲੀਆਂ ਮਹਿਲਾ ਕਰਮਚਾਰੀਆਂ ਹੁਣ ਇੱਕ ਮਹੀਨੇ ਵਿੱਚ 2 ਕੈਜ਼ੁਅਲ ਲੀਵ (CL) ਲੈ ਸਕਣਗੀਆਂ। ਪਹਿਲਾਂ ਇਨ੍ਹਾਂ ਮਹਿਲਾ ਕਰਮਚਾਰੀਆਂ ਨੂੰ ਇੱਕ ਸਾਲ ਵਿੱਚ ਸਿਰਫ਼ 10 ਕੈਜ਼ੁਅਲ ਲੀਵ (CL) ਮਿਲਦੀਆਂ ਸਨ, ਜਿਸ ਨੂੰ ਹੁਣ ਹਰਿਆਣਾ ਸਰਕਾਰ ਨੇ ਵਧਾ ਕੇ 22 ਕਰ ਦਿੱਤਾ ਹੈ।
ਮੁੱਖ ਸਕੱਤਰ ਅਨੁਰਾਗ ਰਸਤੋਗੀ ਨੇ ਇਸ ਸੰਬੰਧੀ ਇੱਕ ਨੋਟੀਫਿਕੇਸ਼ਨ ਜਾਰੀ ਕੀਤਾ ਹੈ। ਉਨ੍ਹਾਂ ਆਪਣੇ ਹੁਕਮਾਂ 'ਚ ਕਿਹਾ ਹੈ ਕਿ ਇਹ ਛੁੱਟੀਆਂ ਪਹਿਲਾਂ ਤੋਂ ਮਿਲ ਰਹੀਆਂ 10 ਦਿਨਾਂ ਦੀ ਮੈਡੀਕਲ ਲੀਵ ਤੋਂ ਵੱਖਰੀਆਂ ਹੋਣਗੀਆਂ। ਇਹ ਹੁਕਮ ਹਰਿਆਣਾ ਕੌਸ਼ਲ ਰੁਜ਼ਗਾਰ ਨਿਗਮ (HKRNL) ਅਧੀਨ ਤਾਇਨਾਤ ਸਾਰੀਆਂ ਮਹਿਲਾ ਕਰਮਚਾਰੀਆਂ 'ਤੇ ਲਾਗੂ ਹੋਵੇਗਾ।
ਦੱਸ ਦੇਈਏ ਕਿ ਹਰਿਆਣਾ ਦੇ ਵੱਖ-ਵੱਖ ਵਿਭਾਗਾਂ ਵਿੱਚ 2.7 ਲੱਖ ਨਿਯਮਤ ਕਰਮਚਾਰੀਆਂ ਦੇ ਨਾਲ ਲਗਭਗ 1.28 ਲੱਖ ਕੰਨਟਰੈਕਟ ਕਰਮਚਾਰੀ ਕੰਮ ਕਰ ਰਹੇ ਹਨ। ਕੁੱਲ ਕੰਨਟਰੈਕਟ ਕਰਮਚਾਰੀ ਵਿੱਚੋਂ ਲਗਭਗ 38,700 ਮਹਿਲਾ ਕਰਮਚਾਰੀ ਹਨ।
- PTC NEWS