Fri, May 8, 2026
Whatsapp

Punjab ਦੇ 100 ਪਿੰਡਾਂ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ ! ਇੱਥੇ ਪੜ੍ਹੋ ਕੀ ਹੈ ਕਾਰਨ

ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਜੇ ਘੱਗਰ ਵਿੱਚ ਵੱਧ ਪਾਣੀ ਆਇਆ ਤਾਂ ਉਸਦਾ ਸਾਰਾ ਦਬਾਅ ਪੰਜਾਬ ਦੇ ਪਿੰਡਾਂ ‘ਤੇ ਪਵੇਗਾ ਅਤੇ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ।

Reported by:  PTC News Desk  Edited by:  Aarti -- May 08th 2026 04:12 PM
Punjab ਦੇ 100 ਪਿੰਡਾਂ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ ! ਇੱਥੇ ਪੜ੍ਹੋ ਕੀ ਹੈ ਕਾਰਨ

Punjab ਦੇ 100 ਪਿੰਡਾਂ ’ਤੇ ਮੰਡਰਾਇਆ ਹੜ੍ਹਾਂ ਦਾ ਖ਼ਤਰਾ ! ਇੱਥੇ ਪੜ੍ਹੋ ਕੀ ਹੈ ਕਾਰਨ

ਬਰਸਾਤਾਂ ਦਾ ਮੌਸਮ ਸ਼ੁਰੂ ਹੋਣ ਤੋਂ ਪਹਿਲਾਂ ਹੀ ਘੱਗਰ ਦਰਿਆ ਅਤੇ ਹਾਸੀ ਬੁਟਾਣਾ ਨਹਿਰ ਨੂੰ ਲੈ ਕੇ ਪੰਜਾਬ ਦੇ ਸਰਹੱਦੀ ਇਲਾਕਿਆਂ ਵਿੱਚ ਚਿੰਤਾ ਵਧ ਗਈ ਹੈ। ਹਰਿਆਣਾ ਸਰਕਾਰ ਵੱਲੋਂ ਹਾਸੀ ਬੁਟਾਣਾ ਨਹਿਰ ਦੇ ਕਿਨਾਰਿਆਂ ਨੂੰ ਇੱਟਾਂ ਅਤੇ ਟਾਈਲਾਂ ਨਾਲ ਮਜ਼ਬੂਤ ਕੀਤਾ ਜਾ ਰਿਹਾ ਹੈ, ਪਰ ਸਮਾਣਾ ਅਤੇ ਪਟਿਆਲਾ ਇਲਾਕੇ ਦੇ ਲੋਕਾਂ ਦਾ ਦਾਅਵਾ ਹੈ ਕਿ ਇਸ ਨਾਲ ਹੜ੍ਹ ਦਾ ਖਤਰਾ ਪੰਜਾਬ ਦੇ ਪਿੰਡਾਂ ਵੱਲ ਵਧ ਸਕਦਾ ਹੈ।

ਕਿਸਾਨਾਂ ਨੇ ਇਲਜ਼ਾਮ ਲਾਇਆ ਕਿ ਜੇ ਘੱਗਰ ਵਿੱਚ ਵੱਧ ਪਾਣੀ ਆਇਆ ਤਾਂ ਉਸਦਾ ਸਾਰਾ ਦਬਾਅ ਪੰਜਾਬ ਦੇ ਪਿੰਡਾਂ ‘ਤੇ ਪਵੇਗਾ ਅਤੇ ਵੱਡਾ ਜਾਨੀ-ਮਾਲੀ ਨੁਕਸਾਨ ਹੋ ਸਕਦਾ ਹੈ। 


ਸਮਾਣਾ ਉਪ ਮੰਡਲ ਨਾਲ ਲੱਗਦੇ ਤਰਮੇੜੀ ਇਲਾਕੇ ਵਿੱਚ ਘੱਗਰ ਦਰਿਆ ਅਤੇ ਹਾਸੀ ਬੁਟਾਣਾ ਨਹਿਰ ਦਾ ਜੰਕਸ਼ਨ ਹੜ੍ਹਾਂ ਦਾ ਕੇਂਦਰ ਬਣਦਾ ਜਾ ਰਿਹਾ ਹੈ। ਇਲਾਕਾ ਵਾਸੀਆਂ ਦਾ ਕਹਿਣਾ ਹੈ ਕਿ ਹਰ ਸਾਲ ਭਾਰੀ ਮੀਂਹ ਦੌਰਾਨ ਇੱਥੇ ਪਾਣੀ ਇਕੱਠਾ ਹੋ ਜਾਂਦਾ ਹੈ, ਜਿਸ ਕਾਰਨ ਸਮਾਣਾ, ਪਟਿਆਲਾ ਅਤੇ ਹਰਿਆਣਾ ਦੇ ਕੈਥਲ ਜ਼ਿਲ੍ਹੇ ਦੇ ਕਈ ਪਿੰਡ ਪ੍ਰਭਾਵਿਤ ਹੁੰਦੇ ਹਨ। ਹੁਣ ਹਰਿਆਣਾ ਸਰਕਾਰ ਨਹਿਰ ਦੀ ਪਟੜੀ ਨੂੰ ਹੋਰ ਮਜ਼ਬੂਤ ਕਰ ਰਹੀ ਹੈ ਤਾਂ ਜੋ ਨਹਿਰ ਨਾ ਟੁੱਟੇ, ਪਰ ਕਿਸਾਨਾਂ ਦਾ ਡਰ ਹੈ ਕਿ ਇਸ ਨਾਲ ਘੱਗਰ ਦਾ ਪਾਣੀ ਪੰਜਾਬ ਦੇ ਪਿੰਡਾਂ ਵੱਲ ਮੁੜ ਸਕਦਾ ਹੈ।

ਮਾਮਲਾ ਸਮਾਣਾ ਦੇ ਵਿਧਾਇਕ ਚੇਤਨ ਸਿੰਘ ਜੋੜਾ ਮਾਜਰਾ ਤੱਕ ਵੀ ਪਹੁੰਚਿਆ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਇਸ ਮਸਲੇ ਨੂੰ ਹਰਿਆਣਾ ਸਰਕਾਰ ਅੱਗੇ ਉਠਾਏਗੀ। ਉਨ੍ਹਾਂ ਇਲਜ਼ਾਮ ਲਗਾਏ ਹਨ ਕਿ ਸਰੋਲਾ ਸਾਈਫਨ ਦੀ ਸਫਾਈ ਸਿਰਫ਼ ਨਾਮ ਮਾਤਰ ਹੋ ਰਹੀ ਹੈ ਅਤੇ ਸਾਈਫਨ ਅਜੇ ਵੀ ਮਿੱਟੀ ਨਾਲ ਭਰੇ ਹੋਏ ਹਨ, ਜਿਸ ਨਾਲ ਹੜ੍ਹ ਦਾ ਖਤਰਾ ਵਧਦਾ ਜਾ ਰਿਹਾ ਹੈ। ਵਿਧਾਇਕ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਅਤੇ ਕਿਸਾਨਾਂ ਨੂੰ ਹੜ੍ਹਾਂ ਤੋਂ ਬਚਾਉਣ ਲਈ ਸਰਕਾਰ ਹਰ ਸੰਭਵ ਕਦਮ ਚੁੱਕੇਗੀ।

ਹੁਣ ਦੇਖਣਾ ਇਹ ਹੋਵੇਗਾ ਕਿ ਬਰਸਾਤਾਂ ਤੋਂ ਪਹਿਲਾਂ ਪੰਜਾਬ ਅਤੇ ਹਰਿਆਣਾ ਸਰਕਾਰਾਂ ਮਿਲ ਬੈਠ ਕੇ ਇਸ ਮਸਲੇ ਦਾ ਕੋਈ ਪੱਕਾ ਹੱਲ ਕੱਢਦੀਆਂ ਹਨ ਜਾਂ ਨਹੀਂ, ਕਿਉਂਕਿ ਜੇ ਸਮੇਂ ਸਿਰ ਪ੍ਰਬੰਧ ਨਾ ਹੋਏ ਤਾਂ ਆਉਣ ਵਾਲੀਆਂ ਬਰਸਾਤਾਂ ਵਿੱਚ ਸੈਂਕੜੇ ਪਿੰਡ ਹੜ੍ਹਾਂ ਦੀ ਚਪੇਟ ਵਿੱਚ ਆ ਸਕਦੇ ਹਨ।

ਇਹ ਵੀ ਪੜ੍ਹੋ  : "ਬੇਅਦਬੀ ਖਿਲਾਫ਼ ਕਾਨੂੰਨ ‘ਨਾ-ਮਨਜ਼ੂਰ’"; ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਵੱਲੋਂ ਸਰਕਾਰ ਨੂੰ ਮੱਦਾਂ ਵਿੱਚ ਸੋਧ ਲਈ 15 ਦਿਨ ਦਾ ਸਮਾਂ

- PTC NEWS

Top News view more...

Latest News view more...

PTC NETWORK
PTC NETWORK