Sun, Jun 14, 2026
Whatsapp

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਜਾਣਗੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ, ਪੜ੍ਹੋ ਮੀਟਿੰਗ ਦੇ ਫੈਸਲੇ

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜਾਂ ਦੀ ਸ਼ੁੱਕਰਵਾਰ ਇੱਕ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਨਗਰ ਨਿਗਮ ਤੇ ਕੌਂਸਲ ਚੋਣਾਂ ਤੋਂ ਲੈ ਕੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ।

Reported by:  PTC News Desk  Edited by:  KRISHAN KUMAR SHARMA -- May 08th 2026 03:35 PM -- Updated: May 08th 2026 06:00 PM
ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਜਾਣਗੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ, ਪੜ੍ਹੋ ਮੀਟਿੰਗ ਦੇ ਫੈਸਲੇ

ਸ਼੍ਰੋਮਣੀ ਅਕਾਲੀ ਦਲ ਦਾ ਵੱਡਾ ਐਲਾਨ, ਪਾਰਟੀ ਦੇ ਚੋਣ ਨਿਸ਼ਾਨ 'ਤੇ ਲੜੀਆਂ ਜਾਣਗੀਆਂ ਨਗਰ ਨਿਗਮ ਤੇ ਕੌਂਸਲ ਚੋਣਾਂ, ਪੜ੍ਹੋ ਮੀਟਿੰਗ ਦੇ ਫੈਸਲੇ

Shiromani Akali Dal : ਸ਼੍ਰੋਮਣੀ ਅਕਾਲੀ ਦਲ ਦੇ ਸਾਰੇ ਹਲਕਾ ਇੰਚਾਰਜਾਂ ਦੀ ਸ਼ੁੱਕਰਵਾਰ ਇੱਕ ਮੀਟਿੰਗ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਹੋਈ, ਜਿਸ ਦੌਰਾਨ ਨਗਰ ਨਿਗਮ ਤੇ ਕੌਂਸਲ ਚੋਣਾਂ ਤੋਂ ਲੈ ਕੇ ਪੰਜਾਬ ਦੀ ਵਿਗੜੀ ਕਾਨੂੰਨ ਵਿਵਸਥਾ ਦੇ ਮੁੱਦਿਆਂ 'ਤੇ ਵਿਚਾਰ ਚਰਚਾ ਕੀਤੀ ਗਈ। ਮੀਟਿੰਗ ਬਾਰੇ ਅਕਾਲੀ ਦਲ ਦੇ ਸੀਨੀਅਰ ਆਗੂ ਤੇ ਬੁਲਾਰੇ ਡਾ. ਦਲਜੀਤ ਸਿੰਘ ਚੀਮਾ ਨੇ ਜਾਣਕਾਰੀ ਸਾਂਝੀ ਕਰਦਿਆਂ ਦੱਸਿਆ ਅਕਾਲੀ ਦਲ ਇਸ ਵਾਰ ਪਾਰਟੀ ਦੇ ਨਿਸ਼ਾਨ 'ਤੇ ਨਗਰ ਨਿਗਮ ਤੇ ਕੌਂਸਲ ਚੋਣਾਂ (Municipal Elections 2027) ਲੜੇਗਾ, ਜਿਸ ਲਈ ਸਾਰੇ ਹਲਕਾ ਇੰਚਾਰਜਾਂ ਦੀ ਇਸ ਕੰਮ 'ਤੇ ਡਿਊਟੀਆਂ ਲਗਾ ਦਿੱਤੀਆਂ ਗਈਆਂ ਹਨ। ਦੱਸ ਦਈਏ ਕਿ ਪੰਜਾਬ 'ਚ 102 ਨਗਰ ਕੌਂਸਲਾਂ ਅਤੇ 9 ਨਗਰ ਨਿਗਮਾਂ ਦੀਆਂ ਚੋਣਾਂ ਹੋਣੀਆਂ ਹਨ।

ਡਾ. ਚੀਮਾ ਨੇ ਦੱਸਿਆ ਕਿ ਅਕਾਲੀ ਦਲ ਦੀ ਕੋਰ ਕਮੇਟੀ ਦੀ ਅਗਲੀ ਮੀਟਿੰਗ 11 ਮਈ ਨੂੰ ਰੱਖੀ ਗਈ ਹੈ, ਜੋ ਕਿ ਬਾਅਦ ਦੁਪਹਿਰ 2 ਵਜੇ ਹੋਵੇਗੀ। ਮੀਟਿੰਗ ਦੌਰਾਨ ਕਈ ਸਥਾਨਕ ਅਤੇ ਕੌਮੀ ਮੁੱਦਿਆਂ 'ਤੇ ਚਰਚਾ ਕੀਤੀ ਜਾਵੇਗੀ। ਉਨ੍ਹਾਂ ਦੱਸਿਆ ਕਿ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਹੇਠ ਪਾਰਟੀ ਮੀਟਿੰਗ ਦੌਰਾਨ 7 ਮੁੱਖ ਏਜੰਡਿਆਂ 'ਤੇ ਚਰਚਾ ਕੀਤੀ ਗਈ ਹੈ। ਆਗੂ ਨੇ ਕਿਹਾ ਕਿ ਮੀਂਹ ਅਤੇ ਗੜ੍ਹੇਮਾਰੀ ਕਾਰਨ ਜਿਹੜੇ ਕਿਸਾਨਾਂ ਦੀ ਫਸਲ ਖਰਾਬ ਹੋਈ ਹੈ, ਉਨ੍ਹਾਂ ਦੀ ਜਾਣਕਾਰੀ ਸਾਂਝੀ ਕਰਕੇ ਵੇਰਵੇ ਇਕੱਤਰ ਕੀਤੇ ਗਏ ਹਨ, ਤਾਂ ਜੋ ਮਦਦ ਕੀਤੀ ਜਾ ਸਕੇ।


ਉਨ੍ਹਾਂ ਨੇ ਪੰਜਾਬ ਸਰਕਾਰ ਵੱਲੋਂ ਲਿਆਂਦੇ ਨਵੇਂ ਬੇਅਦਬੀ ਕਾਨੂੰਨ ਨੂੰ ਲੈ ਕੇ ਸ੍ਰੀ ਅਕਾਲ ਤਖਤ ਸਹਿਬ 'ਤੇ ਸਪੀਕਰ ਕੁਲਤਾਰ ਸਿੰਘ ਸੰਧਵਾਂ ਤਲਬ ਕੀਤੇ ਜਾਣ 'ਤੇ ਕਿਹਾ ਕਿ, ਜੋ ਜਥੇਦਾਰ ਸਾਹਿਬ ਦਾ ਵਿਚਾਰ ਹੈ, ਉਹ ਸਾਰੀ ਕੌਮ ਦਾ ਹੈ, ਜੋ ਸੇਵਾ ਕਰ ਰਹੇ ਹਨ, ਉਹ ਚਾਹੇ ਉਹ ਰਾਗੀ ਸਿੰਘ ਹੈ ਜਾਂ ਕੋਈ ਪਾਠੀ ਸਿੰਘ ਕਿਤੇ ਉਸ ਨੂੰ ਨਾ ਫਸਾ ਦਿੱਤਾ ਜਾਵੇ। ਇਸ ਲਈ ਇਸ ਕਨੂੰਨ ਦੇ ਹੱਕ 'ਚ ਨਹੀਂ, ਪਰ ਜੋ ਬੇਅਦਬੀ ਕਰਦਾ ਹੈ ਊਸ ਨੂੰ ਸਖਤ ਸਜ਼ਾ ਮਿਲੇ।

ਉਨ੍ਹਾਂ ਨੇ SIR 'ਤੇ ਮੁੱਦੇ 'ਤੇ ਕਿਹਾ ਕਿ ਅਸੀਂ ਆਪਣੇ ਵਰਕਰਾਂ ਨੂੰ ਸੁਚੇਤ ਕੀਤਾ ਹੈ ਅਤੇ ਹਲਕਾ ਇੰਚਾਰਜਾਂ ਦੀਆਂ ਡਿਊਟੀਆਂ ਵੰਡੀਆਂ ਗਈਆਂ ਹਨ ਕਿ ਆਪਣੇ ਨੁਮਾਇੰਦੇ ਹਰ ਥਾਂ ਭੇਜੋ, ਜੇਕਰ ਕੋਈ ਵੋਟ ਗਲਤ ਕੱਟੀ ਜਾਂਦੀ ਹੈ ਤਾਂ ਉਸ ਖਿਲਾਫ ਹੋਵੋ। ਇਸ ਦਾ ਵੀ ਧਿਆਨ ਰੱਖਿਆ ਜਾਵੇਗਾ ਕਿ ਕਿਸੇ ਨਾਲ ਕੋਈ ਧੱਕਾ ਨਾ ਹੋਵੇ। ਇਸੇ ਲਈ ਅਸੀਂ ਆਪਣੇ ਵੱਲੋਂ ਇੱਕ ਬਲਾਕ ਲੈਵਲ ਏਜੰਟ ਲਗਾ ਰਹੇ ਹਾਂ, ਜਿਹੜੇ ਕਿ ਇਸ ਗੱਲ ਦਾ ਧਿਆਨ ਰੱਖਣਗੇ ਅਤੇ ਸਰਕਾਰ ਨੂੰ ਸਹਿਯੋਗ ਵੀ ਕਰਨਗੇ। ਅਸੀਂ ਐਸਆਈ ਆਰ ਨੂੰ ਲੈ ਕੇ ਪੂਰਾ ਸਹਿਯੋਗ ਕਰਾਂਗੇ।

- PTC NEWS

Electrical Saftey authority
Chandigarh Group of Colleges

Top News view more...

Latest News view more...

PTC NETWORK
PTC NETWORK