Fri, Dec 19, 2025
Whatsapp

Hazel Keech: ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਨੇ ਕੱਟੇ ਆਪਣੇ ਵਾਲ, ਕੀਤੇ ਦਾਨ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਅਤੇ ਸਾਬਕਾ ਅਦਾਕਾਰਾ ਹੇਜ਼ਲ ਕੀਚ ਅਗਸਤ 2023 ਵਿੱਚ ਦੂਜੀ ਵਾਰ ਮਾਂ ਬਣੀ। 'ਬਾਡੀਗਾਰਡ' ਅਦਾਕਾਰਾ ਦੇ ਘਰ ਲਕਸ਼ਮੀ ਆਈ ਹੈ, ਜਿਸ ਦਾ ਨਾਂ ਉਸ ਨੇ ਔਰਾ ਰੱਖਿਆ ਹੈ।

Reported by:  PTC News Desk  Edited by:  Aarti -- October 15th 2023 01:55 PM -- Updated: October 15th 2023 02:39 PM
Hazel Keech: ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਨੇ ਕੱਟੇ ਆਪਣੇ ਵਾਲ, ਕੀਤੇ ਦਾਨ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

Hazel Keech: ਯੁਵਰਾਜ ਸਿੰਘ ਦੀ ਪਤਨੀ ਹੇਜ਼ਲ ਨੇ ਕੱਟੇ ਆਪਣੇ ਵਾਲ, ਕੀਤੇ ਦਾਨ, ਕਾਰਨ ਜਾਣ ਕੇ ਹੋ ਜਾਵੋਗੇ ਹੈਰਾਨ

Hazel Keech:  ਸਾਬਕਾ ਕ੍ਰਿਕਟਰ ਯੁਵਰਾਜ ਸਿੰਘ ਦੀ ਪਤਨੀ ਅਤੇ ਸਾਬਕਾ ਅਦਾਕਾਰਾ ਹੇਜ਼ਲ ਕੀਚ ਅਗਸਤ 2023 ਵਿੱਚ ਦੂਜੀ ਵਾਰ ਮਾਂ ਬਣੀ।  'ਬਾਡੀਗਾਰਡ' ਅਦਾਕਾਰਾ ਦੇ ਘਰ ਲਕਸ਼ਮੀ ਆਈ ਹੈ, ਜਿਸ ਦਾ ਨਾਂ ਉਸ ਨੇ ਔਰਾ ਰੱਖਿਆ ਹੈ। ਇਸ ਦੇ ਨਾਲ ਹੀ ਹੇਜ਼ਲ ਨੇ ਬਹੁਤ ਹੀ ਨੇਕ ਕੰਮ ਕਰਕੇ ਲੋਕਾਂ ਦਾ ਦਿਲ ਜਿੱਤ ਲਿਆ ਹੈ।

ਹੇਜ਼ਲ ਨੇ ਹਾਲ ਹੀ ਵਿੱਚ ਡਿਲੀਵਰੀ ਤੋਂ ਬਾਅਦ ਵਾਲ ਝੜਨ ਦੀ ਸਮੱਸਿਆ ਬਾਰੇ ਗੱਲ ਕੀਤੀ ਸੀ। ਯੁਵਰਾਜ ਦੀ ਪਤਨੀ ਨੇ ਦੱਸਿਆ ਕਿ ਪੋਸਟਪਾਰਟਮ ਤੋਂ ਬਾਅਦ ਉਸ ਨੇ ਆਪਣੇ ਵਾਲ ਛੋਟੇ ਕਰਨ ਦਾ ਫੈਸਲਾ ਕੀਤਾ। ਆਪਣੀ ਤਸਵੀਰ ਸ਼ੇਅਰ ਕਰਦੇ ਹੋਏ ਅਤੇ ਕੈਪਸ਼ਨ ਦੇ ਜ਼ਰੀਏ ਨੇਕ ਕੰਮ ਦੀ ਜਾਣਕਾਰੀ ਦਿੰਦੇ ਹੋਏ ਹੇਜ਼ਲ ਸੁਰਖੀਆਂ ਦਾ ਹਿੱਸਾ ਬਣ ਗਈ ਹੈ।



ਹੇਜ਼ਲ ਕੀਚ ਨੇ ਸੋਸ਼ਲ ਮੀਡੀਆ ਪਲੇਟਫਾਰਮ ਇੰਸਟਾਗ੍ਰਾਮ 'ਤੇ ਆਪਣੀਆਂ ਕੁਝ ਤਸਵੀਰਾਂ ਸ਼ੇਅਰ ਕੀਤੀਆਂ ਹਨ। ਇਨ੍ਹਾਂ ਵਿੱਚੋਂ ਪਹਿਲੀਆਂ ਫੋਟੋਆਂ ਵਿੱਚ, ਸਾਬਕਾ ਅਦਾਕਾਰਾ ਆਪਣੇ ਛੋਟੇ ਵਾਲਾਂ ਨੂੰ ਫਲਾਂਟ ਕਰਦੀ ਨਜ਼ਰ ਆ ਰਹੀ ਹੈ ਅਤੇ ਇੱਕ ਹੱਥ ਵਿੱਚ ਕੱਟੇ ਹੋਏ ਵਾਲਾਂ ਨੂੰ ਫੜੀ ਹੋਈ ਨਜ਼ਰ ਆ ਰਹੀ ਹੈ।

ਹੇਜ਼ਲ ਨੇ ਇਸ ਪੋਸਟ ਦੇ ਕੈਪਸ਼ਨ ਰਾਹੀਂ ਜਾਣਕਾਰੀ ਦਿੱਤੀ ਹੈ ਕਿ ਉਸਨੇ ਕੈਂਸਰ ਦੇ ਮਰੀਜ਼ਾਂ ਲਈ ਵਿੱਗ ਬਣਾਉਣ ਲਈ ਆਪਣੇ ਵਾਲ ਦਾਨ ਕੀਤੇ ਹਨ। ਹੇਜ਼ਲ ਨੇ ਕੈਪਸ਼ਨ 'ਚ ਲਿਖਿਆ ਹੈ ਕਿ ਮੈਂ ਫੈਸਲਾ ਕੀਤਾ ਸੀ ਕਿ ਜਦੋਂ ਮੈਂ ਆਪਣੇ ਵਾਲ ਦੁਬਾਰਾ ਛੋਟੇ ਕਰਾਂਗੀ ਤਾਂ ਮੈਂ ਕੈਂਸਰ ਦੇ ਇਲਾਜ ਤੋਂ ਗੁਜ਼ਰ ਰਹੇ ਲੋਕਾਂ ਲਈ ਵਿਗ ਬਣਾਉਣ ਲਈ ਆਪਣੇ ਵਾਲ ਦਾਨ ਕਰਾਂਗੀ।

ਉਸ ਦੀ ਪੋਸਟ 'ਚ ਹੇਜ਼ਲ ਦੇ ਲੰਬੇ ਵਾਲਾਂ ਦੀ ਤਸਵੀਰ ਵੀ ਹੈ। ਇਸ ਦੇ ਨਾਲ ਹੀ ਉਨ੍ਹਾਂ ਨੇ ਕੈਪਸ਼ਨ 'ਚ ਅੱਗੇ ਲਿਖਿਆ ਕਿ ਕਲਪਨਾ ਕਰੋ ਕਿ ਸੈਲੂਨ 'ਚ ਜੋ ਲੰਬਾ, ਖੂਬਸੂਰਤ ਨਜ਼ਾਰਾ ਅਸੀਂ ਦੇਖਦੇ ਹਾਂ, ਉਹ ਅਸਲ 'ਚ ਕਿਸੇ ਦੀ ਜ਼ਿੰਦਗੀ ਨੂੰ ਥੋੜ੍ਹਾ ਬਿਹਤਰ ਬਣਾਉਣ ਲਈ ਵਰਤਿਆ ਜਾ ਸਕਦਾ ਹੈ।

ਕਾਬਿਲੇਗੌਰ ਹੈ ਕਿ ਹੇਜ਼ਲ ਕੀਚ ਅਤੇ ਯੁਵਰਾਜ ਸਿੰਘ ਦਾ ਵਿਆਹ ਨਵੰਬਰ 2016 ਵਿੱਚ ਹੋਇਆ ਸੀ। ਜੋੜੇ ਨੇ ਜਨਵਰੀ 2022 ਵਿੱਚ ਆਪਣੇ ਪਹਿਲੇ ਬੱਚੇ, ਬੇਟੇ ਓਰੀਅਨ ਦਾ ਸਵਾਗਤ ਕੀਤਾ।

ਇਙ ਵੀ ਪੜ੍ਹੋ: ENG VS AFG: ਵਿਸ਼ਵ ਕੱਪ 'ਚ ਅੱਜ ਇੰਗਲੈਂਡ-ਅਫਗਾਨਿਸਤਾਨ ਹੋਣਗੇ ਆਹਮੋ-ਸਾਹਮਣੇ

- PTC NEWS

Top News view more...

Latest News view more...

PTC NETWORK
PTC NETWORK