Fri, May 3, 2024
Whatsapp

Healthy Hair Tips: ਗਰਮੀ 'ਚ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਘਰੇਲੂ ਹੇਅਰ ਮਾਸਕ, ਮਿਲੇਗਾ ਫਾਇਦਾ

ਧੁੱਪ 'ਚ ਦਫਤਰ ਜਾਣ ਤੋਂ ਲੈ ਕੇ ਤੇਜ਼ ਗਰਮੀ 'ਚ ਰਸੋਈ 'ਚ ਖਾਣਾ ਬਣਾਉਣ ਤੱਕ ਤੁਹਾਡੀ ਖੋਪੜੀ 'ਚੋਂ ਨਿਕਲਣ ਵਾਲਾ ਪਸੀਨਾ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ।

Written by  Aarti -- April 20th 2024 07:00 AM
Healthy Hair Tips: ਗਰਮੀ 'ਚ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਘਰੇਲੂ ਹੇਅਰ ਮਾਸਕ, ਮਿਲੇਗਾ ਫਾਇਦਾ

Healthy Hair Tips: ਗਰਮੀ 'ਚ ਆਪਣੇ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਅਪਣਾਓ ਇਹ ਘਰੇਲੂ ਹੇਅਰ ਮਾਸਕ, ਮਿਲੇਗਾ ਫਾਇਦਾ

Natural Hair Masks To Try In Summer: ਅੱਜਕਲ ਵਧਦੀ ਗਰਮੀ ਕਾਰਨ ਲੋਕ ਨੂੰ ਵਾਲਾਂ ਨਾਲ ਜੁੜੀਆਂ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ। ਜਿਨ੍ਹਾਂ 'ਚੋ ਡੈਂਡਰਫ, ਆਇਲੀ ਸਕੈਲਪ, ਇਨਫੈਕਸ਼ਨ, ਖੁਸ਼ਕੀ ਅਤੇ ਵਾਲ ਝੜਨ ਵਰਗੀਆਂ ਸਮੱਸਿਆਵਾਂ ਆਮ ਦੇਖਣ ਨੂੰ ਮਿਲਦੀਆਂ ਹਨ।

ਦਸ ਦਈਏ ਕਿ ਇਹ ਸਮਸਿੱਆਵਾਂ ਬੰਦੇ ਨੂੰ ਚਿੜਚਿੜਾ ਬਣਾ ਸਕਦੀਆਂ ਹਨ। ਅਜਿਹੇ 'ਚ ਧੁੱਪ 'ਚ ਦਫਤਰ ਜਾਣ ਤੋਂ ਲੈ ਕੇ ਤੇਜ਼ ਗਰਮੀ 'ਚ ਰਸੋਈ 'ਚ ਖਾਣਾ ਬਣਾਉਣ ਤੱਕ ਤੁਹਾਡੀ ਖੋਪੜੀ 'ਚੋਂ ਨਿਕਲਣ ਵਾਲਾ ਪਸੀਨਾ ਤੁਹਾਡੇ ਵਾਲਾਂ ਨੂੰ ਨੁਕਸਾਨ ਪਹੁੰਚਾ ਸਕਦਾ ਹੈ। ਅਜਿਹੀ ਸਥਿਤੀ 'ਚ ਤੁਹਾਨੂੰ ਆਪਣੇ ਵਾਲਾਂ ਦੀ ਸਹੀ ਢੰਗ ਨਾਲ ਦੇਖਭਾਲ ਕਰਨੀ ਚਾਹੀਦੀ ਹੈ।


ਅੱਜਕਲ੍ਹ ਬਹੁਤੀਆਂ ਔਰਤਾਂ ਆਪਣੇ ਵਾਲਾਂ 'ਤੇ ਵੱਖ-ਵੱਖ ਤਰ੍ਹਾਂ ਦੇ ਰਸਾਇਣਕ ਉਤਪਾਦਾਂ ਦੀ ਵਰਤੋਂ ਕਰਦੀਆਂ ਹੋਣਗੀਆਂ। ਦਸ ਦਈਏ ਕਿ ਇਹ ਸਾਰੇ ਉਤਪਾਦ ਤੁਹਾਡੇ ਵਾਲਾਂ ਨੂੰ ਸਿਹਤਮੰਦ ਰੱਖਣ ਦੀ ਬਜਾਏ ਜ਼ਿਆਦਾ ਨੁਕਸਾਨ ਪਹੁੰਚਾ ਸਕਦੇ ਹਨ। ਜੇਕਰ ਤੁਸੀਂ ਵੀ ਅਜਿਹੀ ਸਮੱਸਿਆ ਤੋਂ ਪਰੇਸ਼ਾਨ ਹੋ, ਤਾਂ ਤੁਹਾਨੂੰ ਚਿੰਤਾ ਕਰਨ ਦੀ ਲੋੜ ਨਹੀਂ ਹੈ ਕਿਉਂਕਿ ਅਸੀਂ ਤੁਹਾਨੂੰ ਕੁਝ ਅਜਿਹੇ ਘਰੇਲੂ ਹੇਅਰ ਮਾਸਕ ਬਾਰੇ ਦਸਾਂਗੇ ਹਾਂ ਜਿਨ੍ਹਾਂ ਦੀ ਮਦਦ ਨਾਲ ਤੁਸੀਂ ਗਰਮੀ 'ਚ ਆਪਣੇ ਵਾਲਾਂ ਨੂੰ ਸਿਹਤਮੰਦ ਰੱਖ ਸਕੋਗੇ। ਤਾਂ ਆਉ ਜਾਣਦੇ ਹਾਂ ਉਨ੍ਹਾਂ ਘਰੇਲੂ ਹੇਅਰ ਮਾਸਕ ਬਾਰੇ

ਗਰਮੀਆਂ 'ਚ ਵਾਲ ਕਿਉਂ ਖਰਾਬ ਹੁੰਦੇ ਹਨ?

ਗਰਮੀਆਂ ਦੇ ਮੌਸਮ 'ਚ ਖੋਪੜੀ 'ਚ ਪਸੀਨਾ ਆਉਣਾ ਵਾਲਾਂ ਦੀ ਸਮੱਸਿਆ ਦਾ ਇੱਕ ਵੱਡਾ ਕਾਰਨ ਹੋ ਸਕਦਾ ਹੈ। ਦਸ ਦਈਏ ਕਿ ਇਸ ਤੋਂ ਇਲਾਵਾ ਸੂਰਜ ਦੀਆਂ ਕਿਰਨਾਂ ਤੁਹਾਡੇ ਵਾਲਾਂ ਲਈ ਵੀ ਹਾਨੀਕਾਰਕ ਹਨ। ਕਿਉਂਕਿ ਸੂਰਜ ਦੀਆਂ ਕਿਰਨਾਂ 'ਚ ਮੌਜੂਦ ਯੂਵੀ ਕਿਰਨਾਂ ਤੁਹਾਡੇ ਸਿਰ ਦੀ ਚਮੜੀ ਨੂੰ ਬੁਰੀ ਤਰ੍ਹਾਂ ਪ੍ਰਭਾਵਿਤ ਕਰਦੀਆਂ ਹਨ। ਜਿਸ ਕਾਰਨ ਵਾਲ ਖਰਾਬ ਅਤੇ ਬੇਜਾਨ ਹੋ ਜਾਣਦੇ ਹਨ। ਗਰਮੀਆਂ ਦੇ ਮੌਸਮ 'ਚ ਵਾਲਾਂ 'ਚ ਨਮੀ ਘੱਟ ਜਾਂਦੀ ਹੈ, ਜਿਸ ਕਾਰਨ ਵਾਲ ਤੇਜ਼ੀ ਨਾਲ ਝੜਦੇ ਹਨ। ਨਾਲ ਹੀ ਸਿਰ ਦੀ ਚਮੜੀ ਖੁਸ਼ਕ ਹੋਣ ਕਾਰਨ ਇਨਫੈਕਸ਼ਨ ਹੋਣ ਦਾ ਖਤਰਾ ਵਧ ਜਾਂਦਾ ਹੈ। ਅਜਿਹੇ 'ਚ ਆਪਣੇ ਵਾਲਾਂ ਦਾ ਖਾਸ ਧਿਆਨ ਰੱਖਣ ਦੀ ਕੋਸ਼ਿਸ਼ ਕਰੋ। ਇਸ ਤੋਂ ਇਲਾਵਾ, ਆਪਣੀਆਂ ਖਾਣ-ਪੀਣ ਦੀਆਂ ਆਦਤਾਂ ਨੂੰ ਸੰਤੁਲਿਤ ਰੱਖਣਾ ਵੀ ਜ਼ਰੂਰੀ ਹੈ।

ਗਰਮੀ 'ਚ ਵਾਲਾਂ ਨੂੰ ਸਿਹਤਮੰਦ ਰੱਖਣ ਵਾਲੇ ਘਰੇਲੂ ਹੇਅਰ ਮਾਸਕ:- 

ਐਲੋਵੇਰਾ ਹੇਅਰ ਮਾਸਕ : 

ਸੂਰਜ ਦੀਆਂ ਕਿਰਨਾਂ ਅਤੇ ਜ਼ਿਆਦਾ ਪਸੀਨਾ ਆਉਣ ਕਾਰਨ ਗਰਮੀਆਂ 'ਚ ਵਾਲ ਸੁੱਕੇ ਅਤੇ ਬੇਜਾਨ ਹੋ ਜਾਣਦੇ ਹਨ। ਜਿਸ ਕਾਰਨ ਵਾਲ ਟੁੱਟਣ, ਨੁਕਸਾਨ, ਫੁੱਟ ਦੇ ਸਿਰੇ ਅਤੇ ਖੁਸ਼ਕੀ ਵਰਗੀਆਂ ਸਮੱਸਿਆਵਾਂ ਪੈਦਾ ਹੁੰਦੀਆਂ ਹਨ। ਅਜਿਹੇ 'ਚ ਐਲੋਵੇਰਾ ਤੁਹਾਡੀ ਮਦਦ ਕਰ ਸਕਦਾ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪਾਣੀ ਪਾਇਆ ਜਾਂਦਾ ਹੈ, ਜੋ ਤੁਹਾਡੇ ਵਾਲਾਂ ਨੂੰ ਕੁਦਰਤੀ ਤੌਰ 'ਤੇ ਹਾਈਡਰੇਟ ਰੱਖਣ 'ਚ ਮਦਦ ਕਰਦਾ ਹੈ।

ਬਣਾਉਣ ਦਾ ਤਰੀਕਾ 

ਸਹੀ ਨਤੀਜਿਆਂ ਲਈ, ਤੁਹਾਨੂੰ ਐਲੋਵੇਰਾ ਜੈੱਲ ਨੂੰ ਹਫ਼ਤੇ 'ਚ ਘੱਟੋ-ਘੱਟ ਦੋ ਤੋਂ ਤਿੰਨ ਵਾਰ ਆਪਣੀ ਖੋਪੜੀ ਅਤੇ ਵਾਲਾਂ 'ਚ ਲਗਾਉਣਾ ਚਾਹੀਦਾ ਹੈ। ਕਿਉਂਕਿ ਇਸ 'ਚ ਪਾਏ ਜਾਣ ਵਾਲੇ ਐਂਟੀ-ਇੰਫਲੇਮੇਟਰੀ ਗੁਣ ਖੋਪੜੀ ਨੂੰ ਸਿਹਤਮੰਦ ਰੱਖਣ 'ਚ ਮਦਦ ਕਰਦੇ ਹਨ। ਤੇਜ਼ ਧੁੱਪ ਕਾਰਨ ਕਟਿਕਲ ਸੁੱਕੇ ਅਤੇ ਬੇਜਾਨ ਹੋ ਜਾਣਦੇ ਹਨ। ਐਲੋਵੇਰਾ ਕਟਿਕਲਸ ਨੂੰ ਹਾਈਡਰੇਟ ਰੱਖਣ 'ਚ ਮਦਦ ਕਰਦਾ ਹੈ।

ਮੇਥੀ ਦੇ ਬੀਜ ਦਾ ਪੇਸਟ : 

ਗਰਮੀਆਂ ਦੇ ਮੌਸਮ 'ਚ ਵਾਲਾਂ ਦੇ ਝੜਨ ਅਤੇ ਡੈਂਡਰਫ ਦੀ ਸਮੱਸਿਆ ਸਭ ਤੋਂ ਜ਼ਿਆਦਾ ਹੁੰਦੀ ਹੈ। ਅਜਿਹੇ 'ਚ ਤੁਹਾਨੂੰ ਮੇਥੀ ਦੇ ਬੀਜਾਂ ਦੇ ਪੇਸਟ ਦੀ ਵਰਤੋਂ ਕਰਨੀ ਚਾਹੀਦੀ ਹੈ, ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਪ੍ਰੋਟੀਨ ਅਤੇ ਨਿਕੋਟਿਨਿਕ ਐਸਿਡ ਪਾਇਆ ਜਾਂਦਾ ਹੈ।

ਬਣਾਉਣ ਦਾ ਤਰੀਕਾ 

ਮੇਥੀ ਦੇ ਬੀਜਾਂ ਨੂੰ ਰਾਤ ਭਰ ਪਾਣੀ 'ਚ ਭਿਓ ਦਿਓ ਅਤੇ ਫਿਰ ਇਸ ਦਾ ਮੋਟਾ ਪੇਸਟ ਬਣਾ ਕੇ ਤੁਹਾਨੂੰ ਆਪਣੇ ਸਿਰ ਅਤੇ ਵਾਲਾਂ 'ਚ ਲਗਾਉਣਾ ਚਾਹੀਦਾ ਹੈ। ਇਸ ਪੇਸਟ ਨੂੰ 30 ਤੋਂ 40 ਮਿੰਟ ਲਈ ਲਗਾਈ ਰੱਖੋ ਅਤੇ ਫਿਰ ਕੋਸੇ ਪਾਣੀ ਨਾਲ ਧੋ ਲਓ। ਦਸ ਦਈਏ ਕਿ ਇਹ ਤੁਹਾਡੇ ਵਾਲਾਂ ਨੂੰ ਮਜ਼ਬੂਤ ​​ਬਣਾਉਂਦਾ ਹੈ ਅਤੇ ਡੈਂਡਰਫ ਦੀ ਸਮੱਸਿਆ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਸਹੀ ਨਤੀਜਿਆਂ ਲਈ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਇਸ ਦੀ ਵਰਤੋਂ ਕਰੋ।

ਨਾਰੀਅਲ ਤੇਲ ਅਤੇ ਨਿੰਬੂ ਦੀ ਮਾਲਿਸ਼ ਕਰੋ : 

ਗਰਮੀਆਂ ਦੇ ਮੌਸਮ 'ਚ ਵਾਲਾਂ ਨੂੰ ਸਿਹਤਮੰਦ ਰੱਖਣ ਲਈ ਨਾਰੀਅਲ ਤੇਲ ਅਤੇ ਨਿੰਬੂ ਦਾ ਰਸ ਸਭ ਤੋਂ ਪ੍ਰਭਾਵਸ਼ਾਲੀ ਤਰੀਕਿਆਂ 'ਚ ਇੱਕ ਹੈ। ਕਿਉਂਕਿ ਨਿੰਬੂ 'ਚ ਭਰਪੂਰ ਮਾਤਰਾ 'ਚ ਸਿਟਰਿਕ ਐਸਿਡ ਪਾਇਆ ਜਾਂਦਾ ਹੈ, ਜੋ ਖੋਪੜੀ ਤੋਂ ਡੈਂਡਰਫ ਨੂੰ ਸਾਫ ਕਰਨ 'ਚ ਮਦਦ ਕਰਦਾ ਹੈ। ਇਸ ਤੋਂ ਇਲਾਵਾ ਨਿੰਬੂ 'ਚ ਭਰਪੂਰ ਮਾਤਰਾ 'ਚ ਐਂਟੀ-ਫੰਗਲ ਅਤੇ ਐਂਟੀ-ਬੈਕਟੀਰੀਅਲ ਗੁਣ ਪਾਏ ਜਾਣਦੇ ਹਨ, ਜੋ ਗਰਮੀਆਂ 'ਚ ਹੋਣ ਵਾਲੀ ਖੋਪੜੀ ਦੀ ਇਨਫੈਕਸ਼ਨ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ।

ਬਣਾਉਣ ਦਾ ਤਰੀਕਾ 

ਤੁਹਾਨੂੰ ਸਭ ਤੋਂ ਪਹਿਲਾ ਨਾਰੀਅਲ ਦੇ ਤੇਲ 'ਚ ਨਿੰਬੂ ਦਾ ਰਸ ਮਿਲਾ ਕੇ ਆਪਣੇ ਸਿਰ ਦੀ ਹੌਲੀ-ਹੌਲੀ ਮਾਲਿਸ਼ ਕਰਨੀ ਹੋਵੇਗੀ। ਕਿਉਂਕਿ ਨਾਰੀਅਲ ਦੇ ਤੇਲ ਨੂੰ ਪ੍ਰੋਟੀਨ, ਖਣਿਜ ਅਤੇ ਵਾਲਾਂ ਲਈ ਜ਼ਰੂਰੀ ਪੌਸ਼ਟਿਕ ਤੱਤਾਂ ਦਾ ਇੱਕ ਚੰਗਾ ਸਰੋਤ ਮੰਨਿਆ ਜਾਂਦਾ ਹੈ। ਦਸ ਦਈਏ ਕਿ ਇਹ ਪੋਸ਼ਕ ਤੱਤ ਵਾਲਾਂ ਦੇ ਝੜਨ, ਖੁਸ਼ਕੀ ਅਤੇ ਬੇਜਾਨ ਵਾਲਾਂ ਲਈ ਫਾਇਦੇਮੰਦ ਹੁੰਦੇ ਹਨ। ਇਸ ਤੋਂ ਇਲਾਵਾ ਇਸ 'ਚ ਮੌਜੂਦ ਪੋਟਾਸ਼ੀਅਮ ਵਾਲਾਂ ਦੇ ਵਾਧੇ ਨੂੰ ਵੀ ਵਧਾਉਂਦਾ ਹੈ।

ਚੁਕੰਦਰ ਹੇਅਰ ਮਾਸਕ : 

ਚੁਕੰਦਰ ਦੇ ਸਿਹਤ ਲਾਭਾਂ ਬਾਰੇ ਤਾਂ ਤੁਸੀਂ ਸਾਰਿਆਂ ਨੇ ਸੁਣਿਆ ਹੀ ਹੋਵੇਗਾ ਪਰ ਇਹ ਨਾ ਸਿਰਫ ਤੁਹਾਡੀ ਸਿਹਤ ਲਈ ਸਗੋਂ ਤੁਹਾਡੇ ਵਾਲਾਂ ਲਈ ਵੀ ਫਾਇਦੇਮੰਦ ਹੈ। ਕਿਉਂਕਿ ਇਸ 'ਚ ਭਰਪੂਰ ਮਾਤਰਾ 'ਚ ਵਿਟਾਮਿਨ ਸੀ, ਫੋਲੇਟ, ਮੈਂਗਨੀਜ਼, ਬੀਟੇਨ ਅਤੇ ਪੋਟਾਸ਼ੀਅਮ ਪਾਏ ਜਾਣਦੇ ਹਨ। ਜੋ ਗਰਮੀਆਂ 'ਚ ਤੁਹਾਡੇ ਵਾਲਾਂ ਲਈ ਵਰਦਾਨ ਤੋਂ ਘੱਟ ਨਹੀਂ ਹੈ। ਦਸ ਦਈਏ ਕਿ ਵਾਲਾਂ ਦੇ ਝੜਨ ਦੀ ਸਮੱਸਿਆ ਸਰੀਰ 'ਚ ਵਿਟਾਮਿਨ ਸੀ ਦੀ ਕਮੀ ਦੇ ਕਾਰਨ ਹੁੰਦੀ ਹੈ, ਅਜਿਹੇ 'ਚ ਵਿਟਾਮਿਨ ਅਤੇ ਖਣਿਜਾਂ ਨਾਲ ਭਰਪੂਰ ਚੁਕੰਦਰ ਦਾ ਸੇਵਨ ਤੁਹਾਡੇ ਵਾਲਾਂ ਲਈ ਵੀ ਓਨਾ ਹੀ ਜ਼ਰੂਰੀ ਹੈ। ਤੁਸੀਂ ਆਪਣੇ ਵਾਲਾਂ 'ਤੇ ਚੁਕੰਦਰ ਨੂੰ ਦੋ ਤਰੀਕਿਆਂ ਨਾਲ ਲਗਾ ਸਕਦੇ ਹੋ।

ਬਣਾਉਣ ਦਾ ਤਰੀਕਾ  

ਪਹਿਲਾ ਤਰੀਕਾ ਹੈ ਇਸ ਦੇ ਜੂਸ ਨਾਲ ਖੋਪੜੀ ਅਤੇ ਵਾਲਾਂ ਦੀ ਚੰਗੀ ਤਰ੍ਹਾਂ ਮਾਲਿਸ਼ ਕਰੋ। ਚੁਕੰਦਰ ਦਾ ਪਤਲਾ ਪੇਸਟ ਬਣਾ ਲਓ, ਚਾਹੋ ਤਾਂ ਤੁਸੀਂ ਇਸ 'ਚ ਕੌਫੀ ਵੀ ਮਿਲਾ ਸਕਦੇ ਹੋ। ਹੁਣ ਇਸ ਪੇਸਟ ਨੂੰ ਆਪਣੇ ਵਾਲਾਂ 'ਤੇ ਲਗਾਓ ਅਤੇ ਘੱਟ ਤੋਂ ਘੱਟ 15 ਤੋਂ 20 ਮਿੰਟ ਲਈ ਛੱਡ ਦਿਓ। ਇਸ ਤੋਂ ਬਾਅਦ ਆਪਣੇ ਵਾਲਾਂ ਨੂੰ ਕੋਸੇ ਪਾਣੀ ਨਾਲ ਧੋ ਲਓ। ਦਸ ਦਈਏ ਕਿ ਇਸ ਨਾਲ ਵਾਲਾਂ ਦੇ ਝੜਨ ਦੀ ਸਮੱਸਿਆ ਦੂਰ ਹੋ ਜਾਵੇਗੀ ਇਸ ਇਲਾਵਾ, ਇਹ ਘਰੇਲੂ ਨੁਸਖਾ ਤੁਹਾਡੀ ਖੋਪੜੀ ਤੋਂ ਡੈੱਡ ਸਕਿਨ ਸੈੱਲਸ ਨੂੰ ਦੂਰ ਕਰਦਾ ਹੈ ਅਤੇ ਇਸਨੂੰ ਨਮੀ ਦੇਣ ਦਾ ਕੰਮ ਵੀ ਕਰਦਾ ਹੈ। ਇਸ ਨੂੰ ਡੈਂਡਰਫ ਦੀ ਸਮੱਸਿਆ 'ਚ ਵੀ ਕਾਰਗਰ ਮੰਨਿਆ ਜਾਂਦਾ ਹੈ। ਸਹੀ ਨਤੀਜਿਆਂ ਲਈ ਤੁਹਾਨੂੰ ਹਫ਼ਤੇ 'ਚ ਘੱਟੋ-ਘੱਟ ਇਕ ਵਾਰ ਇਸ ਹੇਅਰ ਮਾਸਕ ਦੀ ਵਰਤੋਂ ਕਰਨੀ ਚਾਹੀਦੀ ਹੈ।

ਦਹੀਂ ਤੋਂ ਬਣਿਆ ਮਾਸਕ : 

ਗਰਮੀਆਂ 'ਚ ਡੈਂਡਰਫ ਜ਼ਿਆਦਾਤਰ ਤੇਲਯੁਕਤ ਖੋਪੜੀ ਨੂੰ ਪ੍ਰਭਾਵਿਤ ਕਰਦਾ ਹੈ। ਪਸੀਨਾ ਅਤੇ ਤੇਲਯੁਕਤ ਖੋਪੜੀ ਇਕੱਠੇ ਡੈਂਡਰਫ ਦਾ ਕਾਰਨ ਬਣ ਸਕਦੇ ਹਨ। ਜਿਸ ਕਾਰਨ ਇਨਫੈਕਸ਼ਨ ਅਤੇ ਖੁਜਲੀ ਦੀ ਸੰਭਾਵਨਾ ਵੱਧ ਜਾਂਦੀ ਹੈ। ਨਾਲ ਹੀ ਇਹ ਤੁਹਾਡੇ ਕਮਜ਼ੋਰ ਵਾਲਾਂ ਦਾ ਕਾਰਨ ਵੀ ਹੋ ਸਕਦਾ ਹੈ। ਦਸ ਦਈਏ ਕਿ ਅਜਿਹੇ 'ਚ ਤੁਹਾਡੇ ਲਈ ਸਭ ਤੋਂ ਆਸਾਨ ਘਰੇਲੂ ਉਪਾਅ ਹੋਵੇਗਾ ਦਹੀਂ ਤੋਂ ਬਣਿਆ ਮਾਸਕ। ਦਹੀਂ ਲਗਭਗ ਹਰ ਕਿਸੇ ਦੇ ਘਰ 'ਚ ਉਪਲਬਧ ਹੁੰਦਾ ਹੈ। ਇਹ ਵਰਤਣ ਲਈ ਬਰਾਬਰ ਆਸਾਨ ਹੈ।

ਬਣਾਉਣ ਦਾ ਤਰੀਕਾ  

ਇਸ ਲਈ ਤੁਹਾਨੂੰ ਸਭ ਤੋਂ ਪਹਿਲਾ ਦਹੀਂ ਅਤੇ ਨਿੰਬੂ ਦੇ ਰਸ ਨੂੰ ਮਿਲਾਉਣਾ ਹੋਵੇਗਾ। ਫਿਰ ਇਸ ਨੂੰ ਆਪਣੀ ਖੋਪੜੀ 'ਤੇ ਲਗਾਉਣਾ ਹੋਵੇਗਾ ਅਤੇ ਹਫ਼ਤੇ 'ਚ ਘੱਟੋ-ਘੱਟ ਦੋ ਵਾਰ ਵਾਲਾਂ ਨੂੰ ਧੋਣ ਤੋਂ ਪਹਿਲਾਂ ਇਸ ਦੀ ਮਾਲਿਸ਼ ਕਰਨੀ ਹੋਵੇਗੀ। ਇਸ ਤੋਂ ਬਾਅਦ ਇਸ ਨੂੰ 20 ਤੋਂ 25 ਮਿੰਟ ਲਈ ਛੱਡ ਦਿਓ, ਬਾਅਦ 'ਚ ਚੰਗੀ ਤਰ੍ਹਾਂ ਸਾਫ਼ ਕਰ ਲਓ। ਕਿਉਂਕਿ ਦਹੀਂ 'ਚ ਭਰਪੂਰ ਮਾਤਰਾ 'ਚ ਲੈਕਟਿਕ ਐਸਿਡ ਪਾਇਆ ਜਾਂਦਾ ਹੈ ਜੋ ਡੈਂਡਰਫ ਦਾ ਕਾਰਨ ਬਣਨ ਵਾਲੀ ਉੱਲੀ ਨੂੰ ਦੂਰ ਕਰਨ 'ਚ ਮਦਦ ਕਰਦਾ ਹੈ। ਦਹੀਂ 'ਚ ਕੂਲਿੰਗ ਪ੍ਰਭਾਵ ਹੁੰਦਾ ਹੈ, ਜੋ ਤੁਹਾਡੀ ਖੋਪੜੀ ਨੂੰ ਠੰਡਾ ਕਰਨ 'ਚ ਵੀ ਮਦਦਗਾਰ ਹੋ ਸਕਦਾ ਹੈ।

(ਡਿਸਕਲੇਮਰ : ਇਹ ਲੇਖ ਆਮ ਜਾਣਕਾਰੀ ਲਈ ਹੈ ਕੋਈ ਵੀ ਉਪਾਅ ਅਪਣਾਉਣ ਤੋਂ ਪਹਿਲਾਂ ਤੁਹਾਨੂੰ ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।)

- PTC NEWS

Top News view more...

Latest News view more...