Heatwave Effect On Vegetable Vendors : ਪੰਜਾਬ ’ਚ ਅੱਤ ਦੀ ਗਰਮੀ ਦਾ ਵੱਡਾ ਅਸਰ; ਬਜਾਰਾਂ ’ਚ ਪਸਰਿਆ ਸਨਾਟਾ
Heatwave Effect On Vegetable Vendors : ਪੂਰੇ ਪੰਜਾਬ ਵਾਂਗ ਮੁਕਤਸਰ ਸਾਹਿਬ 'ਚ ਵੀ ਗਰਮੀ ਨੇ ਲੋਕਾਂ ਦੀ ਜ਼ਿੰਦਗੀ ਥੰਮ ਕੇ ਰੱਖ ਦਿੱਤੀ ਹੈ। ਬਾਜ਼ਾਰਾਂ ਵਿੱਚ ਸਨਾਟਾ ਹੈ, ਗਲੀਆਂ ਸੁੰਨ ਸਜੀ ਹਨ। ਲੋਕ ਆਪਣਾ ਮੂੰਹ ਅਤੇ ਸਿਰ ਢੱਕ ਕੇ ਘਰਾਂ ਤੋਂ ਨਿਕਲਣ 'ਚ ਹੀ ਭਲਾਈ ਸਮਝ ਰਹੇ ਹਨ। ਨਾ ਸਹਿਣਯੋਗ ਤਾਪਮਾਨ ਨੇ ਆਮ ਜੀਵਨ ਨਾਲ ਨਾਲ ਵਪਾਰ 'ਤੇ ਵੀ ਵੱਡਾ ਅਸਰ ਪਾਇਆ ਹੈ।
ਸ੍ਰੀ ਮੁਕਤਸਰ ਸਾਹਿਬ 'ਚ ਤਾਪਮਾਨ ਹਰ ਰੋਜ਼ ਨਵਾਂ ਰਿਕਾਰਡ ਬਣਾ ਰਿਹਾ ਹੈ। ਬੀਤੇ ਦਿਨ 41 ਡਿਗਰੀ ਸੀ ਤੇ ਅੱਜ ਇਹ 42 ਡਿਗਰੀ 'ਤੇ ਪਹੁੰਚ ਗਿਆ ਹੈ। ਇਨ੍ਹਾਂ ਤਾਪਮਾਨੀ ਹਾਲਾਤਾਂ ਨੇ ਲੋਕਾਂ ਦੀ ਆਵਾਜਾਈ 'ਤੇ ਗੰਭੀਰ ਅਸਰ ਪਾਇਆ ਹੈ।
ਖ਼ਾਸ ਕਰਕੇ ਸਬਜ਼ੀ ਮੰਡੀ, ਬਿਲਕੁਲ ਸੁੰਨ ਪਈ ਹੋਈ ਹੈ। ਵਪਾਰੀ, ਸਬਜ਼ੀ ਵੇਚਣ ਵਾਲੇ ਤੇ ਹੋਰ ਹਰੇਕ ਵਪਾਰੀ ਵੇਲੇ ਬੈਠੇ ਨਜ਼ਰ ਆ ਰਹੇ ਹਨ। ਕਈ ਦੁਕਾਨਦਾਰਾਂ ਨੇ ਗਰਮੀ ਦੇ ਮੱਦੇਨਜ਼ਰ ਆਪਣੀਆਂ ਦੁਕਾਨਾਂ ਅਧੀ ਉਲਾਹੀ ਦੇ ਦਿੱਤੀਆਂ ਹਨ। ਲੋਕ ਬਿਨਾ ਜ਼ਰੂਰਤ ਘਰੋਂ ਬਾਹਰ ਨਿਕਲਣ ਤੋਂ ਕਤਰਾਉਂਦੇ ਨਜ਼ਰ ਆ ਰਹੇ ਹਨ। ਸੜਕਾਂ ’ਤੇ ਵੀ ਆਮ ਤੌਰ 'ਤੇ ਰਹਿਣ ਵਾਲੀ ਭੀੜ ਘੱਟ ਹੋ ਗਈ ਹੈ।
ਉੱਥੇ ਹੀ ਮੌਸਮ ਵਿਭਾਗ ਨੇ ਆਉਣ ਵਾਲੇ ਦਿਨਾਂ ’ਚ ਮੀਂਹ ਪੈਣ ਦੀ ਗੱਲ ਆਖੀ ਹੈ। ਪਰ ਮਈ ਅਤੇ ਜੂਨ ਦੇ ਮਹੀਨੇ ’ਚ ਅੱਤ ਦੀ ਗਰਮੀ ਪੈਣ ਦੀ ਵੀ ਭਵਿੱਖਬਾਣੀ ਕੀਤੀ ਹੈ। ਜਿਸ ਦੇ ਚੱਲਦੇ ਸਿਹਤ ਵਿਭਾਗ ਵੱਲੋਂ ਲੋਕਾਂ ਨੂੰ ਹਰ ਤਰ੍ਹਾਂ ਦਾ ਸਾਵਧਾਨ ਰਹਿਣ ਦੀ ਸਲਾਹ ਦਿੱਤੀ ਹੈ।
ਇਹ ਵੀ ਪੜ੍ਹੋ : YouTuber ਜੋਤੀ ਮਲਹੋਤਰਾ ਗ੍ਰਿਫ਼ਤਾਰ ,ਪਾਕਿਸਤਾਨ ਲਈ ਜਾਸੂਸੀ ਕਰਨ ਦਾ ਆਰੋਪ, ਪਾਕਿਸਤਾਨ ਜਾ ਕੇ ਬਣਾਇਆ ਸੀ Vlog ,ਕੌਣ ਹੈ ਜੋਤੀ ਮਲਹੋਤਰਾ ?
- PTC NEWS