Hockey Men's World Cup 2023: ਹਾਕੀ ਵਿਸ਼ਵ ਕੱਪ ਅਗਲੇ ਸਾਲ 13 ਜਨਵਰੀ ਤੋਂ ਭਾਰਤ ਵਿੱਚ ਖੇਡਿਆ ਜਾਣਾ ਹੈ। ਭਾਰਤ ਹਾਕੀ ਵਿਸ਼ਵ ਕੱਪ 2023 ਲਈ ਪੂਰੀ ਤਰ੍ਹਾਂ ਤਿਆਰ ਹੈ। ਟੂਰਨਾਮੈਂਟ ਵਿੱਚ ਦੁਨੀਆ ਭਰ ਦੀਆਂ 16 ਹਾਕੀ ਟੀਮਾਂ ਐਕਸ਼ਨ ਵਿੱਚ ਦਿਖਾਈ ਦੇਣਗੀਆਂ। ਪ੍ਰਸ਼ੰਸਕ ਭੁਵਨੇਸ਼ਵਰ ਅਤੇ ਰੁੜਕੇਲਾ 'ਚ ਹੋਣ ਵਾਲੇ ਮੈਚਾਂ ਦਾ ਬੇਸਬਰੀ ਨਾਲ ਇੰਤਜ਼ਾਰ ਕਰ ਰਹੇ ਹਨ। ਜਿਵੇਂ-ਜਿਵੇਂ FIH ਓਡੀਸ਼ਾ ਹਾਕੀ ਵਿਸ਼ਵ ਕੱਪ 2023 ਦਾ ਸਮਾਂ ਨੇੜੇ ਆ ਰਿਹਾ ਹੈ ਦੁਨੀਆ ਭਰ ਦੇ ਹਾਕੀ ਪ੍ਰਸ਼ੰਸਕਾਂ ਵਿੱਚ ਉਤਸ਼ਾਹ ਸਿਖਰ 'ਤੇ ਪਹੁੰਚ ਗਿਆ ਹੈ। ਇਸ ਲਈ ਇਨ੍ਹਾਂ ਮੈਚਾਂ ਦੀਆਂ ਸਾਰੀਆਂ ਟਿੱਕਟਾਂ ਪਹਿਲਾਂ ਤੋਂ ਹੀ ਬੁੱਕ ਹੋ ਚੁੱਕੀਆਂ ਹਨ।
Visit Odisha. We take you on a visit to discover India’s Best Kept Secret.
We take care of the flights, transport & hotel accommodation.
Watch the teams play best of hockey. You will receive VIP passes for the final days.
Expected travel dates: Jan 21st to Jan 30th. #HWC2023
— International Hockey Federation (@FIH_Hockey) December 25, 2022
 <script async src=https://platform.twitter.com/widgets.js charset=utf-8></script>19 ਦਸੰਬਰ ਨੂੰ ਰੁੜਕੇਲਾ ਵਿੱਚ ਪਹਿਲੀ ਵਾਰ ਰੋਮਾਂਚਕ ਵਿਸ਼ਵ ਹਾਕੀ ਐਕਸ਼ਨ ਦੇਖਣ ਲਈ ਨਵੇਂ ਬਣੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਦੇ ਬਾਹਰ ਵੱਡੀ ਗਿਣਤੀ ਵਿੱਚ ਲੋਕ ਟਿੱਕਟਾਂ ਖਰੀਦਣ ਲਈ ਇਕੱਠੇ ਹੋਏ ਸਨ ਅਤੇ ਸਾਰੀਆਂ ਟਿੱਕਟਾਂ ਇੱਕ ਹਫ਼ਤੇ ਵਿੱਚ ਵਿਕ ਗਈਆਂ ਸਨ। ਰੁੜਕੇਲਾ ਦੇ ਬਿਰਸਾ ਮੁੰਡਾ ਹਾਕੀ ਸਟੇਡੀਅਮ ਵਿੱਚ ਕੁੱਲ 20 ਮੈਚ ਕਰਵਾਏ ਜਾਣਗੇ, ਜਿਸ ਵਿੱਚ 20,000 ਤੋਂ ਵੱਧ ਲੋਕ ਬੈਠ ਸਕਦੇ ਹਨ। ਇਸ ਦੌਰਾਨ ਭੁਵਨੇਸ਼ਵਰ ਵਿੱਚ ਆਈਕਾਨਿਕ ਕਲਿੰਗਾ ਹਾਕੀ ਸਟੇਡੀਅਮ ਜਿਸ ਵਿੱਚ 15,000 ਤੋਂ ਵੱਧ ਬੈਠਣ ਦੀ ਸਮਰੱਥਾ ਹੈ, 24 ਮੈਚਾਂ ਦੀ ਮੇਜ਼ਬਾਨੀ ਕਰੇਗਾ। ਜਿਸ ਵਿੱਚ ਕਰਾਸ-ਓਵਰ, ਕੁਆਰਟਰ ਫਾਈਨਲ, ਸੈਮੀਫਾਈਨਲ ਅਤੇ FIH ਓਡੀਸ਼ਾ ਹਾਕੀ ਵਿਸ਼ਵ ਕੱਪ 2023 ਦੇ ਫਾਈਨਲ ਸ਼ਾਮਲ ਹਨ। ਭਾਰਤੀ ਮੈਚਾਂ ਦੀ ਟਿੱਕਟ ਦੀ ਕੀਮਤ 200 ਅਤੇ 500 ਰੁਪਏ ਹੈ, ਜਦੋਂ ਕਿ ਜਿਸ ਮੈਚ ਵਿੱਚ ਭਾਰਤੀ ਟੀਮ ਨਹੀਂ ਖੇਡ ਰਹੀ ਹੈ, ਉਸ ਦੀ ਟਿੱਕਟ ਦੀ ਕੀਮਤ 100 ਅਤੇ 200 ਰੁਪਏ ਹੈ।
Here is the squad that will compete with the world's best in the FIH Odisha Hockey Men's World Cup 2023, Bhubaneswar & Rourkela, to bring the #HWC2023 glory to India.
Chak de India! ????????#IndiaKaGame #HockeyIndia #starsbecomelegends #HWC2023 pic.twitter.com/VY1OBnO3b3
— Hockey India (@TheHockeyIndia) December 23, 2022
 <script async src=https://platform.twitter.com/widgets.js charset=utf-8></script>ਸਪੇਨ ਦੇ ਨਾਲ ਪੂਲ ਡੀ 'ਚ ਰੱਖੀ ਗਈ ਭਾਰਤੀ ਪੁਰਸ਼ ਹਾਕੀ ਟੀਮ 13 ਜਨਵਰੀ ਨੂੰ ਰੁੜਕੇਲਾ 'ਚ ਸਪੇਨ ਖਿਲਾਫ਼ ਆਪਣੀ ਮੁਹਿੰਮ ਦੀ ਸ਼ੁਰੂਆਤ ਕਰੇਗੀ। ਟੂਰਨਾਮੈਂਟ ਦੇ ਪਹਿਲੇ ਦਿਨ ਸਪੇਨ ਦੇ ਖਿਲਾਫ਼ ਆਪਣੇ ਮੈਚ ਤੋਂ ਬਾਅਦ ਭਾਰਤੀ ਟੀਮ 15 ਜਨਵਰੀ ਨੂੰ ਰੁੜਕੇਲਾ ਵਿੱਚ ਇੰਗਲੈਂਡ ਨਾਲ ਖੇਡੇਗੀ, ਇਸ ਤੋਂ ਬਾਅਦ 19 ਜਨਵਰੀ ਨੂੰ ਭੁਵਨੇਸ਼ਵਰ ਵਿੱਚ ਵੇਲਜ਼ ਦੇ ਖਿਲਾਫ਼ ਉਸਦਾ ਆਖ਼ਰੀ ਗਰੁੱਪ ਟਾਈ ਹੋਵੇਗਾ।ਟੂਰਨਾਮੈਂਟ ਵਿੱਚ 16 ਦੇਸ਼ਾਂ ਤੋਂ ਟੀਮਾਂ ਭਾਗ ਲੈ ਰਹੀਆਂ ਹਨ ਜਿਨ੍ਹਾਂ ਵਿੱਚ ਆਸਟਰੇਲੀਆ, ਬੈਲਜੀਅਮ, ਨੀਦਰਲੈਂਡ, ਭਾਰਤ, ਅਰਜਨਟੀਨਾ, ਜਰਮਨੀ, ਨਿਊਜ਼ੀਲੈਂਡ, ਇੰਗਲੈਂਡ, ਫਰਾਂਸ, ਕੋਰੀਆ, ਮਲੇਸ਼ੀਆ, ਸਪੇਨ, ਦੱਖਣੀ ਅਫਰੀਕਾ, ਜਾਪਾਨ, ਚਿਲੀ ਅਤੇ ਵੇਲਜ਼ ਸ਼ਾਮਲ ਹਨ।