Fri, Jun 13, 2025
Whatsapp

ਅੰਮ੍ਰਿਤਸਰ: ਬੀਤੀ ਰਾਤ ਪ੍ਰਵਾਸੀਆਂ ਵੱਲੋਂ ਗੁੰਡਾਗਰਦੀ, ਵਾਹਨਾਂ ਦੀ ਕੀਤੀ ਭੰਨਤੋੜ

Reported by:  PTC News Desk  Edited by:  Shameela Khan -- November 06th 2023 10:40 AM -- Updated: November 06th 2023 12:59 PM
ਅੰਮ੍ਰਿਤਸਰ: ਬੀਤੀ ਰਾਤ ਪ੍ਰਵਾਸੀਆਂ ਵੱਲੋਂ ਗੁੰਡਾਗਰਦੀ, ਵਾਹਨਾਂ ਦੀ ਕੀਤੀ ਭੰਨਤੋੜ

ਅੰਮ੍ਰਿਤਸਰ: ਬੀਤੀ ਰਾਤ ਪ੍ਰਵਾਸੀਆਂ ਵੱਲੋਂ ਗੁੰਡਾਗਰਦੀ, ਵਾਹਨਾਂ ਦੀ ਕੀਤੀ ਭੰਨਤੋੜ

ਅੰਮ੍ਰਿਤਸਰ:  ਅੰਮ੍ਰਿਤਸਰ  ਦੇ ਪਿੰਡ ਛੇਹਰਟਾ ਤੋਂ ਇੱਕ ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ ਜਿੱਥੇ ਬੀਤੀ ਰਾਤ 15-20 ਪ੍ਰਵਾਸੀਆਂ ਵੱਲੋਂ ਇਲਾਕੇ ਦੇ ਇੱਕ ਨਿੱਜੀ ਹਸਪਤਾਲ ਦੇ ਬਾਹਰ ਪੰਜਾਬੀ ਨੌਜਵਾਨ ਦੀ ਬੂਰੀ ਤਰ੍ਹਾਂ ਨਾਲ ਕੁੱਟਮਾਰ ਕੀਤੀ ਗਈ।


ਮਹਿਜ਼ ਐਨਾ ਹੀ ਨਹੀਂ ਬਾਅਦ ਵਿੱਚ ਇਨ੍ਹਾਂ ਪ੍ਰਵਾਸੀਆਂ ਵੱਲੋਂ ਉਸ ਨੌਜਵਾਨ ਦੀ ਰਿਹਾਇਸ਼ ਤੇ ਜਾਕੇ ਉਸਦੇ ਘਰ ਖੜ੍ਹੇ ਵਾਹਨਾਂ ਦੀ ਵੀ ਭੰਨਤੋੜ ਕੀਤੀ ਗਈ। ਨੌਜਵਾਨ ਵੱਲੋਂ ਜਵਾਬੀ ਕਾਰਵਾਈ ਦੇ ਵਿੱਚ ਇੱਕ ਪ੍ਰਵਾਸੀ ਨਾਲ ਤਕਰਾਰ ਹੋਈ ਜਿਸਤੋਂ ਬਾਅਦ ਮਾਮਲਾ ਹੋਰ ਵਿਗੜ ਗਿਆ। ਪੁਲਿਸ ਨੇ ਮੌਕੇ 'ਤੇ ਪਹੁੰਚ ਕੇ ਜਾਂਚ ਸ਼ੁਰੂ ਕੀਤੀ।  



ਪੁਲਿਸ ਨੇ ਤਫ਼ਤੀਸ਼ ਕੀਤੀ ਜਿਸ ਤੋਂ ਬਾਅਦ ਇਹ ਗੱਲ ਸਾਹਮਣੇ ਆਇਆ ਕਿ ਤਕਰੀਬਨ 15-20 ਪ੍ਰਵਾਸੀਆਂ ਵੱਲੋਂ ਵਾਹਨਾਂ ਦੀ ਭੰਨਤੋੜ ਕੀਤੀ ਗਈ, ਕੱਚ ਦੀਆਂ  ਬੋਤਲਾ ਵੀ ਤੋੜੀਆਂ ਗਈਆ। ਮੌਕੇ 'ਤੇ ਪੁਲਿਸ ਨੇ ਦੱਸਿਆ ਕਿ ਇਨ੍ਹਾਂ ਉੱਤੇ ਬਣਦੀ ਕਾਰਵਾਈ ਥਾਣੇ ਵਿੱਚ ਜਾਕੇ ਕੀਤੀ ਜਾਵੇਗੀ।  

- PTC NEWS

Top News view more...

Latest News view more...

PTC NETWORK