Tue, Apr 23, 2024
Whatsapp

ਆਪਣੀ ਮੌਤ ਤੋਂ ਬਾਅਦ ਵੀ ਕਿੰਨੇ ਪੈਸੇ ਕਮਾ ਰਿਹਾ ਮੂਸੇਵਾਲਾ? ਜਾਣੋ YouTube ਨਾਲ ਕਰੋੜਾਂ ਦੀ ਡੀਲ

Written by  Jasmeet Singh -- May 29th 2023 11:11 AM
ਆਪਣੀ ਮੌਤ ਤੋਂ ਬਾਅਦ ਵੀ ਕਿੰਨੇ ਪੈਸੇ ਕਮਾ ਰਿਹਾ ਮੂਸੇਵਾਲਾ? ਜਾਣੋ YouTube ਨਾਲ ਕਰੋੜਾਂ ਦੀ ਡੀਲ

ਆਪਣੀ ਮੌਤ ਤੋਂ ਬਾਅਦ ਵੀ ਕਿੰਨੇ ਪੈਸੇ ਕਮਾ ਰਿਹਾ ਮੂਸੇਵਾਲਾ? ਜਾਣੋ YouTube ਨਾਲ ਕਰੋੜਾਂ ਦੀ ਡੀਲ

Sidhu Moosewala First Death Anniversary: ਸਿੱਧੂ ਮੂਸੇਵਾਲਾ ਸਭ ਤੋਂ ਪ੍ਰਭਾਵਸ਼ਾਲੀ ਅਤੇ ਮਸ਼ਹੂਰ ਪੰਜਾਬੀ ਗਾਇਕਾਂ ਵਿੱਚੋਂ ਇੱਕ ਸੀ, ਜਿਸਦੇ ਗੀਤਾਂ ਨੂੰ ਉਸਦੇ ਮਰਨ ਉਪਰੰਤ ਵੀ ਰਿਲੀਜ਼ ਕੀਤਾ ਜਾ ਰਿਹਾ ਹੈ ਅਤੇ ਅਜੇ ਵੀ ਉਸਦੇ ਗਾਣਿਆਂ ਨੂੰ YT 'ਤੇ ਲੱਖਾਂ ਵਿਊਜ਼ ਮਿਲਦੇ ਹਨ। ਇੱਕ ਵੱਡੀ ਫਾਲੋਇੰਗ ਦੇ ਨਾਲ ਮੂਸੇਵਾਲੇ ਨੇ ਅਜੇ ਵੀ ਆਪਣੀ YouTube ਰਾਇਲਟੀ ਅਤੇ ਸੌਦਿਆਂ ਦੁਆਰਾ ਕਰੋੜਾਂ ਦੀ ਕਮਾਈ ਕਰਨੀ ਜਾਰੀ ਰੱਖੀ ਹੋਈ ਹੈ।

ਸਿੱਧੂ ਮੂਸੇਵਾਲਾ ਦੀ ਪਹਿਲੀ ਬਰਸੀ ਮੌਕੇ ਦੇਸ਼ ਦੇ ਨਾਲ ਨਾਲ ਵਿਦੇਸ਼ਾਂ 'ਚ ਵੀ ਸਮਾਗਮ



ਮਾਂ-ਪਿਆਂ ਦੇ ਨਾਂਅ ਤਬਦੀਲ ਕੀਤੀ ਗਈ ਰਾਇਲਟੀ 
ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਨੂੰ ਪਿਛਲੇ ਸਾਲ ਪੰਜਾਬ ਦੇ ਮਾਨਸਾ ਜ਼ਿਲ੍ਹੇ ਵਿੱਚ ਲਾਰੈਂਸ ਬਿਸ਼ਨੋਈ ਗੈਂਗ ਦੇ ਮੈਂਬਰਾਂ ਵੱਲੋਂ ਗੋਲੀ ਮਾਰ ਕੇ ਕਤਲ ਕਰ ਦਿੱਤਾ ਗਿਆ ਸੀ, ਜਿਨ੍ਹਾਂ 29 ਸਾਲ ਦੀ ਛੋਟੀ ਉਮਰ ਵਿੱਚ ਹੀ ਗਾਇਕ ਦੀ ਜ਼ਿੰਦਗੀ ਦਾ ਅੰਤ ਕਰ ਦਿੱਤਾ। ਮੂਸੇਵਾਲਾ ਦਾ ਪਰਿਵਾਰ ਪੰਜਾਬ ਵਿੱਚ ਰਹਿੰਦਾ ਹੈ, ਉਸ ਦੀ ਸਾਰੀ ਜਾਇਦਾਦ ਅਤੇ ਗਾਣਿਆਂ ਤੋਂ ਹੋਣ ਵਾਲੀ ਕਮਾਈ ਨੂੰ ਉਸ ਦੇ ਮਾਪਿਆਂ ਨੂੰ ਤਬਦੀਲ ਕਰ ਦਿੱਤੀ ਗਈ ਸੀ।

- ਮੂਸੇਵਾਲਾ ਦੇ ਜਨਮ ਤੋਂ ਲੈਕੇ Last Ride ਤੱਕ ਉਸਦੀ ਜ਼ਿੰਦਗੀ ਦੀ ਕਹਾਣੀ



ਮੌਤ ਵੇਲੇ ਸਿੱਧੂ ਕੋਲ ਸੀ ਇਨ੍ਹੀ ਜਾਇਦਾਦ 
ਮੀਡੀਆ ਰਿਪੋਰਟਾਂ ਮੁਤਾਬਕ ਆਪਣੀ ਮੌਤ ਦੇ ਸਮੇਂ ਸਿੱਧੂ ਮੂਸੇਵਾਲਾ ਦੀ ਕੁੱਲ ਜਾਇਦਾਦ ਲਗਭਗ 14 ਮਿਲੀਅਨ ਅਮਰੀਕੀ ਡਾਲਰ ਸੀ ਜੋ ਕਿ ਲਗਭਗ 114 ਕਰੋੜ ਰੁਪਏ ਬਣਦੀ ਹੈ। ਜਿਸ ਵਿੱਚ ਉਸਦੀਆਂ ਮਹਿੰਗੀਆਂ ਕਾਰਾਂ, ਪੰਜਾਬ ਵਿੱਚ ਉਸ ਦੀਆਂ ਜਾਇਦਾਦਾਂ ਅਤੇ ਬ੍ਰਾਂਡ ਡੀਲਾਂ ਅਤੇ ਯੂਟਿਊਬ ਰਾਇਲਟੀ ਤੋਂ ਉਸ ਦੀ ਆਮਦਨ ਸ਼ਾਮਲ ਹੈ। 

ਸਿੱਧੂ ਮੂਸੇਵਾਲਾ ਆਪਣੇ ਲਾਈਵ ਸ਼ੋਅ ਅਤੇ ਕੰਸਰਟ ਲਈ 20 ਲੱਖ ਰੁਪਏ ਅਤੇ ਜਨਤਕ ਪੇਸ਼ਕਾਰੀ ਲਈ 2 ਲੱਖ ਰੁਪਏ ਤੋਂ ਵੱਧ ਚਾਰਜ ਕਰਦਾ ਸੀ। ਇੱਕ ਵਿਸ਼ਾਲ ਸਾਮਰਾਜ ਸਿਰਜਣ ਮਗਰੋਂ ਵੀ ਅੱਜ ਉਹ ਆਪਣੀ ਮੌਤ ਤੋਂ ਬਾਅਦ ਵੀ ਕਮਾਈ ਕਰ ਰਿਹਾ ਹੈ, ਰਾਇਲਟੀ ਹੁਣ ਉਸਦੇ ਮਾਪਿਆਂ ਨੂੰ ਜਾ ਰਹੀ ਹੈ।

- ਆਪਣੇ ਪੁੱਤ ਨੂੰ ਸ਼ਰਧਾਂਜਲੀ ਦਿੰਦੇ ਹੋਏ ਨਮ ਹੋਈਆਂ ਮਾਤਾ ਚਰਨ ਕੌਰ ਦੀਆਂ ਅੱਖਾਂ, ਦੇਖੋ ਭਾਵੁਕ ਵੀਡੀਓ

ਸਿੱਧੂ ਮੂਸੇਵਾਲਾ ਯੂਟਿਊਬ ਰਾਇਲਟੀ, ਵਿਗਿਆਪਨ ਸੌਦੇ
ਯੂਟਿਊਬ ਨੀਤੀਆਂ ਦੇ ਅਨੁਸਾਰ ਕਲਾਕਾਰਾਂ ਨੂੰ ਉਹਨਾਂ ਦੇ ਵਿਚਾਰਾਂ ਦੇ ਆਧਾਰ 'ਤੇ ਰਾਇਲਟੀ ਮਿਲਦੀ ਹੈ। YouTube ਕਿਸੇ ਵੀ ਵੀਡੀਓ ਜਾਂ ਗੀਤ ਦੇ ਪ੍ਰਤੀ 1 ਮਿਲੀਅਨ ਵਿਯੂਜ਼ 'ਤੇ ਲਗਭਗ USD 1000 ਦਿੰਦਾ ਹੈ। ਇਸ ਦੌਰਾਨ ਕੁਝ ਹਫਤਿਆਂ ਪਹਿਲਾਂ ਹੀ ਸਿੱਧੂ ਮੂਸੇਵਾਲਾ ਦਾ ਨਵਾਂ ਗੀਤ 'ਮੇਰਾ ਨਾ' ਯੂਟਿਊਬ 'ਤੇ ਰਿਲੀਜ਼ ਹੋਇਆ ਸੀ।

ਦੋ ਦਿਨਾਂ ਵਿੱਚ ਸਿੱਧੂ ਮੂਸੇਵਾਲਾ ਦੇ ਗੀਤ 'ਮੇਰੇ ਨਾ' ਨੂੰ 18 ਮਿਲੀਅਨ ਵਿਊਜ਼ ਮਿਲੇ, ਜਿਸ ਦੀ ਕਮਾਈ ਲਗਭਗ 14.3 ਲੱਖ ਰੁਪਏ ਹੋ ਗਈ। ਜਦੋਂ ਉਸਦੇ ਹੋਰ ਸਾਰੇ ਗੀਤਾਂ ਦੀ ਗੱਲ ਆਉਂਦੀ ਹੈ ਤਾਂ ਇਹ ਅੰਦਾਜ਼ਾ ਲਗਾਇਆ ਜਾਂਦਾ ਹੈ ਕਿ ਉਹਨਾਂ ਨੇ ਉਸਦੀ ਮੌਤ ਤੋਂ ਬਾਅਦ ਰਾਇਲਟੀ ਵਿੱਚ 50 ਲੱਖ ਰੁਪਏ ਤੋਂ ਵੱਧ ਕਮਾਏ ਹਨ।

- PTC NEWS

Top News view more...

Latest News view more...