Sun, Jul 21, 2024
Whatsapp

Tax on Stock Profit : ਸ਼ੇਅਰ ਬਾਜ਼ਾਰ 'ਚ ਕਮਾਉਣਾ ਚਾਹੁੰਦੇ ਹੋ ਪੈਸਾ, ਤਾਂ ਜਾਣ ਲਓ ਕਿੰਨਾ ਲੱਗਦਾ ਹੈ ਟੈਕਸ

Tax on Stock Profit : ਸ਼ੇਅਰਾਂ 'ਤੇ ਇਹ ਟੈਕਸ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇੰਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਬਾਅਦ ਕਿੰਨੇ ਸਮੇਂ ਤੱਕ ਆਪਣੇ ਕੋਲ ਰੱਖਿਆ ਹੈ। ਇਸ ਸਮੇਂ ਦੇ ਮੁਤਾਬਕ ਸ਼ਾਰਟ ਟਰਮ ਅਤੇ ਲੌਂਗ ਟਰਮ ਪੂੰਜੀ ਲਾਭ ਟੈਕਸ ਲਗਾਇਆ ਜਾਂਦਾ ਹੈ।

Reported by:  PTC News Desk  Edited by:  KRISHAN KUMAR SHARMA -- July 10th 2024 12:14 PM
Tax on Stock Profit : ਸ਼ੇਅਰ ਬਾਜ਼ਾਰ 'ਚ ਕਮਾਉਣਾ ਚਾਹੁੰਦੇ ਹੋ ਪੈਸਾ, ਤਾਂ ਜਾਣ ਲਓ ਕਿੰਨਾ ਲੱਗਦਾ ਹੈ ਟੈਕਸ

Tax on Stock Profit : ਸ਼ੇਅਰ ਬਾਜ਼ਾਰ 'ਚ ਕਮਾਉਣਾ ਚਾਹੁੰਦੇ ਹੋ ਪੈਸਾ, ਤਾਂ ਜਾਣ ਲਓ ਕਿੰਨਾ ਲੱਗਦਾ ਹੈ ਟੈਕਸ

Tax on Stock Profit : ਸੈਂਸੈਕਸ ਨੇ ਇਕ ਸਾਲ 'ਚ 16 ਫੀਸਦੀ ਤੋਂ ਜ਼ਿਆਦਾ ਦੀ ਰਿਟਰਨ ਦਿੱਤੀ ਹੈ, ਜਦਕਿ ਨਿਫਟੀ ਨੇ 17 ਫੀਸਦੀ ਦੀ ਰਿਟਰਨ ਦਿੱਤੀ ਹੈ। ਪਰ ਹੁਣ ਸਮਾਂ ਆ ਗਿਆ ਹੈ ਕਿ ਸ਼ੇਅਰ ਬਾਜ਼ਾਰ ਤੋਂ ਕੀਤੀ ਇਸ ਆਮਦਨ 'ਤੇ ਟੈਕਸ ਅਦਾ ਕੀਤਾ ਜਾਵੇ। ਹੁਣ ਜਦੋਂ ਕਿ ਰਿਟਰਨ ਭਰਨ ਦੀ ਆਖਰੀ ਤਰੀਕ ਨੇੜੇ ਆ ਰਹੀ ਹੈ, ਤੁਹਾਨੂੰ ਇਹ ਧਿਆਨ 'ਚ ਰੱਖਣਾ ਹੋਵੇਗਾ ਕਿ ਤੁਹਾਨੂੰ ਸ਼ੇਅਰ ਬਾਜ਼ਾਰ ਤੋਂ ਹੋਣ ਵਾਲੀ ਆਮਦਨ 'ਤੇ ਵੀ ਟੈਕਸ ਦੇਣਾ ਪਵੇਗਾ। ਤਾਂ ਆਉ ਜਾਣਦੇ ਹਾਂ ਸ਼ੇਅਰ ਬਾਜ਼ਾਰ ਤੋਂ ਪ੍ਰਾਪਤ ਆਮਦਨ 'ਤੇ ਟੈਕਸ ਕਿਵੇਂ ਲਗਾਇਆ ਜਾਂਦਾ ਹੈ?

ਸ਼ੇਅਰ ਬਾਜ਼ਾਰ ਤੋਂ ਪ੍ਰਾਪਤ ਆਮਦਨ 'ਤੇ ਟੈਕਸ


ਸ਼ੇਅਰ ਬਾਜ਼ਾਰ ਤੋਂ ਪ੍ਰਾਪਤ ਆਮਦਨ ਨੂੰ ਪੂੰਜੀ ਲਾਭ ਕਿਹਾ ਜਾਂਦਾ ਹੈ ਅਤੇ ਇਸ 'ਤੇ ਲਗਾਏ ਜਾਣ ਵਾਲੇ ਟੈਕਸ ਨੂੰ ਪੂੰਜੀ ਲਾਭ ਟੈਕਸ ਕਿਹਾ ਜਾਂਦਾ ਹੈ। ਮਾਹਿਰਾਂ ਮੁਤਾਬਕ ਇਹ ਟੈਕਸ ਦੋ ਤਰੀਕਿਆਂ ਨਾਲ ਲਗਾਇਆ ਜਾਂਦਾ ਹੈ। ਸ਼ੇਅਰਾਂ 'ਤੇ ਇਹ ਟੈਕਸ ਇਸ ਗੱਲ 'ਤੇ ਨਿਰਭਰ ਕਰਦਾ ਹੈ ਕਿ ਤੁਸੀਂ ਇੰਨ੍ਹਾਂ ਸ਼ੇਅਰਾਂ ਨੂੰ ਖਰੀਦਣ ਤੋਂ ਬਾਅਦ ਕਿੰਨੇ ਸਮੇਂ ਤੱਕ ਆਪਣੇ ਕੋਲ ਰੱਖਿਆ ਹੈ। ਇਸ ਸਮੇਂ ਦੇ ਮੁਤਾਬਕ ਸ਼ਾਰਟ ਟਰਮ ਅਤੇ ਲੌਂਗ ਟਰਮ ਪੂੰਜੀ ਲਾਭ ਟੈਕਸ ਲਗਾਇਆ ਜਾਂਦਾ ਹੈ।

ਸ਼ਾਰਟ ਟਰਮ 'ਚ ਟੈਕਸ

ਮਾਹਿਰਾਂ ਮੁਤਾਬਕ ਜੇਕਰ ਤੁਸੀਂ ਕਿਸੇ ਸ਼ੇਅਰ ਨੂੰ ਖਰੀਦਣ ਤੋਂ ਬਾਅਦ 12 ਮਹੀਨਿਆਂ ਤੋਂ ਘੱਟ ਸਮੇਂ ਲਈ ਰੱਖਦੇ ਹੋ ਅਤੇ ਫਿਰ ਇਸਨੂੰ ਵੇਚ ਕੇ ਮੁਨਾਫਾ ਕਮਾਉਂਦੇ ਹੋ, ਤਾਂ ਇਸ 'ਤੇ ਸ਼ਾਰਟ ਟਰਮ ਪੂੰਜੀ ਲਾਭ ਟੈਕਸ ਦਾ ਭੁਗਤਾਨ ਕਰਨਾ ਹੋਵੇਗਾ। ਦਸ ਦਈਏ ਕਿ ਇਹ ਟੈਕਸ 15 ਫੀਸਦੀ ਦੀ ਦਰ ਨਾਲ ਲਗਾਇਆ ਜਾਂਦਾ ਹੈ। ਵੈਸੇ ਤਾਂ ਸ਼ੇਅਰਾਂ ਦੀ ਖਰੀਦੋ-ਫਰੋਖਤ 'ਤੇ ਲੱਗਣ ਵਾਲੀ ਬ੍ਰੋਕਰੇਜ ਫ਼ੀਸ ਮੁਨਾਫ਼ੇ 'ਚੋਂ ਕੱਟੀ ਜਾਂਦੀ ਹੈ ਅਤੇ ਤੁਹਾਨੂੰ ਤੁਹਾਡੇ ਸ਼ੁੱਧ ਲਾਭ 'ਤੇ 15 ਪ੍ਰਤੀਸ਼ਤ ਟੈਕਸ ਦੇਣਾ ਪਵੇਗਾ। ਅਜਿਹੇ 'ਚ ਮੰਨ ਲਓ ਕਿ ਤੁਸੀਂ ਬਾਜ਼ਾਰ ਤੋਂ 1 ਲੱਖ ਰੁਪਏ ਦਾ ਸ਼ੁੱਧ ਲਾਭ ਕਮਾਉਂਦੇ ਹੋ, ਤਾਂ ਤੁਹਾਨੂੰ 15,000 ਰੁਪਏ ਦਾ ਟੈਕਸ ਦੇਣਾ ਪਵੇਗਾ।

ਲੌਂਗ ਟਰਮ 'ਚ ਟੈਕਸ 

ਦਸ ਦਈਏ ਕਿ ਜੇਕਰ ਤੁਸੀਂ ਆਪਣੇ ਸ਼ੇਅਰਾਂ ਨੂੰ 12 ਮਹੀਨਿਆਂ ਤੱਕ ਰੱਖਣ ਤੋਂ ਬਾਅਦ ਵੇਚਦੇ ਹੋ, ਤਾਂ ਤੁਹਾਨੂੰ ਇਸ ਤੋਂ ਹੋਣ ਵਾਲੇ ਲਾਭ 'ਤੇ ਲੌਂਗ ਟਰਮ ਪੂੰਜੀ ਲਾਭ ਟੈਕਸ ਦੇਣਾ ਪਵੇਗਾ। ਵੈਸੇ ਤਾਂ ਇਸ 'ਚ ਸਭ ਤੋਂ ਵੱਡਾ ਫਾਇਦਾ ਇਹ ਹੈ ਕਿ ਜੇਕਰ ਤੁਸੀਂ ਲੌਂਗ ਟਰਮ ਦੇ ਨਿਵੇਸ਼ 'ਤੇ 1 ਲੱਖ ਰੁਪਏ ਜਾਂ ਇਸ ਤੋਂ ਘੱਟ ਦਾ ਮੁਨਾਫਾ ਕਮਾਇਆ ਹੈ, ਤਾਂ ਇਹ ਪੂਰੀ ਤਰ੍ਹਾਂ ਟੈਕਸ ਦੇ ਦਾਇਰੇ ਤੋਂ ਬਾਹਰ ਹੋ ਜਾਵੇਗਾ। ਨਾਲ ਹੀ ਜੋ ਵੀ ਰਕਮ 1 ਲੱਖ ਰੁਪਏ ਤੋਂ ਜ਼ਿਆਦਾ ਹੈ, ਉਸ 'ਤੇ 10 ਫੀਸਦੀ ਦੀ ਦਰ ਨਾਲ ਟੈਕਸ ਲੱਗੇਗਾ। ਇਸ ਤੋਂ ਇਲਾਵਾ ਇਸ ਟੈਕਸ 'ਤੇ 4 ਫੀਸਦੀ ਸੈੱਸ ਦੇਣਾ ਹੋਵੇਗਾ। ਅਜਿਹੇ 'ਚ ਮੰਨ ਲਓ ਕਿ ਤੁਸੀਂ ਲੌਂਗ ਟਰਮ 'ਚ 3 ਲੱਖ ਰੁਪਏ ਦਾ ਮੁਨਾਫਾ ਕਮਾਉਂਦੇ ਹੋ, ਤਾਂ 1 ਲੱਖ ਰੁਪਏ ਕੱਢਣ ਤੋਂ ਬਾਅਦ, ਬਾਕੀ ਬਚੇ 2 ਲੱਖ ਰੁਪਏ 'ਤੇ 10% ਟੈਕਸ ਲਗਾਇਆ ਜਾਵੇਗਾ, ਜੋ ਕਿ 20 ਹਜ਼ਾਰ ਰੁਪਏ ਹੋਵੇਗਾ। ਹੁਣ ਜੇਕਰ ਇਸ 20 ਹਜ਼ਾਰ ਰੁਪਏ 'ਚ 4 ਫੀਸਦੀ ਸੈੱਸ ਯਾਨੀ 800 ਰੁਪਏ ਜੋੜ ਦਿੱਤੇ ਜਾਣ ਤਾਂ ਕੁੱਲ ਟੈਕਸ 20,800 ਰੁਪਏ ਹੋ ਜਾਵੇਗਾ।

- PTC NEWS

Top News view more...

Latest News view more...

PTC NETWORK