Operation Sindoor : 'ਆਪਰੇਸ਼ਨ ਅਜੇ ਵੀ ਜਾਰੀ ਹੈ', ਪਾਕਿਸਤਾਨ ਨਾਲ ਜੰਗਬੰਦੀ ਵਿਚਕਾਰ ਭਾਰਤੀ ਹਵਾਈ ਸੈਨਾ ਦਾ ਵੱਡਾ ਬਿਆਨ
Operation Sindoor :ਜੰਗਬੰਦੀ ਦੇ ਵਿਚਕਾਰ ਭਾਰਤੀ ਹਵਾਈ ਸੈਨਾ ਦਾ ਇੱਕ ਵੱਡਾ ਬਿਆਨ ਸਾਹਮਣੇ ਆਇਆ ਹੈ। ਭਾਰਤੀ ਹਵਾਈ ਸੈਨਾ ਦਾ ਕਹਿਣਾ ਹੈ ਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ। ਇਸ ਸੰਬੰਧੀ ਜਾਣਕਾਰੀ ਆਉਣ ਵਾਲੇ ਸਮੇਂ ਵਿੱਚ ਦਿੱਤੀ ਜਾਵੇਗੀ। ਹਵਾਈ ਸੈਨਾ ਨੇ ਇਹ ਜਾਣਕਾਰੀ ਆਪਣੇ ਸੋਸ਼ਲ ਮੀਡੀਆ ਹੈਂਡਲ X 'ਤੇ ਦਿੱਤੀ ਹੈ।
ਐਕਸ 'ਤੇ ਆਪ੍ਰੇਸ਼ਨ ਜਾਰੀ ਰੱਖਣ ਬਾਰੇ ਜਾਣਕਾਰੀ ਦਿੰਦੇ ਹੋਏ ਭਾਰਤੀ ਹਵਾਈ ਸੈਨਾ ਨੇ ਲਿਖਿਆ, ਭਾਰਤੀ ਹਵਾਈ ਸੈਨਾ (IAF) ਨੇ ਆਪ੍ਰੇਸ਼ਨ ਸਿੰਦੂਰ ਵਿੱਚ ਆਪਣੇ ਨਿਰਧਾਰਤ ਕਾਰਜਾਂ ਨੂੰ ਸਟੀਕਤਾ ਅਤੇ ਪੇਸ਼ੇਵਰਤਾ ਨਾਲ ਸਫਲਤਾਪੂਰਵਕ ਨਿਭਾਇਆ ਹੈ। ਇਹ ਕਾਰਵਾਈਆਂ ਰਾਸ਼ਟਰੀ ਉਦੇਸ਼ਾਂ ਦੇ ਅਨੁਸਾਰ ਸੋਚ-ਸਮਝ ਕੇ ਅਤੇ ਸਮਝਦਾਰੀ ਨਾਲ ਕੀਤੀਆਂ ਗਈਆਂ ਕਿਉਂਕਿ ਆਪ੍ਰੇਸ਼ਨ ਅਜੇ ਵੀ ਜਾਰੀ ਹੈ , ਇਸ ਲਈ ਵਿਸਤ੍ਰਿਤ ਜਾਣਕਾਰੀ ਸਹੀ ਸਮੇਂ 'ਤੇ ਦਿੱਤੀ ਜਾਵੇਗੀ।
ਭਾਰਤੀ ਹਵਾਈ ਸੈਨਾ ਸਾਰਿਆਂ ਨੂੰ ਅਟਕਲਾਂ ਅਤੇ ਗੈਰ-ਪ੍ਰਮਾਣਿਤ ਜਾਣਕਾਰੀ ਦੇ ਪ੍ਰਸਾਰ ਤੋਂ ਬਚਣ ਦੀ ਅਪੀਲ ਵੀ ਕਰਦੀ ਹੈ।
- PTC NEWS