IAS ਅਭਿਜੀਤ ਰਾਊਤ ਬਣੇ ਗੁਰਦੁਆਰਾ ਸੱਚਖੰਡ ਬੋਰਡ (ਨਾਂਦੇੜ) ਦੇ ਨਵੇਂ ਪ੍ਰਸ਼ਾਸਕ
ਨਾਂਦੇੜ: ਮਹਾਰਾਸ਼ਟਰ ਸਰਕਾਰ ਵੱਲੋਂ 3 ਅਗਸਤ 2023 ਨੂੰ ਇੱਕ ਨੋਟੀਫਿਕੇਸ਼ਨ ਰਾਹੀਂ ਨਾਂਦੇੜ ਜਿਲ੍ਹੇ ਦੇ ਕੁਲੈਕਟਰ ਆਈ.ਏ.ਐੱਸ ਅਭਿਜੀਤ ਰਾਊਤ ਨੂੰ ਗੁਰਦੁਆਰਾ ਸੱਚਖੰਡ ਬੋਰਡ ਦਾ ਨਵਾਂ ਪ੍ਰਸ਼ਾਸਕ ਨਿਯੁਕਤ ਕੀਤਾ ਗਿਆ ਹੈ। ਜਿਨ੍ਹਾਂ ਨੇ ਪਰਿਵਾਰ ਸਮੇਤ ਤਖ਼ਤ ਸੱਚਖੰਡ ਸਾਹਿਬ ਵਿਖੇ ਨਤਮਸਤਕ ਹੋ ਹਾਜ਼ਰੀ ਭਰੀ। ਇਸ ਸਮੇਂ ਸਿੰਘ ਸਾਹਿਬ ਭਾਈ ਰਾਮ ਸਿੰਘ ਜੀ ਧੂਪੀਆ ਨੇ ਉਨਾਂ ਦਾ ਚੋਲਾ, ਦਸਤਾਰ, ਸ੍ਰੀ ਸਾਹਿਬ, ਫੁੱਲਹਾਰ ਤੇ ਸਿਰੋਪਾਓ ਨਾਲ ਪ੍ਰੰਪਰਾਗਤ ਸਨਮਾਨ ਕੀਤਾ।
ਇਹ ਵੀ ਪੜ੍ਹੋ: ਮੁੜ ਉੱਠੀ ਪੰਜਾਬ ਤੋਂ ਸ੍ਰੀ ਹਜ਼ੂਰ ਸਾਹਿਬ ਲਈ ਸਿੱਧੀਆਂ ਉਡਾਣਾਂ ਦੀ ਮੰਗ; ਇਨ੍ਹਾਂ ਕਾਰਨਾਂ ਕਰ ਕੇ ਹੋਈ ਜਾਰੀ ਹਵਾਈ ਸੇਵਾ ਠੱਪ
ਤਖ਼ਤ ਸਾਹਿਬ ਤੋਂ ਅਰਦਾਸ ਉਪਰੰਤ ਰਾਊਤ ਨੇ ਗੁਰਦੁਆਰਾ ਬੋਰਡ ਦੇ ਪ੍ਰਸ਼ਾਸਕ ਆਫਿਸ ਪੁੱਜਕੇ ਚਾਰਜ ਸੰਭਾਲਿਆ, ਜਿੱਥੇ ਸੁਪਰਡੈਂਟ ਠਾਨ ਸਿੰਘ ਬੁੰਗਈ ਨੇ ਉਨ੍ਹਾਂ ਦਾ ਸਗਾਵਤ ਕੀਤਾ। ਇਸ ਸਮੇਂ ਅਭਿਜੀਤ ਰਾਊਤ ਨੇ ਜਿੱਥੇ ਗੁਰੂ ਮਹਾਰਾਜ ਦਾ ਸ਼ੁਕਰਾਨਾ ਕੀਤਾ ਉੱਥੇ ਹੀ ਨਾਲ ਇਹ ਵੀ ਕਿਹਾ ਕਿ ਉਹ ਗੁਰੂ ਘਰ ਦੀਆਂ ਸੇਵਾਵਾਂ ਤਨ, ਮਨ ਤੇ ਸ਼ਰਧਾ ਭਾਵਨਾ ਨਾਲ ਨਿਭਾਉਣਗੇ।
ਕਾਬਲੇਗੌਰ ਹੈ ਕਿ ਦਸੰਬਰ 2022 ਵਿੱਚ ਤਖ਼ਤ ਸੱਚਖੰਡ ਸ੍ਰੀ ਹਜ਼ੂਰ ਸਾਹਿਬ ਵਿਖੇ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਚਾਰ ਸਾਹਿਬਜ਼ਾਦਿਆਂ ਦੀ ਅਦੁੱਤੀ ਸ਼ਹਾਦਤ ਨੂੰ ਸਮੱਰਪਿਤ ਵੀਰ ਬਾਲ ਦਿਵਸ ਪ੍ਰੋਗਰਾਮ ਸਮੇਂ ਵੀ ਅਭਿਜੀਤ ਰਾਊਤ ਨੇ ਬਤੌਰ ਜ਼ਿਲ੍ਹਾ ਅਧਿਕਾਰੀ ਵਜੋਂ ਸੇਵਾ ਨਿਭਾਈ ਸੀ।
ਇਹ ਵੀ ਪੜ੍ਹੋ: ਨਾਂਦੇੜ ਸਾਹਿਬ ਦੇ ਉਸ ਪ੍ਰਸ਼ਾਸਕ ਬਾਰੇ ਜਾਣੋ ਜਿਸਨੇ ਗੁਰਦੁਆਰੇ ਦੀ ਸਾਲਾਨਾ ਆਮਦਨ 'ਚ ਕੀਤਾ 27 ਕਰੋੜ ਦਾ ਵਾਧਾ
- PTC NEWS