Wed, Aug 20, 2025
Whatsapp

Bathinda News : 'ਮੁੰਡਾ-ਕੁੜੀ ਕਰਵਾਉਂਦੇ ਹਨ ਵਿਆਹ ਤਾਂ ਪਰਿਵਾਰ ਸਣੇ ਛੱਡਣਾ ਪਵੇਗਾ ਪਿੰਡ', ਪੰਚਾਇਤ ਦਾ ਤੁਗਲਕੀ ਫਰਮਾਨ !

ਪਿੰਡ ਕੋਟਸ਼ਮੀਰ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਮੁੰਡਾ ਕੁੜੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਪਰਿਵਾਰ ਸਮੇਤ ਰਹਿਣ ਨਹੀਂ ਦਿੱਤਾ ਜਾਵੇਗਾ।

Reported by:  PTC News Desk  Edited by:  Aarti -- July 17th 2025 11:38 AM
Bathinda News :  'ਮੁੰਡਾ-ਕੁੜੀ ਕਰਵਾਉਂਦੇ ਹਨ ਵਿਆਹ ਤਾਂ ਪਰਿਵਾਰ ਸਣੇ ਛੱਡਣਾ ਪਵੇਗਾ ਪਿੰਡ', ਪੰਚਾਇਤ ਦਾ ਤੁਗਲਕੀ ਫਰਮਾਨ !

Bathinda News : 'ਮੁੰਡਾ-ਕੁੜੀ ਕਰਵਾਉਂਦੇ ਹਨ ਵਿਆਹ ਤਾਂ ਪਰਿਵਾਰ ਸਣੇ ਛੱਡਣਾ ਪਵੇਗਾ ਪਿੰਡ', ਪੰਚਾਇਤ ਦਾ ਤੁਗਲਕੀ ਫਰਮਾਨ !

Bathinda News :  ਬਠਿੰਡਾ ਦੇ ਪਿੰਡ ਕੋਟਸ਼ਮੀਰ ਵੱਲੋਂ ਇੱਕ ਤੁਗਲਕੀ ਫਰਮਾਨ ਜਾਰੀ ਕੀਤਾ ਗਿਆ ਹੈ। ਇਨ੍ਹਾਂ ਹੀ ਨਹੀਂ ਇਸ ਫਰਮਾਨ ਰਾਹੀਂ ਪਿੰਡ ਚੋਂ ਕੱਢਣ ਦਾ ਵੀ ਫੈਸਲਾ ਸੁਣਾਇਆ ਗਿਆ ਹੈ। ਦਰਅਸਲ ਪਿੰਡ ਦੇ ਲੋਕਾਂ ਵੱਲੋਂ ਇੱਕ ਵੱਖਰੀ ਪਹਿਲ ਕੀਤੀ ਗਈ ਹੈ। ਜਿਸ ’ਚ ਇੱਕੋਂ ਪਿੰਡ ਦੇ ਮੁੰਡਾ ਕੁੜੀ ਦੇ ਆਪਸ ’ਚ ਵਿਆਹ ਕਰਵਾਉਣ ’ਤੇ ਪੂਰੀ ਤਰ੍ਹਾਂ ਰੋਕ ਲਗਾ ਦਿੱਤੀ ਗਈ ਹੈ।

ਪਿੰਡ ਕੋਟਸ਼ਮੀਰ ਦੇ ਲੋਕਾਂ ਨੇ ਐਲਾਨ ਕੀਤਾ ਹੈ ਕਿ ਜੇਕਰ ਪਿੰਡ ਵਿੱਚ ਕੋਈ ਵੀ ਮੁੰਡਾ ਕੁੜੀ ਵਿਆਹ ਕਰਵਾਉਂਦੇ ਹਨ ਤਾਂ ਉਨ੍ਹਾਂ ਨੂੰ ਪਿੰਡ ਵਿੱਚ ਪਰਿਵਾਰ ਸਮੇਤ ਰਹਿਣ ਨਹੀਂ ਦਿੱਤਾ ਜਾਵੇਗਾ। ਅਜਿਹਾ ਕਰਨ ’ਤੇ ਮੁੰਡਾ ਕੁੜੀ ਦੇ ਪਰਿਵਾਰ ਨੂੰ ਪਿੰਡ ਛੱਡਣਾ ਹੋਵੇਗਾ। ਅਜਿਹਾ ਉਸ ਸਮੇਂ ਹੋਵੇਗਾ ਜਦੋਂ ਕੋਈ ਵੀ ਲੜਕਾ ਲੜਕੀ ਆਪਣੀ ਮਾਤਾ ਪਿਤਾ ਦੀ ਸਹਿਮਤੀ ਤੋਂ ਬਿਨਾਂ ਜਾਂ ਭੱਜ ਕੇ ਵਿਆਹ ਕਰਵਾਉਂਦੇ ਹਨ।  


ਇਸ ਸਬੰਧੀ ਪਿੰਡ ਦੇ ਲੋਕਾਂ ਦੀ ਇੱਕ ਵੀਡੀਓ ਵੀ ਸਾਹਮਣੇ ਆਈ ਹੈ ਜਿਸ ’ਚ ਉਹ ਕਹਿੰਦੋ ਹੋਏ ਨਜ਼ਰ ਆ ਰਹੇ ਹਨ ਕਿ ਪਿੰਡ ਦੇ ਲੋਕਾਂ ਨੇ ਮਤਾ ਪਾਇਆ ਕਿ ਜੋ ਵੀ ਪਿੰਡ ਦਾ ਮੁੰਡਾ ਕੁੜੀ ਵਿਆਹ ਕਰਵਾਉਂਦਾ ਹੈ ਤਾਂ ਅਜਿਹਾ ਕਰਨ ’ਤੇ ਉਸ ਨੂੰ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ। ਨਾਲ ਹੀ ਕਿਹਾ ਗਿਆ ਹੈ ਕਿ ਸਾਰੇ ਪਿੰਡ ਨੇ ਇਸ ਮਤੇ ’ਤੇ ਸਹਿਮਤੀ ਭਰੀ ਹੈ ਕਿ ਕੋਈ ਵੀ ਅਜਿਹਾ ਕਦਮ ਚੁੱਕਦਾ ਹੈ ਤਾਂ ਪੰਚਾਇਤ ਅਤੇ ਪਿੰਡ ਦੇ ਲੋਕ ਉਸ ਖਿਲਾਫ ਫੈਸਲਾ ਲੈਣਗੇ ਅਤੇ ਉਸ ਨੂੰ ਪਰਿਵਾਰ ਸਣੇ ਪਿੰਡ ’ਚ ਨਹੀਂ ਰਹਿਣ ਦਿੱਤਾ ਜਾਵੇਗਾ।  

ਇਹ ਵੀ ਪੜ੍ਹੋ : Sri Darbar Sahib ਹਰ ਇੱਕ ਲਈ ਖੁੱਲ੍ਹਿਆ, ਪਰ ਧਮਕੀਆਂ ਆਉਣਾ ਚਿੰਤਾਜਨਕ – ਗਿਆਨੀ ਰਘਬੀਰ ਸਿੰਘ

- PTC NEWS

Top News view more...

Latest News view more...

PTC NETWORK
PTC NETWORK