Fri, Jul 11, 2025
Whatsapp

ਜੇਕਰ ਤੁਹਾਡਾ ਵੀ WhatsApp ਅਕਾਉਂਟ ਹੋ ਚੁੱਕਿਆ ਹੈ Ban ਤਾਂ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਮੁੜ ਚਾਲੂ

ਦਸ ਦਈਏ ਕਿ ਜੇਕਰ ਤੁਹਾਡਾ ਵਟਸਐਪ ਖਾਤੇ 'ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਤੁਹਾਡੇ ਵਟਸਐਪ ਖਾਤੇ 'ਤੇ ਪਾਬੰਦੀ ਲਗਣ ਦਾ ਕੀ ਕਾਰਨ ਹੈ।

Reported by:  PTC News Desk  Edited by:  Aarti -- April 13th 2024 04:33 PM
ਜੇਕਰ ਤੁਹਾਡਾ ਵੀ WhatsApp ਅਕਾਉਂਟ ਹੋ ਚੁੱਕਿਆ ਹੈ Ban ਤਾਂ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਮੁੜ ਚਾਲੂ

ਜੇਕਰ ਤੁਹਾਡਾ ਵੀ WhatsApp ਅਕਾਉਂਟ ਹੋ ਚੁੱਕਿਆ ਹੈ Ban ਤਾਂ ਇਨ੍ਹਾਂ ਤਰੀਕਿਆਂ ਨਾਲ ਕਰ ਸਕਦੇ ਹੋ ਮੁੜ ਚਾਲੂ

WhatsApp Account Is Banned: ਵਟਸਐਪ ਇੱਕ ਜਾਣਿਆ ਮਾਣਿਆ ਚੈਟਿੰਗ ਲਈ ਵਰਤੀਆਂ ਜਾਣ ਵਾਲਾ ਪ੍ਰਸਿੱਧ ਸੋਸ਼ਲ ਮੀਡੀਆ ਪਲੇਟਫਾਰਮ। ਜਿਸ ਦੀ ਵਰਤੋਂ ਲੱਖਾਂ ਲੋਕ ਕਰਦੇ ਹਨ ਅਜਿਹੇ 'ਚ ਜੇਕਰ ਤੁਹਾਡੇ ਨੰਬਰ 'ਤੇ ਵਟਸਐਪ ਖਾਤੇ ਬਣਾਉਣ 'ਤੇ ਪਾਬੰਦੀ ਹੈ ਤਾਂ ਇਸ ਨੂੰ ਦੁਬਾਰਾ ਕਿਵੇਂ ਠੀਕ ਕੀਤਾ ਜਾ ਸਕਦਾ ਹੈ? ਜਦੋਂ ਵਟਸਐਪ 'ਤੇ ਪਾਬੰਦੀ ਲਗਾਈ ਜਾਂਦੀ ਹੈ, ਤਾਂ ਸਾਰੇ ਕੰਮ ਅਚਾਨਕ ਰੁਕ ਜਾਣਦੇ ਹਨ। ਅਜਿਹੇ 'ਚ ਬਹੁਤ ਸਾਰੀਆਂ ਮਹੱਤਵਪੂਰਣ ਗੱਲਬਾਤ ਅਤੇ ਕੰਮ ਅੱਧ ਵਿਚਕਾਰ ਫਸ ਜਾਣਦੇ ਹਨ. 

ਦਸ ਦਈਏ ਕਿ ਜੇਕਰ ਤੁਹਾਡਾ ਵਟਸਐਪ ਖਾਤੇ 'ਤੇ ਵੀ ਪਾਬੰਦੀ ਲਗਾਈ ਗਈ ਹੈ ਤਾਂ ਤੁਹਾਨੂੰ ਘਬਰਾਉਣ ਦੀ ਲੋੜ ਨਹੀਂ ਹੈ, ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ ਇਹ ਦੇਖਣਾ ਹੋਵੇਗਾ ਕਿ ਤੁਹਾਡੇ ਵਟਸਐਪ ਖਾਤੇ 'ਤੇ ਪਾਬੰਦੀ ਲਗਣ ਦਾ ਕੀ ਕਾਰਨ ਹੈ। ਤਾਂ ਆਉ ਜਾਣਦੇ ਹਾਂ ਵਟਸਐਪ 'ਤੇ ਪਾਬੰਦੀ ਲੱਗਣ ਦੇ ਕੀ ਕਾਰਨ ਹਨ?


ਵਟਸਐਪ 'ਤੇ ਪਾਬੰਦੀ ਲੱਗਣ ਦੇ ਕਾਰਨ 

  • ਅਜਿਹਾ ਇਸ ਕਰਕੇ ਵੀ ਹੋ ਸਕਦਾ ਹੈ ਕੀ ਪਤਾ ਤੁਸੀਂ ਵਟਸਐਪ ਦਾ ਕੋਈ ਨਿਯਮ ਤੋੜਿਆ ਹੋਵੇ, ਕਿਸੇ ਗੈਰ-ਕਾਨੂੰਨੀ ਐਪ ਦੀ ਵਰਤੋਂ ਕੀਤੀ ਹੋਵੇ ਜਾਂ ਕੁਝ ਅਣਉਚਿਤ ਕੀਤਾ ਹੋਵੇ। 
  • ਇਸ ਤੋਂ ਇਲਾਵਾ ਜੇਕਰ ਉਪਭੋਗਤਾ ਕਿਸੇ ਧੋਖਾਧੜੀ 'ਚ ਸ਼ਾਮਲ ਹੈ।
  • ਅਜਿਹਾ ਇਸ ਕਰਕੇ ਵੀ ਹੋ ਸਕਦਾ ਹੈ ਕਿ ਪਤਾ ਤੁਸੀਂ ਕਿਸੇ ਨੂੰ ਗਲਤ ਸੰਦੇਸ਼ ਜਾਂ ਅਣਉਚਿਤ ਲਿੰਕ ਜਾਂ ਜਾਅਲੀ ਸੁਨੇਹਾ ਭੇਜਿਆ ਹੋਵੇ।
  • ਨਾਲ ਹੀ ਹੋ ਸਕਦਾ ਹੈ ਕਿ ਤੁਸੀਂ ਕਿਸੇ ਦੀ ਨਿੱਜੀ ਜਾਣਕਾਰੀ ਗੈਰ-ਕਾਨੂੰਨੀ ਢੰਗ ਨਾਲ ਇਕੱਠੀ ਕੀਤੀ ਹੋਵੇ।
  • ਜੇਕਰ ਬਹੁਤ ਸਾਰੇ ਲੋਕਾਂ ਨੇ ਤੁਹਾਡੇ ਵਟਸਐਪ ਅਕਾਉਂਟ ਦੀ ਰਿਪੋਰਟ ਜਾਂ ਬਲੌਕ ਕੀਤਾ ਹੈ।

ਵਟਸਐਪ ਖਾਤਿਆਂ 'ਤੇ ਦੋ ਤਰੀਕਿਆਂ ਨਾਲ ਲਗਾਈ ਜਾਂਦੀ ਹੈ ਪਾਬੰਦੀ  

ਦਸ ਦਈਏ ਕਿ ਵਟਸਐਪ ਖਾਤਿਆਂ 'ਤੇ ਦੋ ਤਰੀਕਿਆਂ ਨਾਲ ਪਾਬੰਦੀ ਲਗਾਈ ਜਾਂਦੀ ਹੈ। ਪਹਿਲਾਂ ਖਾਤਾ 'ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾਂਦੀ ਹੈ। ਦੂਜਾ, ਇਸ 'ਚ ਖਾਤੇ ਨੂੰ ਅਸਥਾਈ ਤੌਰ 'ਤੇ ਪਾਬੰਦੀ ਲਗਾਉਣਾ ਸ਼ਾਮਲ ਹੈ। ਅਜਿਹੇ 'ਚ ਜੇਕਰ ਤੁਸੀਂ ਵਟਸਐਪ ਦੀ ਗੈਰ-ਕਾਨੂੰਨੀ ਵਰਤੋਂ ਕਰਦੇ ਹੋ ਜਾਂ ਫਰਜ਼ੀ ਵਰਜ਼ਨ ਦੀ ਵਰਤੋਂ ਕਰਦੇ ਹੋ, ਤਾਂ ਤੁਹਾਡਾ ਖਾਤਾ ਅਸਥਾਈ ਤੌਰ 'ਤੇ ਬੰਦ ਹੋ ਸਕਦਾ ਹੈ। ਨਾਲ ਹੀ, ਜੇਕਰ ਤੁਸੀਂ ਕਿਸੇ ਵੀ ਘਪਲੇਬਾਜ਼ੀ 'ਚ ਸ਼ਾਮਲ ਹੋ ਜਾਣਦੇ ਹੋ ਅਤੇ ਕੁਝ ਗਲਤ ਕਰਦੇ ਹੋ ਤਾਂ ਖਾਤੇ 'ਤੇ ਹਮੇਸ਼ਾ ਲਈ ਪਾਬੰਦੀ ਲਗਾਈ ਜਾ ਸਕਦੀ ਹੈ।

ਪਾਬੰਦੀ ਲਗਾਏ ਗਏ ਵਟਸਐਪ ਖਾਤੇ ਨੂੰ ਦੋਬਾਰਾ ਚਾਲੂ ਕਰਨ ਦਾ ਤਰੀਕਾ 

  • ਜੇਕਰ ਤੁਹਾਡੇ ਵਟਸਐਪ ਖਾਤੇ 'ਤੇ ਅਸਥਾਈ ਤੌਰ 'ਤੇ ਪਾਬੰਦੀ ਲਗਾਈ ਰਾਏ ਹੈ ਤਾਂ ਤੁਸੀਂ ਅਧਿਕਾਰਤ ਵੈੱਬਸਾਈਟ ਤੋਂ ਲੌਗਇਨ ਕਰ ਸਕਦੇ ਹੋ। ਨਾਲ ਹੀ ਜੇਕਰ ਤੁਹਾਡੇ ਖਾਤੇ 'ਤੇ ਹਮੇਸ਼ਾ ਲਈ ਪਾਬੰਦੀ ਲਗਾਈ ਗਈ ਹੈ ਤਾਂ ਤੁਹਾਨੂੰ ਹੇਠਾਂ ਦਿੱਤੇ ਤਰੀਕੇ ਨੂੰ ਅਪਣਾਉਣਾ ਹੋਵੇਗਾ।
  • ਇਸ ਲਈ ਤੁਹਾਨੂੰ ਸਭ ਤੋਂ ਪਹਿਲਾਂ, ਸਮਰਥਨ 'ਤੇ ਜਾਣਾ ਹੋਵੇਗਾ ਅਤੇ ਸਮੀਖਿਆ ਦੀ ਬੇਨਤੀ ਕਰਨੀ ਹੋਵੇਗੀ ਅਤੇ ਆਪਣੀ ਸਮੱਸਿਆ ਨੂੰ ਸਪਸ਼ਟ ਰੂਪ 'ਚ ਸਮਝਾਉਣ ਲਈ ਤੁਹਾਨੂੰ ਇੱਕ ਸਕ੍ਰੀਨਸ਼ੌਟ ਵੀ ਸਾਂਝਾ ਕਰਨਾ ਹੋਵੇਗਾ।
  • ਲੋੜ ਪੈਣ 'ਤੇ SMS ਰਾਹੀਂ ਕੋਡ ਦਰਜ ਕਰਨਾ ਹੋਵੇਗਾ।
  • ਇਸ ਤੋਂ ਇਲਾਵਾ ਆਪਣੀ ਈਮੇਲ 'ਚ ਸਾਰੇ ਵੇਰਵਿਆਂ ਦੀ ਜਾਂਚ ਕਰਨੀ ਹੋਵੇਗੀ ਅਤੇ ਅਗਲੇ ਦਿਨ ਤੱਕ ਜਵਾਬ ਦੀ ਉਡੀਕ ਕਰਨੀ ਹੋਵੇਗੀ।

ਵਟਸਐਪ ਖਾਤੇ ਨੂੰ ਪਾਬੰਦੀ ਤੋਂ ਬਚਾਉਣ ਦੇ ਤਰੀਕੇ 

  • ਵਟਸਐਪ ਦੇ ਸਾਰੇ ਨਿਯਮਾਂ ਦੀ ਪਾਲਣਾ ਕਰਨੀ ਹੋਵੇਗੀ।
  • ਲੋਕਾਂ ਨੂੰ ਕਿਸੇ ਵੀ ਗਰੁੱਪ 'ਚ ਸ਼ਾਮਲ ਕਰਨ ਤੋਂ ਪਹਿਲਾਂ ਉਨ੍ਹਾਂ ਦੀ ਸਹਿਮਤੀ ਲੈਣੀ ਹੋਵੇਗੀ।
  • ਇਸ ਤੋਂ ਇਲਾਵਾ ਜਾਅਲੀ ਸੰਦੇਸ਼ਾਂ ਦਾ ਪ੍ਰਚਾਰ ਨਾ ਕਰੋ।
  • ਲੋਕਾਂ ਦੀ ਜਾਣਕਾਰੀ ਨਾਲ ਕੁਝ ਵੀ ਗਲਤ ਨਾ ਕਰੋ।
  • ਅੰਤ 'ਚ ਆਪਣੇ ਵਟਸਐਪ ਖਾਤੇ ਨੂੰ ਹਮੇਸ਼ਾ ਕਿਰਿਆਸ਼ੀਲ ਰੱਖੋ।

ਇਹ ਵੀ ਪੜ੍ਹੋ: Truecaller ਨੇ ਲਾਂਚ ਕੀਤਾ ਵੈੱਬ ਵਰਜ਼ਨ, ਲੈਪਟਾਪ 'ਤੇ ਵੀ ਸਰਚ ਕਰ ਸਕਦੇ ਹੋ ਨੰਬਰ

- PTC NEWS

Top News view more...

Latest News view more...

PTC NETWORK
PTC NETWORK