Fri, Feb 14, 2025
Whatsapp

Qaumi Insaaf Morcha ਦੀ 16 ਫਰਵਰੀ ਨੂੰ ਅਹਿਮ ਮੀਟਿੰਗ ; ਵਿਦੇਸ਼ ਤੋਂ ਬਾਪੂ ਸੂਰਤ ਸਿੰਘ ਦੀਆਂ ਅਸਥੀਆਂ ਲਿਆਈਆਂ ਜਾਣਗੀਆਂ ਪੰਜਾਬ

ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਂ ਸੰਘਰਸ਼ ਕਰਨ ਵਾਲੇ ਬਾਪੂ ਸੂਰਤ ਸਿੰਘ ਜਿਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂਐਸਏ ਵਿਖੇ ਹੋਇਆ ਸੀ।

Reported by:  PTC News Desk  Edited by:  Aarti -- February 03rd 2025 04:01 PM
Qaumi Insaaf Morcha ਦੀ 16 ਫਰਵਰੀ ਨੂੰ ਅਹਿਮ ਮੀਟਿੰਗ ; ਵਿਦੇਸ਼ ਤੋਂ ਬਾਪੂ ਸੂਰਤ ਸਿੰਘ ਦੀਆਂ ਅਸਥੀਆਂ ਲਿਆਈਆਂ ਜਾਣਗੀਆਂ ਪੰਜਾਬ

Qaumi Insaaf Morcha ਦੀ 16 ਫਰਵਰੀ ਨੂੰ ਅਹਿਮ ਮੀਟਿੰਗ ; ਵਿਦੇਸ਼ ਤੋਂ ਬਾਪੂ ਸੂਰਤ ਸਿੰਘ ਦੀਆਂ ਅਸਥੀਆਂ ਲਿਆਈਆਂ ਜਾਣਗੀਆਂ ਪੰਜਾਬ

Qaumi Insaaf Morcha News : ਕੌਮੀ ਇਨਸਾਫ ਮੋਰਚੇ ਦੀ ਸ੍ਰੀ ਫਤਿਹਗੜ੍ਹ ਸਾਹਿਬ ਵਿਖੇ ਲੰਮੇ ਸਮੇਂ ਤੋਂ ਆਪਣੀਆਂ ਸਜ਼ਾਵਾਂ ਭੁਗਤ ਚੁੱਕੇ ਦੇਸ਼ ਦੀਆਂ ਵੱਖ-ਵੱਖ ਜੇਲ੍ਹਾਂ ਵਿੱਚ ਬੰਦੀ ਸਿੰਘਾਂ ਨੂੰ ਰਿਹਾਅ ਕਰਵਾਉਣ ਦੇ ਮਨੋਰਥ ਨਾਲ ਨਵੀਂ ਰੂਪਰੇਖਾ ਉਲੀਕਣ ਲਈ ਨਾਲ ਮੀਟਿੰਗ ਵਿੱਚ ਕਈ ਫੈਸਲੇ ਲਏ ਗਏ। ਇਸ ਮੀਟਿੰਗ ਵਿੱਚ ਵੱਖ-ਵੱਖ ਜਥੇਬੰਦੀਆਂ ਦੇ ਪ੍ਰਮੁੱਖ ਆਗੂਆਂ ਵੱਲੋਂ ਵੀ ਸ਼ਮੂਲੀਅਤ ਕੀਤੀ ਗਈ ਅਤੇ ਨਵੀਂ ਬਿਊਤਬੰਦੀ ਘੜੀ ਗਈ। 

ਇਸ ਮੌਕੇ ਬੋਲਦਿਆਂ ਕੌਮੀ ਇਨਸਾਫ ਮੋਰਚਾ ਦੇ ਸਰਪ੍ਰਸਤ ਗੁਰਚਰਨ ਸਿੰਘ ਹਵਾਰਾ ਨੇ ਕਿਹਾ ਕਿ ਕੌਮੀ ਇਨਸਾਫ ਮੋਰਚੇ ਦੀ 16 ਫਰਵਰੀ ਨੂੰ  ਮੀਟਿੰਗ ਰੱਖ ਕੇ ਵੱਡੇ ਪ੍ਰੋਗਰਾਮ ਦਾ ਐਲਾਨ ਕੀਤਾ ਜਾਵੇਗਾ ਤੇ ਇਸ ਪ੍ਰੋਗਰਾਮ ਵਿੱਚ ਵੱਖੋ-ਵੱਖ ਪੰਥਕ ਆਗੂਆਂ, ਰਾਜਨੀਤਿਕ ਪਾਰਟੀਆਂ ਕਿਸਾਨ ਜਥੇਬੰਦੀਆਂ, ਸਮੁੱਚੀਆਂ ਸੰਪਰਦਾਵਾਂ ਦੇ ਆਗੂਆਂ ਸਮੇਤ ਹੋਰ ਸਮਾਜਿਕ ਰਾਜਨੀਤਿਕ ਪਾਰਟੀਆਂ ਦੇ ਨੁਮਾਇੰਦੇ ਸ਼ਾਮਿਲ ਹੋਣਗੇ। 

ਆਗੂਆਂ ਨੇ ਕਿਹਾ ਕਿ ਪੰਜਾਬ ਵਿੱਚ ਵੱਖ-ਵੱਖ ਥਾਵਾਂ ’ਤੇ ਹੋ ਰਹੀਆਂ ਬੇਅਦਬੀਆਂ ਨੂੰ ਰੋਕਣ ਲਈ ਵੀ ਸਖਤ ਕਾਨੂੰਨ ਬਣਾਉਣ ਦੀ ਮੰਗ ਕੀਤੀ ਗਈ। ਨਾਲ ਹੀ ਬੰਦੀ ਸਿੰਘਾਂ ਦੀ ਰਿਹਾਈ ਲਈ ਲੰਮਾ ਸਮਾਂ ਸੰਘਰਸ਼ ਕਰਨ ਵਾਲੇ ਬਾਪੂ ਸੂਰਤ ਸਿੰਘ ਜਿਨਾਂ ਦਾ ਸੰਸਕਾਰ 26 ਜਨਵਰੀ ਨੂੰ ਯੂਐਸਏ ਵਿਖੇ ਹੋਇਆ ਸੀ। 

ਬਾਪੂ ਸੂਰਤ ਸਿੰਘ ਦੀਆਂ ਅਸਤੀਆਂ ਉਨ੍ਹਾਂ ਦੇ ਪਰਿਵਾਰ ਨਾਲ ਸਲਾਹ ਕਰਕੇ ਪੰਜਾਬ ਲਿਆਂਦੀਆਂ ਜਾਣਗੀਆਂ ਅਤੇ ਪੰਜਾਬ ਦੇ ਵੱਖ-ਵੱਖ ਸ਼ਹਿਰਾਂ ਵਿੱਚ ਗੱਡੀ ਅਤੇ ਸਕਰੀਨ ਲਗਾ ਕੇ ਘੁਮਾਈ ਜਾਵੇਗੀ ਜਿਸ ਵਿੱਚ ਮੁੱਖ ਮੰਤਰੀ ਭਗਵੰਤ ਮਾਨ ਬਾਪੂ ਸੂਰਤ ਸਿੰਘ ਕੋਲ ਬੈਠ ਕੇ ਬੰਦੀ ਸਿੰਘਾਂ ਦੀ ਰਿਹਾਈ ਲਈ ਸਮੇਂ ਦੀਆਂ ਸਰਕਾਰਾਂ ਨੂੰ ਲਾਹਨਤਾਂ ਪਾਈਆਂ ਜਾਣਗੀਆਂ ਅਤੇ ਇਹ ਪੰਜਾਬ ਦੀ ਜਨਤਾ ਨੂੰ ਦਿਖਾਇਆ ਜਾਵੇਗਾ ਕਿ ਜੋ ਵਾਅਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਉਦੋਂ ਕੀਤੇ ਸਨ ਤੇ ਹੁਣ ਪੂਰੇ ਕਿਉਂ ਨਹੀਂ ਕੀਤੇ ਜਾ ਰਹੇ ।

ਇਹ ਵੀ ਪੜ੍ਹੋ : Sidhu Moosewala: ਮੂਸੇਵਾਲਾ ਦੇ ਕਰੀਬੀ ਪ੍ਰਗਟ ਸਿੰਘ ਦੇ ਘਰ 'ਤੇ ਗੋਲੀਬਾਰੀ, 30 ਲੱਖ ਰੁਪਏ ਦੀ ਮੰਗੀ ਫਿਰੌਤੀ

- PTC NEWS

Top News view more...

Latest News view more...

PTC NETWORK