IMD Rain Alert September : ਸਤੰਬਰ ਮਹੀਨੇ ’ਚ ਕਈ ਸੂਬਿਆਂ ’ਚ ਪਵੇਗਾ ਭਾਰੀ ਮੀਂਹ; ਜਾਣੋ ਕਿਵੇਂ ਦਾ ਰਹੇਗਾ ਪੰਜਾਬ ਦਾ ਮੌਸਮ
IMD Rain Alert September : ਭਾਰਤੀ ਮੌਸਮ ਵਿਭਾਗ ਨੇ ਦੇਸ਼ ਵਿੱਚ ਮੀਂਹ ਦੇ ਸਬੰਧ ਵਿੱਚ ਇੱਕ ਨਵੀਂ ਰਿਪੋਰਟ ਜਾਰੀ ਕੀਤੀ ਹੈ। ਇਸ ਮੁਤਾਬਕ ਦੇਸ਼ ਦੇ ਜ਼ਿਆਦਾਤਰ ਹਿੱਸਿਆਂ 'ਚ ਅਗਸਤ ਦਾ ਰੁਖ ਜਾਰੀ ਰਹੇਗਾ ਅਤੇ ਸਤੰਬਰ 'ਚ ਵੀ ਭਾਰੀ ਬਾਰਿਸ਼ ਹੋਵੇਗੀ।
ਦੱਸ ਦਈਏ ਕਿ ਰਿਪੋਰਟ ਮੁਤਾਬਕ ਉੱਤਰਾਖੰਡ, ਰਾਜਸਥਾਨ, ਹਿਮਾਚਲ ਪ੍ਰਦੇਸ਼ ਅਤੇ ਪੰਜਾਬ ਦੇ ਕੁਝ ਹਿੱਸਿਆਂ 'ਚ ਭਾਰੀ ਬਾਰਿਸ਼ ਹੋ ਸਕਦੀ ਹੈ। ਇਸ ਕਾਰਨ ਇੱਥੇ ਹੜ੍ਹ ਅਤੇ ਲੈਂਡ ਸਲਾਈਡ ਵਰਗੀਆਂ ਘਟਨਾਵਾਂ ਵਾਪਰ ਸਕਦੀਆਂ ਹਨ। ਦੱਸ ਦਈਏ ਕਿ ਅਗਸਤ ਵਿੱਚ ਭਾਰਤ ਵਿੱਚ ਔਸਤ ਨਾਲੋਂ 16 ਫੀਸਦੀ ਜ਼ਿਆਦਾ ਬਾਰਿਸ਼ ਹੋਈ ਸੀ। ਇਹ 2001 ਤੋਂ ਬਾਅਦ ਪੰਜਵੀਂ ਵਾਰ ਅਤੇ 1901 ਤੋਂ ਬਾਅਦ 29ਵੀਂ ਵਾਰ ਹੋਇਆ ਹੈ।
ਹਾਲਾਂਕਿ ਅਗਸਤ ਮਹੀਨੇ ਵਿੱਚ 287 ਮਿਲੀਮੀਟਰ ਦੀ ਚੰਗੀ ਬਾਰਿਸ਼ ਵੀ ਗਰਮੀ ਨੂੰ ਠੰਢਾ ਨਹੀਂ ਕਰ ਸਕੀ। ਅਗਸਤ ਮਹੀਨੇ ਦਾ ਘੱਟੋ-ਘੱਟ ਤਾਪਮਾਨ 1901 ਤੋਂ ਬਾਅਦ ਚੌਥਾ ਸਭ ਤੋਂ ਉੱਚਾ ਹੈ।
ਜੇਕਰ ਖੇਤਰੀ ਤੌਰ 'ਤੇ ਦੇਖਿਆ ਜਾਵੇ ਤਾਂ ਉੱਤਰ-ਪੱਛਮੀ ਭਾਰਤ 'ਚ ਆਮ ਨਾਲੋਂ 32 ਫੀਸਦੀ ਜ਼ਿਆਦਾ ਮੀਂਹ ਪਿਆ। 2021 ਤੋਂ ਬਾਅਦ ਇਹ ਦੂਜੀ ਵਾਰ ਹੈ ਜਦੋਂ ਇੰਨੀ ਜ਼ਿਆਦਾ ਬਾਰਿਸ਼ ਹੋਈ ਹੈ। ਹਾਲਾਂਕਿ ਦੱਖਣੀ ਹਿੱਸਿਆਂ 'ਚ ਆਮ ਨਾਲੋਂ ਸਿਰਫ ਇਕ ਫੀਸਦੀ ਜ਼ਿਆਦਾ ਬਾਰਿਸ਼ ਹੋਈ ਹੈ।
ਮੌਸਮ ਵਿਭਾਗ ਅਨੁਸਾਰ ਭਾਵੇਂ ਸਤੰਬਰ ਵਿੱਚ ਦੇਸ਼ ਭਰ ਵਿੱਚ ਆਮ ਨਾਲੋਂ ਵੱਧ ਬਾਰਿਸ਼ ਹੋਵੇਗੀ, ਪਰ ਉੱਤਰੀ ਬਿਹਾਰ, ਉੱਤਰੀ ਪੱਛਮੀ ਉੱਤਰ ਪ੍ਰਦੇਸ਼, ਉੱਤਰ ਪੂਰਬੀ ਭਾਰਤ ਦੇ ਕਈ ਹਿੱਸਿਆਂ, ਉੱਤਰੀ ਪੱਛਮੀ ਭਾਰਤ ਵਰਗੇ ਕੁਝ ਖਾਸ ਹਿੱਸਿਆਂ ਵਿੱਚ ਆਮ ਨਾਲੋਂ ਘੱਟ ਬਾਰਿਸ਼ ਹੋਵੇਗੀ। ਅਤੇ ਦੱਖਣੀ ਭਾਰਤ ਦੀ ਸੰਭਾਵਨਾ ਹੈ।
ਕਾਬਿਲੇਗੌਰ ਹੈ ਕਿ ਅਪ੍ਰੈਲ ਦੇ ਅੱਧ ਵਿਚ ਕੀਤੀ ਗਈ ਭਵਿੱਖਬਾਣੀ ਮੁਤਾਬਕ ਜੂਨ ਤੋਂ ਸਤੰਬਰ ਤੱਕ ਦੇਸ਼ ਵਿਚ ਆਮ ਨਾਲੋਂ ਜ਼ਿਆਦਾ ਬਾਰਿਸ਼ ਹੋਣੀ ਸੀ। ਸਾਉਣੀ ਦੀਆਂ ਫਸਲਾਂ ਨੂੰ ਅਗਸਤ ਵਿੱਚ ਹੋਈ ਚੰਗੀ ਬਾਰਿਸ਼ ਦਾ ਫਾਇਦਾ ਹੋਇਆ ਹੈ। ਇਸ ਨਾਲ ਫ਼ਸਲ ਦੇ ਚੰਗੇ ਉਤਪਾਦਨ ਦੀ ਆਸ ਬੱਝ ਗਈ ਹੈ। ਇਸ ਤੋਂ ਇਲਾਵਾ ਚੰਗੀ ਬਾਰਸ਼ ਕਾਰਨ ਜ਼ਮੀਨ ਵਿੱਚ ਨਮੀ ਚੰਗੀ ਰਹੇਗੀ ਜੋ ਹਾੜੀ ਦੀ ਫ਼ਸਲ ਲਈ ਵਧੀਆ ਰਹੇਗੀ।
ਇਹ ਵੀ ਪੜ੍ਹੋ : LPG Price HIke : ਮਹਿੰਗਾਈ ਦਾ ਝਟਕਾ! ਦੇਸ਼ 'ਚ ਗੈਸ ਸਿਲੰਡਰ ਦੀਆਂ ਕੀਮਤਾਂ 'ਚ ਵਾਧਾ, ਰਾਜਧਾਨੀ 'ਚ 39 ਰੁਪਏ ਤੱਕ ਮਹਿੰਗਾ ਹੋਇਆ ਸਿਲੰਡਰ
- PTC NEWS