Income Tax Department: ITR ਫਾਈਲ ਕਰਨ ਵਾਲਿਆਂ 'ਤੇ ਇਨਕਮ ਟੈਕਸ ਦੀ ਸਖਤੀ !
Income Tax Notice: ਇਨਕਮ ਟੈਕਸ ਵਿਭਾਗ ਨੇ 22 ਹਜ਼ਾਰ ਟੈਕਸਦਾਤਾਵਾਂ ਨੂੰ ਸੂਚਨਾ ਨੋਟਿਸ ਭੇਜੇ ਹਨ, ਇਸ ਵਿੱਚ ਤਨਖਾਹਦਾਰ ਅਤੇ ਉੱਚ ਜਾਇਦਾਦ ਵਾਲੇ ਵਿਅਕਤੀ ਅਤੇ ਟਰੱਸਟ ਸ਼ਾਮਲ ਹਨ। ਆਮਦਨ ਕਰ ਵਿਭਾਗ ਨੇ ਕਿਹਾ ਹੈ ਕਿ ਅਜਿਹੇ ਲੋਕਾਂ ਦੇ ਕਟੌਤੀ ਦੇ ਦਾਅਵੇ ਫਾਰਮ 16 ਜਾਂ ਸਾਲਾਨਾ ਸੂਚਨਾ ਬਿਆਨ ਜਾਂ ਆਮਦਨ ਕਰ ਵਿਭਾਗ ਦੇ ਡੇਟਾ ਨਾਲ ਮੇਲ ਨਹੀਂ ਖਾਂਦੇ।
ਰਿਪੋਰਟ ਦੇ ਅਨੁਸਾਰ ਇਹ ਸਾਰੀ ਜਾਣਕਾਰੀ ਨੋਟਿਸ ਮੁਲਾਂਕਣ ਸਾਲ 2023-24 ਲਈ ਭਰੇ ਗਏ ਆਈਟੀਆਰ ਲਈ ਭੇਜੀ ਗਈ ਹੈ ਅਤੇ ਪਿਛਲੇ 15 ਦਿਨਾਂ ਵਿੱਚ ਭੇਜੀ ਗਈ ਹੈ। ਵਿਭਾਗ ਨੇ ਅਜਿਹੇ 12 ਹਜ਼ਾਰ ਦੇ ਕਰੀਬ ਨੋਟਿਸ ਤਨਖਾਹਦਾਰ ਟੈਕਸਦਾਤਾਵਾਂ ਨੂੰ ਭੇਜੇ ਹਨ, ਜਿੱਥੇ ਉਨ੍ਹਾਂ ਦੁਆਰਾ ਕਲੇਮ ਕੀਤੀ ਗਈ ਕਟੌਤੀ ਅਤੇ ਉਨ੍ਹਾਂ ਦੇ ਡੇਟਾ ਵਿੱਚ ਅੰਤਰ 50 ਹਜ਼ਾਰ ਰੁਪਏ ਤੋਂ ਵੱਧ ਸੀ।
ਇਸ ਤੋਂ ਇਲਾਵਾ ਇਨਕਮ ਟੈਕਸ ਵਿਭਾਗ ਨੇ 8 ਹਜ਼ਾਰ ਐਚਯੂਐਫ ਟੈਕਸਦਾਤਾਵਾਂ ਨੂੰ ਨੋਟਿਸ ਭੇਜੇ ਹਨ, ਜਿੱਥੇ ਇਨਕਮ ਰਿਟਰਨ ਫਾਈਲ ਅਤੇ ਇਨਕਮ ਟੈਕਸ ਵਿਭਾਗ ਦੇ ਅੰਕੜਿਆਂ ਵਿਚ 50 ਲੱਖ ਰੁਪਏ ਤੋਂ ਜ਼ਿਆਦਾ ਦੀ ਆਮਦਨੀ ਦਾ ਅੰਤਰ ਸੀ। 900 ਉੱਚ ਜਾਇਦਾਦ ਵਾਲੇ ਵਿਅਕਤੀਆਂ ਵਿੱਚ ਆਮਦਨੀ ਦੀ ਅਸਮਾਨਤਾ 5 ਕਰੋੜ ਰੁਪਏ ਅਤੇ ਇਸ ਤੋਂ ਵੱਧ ਸੀ। ਜਦੋਂ ਕਿ 1,200 ਟਰੱਸਟ ਅਤੇ ਭਾਈਵਾਲੀ ਫਰਮਾਂ ਵਿੱਚ ਆਮਦਨ ਅਸਮਾਨਤਾ 10 ਕਰੋੜ ਰੁਪਏ ਅਤੇ ਇਸ ਤੋਂ ਵੱਧ ਸੀ।
ਮੁੱਢਲੇ ਅੰਕੜਿਆਂ ਮੁਤਾਬਕ 2 ਲੱਖ ਟੈਕਸਦਾਤਾਵਾਂ ਦੇ ਖਰਚੇ ਜਾਂ ਬੈਂਕ ਖਾਤਿਆਂ ਦੇ ਵੇਰਵੇ ਇਨਕਮ ਟੈਕਸ ਵਿਭਾਗ ਦੇ ਅੰਕੜਿਆਂ ਨਾਲ ਮੇਲ ਨਹੀਂ ਖਾਂਦੇ। ਇਨਕਮ ਟੈਕਸ ਵਿਭਾਗ ਦੇ ਅਨੁਸਾਰ ਇਹਨਾਂ ਟੈਕਸਦਾਤਿਆਂ ਦੇ ਖਰਚ ਜਾਂ ਬੈਂਕ ਖਾਤੇ ਦੇ ਵੇਰਵੇ ਉਨ੍ਹਾਂ ਦੇ ਬੈਂਕ ਜਾਂ UPI ਨਾਲ ਸਬੰਧਤ ਲੈਣ-ਦੇਣ ਦੇ ਦਾਅਵਿਆਂ ਦੇ ਅਨੁਸਾਰ ਨਹੀਂ ਹਨ।
ਆਮਦਨ ਕਰ ਵਿਭਾਗ ਨੇ ਕਿਹਾ ਕਿ ਜੇਕਰ ਟੈਕਸਦਾਤਾ ਇਸ ਦਾ ਜਵਾਬ ਨਹੀਂ ਦਿੰਦਾ ਹੈ ਜਾਂ ਕੋਈ ਸਪੱਸ਼ਟੀਕਰਨ ਦੇਣ ਤੋਂ ਅਸਮਰੱਥ ਹੈ ਤਾਂ ਡਿਮਾਂਡ ਨੋਟਿਸ 'ਤੇ ਕਾਰਵਾਈ ਕੀਤੀ ਜਾਵੇਗੀ। ਆਮਦਨ ਕਰ ਵਿਭਾਗ ਨੇ ਕਿਹਾ ਕਿ ਟੈਕਸਦਾਤਾ ਵਿਆਜ ਸਮੇਤ ਬਕਾਇਆ ਦਾ ਭੁਗਤਾਨ ਕਰ ਸਕਦੇ ਹਨ ਤੇ ਅਪਡੇਟ ਕੀਤੀਆਂ ਰਿਟਰਨਾਂ ਫਾਈਲ ਕਰ ਸਕਦੇ ਹਨ।
ਅਧਿਕਾਰੀ ਨੇ ਕਿਹਾ ਕਿ ਕਾਰਪੋਰੇਟਸ ਟਰੱਸਟ ਅਤੇ ਸਾਂਝੇਦਾਰੀ ਫਰਮਾਂ ਅਤੇ ਛੋਟੇ ਕਾਰੋਬਾਰਾਂ ਦੇ ਮਾਮਲੇ ਵਿੱਚ ਅੰਕੜਿਆਂ ਦਾ ਵਿਸ਼ਲੇਸ਼ਣ ਕੀਤਾ ਜਾ ਰਿਹਾ ਹੈ। ਇਕ ਹੋਰ ਅਧਿਕਾਰੀ ਨੇ ਕਿਹਾ ਕਿ ਡਿਜੀਟਲਾਈਜ਼ੇਸ਼ਨ ਨੇ ਟੈਕਸ ਚੋਰੀ ਨੂੰ ਰੋਕ ਦਿੱਤਾ ਹੈ ਅਤੇ ਹੁਣ ਆਈਐਸ ਨੂੰ ਵਧੇਰੇ ਵਿਆਪਕ ਅਤੇ ਵਿਸਤ੍ਰਿਤ ਬਣਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ, ਤਾਂ ਜੋ ਟੈਕਸ ਚੋਰੀ ਕਰਨ ਵਾਲਿਆਂ ਨੂੰ ਰੋਕਿਆ ਜਾ ਸਕੇ।
- PTC NEWS