Covid-19: ਕੋਰੋਨਾ ਕਾਲ 'ਚ ਪੂਰੀ ਦੁਨੀਆਂ ਲਈ ਮਸੀਹਾ ਬਣਿਆ ਭਾਰਤ
India Help More than 150 Countries During Covid - 19 : ਕੋਰੋਨਾ ਕਾਲ 'ਚ ਭਾਰਤ ਨੇ ਪੂਰੀ ਦੁਨੀਆਂ 'ਚ ਮਿਸਾਲ ਕਾਇਮ ਕੀਤੀ ਹੈ। ਭਾਰਤ ਨੇ ਇਸ ਦੌਰਾਨ ਕੁਝ ਅਜਿਹਾ ਕੀਤਾ ਕਿ ਕਈ ਦੇਸ਼ ਉਸਨੂੰ ਮਦਦ ਦੇ ਮਸੀਹੇ ਦੇ ਰੂਪ 'ਚ ਵੀ ਵੇਖ ਰਹੇ ਹਨ। ਦਰਅਸਲ ਭਾਰਤ ਨੇ ਕੋਰੋਨਾ ਸੰਕਟ ਦੇ ਦੌਰਾਨ 150 ਦੇਸ਼ਾਂ ਨੂੰ ਮਦਦ ਪਹੁੰਚਾਈ।
ਕੇਂਦਰੀ ਸਿਹਤ ਮੰਤਰੀ ਮਨਸੁਖ ਮਾਂਡਵੀਆ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਭਾਰਤ ਨੇ ਕੋਵਿਡ ਸੰਕਟ ਦੇ ਦੌਰਾਨ ਕੀਮਤਾਂ 'ਚ ਵਾਧਾ ਕੀਤੇ ਬਿਨ੍ਹਾਂ ਅਤੇ ਦਵਾਈਆਂ ਦੀ ਗੁਣਵੱਤਾ ਨਾਲ ਸਮਝੌਤਾ ਕੀਤੇ ਬਿਨ੍ਹਾਂ 150 ਦੇਸ਼ਾਂ ਨੂੰ ਦਵਾਈਆਂ ਭੇਜੀਆਂ।
ਉਨ੍ਹਾਂ ਨੇ ਕਿਹਾ ਕਿ ਭਾਰਤ ਦੁਨੀਆਂ ਦੀ 65 ਫ਼ੀਸਦੀ ਵੈਕਸੀਨ ਲੋੜ ਨੂੰ ਪੂਰਾ ਕਰਦਾ ਹੈ। ਕੇਂਦਰੀ ਮੰਤਰੀ ਨੇ ਕਿਹਾ ਅੱਜ ਦੁਨੀਆਂ 'ਚ ਜੇਕਰ ਕੋਈ ਅਜਿਹਾ ਦੇਸ਼ ਹੈ ਜੋ ਸਸਤੀਆਂ ਦਵਾਈਆਂ ਉਪਲਬਧ ਕਰਾ ਰਿਹਾ ਹੈ ਤਾਂ ਉਹ ਭਾਰਤ ਹੈ।
ਇਹ ਵੀ ਪੜ੍ਹੋ : ਬਜਟ 2023: ਪੰਜਾਬ ਸਰਕਾਰ ਨੇ ਪੰਜਾਬੀ ਯੂਨੀਵਰਸਿਟੀ ਨੂੰ ਰਾਹਤ ਦੇਣ ਦੀ ਥਾਂ ਬਜਟ 'ਚ ਕੀਤੀ ਕਟੌਤੀ
- PTC NEWS