ਭਾਰਤ ਨੇ ਖੇਡੀ ਅਜਿਹੀ ਬਾਜ਼ੀ; ਚੀਨੀ ਮੋਬਾਈਲ ਕੰਪਨੀਆਂ ਦੀ ਵਧੀ ਮੁਸੀਬਤ
Indian Smartphones: ਚੀਨ ਦੇ ਦਬਦਬੇ ਨੂੰ ਕਾਬੂ ਕਰਨ ਅਤੇ ਘਰੇਲੂ ਨਿਰਮਾਣ ਨੂੰ ਉਤਸ਼ਾਹਿਤ ਕਰਨ ਲਈ ਸਰਕਾਰ ਨੇ ਇਕ ਨਵੀਂ ਯੋਜਨਾ ਬਣਾਈ ਹੈ, ਜਿਸ ਨੇ ਚੀਨੀ ਮੋਬਾਈਲ ਕੰਪਨੀਆਂ ਨੂੰ ਮੁਸ਼ਕਲ ਵਿੱਚ ਪਾ ਦਿੱਤਾ ਹੈ। ਦਰਅਸਲ ਕੇਂਦਰ ਸਰਕਾਰ ਭਾਰਤ ਵਿੱਚ ਮੋਬਾਈਲ ਫੋਨ ਬਣਾਉਣ ਲਈ ਪ੍ਰੋਡਕਸ਼ਨ-ਲਿੰਕਡ ਇਨਸੈਂਟਿਵ ਯਾਨੀ PLI ਸਕੀਮ ਤਹਿਤ ਸੈਮਸੰਗ ਮੋਬਾਈਲ ਫੋਨ ਕੰਪਨੀ ਨੂੰ 600 ਕਰੋੜ ਰੁਪਏ ਦੇਣ ਜਾ ਰਹੀ ਹੈ। ਇਹ ਹੁਣ ਤੱਕ ਦਾ ਸਭ ਤੋਂ ਵੱਡਾ ਪ੍ਰੋਤਸਾਹਨ ਪ੍ਰੋਗਰਾਮ ਹੋਵੇਗਾ।
ਸੈਮਸੰਗ ਨੂੰ 600 ਕਰੋੜ ਦਾ ਪ੍ਰੋਤਸਾਹਨ
ਦੱਸ ਦੇਈਏ ਕਿ ਸੈਮਸੰਗ ਭਾਰਤ ਸਰਕਾਰ ਦੇ ਮਾਰਗਦਰਸ਼ਨ ਵਿੱਚ ਸਾਲ 2020 ਤੋਂ ਘਰੇਲੂ ਪੱਧਰ 'ਤੇ ਮੋਬਾਈਲ ਫੋਨਾਂ ਦਾ ਨਿਰਮਾਣ ਕਰ ਰਹੀ ਹੈ। ਇਸ ਦੇ ਲਈ ਸੈਮਸੰਗ ਵੱਲੋਂ 900 ਕਰੋੜ ਰੁਪਏ ਦੇ ਪ੍ਰੋਤਸਾਹਨ ਦਾ ਦਾਅਵਾ ਕੀਤਾ ਗਿਆ ਹੈ। ਹਾਲਾਂਕਿ ਭਾਰਤ ਸਰਕਾਰ ਪ੍ਰੋਤਸਾਹਨ ਵਜੋਂ 600 ਕਰੋੜ ਰੁਪਏ ਦੇਣ ਦੀ ਯੋਜਨਾ ਬਣਾ ਰਹੀ ਹੈ। ਸੈਮਸੰਗ ਨੇ ਘਰੇਲੂ ਪੱਧਰ 'ਤੇ ਮੋਬਾਈਲ ਫੋਨਾਂ ਦੇ ਨਿਰਮਾਣ ਵਿੱਚ ਭਾਰੀ ਨਿਵੇਸ਼ ਕੀਤਾ ਹੈ। ਇਸ ਨਾਲ ਭਾਰਤ ਵਿੱਚ ਵੱਡੇ ਪੱਧਰ ’ਤੇ ਰੁਜ਼ਗਾਰ ਪੈਦਾ ਹੋਇਆ ਹੈ। ਇਸ ਤੋਂ ਇਲਾਵਾ ਭਾਰਤ 'ਚ ਮੋਬਾਇਲ ਫੋਨਾਂ ਦੀ ਕੀਮਤ 'ਚ ਵੀ ਗਿਰਾਵਟ ਆਈ ਹੈ।
ਭਾਰਤ ਨੂੰ ਇਸ ਦਾ ਕੀ ਫਾਇਦਾ ਹੋਵੇਗਾ........?
ਸੈਮਸੰਗ ਨੂੰ 600 ਕਰੋੜ ਰੁਪਏ ਦਾ ਪ੍ਰੋਤਸਾਹਨ ਮਿਲਣ ਨਾਲ, ਕੰਪਨੀ ਭਾਰਤ ਵਿੱਚ ਨਵਾਂ ਨਿਵੇਸ਼ ਕਰ ਸਕਦੀ ਹੈ। ਇਸ ਵਿੱਚ ਨਿਰਮਾਣ ਦੇ ਨਾਲ-ਨਾਲ ਖੋਜ ਕਾਰਜ ਸ਼ਾਮਲ ਹੋ ਸਕਦੇ ਹਨ। ਜਿਸ ਨਾਲ ਭਾਰਤੀਆਂ ਦੀ ਜ਼ਰੂਰਤ ਦੇ ਹਿਸਾਬ ਨਾਲ ਮੋਬਾਈਲ ਫੋਨ ਬਣਾਉਣ ਵਿੱਚ ਮਦਦ ਮਿਲੇਗੀ। ਇਸ ਦੇ ਨਾਲ ਹੀ ਦੇਸ਼ 'ਚ ਨਵੀਂ ਤਕਨੀਕ ਵੀ ਵਿਕਸਿਤ ਕੀਤੀ ਜਾਵੇਗੀ। ਇਸ ਤੋਂ ਇਲਾਵਾ ਨਵੇਂ ਨਿਵੇਸ਼ ਨਾਲ ਸਮਾਰਟਫੋਨ ਉਤਪਾਦਨ 'ਚ ਤੇਜ਼ੀ ਆਵੇਗੀ। ਨਾਲ ਹੀ ਸਮਾਰਟਫੋਨ ਦੀ ਕੀਮਤ ਨੂੰ ਕੰਟਰੋਲ ਕੀਤਾ ਜਾ ਸਕੇਗਾ।
ਚੀਨੀ ਕੰਪਨੀਆਂ ਦੀ ਵਧੀ ਮੁਸੀਬਤ
ਭਾਰਤ ਸਰਕਾਰ ਇਲੈਕਟ੍ਰਾਨਿਕ ਉਤਪਾਦਾਂ ਦੇ ਆਯਾਤ 'ਤੇ ਲਗਾਤਾਰ ਨਜ਼ਰ ਰੱਖ ਰਹੀ ਹੈ। ਨਾਲ ਹੀ ਅਜਿਹੇ ਸਾਰੇ ਉਤਪਾਦਾਂ ਦੀ ਦਰਾਮਦ 'ਤੇ ਪਾਬੰਦੀ ਲਗਾ ਦਿੱਤੀ ਹੈ। ਅਜਿਹੇ 'ਚ ਚੀਨੀ ਮੋਬਾਈਲ ਕੰਪਨੀਆਂ ਦੀ ਮੁਸੀਬਤ ਵਧ ਸਕਦੀ ਹੈ।
- With inputs from agencies