Mon, Dec 22, 2025
Whatsapp

IND-BAN MATCH: ਕੋਹਲੀ ਦੇ ਸੈਂਕੜੇ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

Reported by:  PTC News Desk  Edited by:  Jasmeet Singh -- October 19th 2023 12:30 PM -- Updated: October 19th 2023 09:27 PM
IND-BAN MATCH: ਕੋਹਲੀ ਦੇ ਸੈਂਕੜੇ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

IND-BAN MATCH: ਕੋਹਲੀ ਦੇ ਸੈਂਕੜੇ ਨਾਲ ਭਾਰਤ ਨੇ ਬੰਗਲਾਦੇਸ਼ ਨੂੰ 7 ਵਿਕਟਾਂ ਨਾਲ ਹਰਾਇਆ

  • 09:27 PM, Oct 19 2023
    ਭਾਰਤ ਨੇ ਬੰਗਲਾਦੇਸ਼ ਨੂੰ ਹਰਾਇਆ

    ਭਾਰਤ ਨੇ ਬੰਗਲਾਦੇਸ਼ ਨੂੰ ਸੱਤ ਵਿਕਟਾਂ ਨਾਲ ਹਰਾਇਆ ਹੈ।

  • 09:18 PM, Oct 19 2023
    ਭਾਰਤੀ ਟੀਮ ਜਿੱਤ ਦੇ ਨੇੜੇ

    ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਵਿਚਾਲੇ ਅਰਧ ਸੈਂਕੜੇ ਦੀ ਸਾਂਝੇਦਾਰੀ ਹੋਈ ਹੈ। ਦੋਵੇਂ ਬੱਲੇਬਾਜ਼ ਚੰਗੀ ਰਫਤਾਰ ਨਾਲ ਦੌੜਾਂ ਬਣਾ ਰਹੇ ਹਨ ਅਤੇ ਟੀਮ ਇੰਡੀਆ ਜਿੱਤ ਦੇ ਨੇੜੇ ਹੈ।

  • 09:05 PM, Oct 19 2023
    ਭਾਰਤ ਦਾ ਸਕੋਰ 200 ਦੌੜਾਂ ਨੂੰ ਪਾਰ ਕਰ ਗਿਆ

    ਭਾਰਤ ਦਾ ਸਕੋਰ ਤਿੰਨ ਵਿਕਟਾਂ ਦੇ ਨੁਕਸਾਨ ਨਾਲ 200 ਦੌੜਾਂ ਤੋਂ ਪਾਰ ਹੋ ਗਿਆ ਹੈ। ਵਿਰਾਟ ਕੋਹਲੀ ਅਤੇ ਲੋਕੇਸ਼ ਰਾਹੁਲ ਨੇ ਭਾਰਤੀ ਪਾਰੀ ਦੀ ਕਮਾਨ ਸੰਭਾਲ ਲਈ ਹੈ ਅਤੇ ਟੀਮ ਇੰਡੀਆ ਜਿੱਤ ਦੇ ਨੇੜੇ ਪਹੁੰਚ ਰਹੀ ਹੈ। ਵਿਰਾਟ ਕੋਲ ਵੀ ਆਪਣਾ ਸੈਂਕੜਾ ਪੂਰਾ ਕਰਨ ਦਾ ਮੌਕਾ ਹੈ। 35 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 206/3 ਹੈ।

  • 08:44 PM, Oct 19 2023
    ਭਾਰਤ ਦਾ ਤੀਜਾ ਵਿਕੇਟ ਡਿੱਗਿਆ

    ਭਾਰਤ ਦੀ ਤੀਜੀ ਵਿਕੇਟ 178 ਦੌੜਾਂ ਦੇ ਸਕੋਰ 'ਤੇ ਡਿੱਗੀ ਹੈ। ਸ਼੍ਰੇਅਸ ਅਈਅਰ 25 ਗੇਂਦਾਂ ਵਿੱਚ 19 ਦੌੜਾਂ ਬਣਾ ਕੇ ਆਊਟ ਹੋਇਆ। ਮਹਿਦੀ ਹਸਨ ਮਿਰਾਜ ਨੇ ਉਸ ਨੂੰ ਮਹਿਮੂਦੁੱਲਾ ਹੱਥੋਂ ਕੈਚ ਕਰਵਾਇਆ। ਹੁਣ ਲੋਕੇਸ਼ ਰਾਹੁਲ ਵਿਰਾਟ ਕੋਹਲੀ ਦੇ ਨਾਲ ਕ੍ਰੀਜ਼ 'ਤੇ ਹਨ। ਇਹ ਜੋੜੀ ਟੀਮ ਇੰਡੀਆ ਲਈ ਮੈਚ ਖਤਮ ਕਰਨਾ ਚਾਹੇਗੀ। 30 ਓਵਰਾਂ ਤੋਂ ਬਾਅਦ ਭਾਰਤ ਦਾ ਸਕੋਰ 184/3 ਹੈ।

  • 08:21 PM, Oct 19 2023
    ਦੋ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਤੋਂ ਪਾਰ

    ਭਾਰਤ ਦਾ ਸਕੋਰ ਦੋ ਵਿਕਟਾਂ ਦੇ ਨੁਕਸਾਨ ਨਾਲ 150 ਦੌੜਾਂ ਤੋਂ ਪਾਰ ਹੋ ਗਿਆ ਹੈ। ਵਿਰਾਟ ਕੋਹਲੀ ਅਤੇ ਸ਼੍ਰੇਅਸ ਅਈਅਰ ਕਰੀਜ਼ 'ਤੇ ਹਨ। ਦੋਵੇਂ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਹੇ ਹਨ। ਟੀਮ ਇੰਡੀਆ ਆਸਾਨੀ ਨਾਲ ਟੀਚੇ ਦੇ ਨੇੜੇ ਪਹੁੰਚ ਰਹੀ ਹੈ।

  • 07:52 PM, Oct 19 2023
    ਭਾਰਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ ਨਾਲ 100 ਦੌੜਾਂ ਤੋਂ ਪਾਰ

    ਭਾਰਤ ਦਾ ਸਕੋਰ ਇਕ ਵਿਕਟ ਦੇ ਨੁਕਸਾਨ ਨਾਲ 100 ਦੌੜਾਂ ਤੋਂ ਪਾਰ ਹੋ ਗਿਆ ਹੈ। ਵਿਰਾਟ ਕੋਹਲੀ ਅਤੇ ਸ਼ੁਭਮਨ ਗਿੱਲ ਕਰੀਜ਼ 'ਤੇ ਹਨ। ਕੋਹਲੀ ਨੇ ਇਸ ਪਾਰੀ 'ਚ ਤੂਫਾਨੀ ਸ਼ੁਰੂਆਤ ਕੀਤੀ ਹੈ। ਹਸਨ ਮਹਿਮੂਦ ਦੀਆਂ ਨੋ ਗੇਂਦਾਂ ਨੇ ਉਸ ਦੀ ਮਦਦ ਕੀਤੀ। ਕੋਹਲੀ ਨੇ ਪਹਿਲੀਆਂ ਚਾਰ ਗੇਂਦਾਂ 'ਤੇ 13 ਦੌੜਾਂ ਬਣਾਈਆਂ।

  • 07:26 PM, Oct 19 2023
    ਭਾਰਤ ਦੀ ਪਹਿਲੀ ਵਿਕਟ 88 ਦੌੜਾਂ 'ਤੇ ਡਿੱਗੀ

    ਭਾਰਤ ਦੀ ਪਹਿਲੀ ਵਿਕਟ 88 ਦੌੜਾਂ 'ਤੇ ਡਿੱਗ ਗਈ। ਰੋਹਿਤ ਸ਼ਰਮਾ ਅਰਧ ਸੈਂਕੜਾ ਬਣਾਉਣ ਤੋਂ ਖੁੰਝ ਗਏ ਹਨ। ਉਸ ਨੇ 40 ਗੇਂਦਾਂ ਵਿੱਚ ਸੱਤ ਚੌਕਿਆਂ ਤੇ ਦੋ ਛੱਕਿਆਂ ਦੀ ਮਦਦ ਨਾਲ 48 ਦੌੜਾਂ ਬਣਾਈਆਂ। ਉਸ ਨੂੰ ਹਸਨ ਮਹਿਮੂਦ ਦੀ ਗੇਂਦ 'ਤੇ ਤੌਹੀਦ ਹਿਰਦੌਏ ਨੇ ਕੈਚ ਆਊਟ ਕੀਤਾ।

  • 07:07 PM, Oct 19 2023
    ਭਾਰਤੀ ਟੀਮ ਨੇ ਇਸ ਮੈਚ ਵਿੱਚ ਚੰਗੀ ਸ਼ੁਰੂਆਤ

    ਭਾਰਤੀ ਟੀਮ ਨੇ ਇਸ ਮੈਚ ਵਿੱਚ ਚੰਗੀ ਸ਼ੁਰੂਆਤ ਕੀਤੀ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਤੇਜ਼ ਰਫਤਾਰ ਨਾਲ ਦੌੜਾਂ ਬਣਾ ਰਹੇ ਹਨ। ਪੰਜ ਓਵਰਾਂ ਬਾਅਦ ਭਾਰਤ ਦਾ ਸਕੋਰ 33/0 ਹੈ।

  • 06:42 PM, Oct 19 2023
    ਭਾਰਤ ਦੀ ਬੱਲੇਬਾਜ਼ੀ ਸ਼ੁਰੂ

    257 ਦੌੜਾਂ ਦੇ ਟੀਚੇ ਦਾ ਪਿੱਛਾ ਕਰਦੇ ਹੋਏ ਭਾਰਤ ਦੀ ਬੱਲੇਬਾਜ਼ੀ ਸ਼ੁਰੂ ਹੋ ਗਈ ਹੈ। ਰੋਹਿਤ ਸ਼ਰਮਾ ਅਤੇ ਸ਼ੁਭਮਨ ਗਿੱਲ ਨੇ ਪਾਰੀ ਦੀ ਸ਼ੁਰੂਆਤ ਕੀਤੀ ਹੈ। ਦੋਵੇਂ ਪਹਿਲੇ ਓਵਰ ਤੋਂ ਹੀ ਵੱਡੇ ਸ਼ਾਟ ਖੇਡ ਰਹੇ ਹਨ। ਟੀਮ ਇੰਡੀਆ ਨੇ ਤੇਜ਼ ਸ਼ੁਰੂਆਤ ਕੀਤੀ ਹੈ। ਦੋ ਓਵਰਾਂ ਬਾਅਦ ਭਾਰਤ ਦਾ ਸਕੋਰ 14/0 ਹੈ।

  • 06:05 PM, Oct 19 2023

    ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਇਹ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ 'ਚ ਖੇਡਿਆ ਜਾ ਰਿਹਾ ਹੈ। ਬੰਗਲਾਦੇਸ਼ ਨੇ ਟਾਸ ਜਿੱਤ ਕੇ ਬੱਲੇਬਾਜ਼ੀ ਕਰਦੇ ਹੋਏ ਅੱਠ ਵਿਕਟਾਂ 'ਤੇ 256 ਦੌੜਾਂ ਬਣਾਈਆਂ।

  • 06:04 PM, Oct 19 2023
    ਬੰਗਲਾਦੇਸ਼ ਦੀ ਅੱਠਵੀਂ ਵਿਕਟ ’ਤੇ 248 ਦੌੜਾਂ ਦਾ ਸਕੋਰ

    ਬੰਗਲਾਦੇਸ਼ ਦੀ ਅੱਠਵੀਂ ਵਿਕਟ 248 ਦੌੜਾਂ ਦੇ ਸਕੋਰ 'ਤੇ ਡਿੱਗ ਗਈ। ਮਹਿਮੂਦੁੱਲਾ ਰਿਆਦ 36 ਗੇਂਦਾਂ ਵਿੱਚ 46 ਦੌੜਾਂ ਬਣਾ ਕੇ ਆਊਟ ਹੋਇਆ। ਜਸਪ੍ਰੀਤ ਬੁਮਰਾਹ ਨੇ ਉਸ ਨੂੰ ਸ਼ਾਨਦਾਰ ਯੌਰਕਰ ਗੇਂਦ ਨਾਲ ਕਲੀਨ ਬੋਲਡ ਕੀਤਾ।

  • 05:54 PM, Oct 19 2023
    48 ਓਵਰਾਂ 'ਚ 7 ਵਿਕਟਾਂ 'ਤੇ 238 ਦੌੜਾਂ

    ਬੰਗਲਾਦੇਸ਼ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ। ਟੀਮ ਨੇ 48 ਓਵਰਾਂ 'ਚ 7 ਵਿਕਟਾਂ 'ਤੇ 238 ਦੌੜਾਂ ਬਣਾਈਆਂ ਹਨ। ਮਹਿਮੂਦੁੱਲਾ ਰਿਆਦ ਅਤੇ ਮੁਸਤਫਿਜ਼ੁਰ ਰਹਿਮਾਨ ਕ੍ਰੀਜ਼ 'ਤੇ ਹਨ।

  • 05:16 PM, Oct 19 2023
    42 ਓਵਰਾਂ 'ਚ 5 ਵਿਕਟਾਂ 'ਤੇ 199 ਦੌੜਾਂ

    ਟੀਮ ਨੇ 42 ਓਵਰਾਂ 'ਚ 5 ਵਿਕਟਾਂ 'ਤੇ 199 ਦੌੜਾਂ ਬਣਾਈਆਂ ਹਨ। ਮੁਸ਼ਫਿਕੁਰ ਰਹੀਮ ਅਤੇ ਮਹਿਮੂਦੁੱਲਾ ਰਿਆਦ ਕ੍ਰੀਜ਼ 'ਤੇ ਹਨ।

  • 04:47 PM, Oct 19 2023

    ਟੀਮ ਨੇ 34 ਓਵਰਾਂ 'ਚ 4 ਵਿਕਟਾਂ 'ਤੇ 164 ਦੌੜਾਂ ਬਣਾਈਆਂ ਹਨ। ਤੌਹੀਦ ਹਿਰਦੌਏ ਅਤੇ ਮੁਸ਼ਫਿਕਰ ਰਹੀਮ ਕ੍ਰੀਜ਼ 'ਤੇ ਹਨ।

  • 04:30 PM, Oct 19 2023

    ਟੀਮ ਨੇ 31 ਓਵਰਾਂ 'ਚ 4 ਵਿਕਟਾਂ 'ਤੇ 149 ਦੌੜਾਂ ਬਣਾਈਆਂ ਹਨ। ਤੌਹੀਦ ਹਿਰਦੌਏ ਅਤੇ ਮੁਸ਼ਫਿਕਰ ਰਹੀਮ ਕ੍ਰੀਜ਼ 'ਤੇ ਹਨ।

  • 04:00 PM, Oct 19 2023
    ਮੁਹੰਮਦ ਸਿਰਾਜ ਨੇ ਦਿਵਾਈ ਤੀਜੀ ਸਫਲਤਾ

    ਮੁਹੰਮਦ ਸਿਰਾਜ ਨੇ 24.1 ਓਵਰਾਂ 'ਤੇ ਤੀਜੀ ਸਫਲਤਾ ਦਿਵਾਈ, ਮੇਹਦੀ ਹਸਨ ਮਿਰਾਜ 3 ਦੌੜਾਂ ਬਣਾ ਕੇ ਪੈਵੇਲੀਅਨ ਪਰਤ ਗਏ। ਬੰਗਲਾਦੇਸ਼ ਨੇ 192 ਦੌੜਾਂ 'ਤੇ 3 ਵਿਕਟਾਂ ਗੁਆ ਲਈਆਂ ਹਨ।


  • 03:58 PM, Oct 19 2023
    ਲਿਟਨ ਦਾਸ ਦਾ ਅਰਧ ਸੈਂਕੜਾ

    21 ਓਵਰਾਂ ਤੋਂ ਬਾਅਦ ਬੰਗਲਾਦੇਸ਼ ਨੇ ਦੋ ਵਿਕਟਾਂ ਗੁਆ ਕੇ 113 ਦੌੜਾਂ ਬਣਾ ਲਈਆਂ ਹਨ। ਇਸ ਸਮੇਂ ਮੇਹਦੀ ਹਸਨ ਮਿਰਾਜ 62 ਗੇਂਦਾਂ 'ਚ 50 ਦੌੜਾਂ ਬਣਾ ਕੇ ਇਕ ਦੌੜ ਅਤੇ ਲਿਟਨ ਦਾਸ ਬੱਲੇਬਾਜ਼ੀ ਕਰ ਰਹੇ ਹਨ। ਲਿਟਨ ਨੇ ਆਪਣੇ ਵਨਡੇ ਕਰੀਅਰ ਦਾ 12ਵਾਂ ਅਰਧ ਸੈਂਕੜਾ ਲਗਾਇਆ। ਭਾਰਤ ਖਿਲਾਫ ਵਨਡੇ 'ਚ ਇਹ ਉਸਦਾ ਪਹਿਲਾ ਅਰਧ ਸੈਂਕੜਾ ਸੀ।

  • 03:46 PM, Oct 19 2023
    ਬੰਗਲਾਦੇਸ਼ ਨੂੰ ਦੂਜਾ ਝਟਕਾ

    ਬੰਗਲਾਦੇਸ਼ ਨੂੰ ਦੂਜਾ ਝਟਕਾ 20ਵੇਂ ਓਵਰ 'ਚ 110 ਦੇ ਸਕੋਰ 'ਤੇ ਲੱਗਾ। ਰਵਿੰਦਰ ਜਡੇਜਾ ਨੇ ਕਪਤਾਨ ਨਜ਼ਮੁਲ ਹੁਸੈਨ ਸ਼ਾਂਤੋ ਨੂੰ ਐਲ.ਬੀ.ਡਬਲਯੂ. ਆਊਟ ਕੀਤਾ ਹੈ। ਉਹ 17 ਗੇਂਦਾਂ ਵਿੱਚ ਅੱਠ ਦੌੜਾਂ ਹੀ ਬਣਾ ਸਕਿਆ। 20 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਦੋ ਵਿਕਟਾਂ 'ਤੇ 110 ਦੌੜਾਂ ਹੈ। ਫਿਲਹਾਲ ਲਿਟਨ ਦਾਸ 48 ਦੌੜਾਂ 'ਤੇ ਅਤੇ ਮੇਹਦੀ ਹਸਨ ਮਿਰਾਜ ਕ੍ਰੀਜ਼ 'ਤੇ ਹਨ।

  • 03:32 PM, Oct 19 2023
    ਬੰਗਲਾਦੇਸ਼ ਦੇ 100 runs ਪੂਰੇ

    ਇੱਕ ਵਿਕਟ ਦੇ ਨੁਕਸਾਨ 'ਤੇ ਬੰਗਲਾਦੇਸ਼ ਦਾ ਸਕੋਰ 100 ਤੋਂ ਪਾਰ   

  • 03:26 PM, Oct 19 2023
    ਬੰਗਲਾਦੇਸ਼ ਨੂੰ ਪਹਿਲਾ ਝਟਕਾ

    ਬੰਗਲਾਦੇਸ਼ ਨੂੰ ਪਹਿਲਾ ਝਟਕਾ 15ਵੇਂ ਓਵਰ 'ਚ 93 ਦੇ ਸਕੋਰ 'ਤੇ ਲੱਗਾ। ਕੁਲਦੀਪ ਯਾਦਵ ਨੇ ਤੰਜਿਦ ਹਸਨ ਨੂੰ ਐਲ.ਬੀ.ਡਬਲ.ਯੂ ਆਊਟ ਕਰ ਦਿੱਤਾ, ਉਹ 43 ਗੇਂਦਾਂ ਵਿੱਚ ਪੰਜ ਚੌਕਿਆਂ ਅਤੇ ਤਿੰਨ ਛੱਕਿਆਂ ਦੀ ਮਦਦ ਨਾਲ 51 ਦੌੜਾਂ ਬਣਾ ਕੇ ਆਊਟ ਹੋ ਗਿਆ। 15 ਓਵਰਾਂ ਤੋਂ ਬਾਅਦ ਬੰਗਲਾਦੇਸ਼ ਦਾ ਸਕੋਰ ਇਕ ਵਿਕਟ 'ਤੇ 94 ਦੌੜਾਂ ਹੈ। ਇਸ ਸਮੇਂ ਕਪਤਾਨ ਨਜ਼ਮੁਲ ਹਸਨ ਸ਼ਾਂਤੋ ਅਤੇ ਲਿਟਨ ਦਾਸ ਕਰੀਜ਼ 'ਤੇ ਹਨ।

  • 03:24 PM, Oct 19 2023
    ਤੰਜੀਦ ਆਊਟ

    ਬੰਗਲਾਦੇਸ਼ ਨੂੰ ਪਹਿਲਾ ਝਟਕਾ 93 ਦੇ ਸਕੋਰ 'ਤੇ ਕੁਲਦੀਪ ਨੇ ਤੰਜੀਦ ਨੂੰ ਆਊਟ ਕੀਤਾ।

  • 03:22 PM, Oct 19 2023
    ਤੰਜੀਦ ਹਸਨ ਨੇ ਲਗਾਇਆ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ

    ਦੱਸ ਦਈਏ ਕਿ ਬੰਗਲਾਦੇਸ਼ ਟੀਮ ਵਲੋਂ ਤੰਜੀਦ ਹਸਨ ਨੇ 14ਵੇਂ ਓਵਰ ਦੀ 5ਵੀਂ ਗੇਂਦ 'ਤੇ 1 ਦੌੜਾਂ ਦੇ ਕੇ ਆਪਣੇ ਵਨਡੇ ਕਰੀਅਰ ਦਾ ਪਹਿਲਾ ਅਰਧ ਸੈਂਕੜਾ ਲਗਾਇਆ।

  • 03:08 PM, Oct 19 2023
    ਬੰਗਲਾਦੇਸ਼ ਦਾ ਸਕੋਰ 70 ਦੌੜਾਂ ਤੋਂ ਪਾਰ

    ਬੰਗਲਾਦੇਸ਼ ਨੇ 12 ਓਵਰਾਂ ਤੋਂ ਬਾਅਦ ਬਿਨਾਂ ਕੋਈ ਵਿਕਟ ਗੁਆਏ 72 ਦੌੜਾਂ ਬਣਾ ਲਈਆਂ ਹਨ। ਫਿਲਹਾਲ ਤਨਜੀਦ ਹਸਨ 35 ਗੇਂਦਾਂ 'ਚ 42 ਦੌੜਾਂ ਅਤੇ ਲਿਟਨ ਦਾਸ 37 ਗੇਂਦਾਂ 'ਚ 28 ਦੌੜਾਂ ਬਣਾ ਕੇ ਬੱਲੇਬਾਜ਼ੀ ਕਰ ਰਹੇ ਹਨ। ਭਾਰਤੀ ਗੇਂਦਬਾਜ਼ ਵਿਕਟਾਂ ਲੈਣ ਲਈ ਸੰਘਰਸ਼ ਕਰਦੇ ਨਜ਼ਰ ਆ ਰਹੇ ਹਨ।

  • 02:59 PM, Oct 19 2023
    ਹਾਰਦਿਕ ਪੰਡਯਾ ਮੈਚ ਦੌਰਾਨ ਹੋਏ ਜ਼ਖਮੀ

    ਹਾਰਦਿਕ ਪੰਡਯਾ ਮੈਚ ਦੌਰਾਨ ਜ਼ਖਮੀ ਹੋ ਗਏ ਹਨ। ਉਨ੍ਹਾਂ ਦੀ ਜਗ੍ਹਾ ਵਿਰਾਟ ਕੋਹਲੀ ਗੇਂਦਬਾਜ਼ੀ ਕਰਨ ਆਏ। ਕੋਹਲੀ ਨੇ 8 ਸਾਲ ਬਾਅਦ ਵਿਸ਼ਵ ਕੱਪ 'ਚ ਗੇਂਦਬਾਜ਼ੀ ਕੀਤੀ ਹੈ। ਕੋਹਲੀ ਨੇ 3 ਗੇਂਦਾਂ 'ਤੇ 15 ਦੌੜਾਂ ਦਿੱਤੀਆਂ।

  • 02:41 PM, Oct 19 2023
    8 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 37 ਦੌੜਾਂ

    ਟੀਮ ਨੇ 8 ਓਵਰਾਂ 'ਚ ਬਿਨਾਂ ਕਿਸੇ ਨੁਕਸਾਨ ਦੇ 37 ਦੌੜਾਂ ਬਣਾ ਲਈਆਂ ਹਨ। ਤਨਜ਼ੀਦ ਹਸਨ ਤਮੀਮ ਅਤੇ ਲਿਟਨ ਦਾਸ ਕਰੀਜ਼ 'ਤੇ ਹਨ।

  • 02:27 PM, Oct 19 2023
    ਸਿਰਾਜ ਦੀ ਸ਼ਾਨਦਾਰ ਗੇਂਦਬਾਜ਼ੀ

    ਮੁਹੰਮਦ ਸਿਰਾਜ ਨੇ ਆਪਣੇ ਸਪੈਲ ਦਾ ਦੂਜਾ ਓਵਰ ਅਤੇ ਪਾਰੀ ਦਾ ਚੌਥਾ ਓਵਰ ਸੁੱਟਿਆ। ਹਸਨ ਨੇ ਸਿਰਾਜ ਦੀ ਦੂਜੀ ਗੇਂਦ 'ਤੇ ਤੇਜ਼ ਸਿੰਗਲ ਲਿਆ। ਇਸ ਤੋਂ ਬਾਅਦ ਸਿਰਾਜ ਨੇ ਲਿਟਨ ਦਾਸ ਨੂੰ ਹੱਥ ਖੋਲ੍ਹਣ ਦਾ ਮੌਕਾ ਨਹੀਂ ਦਿੱਤਾ ਅਤੇ ਅਗਲੀਆਂ ਚਾਰ ਗੇਂਦਾਂ 'ਤੇ ਆਪਣਾ ਦਬਦਬਾ ਕਾਇਮ ਰੱਖਿਆ। ਇਸ ਓਵਰ 'ਚ 1 ਦੌੜ ਬਣੀ।

  • 02:25 PM, Oct 19 2023
    ਬੁਮਰਾਹ ਦਾ ਮੇਡਨ ਓਵਰ

    ਜਸਪ੍ਰੀਤ ਬੁਮਰਾਹ ਨੇ ਆਪਣੇ ਸਪੈਲ ਦਾ ਦੂਜਾ ਓਵਰ ਅਤੇ ਪਾਰੀ ਦਾ ਤੀਜਾ ਓਵਰ ਸੁੱਟਿਆ। ਬੁਮਰਾਹ ਨੇ ਆਪਣੀ ਆਊਟ ਸਵਿੰਗ ਨਾਲ ਲਿਟਨ ਦਾਸ ਨੂੰ ਕਾਫੀ ਪਰੇਸ਼ਾਨ ਕੀਤਾ। ਇਸ ਓਵਰ 'ਚ ਇਕ ਵੀ ਦੌੜ ਨਹੀਂ ਬਣੀ। ਇਹ ਮੇਡਨ ਓਵਰ ਸੀ।

  • 02:14 PM, Oct 19 2023
    ਭਾਰਤੀ ਟੀਮ ਨੇ ਵਿਸ਼ਵ ਕੱਪ 2023 'ਚ ਲਗਾਤਾਰ ਤਿੰਨ ਮੈਚ ਜਿੱਤੇ

    ਭਾਰਤੀ ਟੀਮ ਨੇ ਵਿਸ਼ਵ ਕੱਪ 2023 'ਚ ਲਗਾਤਾਰ ਤਿੰਨ ਮੈਚ ਜਿੱਤੇ ਹਨ, ਜਦਕਿ ਬੰਗਲਾਦੇਸ਼ ਨੇ 3 'ਚੋਂ ਸਿਰਫ 1 ਮੈਚ ਜਿੱਤਿਆ ਹੈ। ਭਾਰਤ ਦੀ ਨਜ਼ਰ ਇਸ ਮੈਚ 'ਚ ਬੰਗਲਾਦੇਸ਼ ਨੂੰ ਹਰਾ ਕੇ ਚੌਥੀ ਜਿੱਤ ਦਰਜ ਕਰਨ 'ਤੇ ਹੋਵੇਗੀ।

  • 02:11 PM, Oct 19 2023
    ਤਨਜ਼ੀਦ ਹਸਨ ਤਮੀਮ ਅਤੇ ਲਿਟਨ ਦਾਸ ਕਰੀਜ਼ 'ਤੇ

    ਟੀਮ ਨੇ ਪਹਿਲੇ ਓਵਰ 'ਚ ਬਿਨਾਂ ਕਿਸੇ ਨੁਕਸਾਨ ਦੇ 1 ਦੌੜਾਂ ਬਣਾ ਲਈਆਂ ਹਨ। ਤਨਜ਼ੀਦ ਹਸਨ ਤਮੀਮ ਅਤੇ ਲਿਟਨ ਦਾਸ ਕਰੀਜ਼ 'ਤੇ ਹਨ।

  • 02:02 PM, Oct 19 2023
    ਸ਼ਾਕਿਬ ਜ਼ਖਮੀ, ਸ਼ਾਂਤੋ ਕਪਤਾਨੀ ਕਰ ਰਹੇ

    ਬੰਗਲਾਦੇਸ਼ ਦੇ ਕਪਤਾਨ ਸ਼ਾਕਿਬ ਅਲ ਹਸਨ ਜ਼ਖਮੀ ਹਨ। ਉਹ ਅੱਜ ਨਹੀਂ ਖੇਡ ਰਿਹਾ ਹੈ। ਉਸ ਦੀ ਗੈਰ-ਮੌਜੂਦਗੀ ਵਿੱਚ ਨਜ਼ਮੁਲ ਹੁਸੈਨ ਸ਼ਾਂਤੋ ਟਾਸ ਦਾ ਸੰਚਾਲਨ ਕਰਨ ਆਏ। ਸ਼ਾਕਿਬ ਦੀ ਜਗ੍ਹਾ ਨਸੂਮ ਅਹਿਮਦ ਨੂੰ ਟੀਮ 'ਚ ਮੌਕਾ ਦਿੱਤਾ ਗਿਆ ਹੈ। ਟੀਮ ਇੰਡੀਆ 'ਚ ਕੋਈ ਬਦਲਾਅ ਨਹੀਂ ਕੀਤਾ ਗਿਆ ਹੈ।


  • 01:50 PM, Oct 19 2023
    ਭਾਰਤ ਦੀ ਪਲੇਇੰਗ-11

    ਭਾਰਤ ਦੀ ਪਲੇਇੰਗ ਇਲੈਵਨ: ਸ਼ੁਭਮਨ ਗਿੱਲ, ਰੋਹਿਤ ਸ਼ਰਮਾ (ਕਪਤਾਨ), ਵਿਰਾਟ ਕੋਹਲੀ, ਸ਼੍ਰੇਅਸ ਅਈਅਰ, ਕੇਐਲ ਰਾਹੁਲ, ਹਾਰਦਿਕ ਪੰਡਯਾ, ਰਵਿੰਦਰ ਜਡੇਜਾ, ਸ਼ਾਰਦੁਲ ਠਾਕੁਰ, ਜਸਪ੍ਰੀਤ ਬੁਮਰਾਹ, ਕੁਲਦੀਪ ਯਾਦਵ, ਅਤੇ ਮੁਹੰਮਦ ਸਿਰਾਜ।

  • 01:49 PM, Oct 19 2023
    ਭਾਰਤ ਦੀ ਗੇਂਦਬਾਜ਼ੀ, ਸ਼ਾਕਿਬ ਆਊਟ

    ਬੰਗਲਾਦੇਸ਼ ਦੇ ਨਿਯਮਤ ਕਪਤਾਨ ਸ਼ਾਕਿਬ ਅਲ ਹਸਨ ਸੱਟ ਕਾਰਨ ਇਸ ਮੈਚ ਵਿੱਚ ਨਹੀਂ ਖੇਡ ਰਹੇ ਹਨ ਅਤੇ ਨਜ਼ਮੁਲ ਹਸਨ ਸ਼ਾਂਤੋ ਕਪਤਾਨੀ ਕਰ ਰਹੇ ਹਨ। ਸ਼ਾਂਤੋ ਨੇ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਦਾ ਫੈਸਲਾ ਕੀਤਾ ਹੈ। ਭਾਰਤ ਨੇ ਆਪਣੇ ਪਲੇਇੰਗ-11 'ਚ ਕੋਈ ਬਦਲਾਅ ਨਹੀਂ ਕੀਤਾ ਹੈ।

  • 01:38 PM, Oct 19 2023
    ਬੰਗਲਾਦੇਸ਼ ਨੇ ਜਿੱਤਿਆ ਟਾਸ

    ਬੰਗਲਾਦੇਸ਼ ਟਾਸ ਜਿੱਤ ਕੇ ਪਹਿਲਾਂ ਬੱਲੇਬਾਜ਼ੀ ਕਰਨ ਜਾ ਰਿਹਾ ਹੈ। ਸੱਟ ਕਾਰਨ ਸ਼ਾਕਿਬ ਅਲ ਹਸਨ ਅੱਜ ਨਹੀਂ ਖੇਡ ਰਹੇ ਹਨ।

  • 01:31 PM, Oct 19 2023
    ਕੁਝ ਦੇਰ ਵਿੱਚ ਟਾਸ

    ਟਾਸ ਜਲਦੀ ਹੀ ਹੋਣ ਜਾ ਰਿਹਾ ਹੈ। ਵਿਸ਼ਵ ਕੱਪ ਦਾ ਮੈਚ 27 ਸਾਲ ਬਾਅਦ ਪੁਣੇ 'ਚ ਹੋਣ ਜਾ ਰਿਹਾ ਹੈ। ਪੁਣੇ ਨੇ ਆਖਰੀ ਵਾਰ 1996 ਵਿਸ਼ਵ ਕੱਪ ਦੀ ਮੇਜ਼ਬਾਨੀ ਕੀਤੀ ਸੀ। ਦਰਸ਼ਕਾਂ ਵਿੱਚ ਭਾਰੀ ਉਤਸ਼ਾਹ ਦੇਖਣ ਨੂੰ ਮਿਲ ਰਿਹਾ ਹੈ। ਭਾਰਤ ਅਤੇ ਬੰਗਲਾਦੇਸ਼ ਵਿਚਾਲੇ ਮੈਚ ਦੇ ਟਾਸ 'ਚ ਕੁਝ ਸਮਾਂ ਬਾਕੀ ਹੈ।

  • 01:29 PM, Oct 19 2023
    ਸਟੇਡੀਅਮ ਪਹੁੰਚੇ ਭਾਰਤੀ ਖਿਡਾਰੀ

    ਭਾਰਤੀ ਖਿਡਾਰੀ ਸਟੇਡੀਅਮ ਪਹੁੰਚ ਚੁੱਕੇ ਹਨ। ਫਿਲਹਾਲ ਪੁਣੇ 'ਚ ਹਲਕੀ ਧੁੱਪ ਹੈ। ਸਟੇਡੀਅਮ ਦੇ ਬਾਹਰ ਪ੍ਰਸ਼ੰਸਕਾਂ ਦਾ ਭਾਰੀ ਇਕੱਠ ਹੈ। ਸਟੇਡੀਅਮ ਦੇ ਪੂਰੇ ਭਬਰਨ ਦੀ ਸੰਭਾਵਨਾ ਹੈ। ਦੋਵਾਂ ਟੀਮਾਂ ਵਿਚਾਲੇ ਦਿਲਚਸਪ ਮੁਕਾਬਲਾ ਦੇਖਣ ਨੂੰ ਮਿਲ ਸਕਦਾ ਹੈ।

  • 12:41 PM, Oct 19 2023
    ਬੰਗਲਾਦੇਸ਼ ਲਈ ਵੀ ਇਹ ਮੈਚ ਇਤਿਹਾਸਕ

    ਪੁਣੇ 'ਚ ਹੋਣ ਵਾਲਾ ਵਨਡੇ ਮੈਚ ਬੰਗਲਾਦੇਸ਼ ਲਈ ਇਤਿਹਾਸਕ ਹੈ। ਅਜਿਹਾ ਇਸ ਲਈ ਕਿਉਂਕਿ ਇਸ ਜ਼ਰੀਏ ਉਹ 25 ਸਾਲ ਬਾਅਦ ਭਾਰਤੀ ਧਰਤੀ 'ਤੇ ਵਨਡੇ 'ਚ ਟੀਮ ਇੰਡੀਆ ਦੇ ਖਿਲਾਫ ਮੁਕਾਬਲਾ ਕਰਦੀ ਨਜ਼ਰ ਆਵੇਗੀ। ਬੰਗਲਾਦੇਸ਼ ਨੇ ਆਖਰੀ ਵਾਰ 1998 'ਚ ਭਾਰਤ 'ਚ ਟੀਮ ਇੰਡੀਆ ਖਿਲਾਫ ਵਨਡੇ ਖੇਡਿਆ ਸੀ। ਮੁੰਬਈ ਦੇ ਵਾਨਖੇੜੇ ਮੈਦਾਨ 'ਤੇ ਖੇਡੇ ਗਏ ਇਸ ਮੈਚ ਨੂੰ ਭਾਰਤੀ ਟੀਮ ਨੇ 5 ਵਿਕਟਾਂ ਨਾਲ ਹਰਾਇਆ ਸੀ।

  • 12:37 PM, Oct 19 2023
    ਪੁਣੇ 'ਚ ਅੱਜ ਮੌਸਮ ਸਾਫ਼

    ਪੁਣੇ ਵਿੱਚ ਭਾਰਤ ਬਨਾਮ ਬੰਗਲਾਦੇਸ਼ ਮੈਚ ਸਮੇਂ ਸਿਰ ਸ਼ੁਰੂ ਹੋਵੇਗਾ ਕਿਉਂਕਿ ਮੌਸਮ ਸਾਫ਼ ਹੈ ਅਤੇ ਪ੍ਰਸ਼ੰਸਕ ਸਟੇਡੀਅਮ ਦੇ ਬਾਹਰ ਪਹੁੰਚ ਰਹੇ ਹਨ।

  • 12:36 PM, Oct 19 2023
    ਪੁਣੇ 'ਚ ਅੱਜ ਵਿਸ਼ਵ ਕੱਪ ਦਾ ਪਹਿਲਾ ਮੈਚ ਅੱਜ

    ਵਿਸ਼ਵ ਕੱਪ 2023 ਦਾ ਪਹਿਲਾ ਮੈਚ ਅੱਜ ਪੁਣੇ ਵਿੱਚ ਖੇਡਿਆ ਜਾਵੇਗਾ। ਇਹ ਸਟੇਡੀਅਮ ਇਸ ਵਾਰ ਨਵਾਂ ਦਿਖਾਈ ਦੇਵੇਗਾ, ਕਿਉਂਕਿ ਇੱਥੇ ਕਈ ਬਦਲਾਅ ਕੀਤੇ ਗਏ ਹਨ।

  • 12:35 PM, Oct 19 2023
    ਕੀ ਭਾਰਤ-ਬੰਗਲਾਦੇਸ਼ ਮੈਚ ਦੌਰਾਨ ਪਵੇਗਾ ਮੀਂਹ ?

    ਇੱਕ ਦਿਨ ਪਹਿਲਾਂ ਟੀਮ ਦੇ ਵਿਕਲਪਿਕ ਅਭਿਆਸ ਸੈਸ਼ਨ ਦੌਰਾਨ ਹਲਕੀ ਬਾਰਿਸ਼ ਹੋਈ ਸੀ। ਹਾਲਾਂਕਿ ਮੈਚ ਦੌਰਾਨ ਮੀਂਹ ਦੀ ਸੰਭਾਵਨਾ ਘੱਟ ਹੈ।

  • 12:32 PM, Oct 19 2023
    ਬੰਗਲਾਦੇਸ਼ੀ ਟੀਮ ਲਈ ਚੁਣੌਤੀ

    ਬੰਗਲਾਦੇਸ਼ ਟੀਮ ਲਈ ਸਭ ਤੋਂ ਵੱਡੀ ਚੁਣੌਤੀ ਰੋਹਿਤ ਸ਼ਰਮਾ ਨਾਲ ਨਜਿੱਠਣ ਦੀ ਹੋਵੇਗੀ। ਉਸਨੇ ਬੰਗਲਾਦੇਸ਼ ਦੇ ਖਿਲਾਫ 2015 (ਮੈਲਬੋਰਨ) ਵਿਸ਼ਵ ਕੱਪ ਮੈਚ ਵਿੱਚ 137 ਦੌੜਾਂ ਅਤੇ 2019 (ਬਰਮਿੰਘਮ) ਵਿਸ਼ਵ ਕੱਪ ਮੈਚ ਵਿੱਚ 104 ਦੌੜਾਂ ਦੀ ਪਾਰੀ ਖੇਡੀ ਹੈ।

  • 12:32 PM, Oct 19 2023
    ਬੰਗਲਾਦੇਸ਼ ਦੇ ਰਿਕਾਰਡ ਨੂੰ ਦੇਖਦੇ ਹੋਏ ਟੀਮ ਇੰਡੀਆ ਦਾ ਪਲੈਨ

    ਵਿਸ਼ਵ ਕੱਪ 2023 'ਚ ਦੋ ਉਲਟਫੇਰ ਹੋਏ ਹਨ ਅਤੇ ਭਾਰਤ ਦੇ ਖਿਲਾਫ ਪਿਛਲੇ ਚਾਰ ਮੈਚਾਂ 'ਚ ਬੰਗਲਾਦੇਸ਼ ਦੇ ਰਿਕਾਰਡ ਨੂੰ ਦੇਖਦੇ ਹੋਏ ਟੀਮ ਇਸ ਮੈਚ 'ਚ ਕੋਈ ਵੀ ਜੋਖਮ ਚੁੱਕਣ ਤੋਂ ਬਚਣਾ ਚਾਹੇਗੀ। ਬੰਗਲਾਦੇਸ਼ ਨੇ ਭਾਰਤ ਨੂੰ ਪਿਛਲੇ ਚਾਰ ਵਨਡੇ ਵਿੱਚੋਂ ਤਿੰਨ ਵਿੱਚ ਹਰਾਇਆ ਹੈ। ਇਸ ਵਿੱਚ ਸਭ ਤੋਂ ਤਾਜ਼ਾ ਮੈਚ ਏਸ਼ੀਆ ਕੱਪ ਦਾ ਹੈ ਜਿੱਥੇ ਉਸ ਨੇ ਭਾਰਤੀ ਟੀਮ ਨੂੰ ਛੇ ਦੌੜਾਂ ਨਾਲ ਹਰਾਇਆ ਸੀ। 

IND-BAN MATCH LIVE UPDATES: ਭਾਰਤ ਬਨਾਮ ਬੰਗਲਾਦੇਸ਼ ਵਿਸ਼ਵ ਕੱਪ 2023 ਦਾ 17ਵਾਂ ਮੈਚ ਪੁਣੇ ਦੇ ਮਹਾਰਾਸ਼ਟਰ ਕ੍ਰਿਕਟ ਐਸੋਸੀਏਸ਼ਨ ਸਟੇਡੀਅਮ ਵਿੱਚ ਖੇਡਿਆ ਜਾਵੇਗਾ। ਭਾਰਤੀ ਟੀਮ ਨੇ ਆਪਣੇ ਪਹਿਲੇ ਤਿੰਨ ਮੈਚ ਜਿੱਤ ਲਏ ਹਨ ਅਤੇ ਉਹ ਬੰਗਲਾਦੇਸ਼ ਖਿਲਾਫ ਆਪਣੀ ਸ਼ਾਨਦਾਰ ਲੈਅ ਨੂੰ ਜਾਰੀ ਰੱਖਣਾ ਚਾਹੇਗੀ ਅਤੇ ਟੂਰਨਾਮੈਂਟ 'ਚ ਲਗਾਤਾਰ ਚੌਥੀ ਜਿੱਤ ਦਰਜ ਕਰਨੀ ਚਾਹੇਗੀ। 


- PTC NEWS

Top News view more...

Latest News view more...

PTC NETWORK
PTC NETWORK